Friday, October 23, 2020
Home > Special News > ਆਖਿਰ ਕਿਉ ਆਪਣੀ ਧੀ ਲਈ ਪਿਤਾ ਨੇ ਖਰੀਦਿਆ 25 ਲੱਖ ਰੁਪਏ ਵਿੱਚ ਮੁੰਡਾ !

ਆਖਿਰ ਕਿਉ ਆਪਣੀ ਧੀ ਲਈ ਪਿਤਾ ਨੇ ਖਰੀਦਿਆ 25 ਲੱਖ ਰੁਪਏ ਵਿੱਚ ਮੁੰਡਾ !

ਇਹ ਕਹਾਣੀ ਇੱਕ ਪਿਉ ਧੀ ਹੈ ਦੋਸਤੋ ਅਸੀ ਦੇਖਦੇ ਹਾਂ ਕਿ ਜਦ ਘਰ ਵਿੱਚ ਧੀ ਜੰਮਦੀ ਹੈ ਤਾਂ ਮਾਪੇ ਉਸਦੇ ਵਿਆਹ ਦਾ ਸਮਾਨ ਇਕੱਠਾ ਕਰਨ ਲੱਗ ਜਾਂਦੇ ਹਨ ਕਿਉਂਕਿ ਅਕਸਰ ਹੀ ਅਸੀ ਸੁਣਦੇ ਹਾਂ ਕਹਿੰਦੇ ਹਨ ਧੀ ਤਾ ਪਰਾਇਆ ਧਨ ਹੈ। ਧੀਆਂ ਨੇ ਤਾਂ ਇੱਕ ਦਿਨ ਆਪਣੇ ਘਰ ਚਲੇ ਜਾਣਾ ਹੈ ਪਰ ਸਹੁਰੇ ਘਰ ਵਿੱਚ ਵੀ ਧੀ ਨੂੰ ਬੇਗਾਨੀ ਦਾ ਦਰਜਾ ਦਿੱਤਾ ਜਾਂਦਾ ਹੈ ਇਸ ਕਹਾਣੀ ਵਿੱਚ ਇੱਕ ਵਿਅਕਤੀ ਦੇ ਘਰ ਧੀ ਜੰਮਦੀ ਹੈ ਤੇ ਉਹ ਆਪਣੀ ਧੀ ਨੂੰ ਪੁੱਤਾਂ ਵਾਂਗ ਪਾਲਦਾ ਹੈ ਤੇ ਉਸਦੀ ਵਧੀਆ ਪਰਵਰਿਸ਼ ਤੇ ਪੜਾਉਦਾ ਲਿਖਾਉਦਾ ਹੈ। ਜਦ ਉਸਦੀ ਧੀ ਵਿਆਹੁਣ ਦੇ ਯੋਗ ਹੋ ਜਾਂਦੀ ਹੈ ਤਾਂ ਉਸ ਲਈ ਰਿਸਤਾ ਲੱਭਦਾ ਹੈ ਤੇ ਆਪਣੀ ਧੀ ਨੂੰ ਪੁੱਛਦਾ ਹੈ ਕਿ ਪੁੱਤ ਤੂੰ ਦੇਖ ਜੇ ਤੈਨੂੰ ਰਿਸਤਾ ਪਸੰਦ ਹੈ ਤਾਂ ਫੇਰ ਹੀ ਮੈ ਤੇਰਾ ਰਿਸਤਾ ਕਰਾਂਗਾ।

ਤਾਂ ਉਹ ਧੀ ਆਪਣੇ ਪਿਤਾ ਨੂੰ ਕਹਿੰਦੀ ਹੈ ਕਿ ਪਾਪਾ ਜਿੱਦਾ ਤੁਹਾਨੂੰ ਸਹੀ ਲੱਗੇ ਤਾਂ ਉਸ ਦਾ ਰਿਸਤਾ ਕਰ ਦਿੱਤਾ ਜਾਦਾ ਹੈ ਤੇ ਵਿਆਹ ਤੋ ਇੱਕ ਦਿਨ ਪਹਿਲਾਂ ਮੁੰਡੇ ਦੇ ਪਿਤਾ ਨੇ ਲੜਕੀ ਪਰਿਵਾਰ ਤੋ 25 ਲੱਖ ਦੀ ਮੰਗ ਕੀਤੀ। ਤੇ ਕਿਹਾ ਜੇ ਨਾ ਪੈਸੇ ਦਿੱਤੇ ਤਾਂ ਰਿਸਤਾ ਤੋੜ ਦੇਣਾ ਲੜਕੀ ਦੇ ਪਿਤਾ ਨੇ ਕਿਵੇ ਨਾ ਕਿਵੇ ਕਰਕੇ 25 ਲੱਖ ਦੇ ਦਿੱਤੇਵਿਆਹ ਤੋ ਕੁਝ ਸਮਾਂ ਬਾਅਦ ਮੁੰਡੇ ਪਰਿਵਾਰ ਨੇ ਕੁੜੀ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਸ ਕੁੜੀ ਨੇ ਆਪਣੇ ਪਿਤਾ ਨੂੰ ਦੱਸਿਆ ਤਾਂ ਉਹ ਆਪਣੀ ਧੀ ਕੋਲ ਪਹੁੰਚਿਆ ਤਾਂ ਉਸਨੇ ਆਪਣੇ ਜਵਾਈ ਨੂੰ ਕਿਹਾ ਪੁੱਤ ਆਪਾ ਕਿਤੇ ਜਾਣਾ ਤੁਸੀ ਗੱਡੀ ਕੱਢੋ।

ਤੇ ਨਾਲ ਹੀ ਮੁੰਡੇ ਦੇ ਪਿਤਾ ਨੂੰ ਵੀ ਲੈ ਗਏ ਤਾਂ ਕੁੜੀ ਦੇ ਪਿਤਾ ਨੇ ਕਿਹਾ ਕਿ ਇਹ ਗੱਡੀ ਤੁਸੀ ਕਿੰਨੇ ਵਿੱਚ ਲਈ ਤਾਂ ਉਸ ਮੁੰਡੇ ਨੇ ਕਿਹਾ ਕਿ ਪੰਜ ਲੱਖ ਵਿੱਚ ਤਾ ਉਸਨੇ ਕਿਹਾ ਕਿ ਇਹ ਗੱਡੀ ਮੈਨੂੰ ਦੇ ਦਿਉ ਤੇ ਮੇਰੇ ਘਰ ਛੱਡ ਆਓ। ਤਾਂ ਮੁੰਡੇ ਨੇ ਗੁੱਸੇ ਵਿੱਚ ਕਿਹਾ ਕਿਉ ਮੈ ਕਿਉ ਦੇਵਾ ਆਪਣੀ ਗੱਡੀ ਤਾਂ ਕੁੜੀ ਦੇ ਪਿਤਾ ਨੇ ਕਿਹਾ ਕਿ ਮੈ ਤੈਨੂੰ 25 ਲੱਖ ਰੁਪਏ ਵਿੱਚ ਖਰੀਦਿਆ ਹੈ ਤੇ ਮੈ ਤੁਹਾਡਾ ਖਰੀਦਦਾਰ ਹਾਂ ਜਿਵੇ ਮੈ ਕਹਿਣਾ ਉਵੇ ਤੈਨੂੰ ਕਰਨਾ ਪੈਣਾ। ਤੇ ਗੱਡੀ ਵੀ ਮੇਰਿਆ ਪੈਸਿਆਂ ਦੀ ਹੈ ਏਂ ਤਾਂ ਉਹ ਦੋਨੋ ਪਿਉ ਪੁੱਤ ਸਰਮ ਨਾਲ ਪਾਣੀ ਪਾਣੀ ਹੋ ਗਏ।

Leave a Reply

Your email address will not be published. Required fields are marked *