Monday, October 26, 2020
Home > Special News > ਬਾਹਰੀ ਖਾਣੇ ਨਾਲ ਇਸ ਰਾਸ਼ੀ ਵਾਲਿਆਂ ਦੀ ਸਿਹਤ ਹੋ ਸਕਦੀ ਪ੍ਰਭਾਵਿਤ, ਜਾਣੋ ਆਪਣਾ ਹਫ਼ਤਾਵਾਰੀ ਰਾਸ਼ੀਫਲ਼

ਬਾਹਰੀ ਖਾਣੇ ਨਾਲ ਇਸ ਰਾਸ਼ੀ ਵਾਲਿਆਂ ਦੀ ਸਿਹਤ ਹੋ ਸਕਦੀ ਪ੍ਰਭਾਵਿਤ, ਜਾਣੋ ਆਪਣਾ ਹਫ਼ਤਾਵਾਰੀ ਰਾਸ਼ੀਫਲ਼

ਮੇਖ ਸਿਹਤ : ਘਰ ‘ਚ ਰਹਿਣਾ ਸੁਰੱਖਿਅਤ ਰਹੇਗਾ, ਬਾਹਰ ਜਾਣਾ ਤੋਂ ਪਰਹੇਜ਼ ਕਰੋ। ਪੜ੍ਹਾਈ, ਸਿੱਖਿਆ : ਪੜ੍ਹਾਈ ਠੀਕ ਚਲ ਰਹੀ ਹੈ, ਗ਼ਲਤ ਸੰਗਤ ਤੋਂ ਬਚਾਅ ਦੀ ਲੋੜ ਹੈ। ਨੌਕਰੀ, ਵਪਾਰ : ਕੰਮਕਾਰ ਠੀਕ ਰਹੇਗਾ ਪਰ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰਿਵਾਰ, ਦੋਸਤ : ਦੋਸਤਾਂ ਨਾਲ ਸਮੇਂ ਬਿਤਾਉਣ ਤੋਂ ਪਰਹੇਜ਼ ਕਰੋ, ਨੁਕਸਾਨ ਵਿਚ ਰਹੋਗੇ। ਉਪਾਅ : ਪੰਛੀਆਂ ਨੂੰ ਦਾਣੇ ਪਾਓ।

ਬਿ੍ਖ ਸਿਹਤ : ਇਸ ਹਫਤੇ ਸਿਹਤ ਖ਼ਰਾਬ ਰਹੇਗੀ, ਬਾਹਰੀ ਖਾਣੇ ਤੋਂ ਪਰਹੇਜ਼ ਕਰੋ। ਪੜ੍ਹਾਈ, ਸਿੱਖਿਆ : ਆਨਲਾਈਨ ਪੜ੍ਹਾਈ ਕਰਦੇ ਰਹੋ। ਨੌਕਰੀ, ਵਪਾਰ : ਕੰਮਕਾਜ ਵਿਚ ਨੁਕਸਾਨ ਹੋ ਰਿਹਾ, ਨੌਕਰਾਂ ਤੋਂ ਬਚਾਅ ਰੱਖਣਾ ਜ਼ਰੂਰੀ ਹੈ। ਪਰਿਵਾਰ, ਦੋਸਤ : ਬੱਚਿਆਂ ਨੂੰ ਸਮਾਂ ਦੇਣ ਦੀ ਲੋੜ ਹੈ। ਉਪਾਅ : ਗਊਸ਼ਾਲਾ ਵਿਚ ਗਾਵਾਂ ਨੂੰ ਰੋਟੀ ਪਾਓ।

ਮਿਥੁਨ ਸਿਹਤ : ਸ਼ੁਰੂਆਤੀ ਹਫਤੇ ਸਰੀਰ ਵਿਚ ਦਰਦਾਂ ਰਹਿ ਸਕਦੀਆਂ ਹਨ। ਪੜ੍ਹਾਈ, ਸਿੱਖਿਆ : ਪੜ੍ਹਨ-ਲਿਖਣ ਵਿਚ ਪਿੱਛੇ ਜਾ ਰਹੇ ਹੋ, ਸ਼ਰਾਰਤੀ ਸਾਥੀਆਂ ਤੋਂ ਦੂਰ ਰਹੋ। ਨੌਕਰੀ, ਵਪਾਰ : ਕਾਰੋਬਾਰ ਠੀਕ ਹੈ, ਬਸ ਜ਼ਰਾ ਤਵੱਜੋ ਦੇਣ ਦੀ ਜ਼ਰੂਰਤ ਹੈ। ਪਰਿਵਾਰ, ਦੋਸਤ : ਪਤਨੀ ਅਤੇ ਪਰਿਵਾਰ ਨੂੰ ਸਮਾਂ ਦੇਣ ਦੀ ਲੋੜ ਹੈ।ਉਪਾਅ : ਗਊਸ਼ਾਲਾ ‘ਚ ਸਤਨਾਜਾ ਦਾਨ ਕਰੋ।

ਕਰਕ ਸਿਹਤ : ਮਾਨਸਿਕ ਚਿੰਤਾਵਾਂ ਕਾਰਨ ਸਰੀਰ ਵਿਚ ਵਿਕਾਰ ਰਹੇਗਾ। ਪੜ੍ਹਾਈ, ਸਿੱਖਿਆ : ਪੜ੍ਹਾਈ ਤੋਂ ਡਰ ਲੱਗਣ ਕਾਰਨ ਸਮਾਂ ਖਰਾਬ ਕਰੋਗੇ। ਨੌਕਰੀ, ਵਪਾਰ : ਵਪਾਰ ਵਿਚ ਆਉਣ ਵਾਲੀਆਂ ਰੁਕਾਵਟਾਂ ਨੁਕਸਾਨ ਦਾ ਕਾਰਨ ਬਣਨਗੀਆਂ। ਪਰਿਵਾਰ, ਦੋਸਤ : ਮਾੜੇ ਬੋਲ ਨਾ ਬੋਲੋ, ਝਗੜਾ ਹੋ ਸਕਦਾ ਹੈ। ਉਪਾਅ : ਗਰੀਬਾਂ ਨੂੰ ਕੜੀ ਚੌਲ ਖਵਾਓ।

ਸਿੰਘ ਸਿਹਤ : ਪੇਟ ਵਿਚ ਦਰਦ ਅਤੇ ਗੈਸ ਦੀ ਪਰੇਸ਼ਾਨੀ ਹੋ ਸਕਦੀ ਹੈ। ਪੜ੍ਹਾਈ, ਸਿੱਖਿਆ : ਕਾਫੀ ਮਿਹਨਤ ਨਾਲ ਹੀ ਪੜ੍ਹਾਈ ਵਿਚ ਸਫਲ ਹੋ ਸਕੋਗੇ। ਨੌਕਰੀ, ਵਪਾਰ : ਕਿਸੇ ਤਰ੍ਹਾਂ ਦਾ ਲਾਲਚ ਕਾਰੋਬਾਰ ਵਿਚ ਰੁਕਾਵਟ ਦਾ ਕਾਰਨ ਬਣੇਗਾ। ਪਰਿਵਾਰ, ਦੋਸਤ : ਪਰਿਵਾਰ ਦੇ ਜੀਆਂ ਪ੍ਰਤੀ ਵਿਹਾਰ ਠੀਕ ਰੱਖਣਾ ਪਵੇਗਾ। ਉਪਾਅ : ਕੁੱਤੇ ਨੂੰ ਦੁੱਧ ਬ੍ਰੈੱਡ ਦਿਓ।

ਕੰਨਿਆ ਸਿਹਤ : ਲੱਤਾਂ ਅਤੇ ਜੋੜਾਂ ਵਿਚ ਦਰਦ ਨਾਲ ਰਾਤਾਂ ਦੀ ਨੀਂਦ ਖਰਾਬ ਹੋਵੇਗੀ। ਪੜ੍ਹਾਈ, ਸਿੱਖਿਆ : ਸਾਰਾ ਹਫਤਾ ਪੜ੍ਹਾਈ ਵਿਚ ਆਲਸ ਕਰਨ ਨਾਲ ਸਮੇਂ ਦੀ ਬਰਬਾਦੀ ਕਰੋਗੇ। ਨੌਕਰੀ, ਵਪਾਰ : ਵਿਰੋਧੀ ਕਾਰੋਬਾਰ ਵਿਚ ਘਾਟਾ ਕਰਵਾਉਣ ਦੀ ਫਿਰਾਕ ਵਿਚ ਰਹਿਣਗੇ। ਪਰਿਵਾਰ, ਦੋਸਤ : ਬਾਹਰੀ ਦੋਸਤਾਂ ਨਾਲ ਘੁੰਮਣਾ ਘਰ ਵਿਚ ਕਲੇਸ਼ ਦਾ ਕਾਰਨ ਬਣੇਗਾ। ਉਪਾਅ : ਗਾਵਾਂ ਨੂੰ ਗੁੜ ਪਾਓ।

ਤੁਲਾ ਸਿਹਤ : ਸ਼ੁਰੁੂਆਤੀ ਦੋ ਦਿਨ ਸਰੀਰ ਆਲਸੀ ਰਹੇਗਾ ਅਤੇ ਥਕਾਵਟ ਮਹਿਸੂਸ ਕਰੋਗੇ। ਪੜ੍ਹਾਈ, ਸਿੱਖਿਆ : ਗੀਤ ਸੰਗੀਤ ਵਿਚ ਰੁਚੀ ਜ਼ਿਆਦਾ ਵੱਧ ਰਹੀ ਹੈ। ਨੌਕਰੀ, ਵਪਾਰ : ਕੰਮ ਪ੍ਰਤੀ ਬੇਪਰਵਾਹੀ ਕੰਮ ਘਟਾਏਗੀ। ਪਰਿਵਾਰ, ਦੋਸਤ : ਛੋਟਿਆਂ ਪ੍ਰਤੀ ਜ਼ਿਆਦਾ ਦਬਾਅ ਦੀ ਨੀਤੀ ਖ਼ਰਾਬੀ ਕਰੇਗੀ। ਉਪਾਅ : ਮਿੱਠੀਆਂਂ ਰੋਟੀਆਂ ਗਾਵਾਂ ਨੂੰ ਪਾਓ।

ਬਿ੍ਸ਼ਚਕ ਸਿਹਤ : ਸਿਰ ਭਾਰਾ ਅਤੇ ਪਿੱਠ ਵਿਚ ਦਰਦ ਰਹਿ ਸਕਦੀ ਹੈ। ਪੜ੍ਹਾਈ, ਸਿੱਖਿਆ : ਟਾਈਮ ਖ਼ਰਾਬ ਜ਼ਿਆਦਾ, ਪੜ੍ਹਾਈ ਘੱਟ ਕਰੋਗੇ। ਨੌਕਰੀ, ਵਪਾਰ : ਛੋਟੇ-ਛੋਟੇ ਖਰਚੇ ਅਤੇ ਨੁਕਸਾਨ ਸਾਰਾ ਹਫਤਾ ਮੂਡ ਖਰਾਬ ਕਰਨਗੇ। ਪਰਿਵਾਰ, ਦੋਸਤ : ਆਪਣੀ ਬੋਲੀ ਕਾਫੀ ਸੰਭਾਲ ਕੇ ਵਰਤੋ, ਝਗੜੇ ਦੀ ਸੰਭਾਵਨਾ ਹੈ। ਉਪਾਅ : ਪੁਰਾਣੀਆਂ ਚੀਜ਼ਾਂ ਦਾਨ ਕਰੋ।

ਧਨੁ ਸਿਹਤ : ਹਫਤੇ ਦੇ ਆਖਰੀ ਤਿੰਨ ਦਿਨ ਸਿਹਤ ਖਰਾਬ ਰਹਿ ਸਕਦੀ ਹੈ। ਪੜ੍ਹਾਈ, ਸਿੱਖਿਆ : ਰਾਤ ਦੀ ਪੜ੍ਹਾਈ ਦਾ ਪਲਾਨ ਫੇਲ ਹੋ ਸਕਦਾ ਹੈ। ਨੌਕਰੀ, ਵਪਾਰ : ਖਰਚਾ ਜ਼ਿਆਦਾ, ਕਮਾਈ ਘੱਟ, ਬਜਟ ਖਰਾਬ ਕਰੇਗਾ। ਪਰਿਵਾਰ, ਦੋਸਤ : ਹੰਕਾਰ ਰਿਸ਼ਤਿਆਂ ‘ਚ ਦਰਾਰ ਦਾ ਕਾਰਨ ਬਣੇਗਾ। ਉਪਾਅ : ਬ੍ਰਾਹਮਣ ਨੂੰ ਪੀਲਾ ਕੱਪੜਾ ਦਾਨ ਕਰੋ।

ਮਕਰ ਸਿਹਤ : ਸਿਰ ਅੱਖਾਂ ਵਿਚ ਥੋੜ੍ਹੀ ਪਰੇਸ਼ਾਨੀ ਆ ਸਕਦੀ ਹੈ। ਪੜ੍ਹਾਈ, ਸਿੱਖਿਆ : ਪੜ੍ਹਾਈ ਤੋਂ ਧਿਆਨ ਭਟਕ ਰਿਹਾ ਹੈ। ਨੌਕਰੀ, ਵਪਾਰ : ਜ਼ਿਆਦਾ ਖਰਚਾ ਨਿਰਾਸ਼ਾ ਪੈਦਾ ਕਰੇਗਾ। ਪਰਿਵਾਰ, ਦੋਸਤ : ਦੋਸਤਾਂ ਨਾਲ ਲੰਮੀ ਯਾਤਰਾ ਦਾ ਯੋਗ ਹੈ। ਉਪਾਅ : ਪੁਰਾਣਾ ਕਬਾੜ ਘਰੋਂ ਕੱਢੋ।

ਕੁੰਭ ਸਿਹਤ : ਮਹਿਲਾ ਜਾਤਕ ਸਿਹਤ ਵਿਚ ਸੁਸਤੀ ਜ਼ਿਆਦਾ ਮਹਿਸੂਸ ਕਰਨਗੇ। ਪੜ੍ਹਾਈ, ਸਿੱਖਿਆ : ਪੜ੍ਹਨਾ ਆਲਸ ਜਾਪੇਗਾ, ਭਾਵ ਬਹਾਨੇਬਾਜ਼ੀ ਜ਼ਿਆਦਾ ਕਰੋਗੇ। ਨੌਕਰੀ, ਵਪਾਰ : ਪੈਸਾ ਘੱਟ ਆਏਗਾ, ਨਿਰਾਸ਼ਾ ਵਧੇਗੀ। ਪਰਿਵਾਰ, ਦੋਸਤ : ਪਤਨੀ ਨਾਲ ਝਗੜਾ ਹੋ ਸਕਦਾ ਹੈ। ਉਪਾਅ : ਮੰਦਰ ਵਿਚ ਪੁਜਾਰੀ ਨੂੰ ਦਾਨ ਦਿਓ।

ਮੀਨ ਸਿਹਤ : ਪੇਟ ਪ੍ਰਤੀ ਸਾਵਧਾਨ ਰਹਿਣਾ ਪਵੇਗਾ, ਬੇਕਾਰ ਖਾਣਾ ਨਾ ਖਾਓ। ਪੜ੍ਹਾਈ, ਸਿੱਖਿਆ : ਚਿੰਤਾ ਜਾਂ ਪਰੇਸ਼ਾਨੀ ਨੂੰ ਪੜ੍ਹਾਈ ‘ਤੇ ਹਾਵੀ ਨਾ ਹੋਣ ਦਿਓ। ਨੌਕਰੀ, ਵਪਾਰ : ਵਿਰੋਧੀ ਕਾਫੀ ਤੰਗ ਕਰ ਸਕਦੇ ਹਨ, ਸਮਾਂ ਠੀਕ ਨਹੀਂ ਹੈ। ਪਰਿਵਾਰ, ਦੋਸਤ : ਬੱਚਿਆਂ ਅਤੇ ਨਾਨਕੇ ਪੱਖ ਤੋਂ ਪਰੇਸ਼ਾਨੀ ਆ ਸਕਦੀ ਹੈ। ਉਪਾਅ : ਮੂਲੀਆਂ ਦਾਨ ਕਰੋ।

Leave a Reply

Your email address will not be published. Required fields are marked *