Thursday, November 26, 2020
Home > Special News > ਨਵੇ ਵਿਆਹੇ ਮੁੰਡੇ ਨਾਲ ਪਹਿਲਾਂ ਮਹੰਤਾਂ ਨੇ ਪੀਤੀ ਸ਼ਰਾਬ ਤੇ ਫਿਰ ਕੀਤਾ ਗਲਤ ਕਾਰਾ !

ਨਵੇ ਵਿਆਹੇ ਮੁੰਡੇ ਨਾਲ ਪਹਿਲਾਂ ਮਹੰਤਾਂ ਨੇ ਪੀਤੀ ਸ਼ਰਾਬ ਤੇ ਫਿਰ ਕੀਤਾ ਗਲਤ ਕਾਰਾ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਜਲੰਧਰ ਵਿਖੇ ਗੁਰੂ ਨਾਨਕਪੁਰਾ ਮੁਹੱਲੇ ਵਿੱਚ ਮਹੰਤਾਂ ਦੁਆਰਾ ਵਧਾਈ ਮੰਗਦੇ ਸਮੇਂ ਹੰਗਾਮਾ ਕੀਤਾ ਗਿਆ।ਦੱਸਿਆ ਜਾ ਰਿਹਾ ਹੈ ਕਿ ਸੋਨੂੰ ਨਾ ਦੇ ਮੁੰਡੇ ਦਾ ਵਿਆਹ ਹੋਇਆ ਸੀ ਜਿਸ ਕਾਰਨ ਨੇੜੇ ਦੇ ਮਹੰਤ ਵਧਾਈ ਮੰਗਣ ਲਈ ਆਏ ਸਨ।ਉਨ੍ਹਾਂ ਮੁੰਡੇ ਦੇ ਨਾਲ ਬੈਠ ਕੇ ਸ਼ਰਾਬ ਵੀ ਪੀਤੀ।ਕਾਫੀ ਸਮਾਂ ਹੋਣ ਤੇ ਜਦੋਂ ਘਰਵਾਲਿਆਂ ਨੇ ਉਨ੍ਹਾਂ ਨੂੰ ਜਾਣ ਲਈ ਕਿਹਾ ਤਾਂ ਉਹ ਹੰਗਾਮਾ ਕਰਨ ਲੱਗ ਪਏ।

ਘਰਵਾਲਿਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਮਹੰਤਾਂ ਦੁਆਰਾ ਮੁੰਡੇ ਨਾਲ ਗਲਤ ਹਰਕਤਾਂ ਕੀਤੀਆਂ ਗਈਆਂ।ਉਨ੍ਹਾਂ ਕਿਹਾ ਕਿ ਮਹੰਤਾਂ ਨੇ ਮੁਹੱਲੇ ਵਿੱਚ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ ਅਤੇ ਪੱਥਰ ਮਾਰ ਕੇ ਖਿੜਕੀਆਂ ਤੋੜੀਆਂ ਗਈਆਂ।ਮੌਕੇ ਤੇ ਪੁਲਿਸ ਨੇ ਆ ਕੇ ਮਾਮਲੇ ਦੀ ਜਾਂਚ ਕੀਤੀ ਅਤੇ ਪੁੱਛਗਿੱਛ ਕੀਤੀ।ਪੁੱਛਗਿੱਛ ਦੌਰਾਨ ਲੋਕਾਂ ਨੇ ਦੱਸਿਆ ਕਿ ਮਹੰਤਾਂ ਦੇ ਜਾਣ ਤੋਂ ਬਾਅਦ ਤੀਹ- ਚਾਲੀ ਨੌਜਵਾਨ ਆਏ ਅਤੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ ਜਿਸ ਨਾਲ ਕਾਫੀ ਨੁਕਸਾਨ ਹੋਇਆ।

ਦੂਜੇ ਪਾਸੇ ਮਹੰਤ ਆਪਣੇ ਉਤੇ ਲੱਗੇ ਹਰ ਇਲਜ਼ਾਮ ਨੂੰ ਨਾਕਾਰ ਰਹੇ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਈ ਵੀ ਗਲਤ ਹਰਕਤ ਨਹੀਂ ਕੀਤੀ।ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਮਾਮਲੇ ਦਾ ਹੱਲ ਕਿਵੇਂ ਕਰਦੀ ਹੈ।ਜੇਕਰ ਮਹੰਤਾਂ ਦੀ ਕੋਈ ਗਲਤੀ ਹੈ ਤਾਂ ਉਨ੍ਹਾਂ ਨੂੰ ਪੁਲਿਸ ਕੀ ਸ਼ਜਾ ਦੇਵੇਗੀ।

Leave a Reply

Your email address will not be published. Required fields are marked *