Tuesday, October 27, 2020
Home > Special News > ਹਸਪਤਾਲ ਵਾਲਿਆਂ ਨੇ ਨਹੀ ਦਿੱਤੀ ਐਬੂਲੈਂਸ ਤਾਂ ਮਿ੍ਤਕ ਬੇਟੇ ਦੀ ਲਾਸ਼ ਨੂੰ ਪੈਦਲ ਲੈ ਕੇ ਪਹੁੰਚੀ ਪਿੰਡ ਮਾਂ !

ਹਸਪਤਾਲ ਵਾਲਿਆਂ ਨੇ ਨਹੀ ਦਿੱਤੀ ਐਬੂਲੈਂਸ ਤਾਂ ਮਿ੍ਤਕ ਬੇਟੇ ਦੀ ਲਾਸ਼ ਨੂੰ ਪੈਦਲ ਲੈ ਕੇ ਪਹੁੰਚੀ ਪਿੰਡ ਮਾਂ !

ਬਿਹਾਰ ਤੋਂ ਇੱਕ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਇਹ ਪਰਿਵਾਰ ਅਰਵਾਲ ਜ਼ਿਲ੍ਹੇ ਦੇ ਕੁਰਥਾ ਥਾਣਾ ਖੇਤਰ ਦੇ ਪਿੰਡ ਲਾਰੀ ਸਾਹੋਪੁਰ ਵਿੱਚ ਰਹਿੰਦਾ ਹੈ। ਬੱਚੇ ਦੀ ਸਿਹਤ ਖ਼ਰਾਬ ਹੋਣ ਕਾਰਨ ਪਰਿਵਾਰ ਵਾਲਿਆਂ ਨੇ ਉਸ ਨੂੰ ਇਲਾਜ ਲਈ ਪ੍ਰਾਇਮਰੀ ਸਿਹਤ ਕੇਂਦਰ ਕੁਰਥਾ ਵਿਖੇ ਦਾਖਲ ਕਰਵਾਇਆ ਜਿੱਥੋਂ ਡਾਕਟਰਾਂ ਨੇ ਉਸ ਨੂੰ ਬਿਹਤਰ ਇਲਾਜ ਲਈ ਜਹਾਨਾਬਾਦ ਰੈਫ਼ਰ ਕਰ ਦਿੱਤਾ।

ਦੇਸ਼ ਵਿੱਚ ਲਾਕ ਡਾਊਨ ਕਾਰਨ ਪਰਿਵਾਰ ਕਿਸੇ ਤਰ੍ਹਾਂ ਆਟੋ ਰਾਹੀਂ ਜਹਾਨਾਬਾਦ ਸਦਰ ਹਸਪਤਾਲ ਪਹੁੰਚਿਆ ਜਿੱਥੇ ਡਾਕਟਰਾਂ ਨੇ ਬੱਚੇ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸਨੂੰ ਪਟਨਾ ਰੈਫਰ ਕਰ ਦਿੱਤਾ,ਪਰ ਮਰੀਜ਼ ਦਾ ਪਰਿਵਾਰ ਐਂਬੂਲੈਂਸ ਲਈ ਤਕਰੀਬਨ ਦੋ ਘੰਟੇ ਭਟਕਦਾ ਰਿਹਾ ਤੇ ਉਦੋਂ ਤੱਕ ਬੱਚਾ ਦਮ ਤੋੜ ਗਿਆ। ਇਸ ਤੋਂ ਬਾਅਦ ਹੱਦ ਤਾਂ ਉਦੋਂ ਹੋ ਗਈ ਜਦੋਂ ਬੱਚੇ ਦੀ ਮੌਤ ਤੋਂ ਬਾਅਦ ਉਸ ਨੂੰ ਆਪਣੇ ਘਰ ਲਿਜਾਣ ਲਈ ਸਰਕਾਰੀ ਪੱਧਰ ‘ਤੇ ਕੋਈ ਵਾਹਨ ਨਹੀਂ ਮਿਲਿਆ। ਜਿਸ ਕਾਰਨ ਥੱਕ ਹਾਰ ਕੇ ਬੱਚੇ ਦੀ ਮਾਂ ਬੱਚੇ ਨੂੰ ਆਪਣੀ ਗੋਦ ਵਿੱਚ ਲੈ ਜਹਾਨਾਬਾਦ ਵਿਖੇ 25 ਕਿਲੋਮੀਟਰ ਦੂਰ ਲਾਰੀ ਪਿੰਡ ਪਹੁੰਚੀ। ਇਸ ਸਬੰਧੀ ਮ੍ਰਿਤਕ ਬੱਚੇ ਦੇ ਪਿਤਾ ਗਿਰਜੇਸ਼ ਕੁਮਾਰ ਨੇ ਜਹਾਨਾਬਾਦ ਸਦਰ ਹਸਪਤਾਲ ਦੇ ਕਰਮਚਾਰੀਆਂ ‘ਤੇ ਗੰਭੀਰ ਦੋਸ਼ ਲਗਾਏ ਹਨ।

ਬੱਚੇ ਨੂੰ ਐਂਬੂਲੈਂਸ ਰਾਹੀਂ ਇਲਾਜ ਲਈ ਪਟਨਾ ਲਿਜਾਇਆ ਜਾਣਾ ਸੀ, ਪਰ ਐਂਬੂਲੈਂਸ ਨਾ ਮਿਲਣ ਕਾਰਨ ਉਸਦੀ ਮੌਤ ਹੋ ਗਈ । ਇਸ ਬਾਰੇ ਜਦੋਂ ਜ਼ਿਲ੍ਹੇ ਵਿੱਚ ਸਿਹਤ ਸੇਵਾਵਾਂ ਸਿਵਲ ਸਰਜਨ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਹੈ ਕਿ ਜੇ ਐਂਬੂਲੈਂਸ ਵਰਕਰ ਦੋਸ਼ੀ ਪਾਇਆ ਗਿਆ ਤਾਂ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਅਸੀਂ ਜਾਂਚ ਕਰ ਰਹੇ ਹਾਂ ਕਿ ਕਿਸ ਦੁਆਰਾ ਲਾਪਰਵਾਹੀ ਕੀਤੀ ਗਈ ਹੈ। ਜਿਸ ਤੋਂ ਬਾਅਦ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *