Tuesday, October 27, 2020
Home > News > ਕਦੇ ਡਿੱਗਦਾ ਸੀ ਨੋਟਾਂ ਦਾ ਮੀਂਹ ਪਰ ਅੱਜ ਸੜਕਾਂ ਤੋ ਲੱਭ ਰਹੇ ਨੇ ਨੋਟ !

ਕਦੇ ਡਿੱਗਦਾ ਸੀ ਨੋਟਾਂ ਦਾ ਮੀਂਹ ਪਰ ਅੱਜ ਸੜਕਾਂ ਤੋ ਲੱਭ ਰਹੇ ਨੇ ਨੋਟ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਕੋਰੋਨਾ ਮਹਾਂਮਾਰੀ ਕਾਰਨ ਪੂਰੇ ਪੰਜਾਬ ਵਿੱਚ ਕਰਫਿਊ ਲੱਗਾ ਹੈ।ਜਿਸ ਕਾਰਨ ਲੋਕਾਂ ਦੇ ਕੰਮ ਧੰਦੇ ਪੂਰੀ ਤਰ੍ਹਾਂ ਨਾਲ ਬੰਦ ਹੋ ਗਏ ਹਨ।ਅਮੀਰ ਤੋਂ ਅਮੀਰ ਲੋਕ ਵੀ ਪਾਈ-ਪਾਈ ਦੇ ਮੁਹਤਾਜ ਹੋ ਚੁੱਕੇ ਹਨ।ਜਿਹੜੇ ਲੋਕ ਮਹੀਨੇ ਵਿੱਚ ਲੱਖਾਂ ਰੁਪਏ ਕਮਾ ਲੈਂਦੇ ਸਨ ਅੱਜ ਮੁਸ਼ਕਿਲ ਨਾਲ ਗੁਜ਼ਾਰਾ ਕਰ ਰਹੇ ਹਨ।ਬਠਿੰਡਾ ਵਿੱਖੇ ਮਸ਼ਹੂਰ ਅਾਰਕੈਸ਼ਟਰਾ ਦਾ ਕੰਮ ਕਰਦੇ ਸੋਨੂੰ ਅੈਕੰਰ ਹੁਣ ਬਠਿੰਡਾ ਵਿੱਖੇ ਸਬਜ਼ੀ ਵੇਚਣ ਦਾ ਕੰਮ ਕਰ ਰਹੇ ਹਨ।ਉਨ੍ਹਾਂ ਦੱਸਿਆ ਕਿ ਅਾਮ ਦੁਕਾਨਾਂ ਵਾਲਿਆਂ ਨੂੰ ਤਾਂ ਥੋੜ੍ਹੀ ਬਹੁਤੀ ਛੂਟ ਦਿੱਤੀ ਗਈ ਹੈ

ਪਰ ਉਨ੍ਹਾਂ ਦਾ ਕੰਮ ਭੀੜ ਵਾਲਾ ਹੋਣ ਕਰਕੇ ਬੰਦ ਹੈ।ਇਸ ਕਰਕੇ ਉਹ ਸਬਜ਼ੀ ਵੇਚਣ ਦਾ ਕੰਮ ਕਰ ਰਹੇ ਹਨ।ਇਹ ਕਰਫਿਊ ਉਨ੍ਹਾਂ ਲੋਕਾਂ ਲਈ ਸਬਕ ਹੈ ਜੋ ਅਾਪਣੇ ਅਾਪ ਨੂੰ ਬਹੁਤ ਅਮੀਰ ਸਮਝਦੇ ਸਨ।ਇਸ ਮੁਸ਼ਕਿਲ ਸਮੇਂ ਵਿੱਚ ਲੋਕਾਂ ਦੁਆਰਾ ਛੋਟੇ ਮੋਟੇ ਕੰਮ ਕਰਕੇ ਗੁਜ਼ਾਰਾ ਕੀਤਾ ਜਾ ਰਿਹਾ ਹੈ।ਮਾਲਵੇ ਦੇ ਪ੍ਰਧਾਨ ਦਾ ਵੀ ਏਹੋ ਕਹਿਣਾ ਹੈ ਕਿ ਕਰਫਿਊ ਕਾਰਨ ਸਭ ਲੋਕਾਂ ਦੇ ਧੰਦੇ ਠੱਪ ਹੋ ਗਏ ਹਨ ਅਤੇ ਲੋਕ ਪਾਈ-ਪਾਈ ਦੇ ਮੁਹਤਾਜ ਹੋ ਚੁੱਕੇ ਹਨ।

Leave a Reply

Your email address will not be published. Required fields are marked *