Wednesday, December 2, 2020
Home > Special News > ਇਸ ਰਾਸ਼ੀ ਵਾਲਿਆਂ ਨੂੰ ਬੇਕਾਰ ਦੀਆਂ ਸੋਚਾਂ ਕਰਨਗੀਆਂ ਪਰੇਸ਼ਾਨ, ਜਾਣੋ ਆਪਣਾ ਹਫ਼ਤਾਵਾਰੀ ਰਾਸ਼ੀਫਲ਼

ਇਸ ਰਾਸ਼ੀ ਵਾਲਿਆਂ ਨੂੰ ਬੇਕਾਰ ਦੀਆਂ ਸੋਚਾਂ ਕਰਨਗੀਆਂ ਪਰੇਸ਼ਾਨ, ਜਾਣੋ ਆਪਣਾ ਹਫ਼ਤਾਵਾਰੀ ਰਾਸ਼ੀਫਲ਼

ਮੇਖ ਸਿਹਤ – ਘਰ ਵਿਚ ਰਹਿਣਾ ਸੁਰੱਖਿਅਤ ਰਹੇਗਾ, ਬਾਹਰ ਜਾਣ ਤੋਂ ਪਰਹੇਜ਼ ਕਰੋ।ਪੜ੍ਹਾਈ, ਸਿੱਖਿਆ – ਪੜ੍ਹਾਈ ਠੀਕ ਚਲ ਰਹੀ ਹੈ, ਗ਼ਲਤ ਰਸਤੇ ਪਾਉਣ ਵਾਲੇ ਸਾਥੀਆਂ ਤੋਂ ਬਚਾਅ ਦੀ ਲੋੜ ਹੈ।ਨੌਕਰੀ, ਵਪਾਰ – ਕੰਮ ਠੀਕ ਰਹੇਗਾ ਪਰ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।।ਪਰਿਵਾਰ, ਦੋਸਤ – ਯਾਰਾਂ ਦੋਸਤਾਂ ਨਾਲ ਸਮਾਂ ਬਿਤਾਉਣ ਤੋਂ ਪਰਹੇਜ਼ ਕਰੋ, ਨੁਕਸਾਨ ਵਿਚ ਰਹੋਗੇ।।ਉਪਾਅ – ਘਰ ਦੇ ਚੌਬਾਰੇ ‘ਤੇ ਪੰਛੀਆਂ ਲਈ ਦਾਣਾ ਪਾਉ।

ਬ੍ਰਿਖ ਸਿਹਤ – ਇਸ ਹਫ਼ਤੇ ਸਿਹਤ ਖ਼ਰਾਬ ਰਹੇਗੀ, ਬਾਹਰੀ ਖਾਣੇ ਤੋਂ ਪਰਹੇਜ਼ ਕਰੋ।ਪੜ੍ਹਾਈ, ਸਿੱਖਿਆ – ਸਕੂਲਾਂ ਵਿਚ ਛੁੱਟੀਆਂ ਚਲ ਰਹੀਆਂ ਹਨ, ਆਨਲਾਈਨ ਪੜ੍ਹਾਈ ਕਰਦੇ ਰਹੋ।ਨੌਕਰੀ, ਵਪਾਰ – ਕੰਮਕਾਜ ਵਿਚ ਨੁਕਸਾਨ ਹੋ ਰਿਹਾ, ਨੌਕਰਾਂ ਤੋਂ ਬਚਾਅ ਰੱਖਣਾ ਜ਼ਰੂਰੀ ਹੈ।ਪਰਿਵਾਰ, ਦੋਸਤ – ਬੱਚਿਆਂ ਨੂੰ ਸਮਾਂ ਦੇਣ ਦੀ ਲੋੜ ਹੈ, ਤੁਹਾਡੇ ਤੋਂ ਨਾਰਾਜ਼ ਚੱਲ ਰਹੇ ਹਨ।ਉਪਾਅ – ਗਊਸ਼ਾਲਾ ਵਿਚ ਗਾਵਾਂ ਨੂੰ ਰੋਟੀ ਖੁਆਉੁ।

ਮਿਥੁਨ ਸਿਹਤ- ਸ਼ੁਰੂਆਤੀ ਹਫ਼ਤੇ ਸਰੀਰ ਵਿਚ ਦਰਦਾਂ ਹੋਣਗੀਆਂ ਬਾਕੀ ਸਭ ਠੀਕ ਰਹੇਗਾ।ਪੜ੍ਹਾਈ, ਸਿੱਖਿਆ – ਪੜ੍ਹਨ-ਲਿਖਣ ਵਿਚ ਪਿੱਛੇ ਜਾ ਰਹੇ ਹੋ, ਸ਼ਰਾਰਤੀ ਸਾਥੀਆਂ ਤੋਂ ਦੂਰ ਰਹੋ।ਨੌਕਰੀ, ਵਪਾਰ – ਕਾਰੋਬਾਰ ਠੀਕ ਹੈ, ਬਸ ਜ਼ਰਾ ਤਵੱਜੋ ਦੇਣ ਦੀ ਜ਼ਰੂਰਤ ਹੈ।ਪਰਿਵਾਰ, ਦੋਸਤ – ਪਤਨੀ ਅਤੇ ਪਰਿਵਾਰ ਨੂੰ ਸਮਾਂ ਦੇਣ ਦੀ ਲੋੜ ਹੈ।ਉਪਾਅ – ਗਊਸ਼ਾਲਾ ਸਤਨਾਜਾ ਦਾਨ ਕਰੋ।

ਕਰਕ ਸਿਹਤ – ਬਾਹਰੀ ਖਾਣਾ ਨੁਕਸਾਨ ਕਰੇਗਾ, ਪੇਟ ਵਿਚ ਖ਼ਰਾਬੀ ਪੈਦਾ ਕਰ ਸਕਦਾ ਹੈ।ਪੜ੍ਹਾਈ, ਸਿੱਖਿਆ – ਪੜ੍ਹਾਈ ਔਖੀ ਨਹੀਂ, ਬਸ ਮਨ ਲਗਾ ਕੇ ਪੜ੍ਹਨ ਦੀ ਲੋੜ ਹੈ।ਨੌਕਰੀ, ਵਪਾਰ – ਵਪਾਰ ਵਿਚ ਪਰੇਸ਼ਾਨੀ ਪੈਦਾ ਹੋ ਸਕਦੀ ਹੈ, ਨੌਕਰਾਂ ‘ਤੇ ਨਿਗਾਹ ਰੱਖਣੀ ਜ਼ਰੂਰੀ ਹੈ।ਪਰਿਵਾਰ, ਦੋਸਤ – ਦੋਸਤ, ਰਿਸ਼ਤੇਦਾਰ ਤੁਹਾਨੂੰ ਪਰਿਵਾਰ ਤੋਂ ਦੂਰ ਕਰ ਰਹੇ ਹਨ, ਇਨ੍ਹਾਂ ਤੋਂ ਦੂਰ ਰਹੋ।ਉਪਾਅ – ਕੀੜਿਆਂ ਨੂੰ ਤਿੱਲ ਸ਼ੱਕਰ ਪਾਉ।

ਸਿੰਘ ਸਿਹਤ – ਪਰਿਵਾਰ ਵਿਚ ਵੱਡਿਆਂ ਦੀ ਸਿਹਤ ਖ਼ਰਾਬ ਹੋਣ ਦੇ ਆਸਾਰ ਹਨ, ਧਿਆਨ ਦਿਉ।ਪੜ੍ਹਾਈ, ਸਿੱਖਿਆ – ਪੜ੍ਹਾਈ ਵਿਚ ਅੜਚਨਾਂ ਆ ਸਕਦੀਆਂ ਹਨ, ਪਰ ਸਫਲਤਾ ਮਿਲੇਗੀ।ਨੌਕਰੀ, ਵਪਾਰ – ਕਮਾਈ ਠੀਕ ਹੋ ਰਹੀ ਹੈ ਤਾਂ ਖ਼ਰਚਾ ਸੰਭਲ ਕੇ ਕਰੋ।ਪਰਿਵਾਰ, ਦੋਸਤ – ਬੱਚਿਆਂ ਦੀ ਸਿਹਤ ਦਾ ਧਿਆਨ ਰੱਖੋ, ਨਹੀਂ ਤਾਂ ਪਰੇਸ਼ਾਨੀ ਵੱਧ ਸਕਦੀ ਹੈ।ਉਪਾਅ – ਕੁੱਤਿਆਂ ਨੂੰ ਦੁੱਧ ਬ੍ਰੈੱਡ ਖੁਆਉੁ।

ਕੰਨਿਆ ਸਿਹਤ – ਪਰਿਵਾਰ ਵਿਚ ਵੱਡਿਆਂ ਦੀ ਸਿਹਤ ਖ਼ਰਾਬ ਹੋ ਸਕਦੀ ਹੈ, ਧਿਆਨ ਦਿਉ।ਪੜ੍ਹਾਈ, ਸਿੱਖਿਆ – ਪੜ੍ਹਾਈ ਜ਼ਰੂਰੀ ਹੈ, ਇਸ ਤੋਂ ਭੱਜ ਕੇ ਸਮਾਂ ਖ਼ਰਾਬ ਨਾ ਕਰੋ।ਨੌਕਰੀ, ਵਪਾਰ – ਕੰਮਕਾਜ, ਨੌਕਰੀ ‘ਤੇ ਪੂਰਾ ਧਿਆਨ ਦਿਉ, ਗਾਹਕ ਖ਼ਰਾਬ ਹੋ ਰਹੇ ਹਨ।ਪਰਿਵਾਰ, ਦੋਸਤ – ਪਤਨੀ ਅਤੇ ਬੱਚਿਆਂ ਨੂੰ ਸਮਾਂ ਦੇਣ ਦੀ ਲੋੜ ਹੈ, ਨਾਰਾਜ਼ਗੀ ਭਾਰੀ ਪੈ ਸਕਦੀ ਹੈ।ਉਪਾਅ – ਘਰ ਦੇ ਕੋਠੇ ‘ਤੇ ਪੰਛੀਆਂ ਲਈ ਪਾਣੀ ਰੱਖੋ।

ਤੁਲਾ ਸਿਹਤ – ਸ਼ੁਰੂਆਤੀ ਦੋ ਦਿਨ 5, 6 ਨੂੰ ਆਲਸ ਰਹੇਗਾ।ਪੜ੍ਹਾਈ, ਸਿੱਖਿਆ – ਗੀਤ ਸੰਗੀਤ ਵਿਚ ਰੁਚੀ ਜ਼ਿਆਦਾ ਹੋ ਰਹੀ ਹੈ।ਨੌਕਰੀ, ਵਪਾਰ – ਕੰਮ ਪ੍ਰਤੀ ਬੇਪਰਵਾਹੀ ਕੰਮ ਘਟਾਏਗੀ।ਪਰਿਵਾਰ, ਦੋਸਤ – ਛੋਟਿਆਂ ਪ੍ਰਤੀ ਜ਼ਿਆਦਾ ਦਬਾਅ ਦੀ ਨੀਤੀ ਖ਼ਰਾਬੀ ਕਰੇਗੀ।ਉਪਾਅ – ਮਿੱਠੀਆਂ ਰੋਟੀਆਂ ਗਾਵਾਂ ਨੂੰ ਪਾਉ।

ਬ੍ਰਿਸ਼ਚਕ ਸਿਹਤ – ਸ਼ੁਰੂਆਤੀ ਦਿਨ ਸਿਰ ਭਾਰਾ ਅਤੇ ਪਿੱਠ ਵਿਚ ਦਰਦ ਆ ਸਕਦਾ ਹੈ।ਪੜ੍ਹਾਈ, ਸਿੱਖਿਆ – ਟਾਈਮ ਖ਼ਰਾਬ ਜ਼ਿਆਦਾ, ਪੜ੍ਹਾਈ ਘੱਟ ਕਰੋਗੇ।ਨੌਕਰੀ, ਵਪਾਰ – ਛੋਟੇ-ਛੋਟੇ ਖ਼ਰਚੇ ਅਤੇ ਨੁਕਸਾਨ ਸਾਰਾ ਹਫ਼ਤਾ ਮੂਡ ਖ਼ਰਾਬ ਕਰਨਗੇ।ਪਰਿਵਾਰ, ਦੋਸਤ – ਆਪਣੀ ਬੋਲੀ ਕਾਫ਼ੀ ਸੰਭਾਲ ਕੇ ਵਰਤੋ, ਝਗੜੇ ਦਾ ਅੰਦੇਸ਼ਾ ਹੈ।ਉਪਾਅ – ਪੁਰਾਣੀਆਂ ਚੀਜ਼ਾਂ ਦਾਨ ਕਰੋ।

ਧਨੁ ਸਿਹਤ – ਹਫ਼ਤੇ ਦੇ ਆਖ਼ਰੀ ਤਿੰਨ ਦਿਨ ਸਿਹਤ ਖ਼ਰਾਬੀ ਦੇ ਦਿਨ ਹਨ।ਪੜ੍ਹਾਈ, ਸਿੱਖਿਆ – ਰਾਤ ਦੀ ਪੜ੍ਹਾਈ ਦੀ ਯੋਜਨਾ ਫੇਲ੍ਹ ਹੋ ਸਕਦੀ ਹੈ।ਨੌਕਰੀ, ਵਪਾਰ – ਖ਼ਰਚਾ ਜ਼ਿਆਦਾ ਕਮਾਈ ਘੱਟ, ਬਜਟ ਖ਼ਰਾਬ ਕਰੇਗਾ।ਪਰਿਵਾਰ, ਦੋਸਤ – ਆਪਣੇ ਪ੍ਰਤੀ ਜ਼ਿਆਦਾ ਅਭਿਮਾਨ ਖ਼ਰਾਬੀ ਕਰੇਗਾ।ਉਪਾਅ – ਬ੍ਰਾਹਮਣ ਨੂੰ ਪੀਲਾ ਕੱਪੜਾ ਦਿਉ।

ਮਕਰ ਸਿਹਤ – ਕਾਫੀ ਬੇਕਾਰ ਸੋਚਾਂ ਕਾਰਨ ਸਰੀਰ ਬਿਮਾਰੀ ਦਾ ਘਰ ਜਾਪੇਗਾ।ਪੜ੍ਹਾਈ, ਸਿੱਖਿਆ – ਪੜ੍ਹਾਈ ਲਈ ਆਪਣੀ ਦਿਨ ਦੀ ਪੜ੍ਹਾਈ ਇਕੱਲੇ ਕਰੋ।ਨੌਕਰੀ, ਵਪਾਰ – ਨੌਕਰੀ ਵਪਾਰ ਦੋਹਾਂ ਵਿਚ ਖ਼ਰਚਾ ਪਰੇਸ਼ਾਨ ਕਰੇਗਾ।ਪਰਿਵਾਰ, ਦੋਸਤ – ਪਰਿਵਾਰ ਅਲਗ-ਅਲਗ ਸੁਰ ਵਿਚ ਜਾਪੇਗਾ, ਭਾਵ ਏਕਤਾ ਨਹੀਂ ਰਹੇਗੀ।ਉਪਾਅ – ਹਰਾ ਕੱਪੜਾ ਦਾਨ ਕਰੋ।

ਕੁੰਭ ਸਿਹਤ : ਪਰਿਵਾਰ ਦੀ ਸਿਹਤ ਢਿੱਲੀ ਰਹਿਣ ਕਾਰਨ ਪਰੇਸ਼ਾਨ ‘ਚ ਰਹੋਗੇ।ਪੜ੍ਹਾਈ, ਸਿੱਖਿਆ : ਪੜ੍ਹਾਈ ਠੀਕ ਰਹੇਗੀ ਪਰ ਆਰਥਿਕ ਤੰਗੀ ਪਰੇਸ਼ਾਨ ਕਰ ਸਕਦੀ ਹੈ।ਨੌਕਰੀ, ਵਪਾਰ : ਕਾਰੋਬਾਰ ‘ਚ ਮੰਦੀ ਰਹੇਗੀ ਪਰ ਕੁਝ ਸਮੇਂ ਬਾਅਦ ਠੀਕ ਹੋਵੇਗੀ।ਪਰਿਵਾਰ, ਦੋਸਤ : ਪਤਨੀ ਨਾਲ ਬਹਿਸ ਹੋਣ ਦੀ ਆਸ ਹੈ, ਪਰਿਵਾਰਕ ਮੈਂਬਰ ਵੀ ਸਾਥ ਨਹੀਂ ਦੇਣਗੇ।ਉਪਾਅ : ਘਰ ਆਏ ਭਿਖਾਰੀਆਂ ਨੂੰ ਦਾਨ ਦਿਉ।

ਮੀਨ ਸਿਹਤ : ਹਲਕੀ ਪਿੱਠਦਰਦ ਰਹਿ ਸਕਦੀ ਹੈ, ਜ਼ਿਆਦਾ ਦਵਾਈਆਂ ਤੋਂ ਦੂਰ ਰਹੋ।ਪੜ੍ਹਾਈ, ਸਿੱਖਿਆ : ਪੜ੍ਹਾਈ ਠੀਕ ਰਹੇਗੀ, ਦੋਸਤਾਂ ਨੂੰ ਵੱਧ ਸਮੇਂ ਨਾ ਦਿਉ।ਨੌਕਰੀ, ਵਪਾਰ : ਨੌਕਰੀ ‘ਚ ਤੰਗੀ ਆ ਸਕਦੀ ਹੈ, ਸਮੇਂ ‘ਤੇ ਦਫ਼ਤਰ ਪੁੱਜੋ।ਪਰਿਵਾਰ, ਦੋਸਤ : ਦੋਸਤਾਂ ਨਾਲ ਝਗੜੇ ਦੇ ਸੰਕੇਤ ਹਨ, ਪਰਿਵਾਰ ‘ਚ ਰਹੋ।ਉਪਾਅ : ਗਊਸ਼ਾਲਾ ਜਾ ਕੇ ਗਾਵਾਂ ਨੂੰ ਪਾਣੀ ਪਿਆਉ।

Leave a Reply

Your email address will not be published. Required fields are marked *