Sunday, October 25, 2020
Home > Special News > ਪਿੰਡ ਵਾਲਿਆਂ ਨੇ ਸੱਪਾਂ ਤੋ ਲਿਆ ਬਦਲਾ ਡੰਗ ਦਿੱਤਾ ਸੀ ਦੋ ਸਕੀਆਂ ਭੈਣਾਂ ਨੂੰ !

ਪਿੰਡ ਵਾਲਿਆਂ ਨੇ ਸੱਪਾਂ ਤੋ ਲਿਆ ਬਦਲਾ ਡੰਗ ਦਿੱਤਾ ਸੀ ਦੋ ਸਕੀਆਂ ਭੈਣਾਂ ਨੂੰ !

ਸੰਗਰੂਰ ਦੇ ਦਿੜਬਾ ਪਿੰਡ ਅਜਨਾਲ ਵਿੱਚ ਹੋਣ ਵਾਲੀ ਦੋ ਸਕੀਆਂ ਭੈਣਾਂ ਦੀ ਮੌਤ ਦਾ ਕਾਰਨ ਇੱਕ ਸੱਪਾਂ ਦਾ ਜੋੜਾ ਸਾਹਮਣੇ ਅਾਇਆ ਹੈ ਇਹਨਾਂ ਦੋਹਾਂ ਸੱਪਾਂ ਨੇ ਪਿੰਡ ਵਿਚ ਪੂਰਾ ਦਹਿਸ਼ਤ ਦਾ ਮਾਮਲਾ ਬਣਾਇਆ ਹੋਇਆ ਸੀ। ਜਿਸ ਕਰਕੇ ਪਿੰਡ ਵਾਲਿਆਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਸੀ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਜਦੋਂ ਘਰ ਦੇ ਸਾਰੇ ਮੈਂਬਰ ਇਕੱਠੇ ਬੈਠੇ ਕੇ ਗੱਲਾਂ ਕਰ ਰਹੇ ਸੀ ਤਾਂ ਬੱਚਿਆਂ ਦਾ ਪਿਤਾ ਜਦੋ ਅਚਾਨਕ ਅੰਦਰ ਕਮਰੇ ਵਿਚ ਗਿਆ ਤਾਂ ਦੇਖਿਆ ਕਿ ਇੱਕ ਸੱਪ ਘੁੰਮ ਰਿਹਾ ਸੀ।

ਪਰਿਵਾਰ ਵਾਲਿਆਂ ਨੇ ਸੱਪ ਨੂੰ ਮਾਰ ਦਿੱਤਾ ਥੋੜਾ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਇਕ ਸੱਪ ਹੋਰ ਇਹ ਗਿਆ ਜਿਸ ਤੋਂ ਓਹਨਾ ਨੂੰ ਪਤਾ ਲੱਗ ਗਿਆ ਕਿ ਸਾਡੀਆਂ ਧੀਆਂ ਦੀ ਮੌਤ ਵੀ ਇਹਨਾਂ ਸੱਪਾਂ ਦੇ ਕੱਟਣ ਨਾਲ ਹੋਈ ਹੈ। ਪਰਿਵਾਰ ਅਤੇ ਪਿੰਡ ਵਾਸੀਆਂ ਵਿਚ ਭਾਰੀ ਰੋਸ ਪ੍ਰਸਾਸ਼ਨ ਅਤੇ ਸਰਕਾਰ ਪ੍ਰਤੀ ਦੇਖਣ ਨੂੰ ਪਾਇਅਾ ਗਿਆ ਜਿਸ ਕਰਕੇ ਪਿੰਡ ਦੇ ਸਰਪੰਚ ਨੇ ਦੱਸਿਆ ਕੇ ਪਿੰਡ ਦੇ ਆਲੇ ਦੁਆਲੇ ਬਹੁਤ ਸਾਰੀਆਂ ਜੜ੍ਹੀਆਂ ,

ਗਾਜਰ ਬੂਟੀਆਂ ਅਤੇ ਘਾਹ ਬਹੁਤ ਹੋਇਆ ਪਿਆ ਹੈ। ਜਿਸ ਕਰਕੇ ਸੱਪ ਖੇਤਾਂ ਵਿਚੋਂ ਨਿਕਲ ਕੇ ਲੋਕਾਂ ਦੇ ਘਰਾਂ ਵਿਚ ਵੜ ਜਾਂਦੇ ਨੇ ਅਤੇ ਬੱਚਿਆਂ ਨੂੰ ਡੰਗ ਮਾਰ ਦਿੰਦੇ ਹਨ ਜਿਸ ਕਰਕੇ ਦੋ ਬੱਚਿਆਂ ਦੀ ਮੌਤ ਹੋ ਗਈ ਹੈ ਪਿੰਡ ਵਿੱਚ ਇਹਨਾਂ ਬੱਚੀਆਂ ਦੀ ਮੌਤ ਨਾਲ ਮਾਹਤਮ ਦਾ ਮਾਹੌਲ ਹੋਇਆ ਪਿਅਾ ਹੈ।

Leave a Reply

Your email address will not be published. Required fields are marked *