Sunday, October 25, 2020
Home > Special News > ਇਸ ਰਾਸ਼ੀ ਵਾਲਿਆਂ ਨੂੰ ਜੀਵਨਸਾਥੀ ਦਾ ਸਹਿਯੋਗ ਰਹੇਗਾ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਇਸ ਰਾਸ਼ੀ ਵਾਲਿਆਂ ਨੂੰ ਜੀਵਨਸਾਥੀ ਦਾ ਸਹਿਯੋਗ ਰਹੇਗਾ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਮੇਖ : ਪਰਿਵਾਰਕ ਜਾਂ ਅਧਿਕਾਰੀ ਤੋਂ ਤਨਾਅ ਮਿਲ ਸਕਦਾ ਹੈ, ਜਦਕਿ ਆਰਥਿਕ ਯੋਜਨਾ ਨੂੰ ਬਲ ਮਿਲੇਗਾ। ਜੀਵਨਸਾਥੀ ਦਾ ਸਹਿਯੋਗ ਰਹੇਗਾ। ਰਚਨਾਤਮਕ ਕੋਸ਼ਿਸ਼ਾਂ ਸਫਲ ਹੋਣਗੀਆਂ।ਬ੍ਰਿਖ : ਪਰਿਵਾਰਕ ਮੈਂਬਰ ਜਾਂ ਅਧੀਨ ਕੰਮ ਕਰਨ ਵਾਲੇ ਮੁਲਾਜ਼ਮ ਤੋਂ ਤਨਾਅ ਮਿਲ ਸਕਦਾ ਹੈ। ਸਿਹਤ ਵਿਚ ਸੁਧਾਰ ਹੋਵੇਗਾ। ਕਿਸੇ ਕਾਰਜ ਦੇ ਪੂਰੇ ਹੋਣ ਨਾਲ ਆਤਮਬਲ ਵਿਚ ਵਾਧਾ ਹੋਵੇਗਾ।

ਮਿਥੁਨ : ਆਰਥਿਕ ਸਥਿਤੀ ਵਿਚ ਕਿਸੇ ਹੱਦ ਤਕ ਸੁਧਾਰ ਹੋਵੇਗਾ, ਪਰ ਸਿੱਖਿਆ ਜਾਂ ਸੰਤਾਨ ਕਾਰਨ ਚਿੰਤਤ ਰਹੋਗੇ। ਮਨ ਨਕਾਰਾਤਮਕ ਕਾਰਜ ਵਿਚ ਲੱਗ ਸਕਦਾ ਹੈ।ਕਰਕ : ਚਲੀ ਆ ਰਹੀ ਵਿਅਰਥ ਦੀ ਉਲਝਣ ‘ਤੇ ਕੰਟਰੋਲ ਹੋਵੇਗਾ। ਆਰਥਿਕ ਸਥਿਤੀ ਵਿਚ ਸੁਧਾਰ ਹੋਵੇਗਾ। ਕਾਰੋਬਾਰੀ ਕਾਰਜ ਵਿਚ ਰੁਚੀ ਲੈਣਗੇ। ਰਚਨਾਤਮਕ ਕੋਸ਼ਿਸ਼ ਫਲੀਭੂਤ ਹੋਵੇਗੀ।

ਸਿੰਘ : ਕੇਮਦਰੁਮ ਯੋਗ ਕਾਰਨ ਵਾਣੀ ‘ਤੇ ਸੰਜਮ ਰੱਖੋ। ਰਿਸ਼ਤਿਆਂ ਵਿਚ ਤਨਾਅ ਦੀ ਸਥਿਤੀ ਆ ਸਕਦੀ ਹੈ ਜਦਕਿ ਸਹੁਰੇ ਪੱਖ ਦਾ ਸਹਿਯੋਗ ਰਹੇਗਾ। ਸ਼ਾਂਤੀ ਨਾਲ ਕੰਮ ਲੈਣ ਦੀ ਲੋੜ ਹੈ।ਕੰਨਿਆ : ਸਿੱਖਿਆ ਦੇ ਖੇਤਰ ਵਿਚ ਜ਼ਿਆਦਾ ਮਿਹਨਤ ਦੀ ਲੋੜ ਹੈ। ਰਾਜਨੀਤਕ ਸਹਿਯੋਗ ਨਾਲ ਰੁਕਿਆ ਹੋਇਆ ਕਾਰਜ ਸੰਪੰਨ ਹੋਵੇਗਾ। ਰਚਨਾਤਮਕ ਕਾਰਜਾਂ ਵਿਚ ਸਫਲਤਾ ਮਿਲੇਗੀ।

ਤੁਲਾ : ਜੀਵਨਸਾਥੀ ਦਾ ਸਹਿਯੋਗ ਰਹੇਗਾ। ਕੇਮਦਰੁਮ ਕਾਰਨ ਸੰਬੰਧਤ ਅਧਿਕਾਰੀ ਜਾਂ ਘਰ ਦੇ ਮੁਖੀਆ ਨਾਲ ਵਾਦ-ਵਿਵਾਦ ਦੀ ਸਥਿਤੀ ਆ ਸਕਦੀ ਹੈ ਜਿਸ ‘ਤੇ ਕੰਟਰੋਲ ਕਰਨਾ ਤੁਹਾਡੇ ਹਿਤ ਵਿਚ ਹੋਵੇਗਾ।ਬ੍ਰਿਸ਼ਚਕ : ਚਲ ਜਾਂ ਅਚਲ ਜਾਇਦਾਦ ਦੇ ਮਾਮਲੇ ਵਿਚ ਕਿਸੇ ਹੱਦ ਤਕ ਸਫਲਤਾ ਮਿਲੇਗੀ। ਪਰਿਵਾਰਕ ਜ਼ਿੰਮੇਵਾਰੀ ਦੀ ਪੂਰਤੀ ਵਿਚ ਕੁਝ ਰੁਕਾਵਟ ਵੀ ਆ ਸਕਦੀ ਹੈ।

ਧਨੁ : ਬੁੱਧੀ ਕੌਸ਼ਲ ਨਾਲ ਕੀਤਾ ਗਿਆ ਕਾਰਜ ਸਫਲਤਾ ਵੱਲ ਪ੍ਰੇਰਿਤ ਕਰੇਗਾ। ਆਰਥਿਕ ਸਥਿਤੀ ਵਿਚ ਕਿਸੇ ਹੱਦ ਤਕ ਸੁਧਾਰ ਹੋਵੇਗਾ। ਰਚਨਾਤਮਕ ਕੋਸ਼ਿਸ਼ ਫਲੀਭੂਤ ਹੋਵੇਗੀ।ਮਕਰ : ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਰੋਜ਼ੀ-ਰੋਟੀ ਦੀ ਦਿਸ਼ਾ ਵਿਚ ਚੱਲ ਰਹੀ ਕੋਸ਼ਿਸ਼ ਸਾਰਥਕ ਹੋਵੇਗੀ। ਕੁਝ ਨਵਾਂ ਕਰਨ ਦੀ ਯੋਜਨਾ ਨੂੰ ਸਾਕਾਰ ਰੂਪ ਦਿਓ ਪਰ ਵਰਤਮਾਨ ਹਾਲਾਤਾਂ ਨੂੰ ਧਿਆਨ ਵਿਚ ਰੱਖੋ।

ਕੁੰਭ : ਮੰਗਲ ਚੰਦਰਮਾ ਦਾ ਸ਼ਣਾਸ਼ਟਕ ਯੋਗ ਵਾਦ-ਵਿਵਾਦ ਨੂੰ ਜਨਮ ਦੇ ਸਕਦਾ ਹੈ। ਸੰਜਮ ਤੋਂ ਕੰਮ ਲਓ। ਸਮਝੌਤਾ ਹੀ ਹਿਤਕਰ ਹੋਵੇਗਾ। ਰਚਨਾਤਮਕ ਕੋਸ਼ਿਸ਼ ਫਲੀਭੂਤ ਹੋਵੇਗੀ।ਮੀਨ : ਆਰਥਿਕ ਪੱਖ ਮਜ਼ਬੂਤ ਹੋਵੇਗਾ, ਪਰ ਸ਼ਾਹੀ ਖਰਚ ਤੋਂ ਬਚਣਾ ਹੋਵੇਗਾ ਨਹੀਂ ਤਾਂ ਕਰਜ਼ ਦੀ ਸਥਿਤੀ ਆ ਸਕਦੀ ਹੈ। ਸੰਤਾਨ ਦੀ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ।

Leave a Reply

Your email address will not be published. Required fields are marked *