Tuesday, December 1, 2020
Home > Special News > ਅਮੀਰ ਬਣਨ ਦੇ ਚੱਕਰ ਵਿੱਚ ਮੁੰਡਿਆਂ ਨੇ ਚਾੜਿਆ ਨਵਾ ਚੰਨ ਤੇ ਅੱਕੀ ਕੁੜੀ ਨੇ ਵੀ ਸਿਖਾਇਆ ਚੰਗਾ ਸਬਕ !

ਅਮੀਰ ਬਣਨ ਦੇ ਚੱਕਰ ਵਿੱਚ ਮੁੰਡਿਆਂ ਨੇ ਚਾੜਿਆ ਨਵਾ ਚੰਨ ਤੇ ਅੱਕੀ ਕੁੜੀ ਨੇ ਵੀ ਸਿਖਾਇਆ ਚੰਗਾ ਸਬਕ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਨਾਭਾ ਵਿੱਖੇ ਅਾੱਨਲਾਈਨ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ।ਅੈੱਸ ਅੈੱਸ ਪੀ ਪਟਿਆਲਾ ਸਨਦੀਪ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਨਾਭਾ ਪੁਲਿਸ ਕਰਮੀਅਾ ਦੁਆਰਾ ਅਾੱਨਲਾਈਨ ਠੱਗੀ ਕਰਨ ਵਾਲੀ ਗੈਂਗ ਨੂੰ ਗਿ੍ਫ਼ਤਾਰ ਕੀਤਾ ਹੈ।ਮਾਮਲੇ ਇਹ ਸੀ ਕਿ ਇੱਕ ਲੜਕੀ ਜਸ਼ਨਪ੍ਰੀਤ ਕੌਰ ਜਿਸਦੇ ਉਰੀਅੈਟਲ ਬੈਕ ਖਾਤੇ ਵਿੱਚ ਸੱਤ ਲੱਖ ਰੁਪਏ ਸਨ।ਉਸਨੇ +2 ਪਾਸ ਕੀਤੀ ਸੀ ਅਤੇ ਵਿਦੇਸ਼ ਜਾਣਾ ਚਾਹੁੰਦੀ ਸੀ ਜਿਸ ਕਾਰਨ ਉਸਨੇ ਪੈਸੇ ਬੈਂਕ ਵਿੱਚ ਜਮ੍ਹਾਂ ਕਰਵਾਏ ਸਨ।

ਸ਼ੋਸਲ਼ ਸਾਈਟ ਤੇ ਹੋਈ ਜਾਣ ਪਹਿਚਾਣ ਵਿੱਚ ਅਾੱਨਲਾਈਨ ਠੱਗੀ ਕਰਨ ਵਾਲਿਆਂ ਨੇ ਲੜਕੀ ਨੂੰ ਭਰੋਸੇ ਵਿੱਚ ਲੈ ਲਿਆ ਅਤੇ ਉਸਦੇ ਖਾਤੇ ਵਿੱਚੋਂ ਸਾਰੀ ਰਕਮ ਕਢਵਾ ਲਈ ਅਤੇ ਖਾਤੇ ਨਾਲ ਛੇੜਛਾੜ ਕੀਤੀ ਗਈ।ਜਦੋਂ ਲੜਕੀ ਬੈਂਕ ਪੈਸੇ ਕਢਵਾਉਣ ਲਈ ਗਈ ਤਾਂ ਉਸਨੂੰ ਪਤਾ ਲੱਗਾ ਕਿ ਉਸਦਾ ਖਾਤਾ ਖਾਲੀ ਹੋ ਚੁੱਕਾ ਹੈ।ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਮਾਮਲੇ ਦਰਜ ਕੀਤਾ ਗਿਆ।

ਪੁਲਿਸ ਨੇ ਕਾਰਵਾਈ ਕਰਕੇ ਤਿੰਨ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ। ਮਾਣਯੋਗ ਅਦਾਲਤ ਵਿੱਚ ਦੋਸ਼ੀਆਂ ਨੂੰ ਪੇਸ਼ ਕੀਤਾ ਗਿਆ ਅਤੇ ਰਿਕਵਰੀ ਕਰਵਾਈ ਗਈ।ਉਨ੍ਹਾਂ ਕਿਹਾ ਕਿ ਬਾਕੀ ਦੋਸ਼ੀਆਂ ਨੂੰ ਵੀ ਜਲਦ ਹੀ ਹਿਰਾਸਤ ਵਿਚ ਲਿਆ ਜਾਵੇਗਾ।ਇਸ ਤਰ੍ਹਾਂ ਅਾੱਨਲਾਈਨ ਠੱਗੀਅਾਂ ਦੇ ਕਾਫੀ ਮਾਮਲੇ ਸਾਹਮਣੇ ਆ ਰਹੇ ਹਨ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ।

Leave a Reply

Your email address will not be published. Required fields are marked *