Friday, October 23, 2020
Home > Special News > ਆਪਣੀ ਮਾਂ ਦੀ ਕਰਤੂਤ ਦੱਸਣ ਕੁੜੀ ਪਹੁੰਚੀ ਥਾਣੇ ਪਰ ਪੁਲਸ ਵਾਲਿਆਂ ਨੇ ਕੀਤਾ ਸ਼ਰਮਨਾਕ ਕਾਰਾ !

ਆਪਣੀ ਮਾਂ ਦੀ ਕਰਤੂਤ ਦੱਸਣ ਕੁੜੀ ਪਹੁੰਚੀ ਥਾਣੇ ਪਰ ਪੁਲਸ ਵਾਲਿਆਂ ਨੇ ਕੀਤਾ ਸ਼ਰਮਨਾਕ ਕਾਰਾ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਮੁਕਤਸਰ ਵਿੱਖੇ ਪਿੰਡ ਸ਼ਾਮਖੇਰਾ ਵਿੱਚ ਇੱਕ ਪਤਨੀ ਦੁਆਰਾ ਆਪਣੇ ਸਾਥੀਆਂ ਨਾਲ ਮਿਲਕੇ ਆਪਣੇ ਪਤੀ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਉਸਦੀ ਬੱਚੀ ਦੁਆਰਾ ਇਸ ਕਤਲ ਦਾ ਸੱਚ ਸਾਹਮਣੇ ਲਿਆਦਾ ਗਿਆ।ਉਸਨੇ ਦੱਸਿਆ ਕਿ ਉਸਦੀ ਮਾਂ ਨੇ ਉਸਦੇ ਪਿਤਾ ਦੀ ਹੱਤਿਆ ਕਰਕੇ ਉਸਦੀ ਲਾਸ਼ ਨੂੰ ਛੁਪਾ ਦਿੱਤਾ ਸੀ।ਜਦੋਂ ਉਸਦੀ ਲੜਕੀ ਨੇ ਆਪਣੇ ਪਿਤਾ ਦੀ ਲਾਸ਼ ਦੇਖੀ ਤਾਂ ਉਹ ਘਰਦਿਆਂ ਨੂੰ ਦੱਸਣ ਲੱਗੀ

ਪਰ ਉਸਦੀ ਮਾਂ ਨੇ ਉਸਨੂੰ ਕੁੱਟਿਆਂ ਅਤੇ ਧਮਕਾਇਆ ਕਿ ਇਹ ਗੱਲਬਾਹਰ ਨਾ ਨਿਕਲੇ ਨਹੀਂ ਤਾਂ ਤੈਨੂੰ ਵੀ ਮਾਰ ਦਿੱਤਾ ਜਾਵੇਗਾ।ਕੁੜੀ ਬਹੁਤ ਮੁਸ਼ਕਿਲ ਨਾਲ ਆਪਣੀ ਜਾਨ ਬਚਾ ਕੇ ਆਪਣੀ ਭੂਆ ਦੇ ਘਰ ਗਈ ਅਤੇ ਸੱਚ ਦੱਸਿਆ।ਭੂਆ ਅਤੇ ਭਤੀਜੀ ਨੇ ਮਿਲਕੇ ਥਾਣੇ ਰਿਪੋਰਟ ਦਰਜ਼ ਕਰਵਾਈ ਪਰ ਪੁਲਿਸ ਵਾਲਿਆਂ ਨੇ ਉਲਟਾ ਉਨ੍ਹਾਂ ਨਾਲ ਕੁੱਟਮਾਰ ਕਰਕੇ ਗਲਤ ਬਿਆਨ ਲਏ।ਉਨ੍ਹਾਂ ਨੂੰ ਬਹੁਤ ਕੁੱਟਿਆਂ ਗਿਆ ਅਤੇ ਕਰੰਟ ਲਗਾਏ ਗਏ।ਫਿਰ ਕੁੜੀ ਨੇ ਤੰਗ ਆ ਕੇ ਸਮਾਜ ਸੇਵੀ ਜਗਮੀਤ ਸਿਘ ਦੀ ਮਦਦ ਲਈ।

ਉਨ੍ਹਾਂ ਨੇ ਲੜਕੀ ਦੇ ਬਿਆਨਾਂ ਦੀ ਵੀਡੀਓ ਬਣਾ ਕੇ ਉੱਚ ਅਧਿਕਾਰੀਆਂ ਤੋ ਇਨਸਾਫ ਦੀ ਮੰਗਕੀਤੀ।ਉਨ੍ਹਾਂ ਕਿਹਾ ਕਿ ਇਸ ਲੜਕੀ ਨਾਲ ਇਨਸਾਫ ਕਰੋ।ਦੂੱਜੇ ਪਾਸੇ ਲੜਕੀ ਇਨਸਾਫ ਦੀ ਮੰਗ ਕਰ ਰਹੀ ਹੈ ਅਤੇ ਆਪਣੇ ਪਿਤਾ ਦੇ ਕਾਤਲਾਂ ਨੂੰ ਸਖਤ ਸਜ਼ਾ ਦਿਵਾਉਣਾ ਚਾਹੁੰਦੀ ਹੈ।ਜਿਨ੍ਹਾਂ ਥਾਣਾ ਕਰਮੀਆ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਉਨ੍ਹਾਂ ਖਿਲਾਫ ਕਾਰਵਾਈ ਦੀ ਮੰਗ ਕਰ ਰਹੀ ਹੈ।ਉੱਚ ਅਧਿਕਾਰੀਆਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *