Tuesday, October 27, 2020
Home > Special News > ਇਸ ਰਾਸ਼ੀ ਵਾਲਿਆਂ ਲਈ ਘਰ ਦੀਆਂ ਧੀਆਂ ਨੂੰ ਖੁਸ਼ ਰੱਖਣਾ ਖੁਸ਼ਹਾਲੀ ਪੈਦਾ ਕਰੇਗਾ, ਜਾਣੋ ਆਪਣਾ ਹਫ਼ਤਾਵਾਰੀ ਰਾਸ਼ੀਫਲ਼

ਇਸ ਰਾਸ਼ੀ ਵਾਲਿਆਂ ਲਈ ਘਰ ਦੀਆਂ ਧੀਆਂ ਨੂੰ ਖੁਸ਼ ਰੱਖਣਾ ਖੁਸ਼ਹਾਲੀ ਪੈਦਾ ਕਰੇਗਾ, ਜਾਣੋ ਆਪਣਾ ਹਫ਼ਤਾਵਾਰੀ ਰਾਸ਼ੀਫਲ਼

1) ਮੇਖ ਸਿਹਤ – ਮਹਾਮਾਰੀ ਤੋਂ ਬਚਾਓ ਲਈ ਸਰਕਾਰ ਤੇ ਸਿਹਤ ਵਿਭਾਗ ਦੀਆਂ ਹਿਦਾਇਤਾਂ ਦਾ ਪਾਲਨ ਕਰੋ ਪੜ੍ਹਾਈ, ਸਿੱਖਿਆ – ਘਰ ਵਿਚ ਬੈਠ ਕੇ ਆਨਲਾਈਨ ਪੜ੍ਹਾਈ ਕਰ ਸਿਲੇਬਸ ਨੂੰ ਕਵਰ ਕਰੋ ਨੌਕਰੀ, ਵਪਾਰ – ਇਸ ਸਾਲ ਕਾਰੋਬਾਰ ਠੰਢਾ ਰਹਿਣ ਦੀ ਉਮੀਦ ਹੈ, ਖਰਚੇ ਘਟਾਉ ਪਰਿਵਾਰ, ਦੋਸਤ – ਰਾਤ ਨੂੰ ਸਮੇਂ ਅਨੁਸਾਰ ਘਰ ਪਹੁੰਚੋ ਤੇ ਬੱਚਿਆਂ ‘ਚ ਰਹਿਣਾ ਠੀਕ ਰਹੇਗਾ ਉਪਾਅ – ਗਊਸ਼ਾਲਾ ਵਿਚ ਗਾਵਾਂ ਨੂੰ ਹਰਾ ਚਾਰਾ ਪਾਉ (ਸਟਾਰ 2)

2) ਬਿ੍ਖ ਸਿਹਤ – ਸਿਹਤ ਠੀਕ ਰੱਖਣ ਲਈ ਗਰਮ ਪਾਣੀ ਦਾ ਸੇਵਨ ਕਰੋ ਅਤੇ ਬਾਹਰੀ ਖਾਣੇ ਤੋਂ ਪਰਹੇਜ ਕਰੋ ਪੜ੍ਹਾਈ, ਸਿੱਖਿਆ – ਪੜ੍ਹਾਈ ਤੋਂ ਮਨ ਨਾ ਚੁਰਾਉ, ਭਵਿੱਖ ਸੰਵਾਰਨ ਲਈ ਪੜ੍ਹਨਾ ਜ਼ਰੂਰੀ ਹੈ ਨੌਕਰੀ, ਵਪਾਰ – ਦੁਕਾਨਦਾਰੀ ਲਈ ਪੂਰਾ ਸਮਾਂ ਨਾ ਮਿਲਣ ਕਰਕੇ ਕਾਰੋਬਾਰ ਮੰਦਾ ਰਹੇਗਾ ਪਰਿਵਾਰ, ਦੋਸਤ – ਬਾਹਰ ਪੈਸਾ ਖਰਚਣਾ ਬੰਦ ਕਰਨਾ ਪਰਿਵਾਰ ਲਈ ਠੀਕ ਰਹੇਗਾ ਉਪਾਅ – ਘਰ ਦੀ ਛੱਤ ‘ਤੇ ਪੰਛੀਆਂ ਲਈ ਦਾਣਾ-ਪਾਣੀ ਰੱਖੋ (ਸਟਾਰ 3)

3) ਮਿਥੁਨ ਸਿਹਤ – ਬਿਨਾ ਕਾਰਨ ਚਿੰਤਾਵਾਂ ਨਾਲ ਸਿਹਤ ਖਰਾਬ ਹੋਵੇਗੀ, ਸਮੇਂ ਸਿਰ ਸੋਣਾ ਠੀਕ ਰਹੇਗਾ ਪੜ੍ਹਾਈ, ਸਿੱਖਿਆ – ਪੜ੍ਹਾਈ ਤੋਂ ਡਰ ਲੱਗਣ ਕਾਰਨ ਸਮਾਂ ਖਰਾਬ ਕਰੋਗੇ ਨੌਕਰੀ, ਵਪਾਰ – ਵਪਾਰ ਵਿਚ ਆਉਣ ਵਾਲੀਆਂ ਮੁਸ਼ਕਲਾਂ ਨੁਕਸਾਨ ਦਾ ਕਾਰਨ ਬਨਣਗੀਆਂ ਪਰਿਵਾਰ, ਦੋਸਤ – ਝਗੜਿਆਂ ਤੋਂ ਦੂਰ ਰਹੋ, ਦੋਸਤਾਂ ਤੋਂ ਵੀ ਦੂਰੀ ਬਣਾ ਕੇ ਰੱਖੋ ਉਪਾਅ – ਕੀੜਿਆਂ ਨੂੰ ਤਿੱਲ ਸ਼ੱਕਰ ਪਾਉ(ਸਟਾਰ 3)

4) ਕਰਕ ਸਿਹਤ – ਸ਼ੁਰੂਆਤੀ ਦੋ ਦਿਨ ਪਿੱਠ ਤੇ ਲੱਤਾਂ ‘ਚ ਦਰਦ ਰਹੇਗਾ ਪੜ੍ਹਾਈ, ਸਿੱਖਿਆ – ਘਰੋਂ ਬਾਹਰ ਰਹਿਣਾ ਪਰੇਸ਼ਾਨੀ ਦਾ ਕਾਰਨ ਬਣੇਗਾ ਨੌਕਰੀ, ਵਪਾਰ – ਆਮਦਨ ਘੱਟ ਅਤੇ ਖਰਚਾ ਜ਼ਿਆਦਾ ਪਰੇਸ਼ਾਨੀ ਦਾ ਕਾਰਨ ਬਣੇਗਾ ਪਰਿਵਾਰ, ਦੋਸਤ – ਬਿਨਾ ਵਜ੍ਹਾ ਦੇ ਝਗੜਿਆਂ ਤੋਂ ਦੂਰੀ ਰੱਖਣਾ ਠੀਕ ਰਹੇਗਾ ਉਪਾਅ – ਗਾਵਾਂ ਦੀ ਸੇਵਾ ਫਲਦਾਈ ਰਹੇਗੀ (ਸਟਾਰ 2)

5) ਸਿੰਘ ਸਿਹਤ – ਹਫਤੇ ਦੇ ਪਹਿਲੇ ਦੋ ਦਿਨ ਪਿੱਠ ‘ਚ ਦਰਦ ਅਤੇ ਗੈਸ ਦੀ ਪਰੇਸ਼ਾਨੀ ਹੋ ਸਕਦੀ ਹੈ ਪੜ੍ਹਾਈ, ਸਿੱਖਿਆ – ਮਿਹਨਤ ਕਰ ਕੇ ਨਾਲ ਹੀ ਪੜ੍ਹਾਈ ਵਿਚ ਸਫਲ ਹੋ ਪਾਉਗੇ ਨੌਕਰੀ, ਵਪਾਰ – ਨੌਕਰਾਂ ‘ਤੇ ਜ਼ਿਆਦਾ ਵਿਸ਼ਵਾਸ਼ ਕਰਨਾ ਨੁਕਸਾਨ ਦਾ ਕਾਰਨ ਬਣੇਗਾ ਪਰਿਵਾਰ, ਦੋਸਤ – ਘਰੋਂ ਬਾਹਰ ਰਹਿਣਾ ਪਤਨੀ ਦੇ ਗੁੱਸੇ ਦਾ ਕਾਰਨ ਬਣੇਗਾ ਉਪਾਅ – ਕੁੱਤੇ ਨੂੰ ਪੀਲੇ ਲੱਡੂ ਪਾਉ (ਸਟਾਰ 2)

6) ਕੰਨਿਆ ਸਿਹਤ – ਨੀਂਦ ਪੂਰੀ ਨਾ ਕਰਨ ਕਾਰਨ ਪੁਰਾਣੀਆਂ ਦਰਦਾਂ ਤੰਗ ਕਰਨਗੀਆਂ ਪੜ੍ਹਾਈ, ਸਿੱਖਿਆ – ਸਾਰਾ ਹਫਤਾ ਪੜ੍ਹਾਈ ਵਿਚ ਆਲਸ ਕਰਨ ਨਾਲ ਸਮੇਂ ਦੀ ਬਰਬਾਦੀ ਕਰੋਗੇ ਨੌਕਰੀ, ਵਪਾਰ – ਆਸਪਾਸ ਦੇ ਦੁਕਾਨਦਾਰ ਕਾਰੋਬਾਰ ਵਿਚ ਘਾਟਾ ਕਰਵਾਉਣਗੇ ਪਰਿਵਾਰ, ਦੋਸਤ – ਜ਼ਿਆਦਾ ਘਰੋਂ ਬਾਹਰ ਰਹਿਣਾ ਕਲੇਸ਼ ਦਾ ਕਾਰਨ ਬਣੇਗਾ ਉਪਾਅ – ਕੁੱਤੇ ਨੂੰ ਦੁੱਧ ਬ੍ਰੈਡ ਦਿਉ(ਸਟਾਰ 3)

7) ਤੁਲਾ ਸਿਹਤ – ਇਸ ਹਫਤੇ ਅੱਖਾਂ ਦੀ ਪਰੇਸ਼ਾਨੀ ਪੈਦਾ ਹੋ ਸਕਦੀ ਹੈ, ਸਿਹਤ ਦਾ ਧਿਆਨ ਰੱਖੋ ਪੜ੍ਹਾਈ, ਸਿੱਖਿਆ – ਸਾਥੀਆਂ ਦੀ ਰੀਸ ਚੰਗੇ ਕੰਮਾਂ ‘ਚ ਕਰਨੀ ਠੀਕ ਰਹੇਗੀ ਨੌਕਰੀ, ਵਪਾਰ – ਵਪਾਰ ਿਢੱਲਾ ਰਹੇਗਾ, ਖਰਚੇ ‘ਤੇ ਕੰਟਰੋਲ ਕਰੋ ਪਰਿਵਾਰ, ਦੋਸਤ – ਕਾਰੋਬਾਰ ਵਿਚ ਵਾਧੇ ਲਈ ਬਾਹਰੀ ਟੂਰ ਲਗਾਉਣੇ ਪੈਣਗੇ ਉਪਾਅ – ਗਰੀਬਾਂਂ ਨੂੰ ਸਮੋਸੇ ਖਿਲਾਉ(ਸਟਾਰ 2)

8) ਬਿ੍ਸ਼ਚਕ ਸਿਹਤ – ਸਰੀਰ ਦਰਦਾਂ, ਸੁਸਤੀ ਤੇ ਸਿਹਤ ਖਰਾਬ ਕਰੇਗੀ ਪੜ੍ਹਾਈ, ਸਿੱਖਿਆ – ਪੜ੍ਹਾਈ ਤੋਂ ਬਚਣ ਦੇ ਬਹਾਨੇ ਬਣਾਉਦੇ ਰਹੋਗੇ ਨੌਕਰੀ, ਵਪਾਰ – ਕੋਈ ਵੀ ਯੋਜਨਾ ਲੰਬੀ ਕਮਾਈ ਦੀ ਸੋਚ ਕਾਰਨ ਨੁਕਸਾਨ ਕਰੇਗੀ ਪਰਿਵਾਰ, ਦੋਸਤ – ਪਰਿਵਾਰ ਤੇ ਬੱਚਿਆਂ ਨੂੰ ਸਮਾਂ ਦੇਣਾ ਠੀਕ ਰਹੇਗਾ ਉਪਾਅ – ਮੰਗਲਵਾਰ ਨੂੰ ਹਨੂਮਾਨ ਦੀ ਪੂਜਾ ਕਰੋ (ਸਟਾਰ 2)

9) ਧਨੂੰ ਸਿਹਤ – ਸ਼ੁਰੂਆਤੀ ਦੋ ਦਿਨ ਸਿਹਤ ਖਰਾਬੀ ਪੈਦਾ ਕਰਨਗੇ ਪੜ੍ਹਾਈ, ਸਿੱਖਿਆ – ਸਵੇਰ ਦੀ ਪੜ੍ਹਾਈ ਦਾ ਪਲਾਨ ਫੇਲ ਹੋ ਸਕਦਾ ਹੈ ਨੌਕਰੀ, ਵਪਾਰ – ਖਰਚਾ ਜ਼ਿਆਦਾ ਕਮਾਈ ਘੱਟ, ਬਜਟ ਖਰਾਬ ਕਰੇਗਾ ਪਰਿਵਾਰ, ਦੋਸਤ – ਘਮੰਡੀ ਦੋਸਤਾਂ ਨਾਲ ਘੁੰਮਣਾ ਘਾਟਾ ਦੇਵੇਗਾ ਉਪਾਅ – ਬ੍ਰਾਹਮਣਾਂ ਨੂੰ ਪੀਲੇ ਕੱਪੜੇ ਦਾਨ ਕਰੋ (ਸਟਾਰ 3)

10) ਮਕਰ ਸਿਹਤ – ਬੇਕਾਰ ਦੀਆਂ ਸੋਚਾਂ ਸਰੀਰ ਲਈ ਪਰੇਸ਼ਾਨੀ ਪੈਦਾ ਕਰਨਗੀਆਂ ਪੜ੍ਹਾਈ, ਸਿੱਖਿਆ – ਸੂਰਜ ਚੜ੍ਹਨ ਤੋਂ ਪਹਿਲਾਂ ਉਠ ਕੇ ਪੜ੍ਹਾਈ ਫਾਇਦੇਮੰਦ ਰਹੇਗੀ ਨੌਕਰੀ, ਵਪਾਰ – ਖਰਚਾ ਜਿਆਦਾ ਅਤੇ ਆਮਦਨੀ ਘੱਟ ਪਰੇਸ਼ਾਨੀ ਦਾ ਕਾਰਨ ਬਣੇਗੀ ਪਰਿਵਾਰ, ਦੋਸਤ – ਪਰਿਵਾਰ ਦੀਆਂ ਗੱਲਾਂ ਦਾ ਗੁੱਸਾ ਨਾ ਕਰੋ ਉਪਾਅ – ਘਰ ਦੀ ਛੱਤ ਦੀ ਸਫਾਈ ਰੱਖੋ (ਸਟਾਰ 3)

11) ਕੁੰਭ ਸਿਹਤ – ਘਰ ਦਾ ਬਣਿਆ ਖਾਣਾ ਹੀ ਸਿਹਤ ਲਈ ਫਾਇਦੇਮੰਦ ਰਹੇਗਾ ਪੜ੍ਹਾਈ, ਸਿੱਖਿਆ – ਮਨ ਲਗਾ ਕੇ ਪੜ੍ਹਨਾ ਭਵਿੱਖ ਵਿਚ ਫਾਇਦਾ ਦੇਵੇਗਾਨੌਕਰੀ, ਵਪਾਰ – ਦੁਕਾਨ ਤੇ ਜ਼ਿਆਦਾ ਸਮੇਂ ਕੰਮ ਕਰਨਾ ਆਮਦਨੀ ਵਧਾਏਗਾਪਰਿਵਾਰ, ਦੋਸਤ – ਪਰਿਵਾਰ ਦੀਆਂ ਉਮੀਦਾਂ ‘ਤੇ ਖਰਾ ਉਤਰਨ ਲਈ ਮਿਹਨਤ ਜ਼ਰੂਰੀ ਹੈਉਪਾਅ – ਕੀੜਿਆਂ ਨੂੰ ਤਿੱਲ ਸ਼ੱਕਰ ਪਾਉ(ਸਟਾਰ 3)

12) ਮੀਨ ਸਿਹਤ – ਪੇਟ ਦਰਦ ਸਿਹਤ ਦੀ ਪਰੇਸ਼ਾਨੀ ਪੈਦਾ ਕਰੇਗਾਪੜ੍ਹਾਈ, ਸਿੱਖਿਆ – ਪੜ੍ਹਾਈ ਪ੍ਰਤੀ ਵਧਾਉਣ ਨਾਲ ਆਉਣ ਵਾਲਾ ਸਮੇਂ ਠੀਕ ਰਹੇਗਾਨੌਕਰੀ, ਵਪਾਰ – ਪੈਸੇ ਨੂੰ ਨਾ ਸੰਭਾਲਣਾ ਪਰੇਸ਼ਾਨੀ ਦਾ ਕਾਰਨ ਬਣੇਗਾਪਰਿਵਾਰ, ਦੋਸਤ – ਘਰ ਦੀਆਂ ਧੀਆਂ ਨੂੰ ਖੁਸ਼ ਰੱਖਣਾ ਖੁਸ਼ਹਾਲੀ ਪੈਦਾ ਕਰੇਗਾ
ਉਪਾਅ – ਗਊਸ਼ਾਲਾ ਵਿਚ ਗਾਵਾਂ ਦੇ ਪੈਰਾਂ ਨੂੰ ਮੱਥਾ ਟੇਕੋ (ਸਟਾਰ 2)

Leave a Reply

Your email address will not be published. Required fields are marked *