Wednesday, December 2, 2020
Home > Special News > ਇਸ ਰਾਸ਼ੀ ਵਾਲਿਆਂ ਦੀ ਯਾਤਰਾ ਰਹੇਗੀ ਸੁਖਦ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਇਸ ਰਾਸ਼ੀ ਵਾਲਿਆਂ ਦੀ ਯਾਤਰਾ ਰਹੇਗੀ ਸੁਖਦ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਮੇਖ : ਉੱਚ ਅਧਿਕਾਰੀ ਦਾ ਸਹਿਯੋਗ ਮਿਲੇਗਾ। ਸਿਆਸੀ ਸਹਿਯੋਗ ਲੈਣ ‘ਚ ਸਫਲਤਾ ਮਿਲੇਗੀ। ਪਰਿਵਾਰਕ ਜੀਵਨ ਸੁਖਮਈ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ।ਬ੍ਰਿਖ :ਆਰਥਿਕ ਪੱਖ ਮਜ਼ਬੂਤ ਹੋਵੇਗਾ। ਮੁਹਾਰਤ ਨਾਲ ਕੀਤਾ ਗਿਆ ਕੰਮ ਸੰਪੰਨ ਹੋਵੇਗਾ। ਖਾਣ-ਪੀਣ ਵਿਚ ਸਾਵਧਾਨੀ ਰੱਖੋ। ਬੇਕਾਰ ਭੱਜ ਦੌੜ ਹੋ ਸਕਦੀ ਹੈ।

ਮਿਥੁਨ :ਕਾਰੋਬਾਰੀ ‘ਚ ਸਫਲਤਾ ਮਿਲੇਗੀ। ਗੁੱਸੇ ‘ਤੇ ਕੰਟਰੋਲ ਕਰਨਾ ਹਿੱਤ ‘ਚ ਹੋਵੇਗਾ। ਰਚਨਾਤਮਕ ਕੰਮਾਂ ਵਿਚ ਰੁਚੀ ਵਧੇਗੀ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ।ਕਰਕ : ਕੇਮਦਰੁਮ ਯੋਗ ਹੋਣ ਕਾਰਨ ਪਰਿਵਾਰਕ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜ਼ੁਬਾਨ ‘ਤੇ ਕੰਟਰੋਲ ਰੱਖੋ। ਰਿਸ਼ਤਿਆਂ ‘ਚ ਤਣਾਅ ਆਵੇਗਾ।

ਸਿੰਘ : ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਪਰਿਵਾਰ ‘ਚ ਸਨਮਾਨ ਵਧੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਅਜਿਹਾ ਕੰਮ ਕਰਨ ਤੋਂ ਸੰਕੋਚ ਕਰੋ ਜਿਸ ਨਾਲ ਮਾਨਸਿਕ ਦੁਖ ਮਿਲੇ।ਕੰਨਿਆ :ਮਾਲੀ ਪੱਖ ਮਜ਼ਬੂਤ ਹੋਵੇਗਾ। ਘਰੇਲੂ ਚੀਜ਼ਾਂ ‘ਚ ਵਾਧਾ ਹੋਵੇਗਾ। ਸਾਸ਼ਨ ਸੱਤਾ ਦਾ ਸਹਿਯੋਗ ਰਹੇਗਾ। ਅਧਿਕਾਰੀ ਦਾ ਸਹਿਯੋਗ ਮਿਲੇਗਾ।

ਤੁਲਾ : ਯਾਤਰਾ ਦੀ ਸਥਿਤੀ ਸੁਖਦ ਰਹੇਗੀ। ਹਾਂ-ਪੱਖੀ ਕੰਮਾਂ ਵਿਚ ਹਿੱਸੇਦਾਰੀ ਰਹੇਗੀ। ਔਲਾਦ ਪ੍ਰਤੀ ਜ਼ਿੰਮੇਵਾਰੀ ਪੂਰੀ ਹੋਵੇਗੀ। ਕਾਰੋਬਾਰ ‘ਚ ਸਨਮਾਨ ਵਧੇਗਾ। ਆਰਥਿਕ ਤਰੱਕੀ ਹੋਵੇਗੀ।ਬ੍ਰਿਸ਼ਚਕ : ਸਮਾਜਿਕ ਕੰਮਾਂ ‘ਚ ਰੁਚੀ ਬਣੇਗੀ। ਯਾਤਰਾ ਦੀ ਸਥਿਤੀ ਸੰਭਵ ਹੈ। ਪਰਿਵਾਰਕ ਕੰਮਾਂ ‘ਚ ਰੁਝੇਵੇਂ ਰਹਿਣਗੇ। ਆਰਥਿਕ ਮਾਮਲਿਆਂ ‘ਚ ਜ਼ੋਖਮ ਨਾ ਚੁੱਕੋ।

ਧਨੁ : ਯਾਤਰਾ ਦੀ ਸਥਿਤੀ ਸੁਖਦ ਰਹੇਗੀ। ਸਿੱਖਿਆ ਮੁਕਾਬਲੇ ਦੇ ਖੇਤਰ ‘ਚ ਚੱਲ ਰਹੀਆਂ ਕੋਸ਼ਿਸ਼ਾਂ ਕਾਮਯਾਬ ਹੋਣਗੀਆਂ। ਸਬੰਧਾਂ ‘ਚ ਮਿਠਾਸ ਆਵੇਗੀ।ਮਕਰ : ਮਹਿਲਾ ਅਧਿਕਾਰੀ ਤੋਂ ਸਹਿਯੋਗ ਮਿਲੇਗਾ। ਪਰਿਵਾਰ ‘ਚ ਮਾਣ ਵਧੇਗਾ। ਮਾਲੀ ਪੱਖ ਮਜ਼ਬੂਤ ਹੋਵੇਗਾ। ਦੂਜੇ ਤੋਂ ਸਹਿਯੋਗ ਲੈਣ ‘ਚ ਸਫਲਤਾ ਮਿਲੇਗੀ।

ਕੁੰਭ : ਕੰਮ ਵਾਲੀ ਥਾਂ ‘ਚ ਰੁਕਾਵਟਾਂ ਆਉਣਗੀਆਂ। ਸਿਹਤ ਪ੍ਰਤੀ ਸੁਚੇਤ ਰਹਿਣਾ ਹੋਵੇਗਾ। ਪਤੀ-ਪਤਨੀ ਜੀਵਨ ‘ਚ ਸੁਧਾਰ ਹੋਵੇਗਾ। ਜ਼ੁਬਾਨ ‘ਤੇ ਕੰਟਰੋਲ ਰੱਖੋ। ਮੌਸਮ ਦੇ ਰੋਗ ਪ੍ਰਤੀ ਸੁਚੇਤ ਰਹੋ।ਮੀਨ : ਪਰਿਵਾਰਕ ਸਮੱਸਿਆ ਦੀ ਲਪੇਟ ‘ਚ ਆ ਸਕਦੇ ਹੋ। ਆਰਥਿਕ ਮਾਮਲਿਆਂ ‘ਚ ਤਣਾਅ ਦੀ ਸਥਿਤੀ ਰਹੇਗੀ ਪਰ ਪਿਤਾ ਜਾਂ ਧਰਮ ਗੁਰੂ ਦਾ ਸਹਿਯੋਗ ਮਿਲੇਗਾ।

Leave a Reply

Your email address will not be published. Required fields are marked *