Tuesday, October 27, 2020
Home > Special News > ਵਿਆਹ ਦੇ ਪਹਿਲੇ ਦਿਨ ਹੀ ਜਵਾਈ ਨੇ ਘਰੋਂ ਕੱਢੀ ਬਾਪ ਦੀ ਲਾਡਲੀ ਧੀ ਜਦੋਂ

ਵਿਆਹ ਦੇ ਪਹਿਲੇ ਦਿਨ ਹੀ ਜਵਾਈ ਨੇ ਘਰੋਂ ਕੱਢੀ ਬਾਪ ਦੀ ਲਾਡਲੀ ਧੀ ਜਦੋਂ

ਠਠੰ ਬਰੀ ਜੇਹੀ ਕੁੰ ਗ ੜ ਕੇ ਬੈਠੀ ਉਹ ਅੰਦਰੋਂ ਅੰਦਰ ਡ ਰ ਰਹੀ ਸੀ ।ਤਿੰਨ ਲਾਵਾਂ ਹੋ ਗਈਆਂ ਤੇ ਜਦੋਂ ਚੌਥੀ ਲਾਵ ਬਾਬਾ ਜੀ ਪੜ੍ਹ ਰਹੇ ਸੀ ਤਾਂ ਪਿੱਛੇ ਰੌ ਲਾ ਪੈਣ ਲੱਗਾ । “ਜਲਦੀ ਕੋਈ ਪਾਣੀ ਲੈ ਕੇ ਆਉ ਗੱਡੀ ਕੱਢੋ ਡਾਕਟਰ ਬੁਲਾ ਲੋ ਦੌ ਰਾ ਲੱ ਗ ਦਾ …” ਦੌ ਰਾ ਸ਼ ਬਦ ਸੁਣਦੀਆਂ ਹੀ ਉਸਦੇ ਮੱਥੇ ਚ ਮਾਂ ਦਾ ਚੇਹ ਰਾ ਠਣਕਿਆ ਪਰ ਪਿੱਛੇ ਮੁੜ ਕੇ ਕਿਵੇਂ ਦੇਖਦੀ ਤੇ ਉੱਤੋਂ ਘੁੰਡ ਵੀ ਸੀ । ਘੁੰਡ ਕਿਵੇਂ ਚੁੱਕ ਮੁੜ ਕੇ ਦੇਖਦੀ । ਚੌਥੀ ਲਾਵ ਵਾਰੀ ਚਹੁੰ ਕੋਨੀਆਂ ਚ ਖੜ੍ਹੇ ਭਰਾਵਾਂ ਚੋ ਇੱਕ ਵੀਰ ਨੂੰ ਬਦਲ ਦਿੱਤਾ ਗਿਆ ਸੀ , ਸ਼ਾਇਦ ਉਸਦਾ ਵੀਰ ਮਾਂ ਨੂੰ ਡਾਕਟਰ ਦੇ ਲੈ ਗਿਆ ਹੋਣਾ ।

ਫੜ੍ਹ ਕੇ ਤੋਰਦੇ ਮਾਮੇ ਦੇ ਮੁੰਡੇ ਨੇ ਉਹਦੇ ਕੰਨ ਚ ਹੌਲੀ ਦੇਣੇ ਕਿਹਾ ਕਿ ਭੈਣੇ , ਠੀਕ ਆ ਭੂਆ ਜੀ ਮਾੜਾ ਜਾ ਚੱਕਰ ਆਇਆ ਸੀ ਤੇ ਪਿਛਲੇ ਕਮਰੇ ਚ ਪੈ ਗਏ , ਮੰਮੀ ਕੋਲ ਹੀ ਆ ਉਹਨਾਂ ਦੇ । ” ਮੱਥੇ ਤੇ ਤਰੇਲੀ ਆ ਗਈ ਤੇ ਉਹਨੇ ਕੰਬਦੀ ਕੰਬਦੀ ਨੇ ਚੌਥੀ ਲਾਵ ਲਈ । ਅੱਖਾਂ ਭਰ ਲਈਆਂ ਤੇ ਘੁੰਡ ਥੱਲੇ ਉਸਦਾ ਰੋਂਦਾ ਚਿਹਰਾ ਕੋਈ ਨਹੀਂ ਦੇਖ ਸਕਦਾ । ਲ਼ਾਵਾਂ ਲੈ ਕੇ ਸ਼ਗੁਨ ਦੀ ਰਸਮ ਕਰਕੇ ਬਰਾਤ ਰੋਟੀ ਖਾਣ ਲੱਗ ਗਈ । ਓਹਦੇ ਬਾਪੂ ਤੇ ਉਸਦੀ ਭੂਆ ਨੇ ਮੂੰਹ ਜਠੌਣ ਦਾ ਸ਼ਗੁਨ ਕੀਤਾ । ਭੂਆ ਦੇ ਹੱਥਾਂ ਦੀ ਛੋਹ ਤੇ ਮਾਂ ਦੇ ਹੱਥਾਂ ਦੀ ਛੋਹ ਨੂੰ ਉਹ ਚੰਗੀ ਤਰ੍ਹਾ ਜਾਣਦੀ ਸੀ । ਮਨ ਚ ਸੋਚ ਰਹੀ ਸੀ ਕਿ ਮਾਂ ਸ਼ਗੁਨ ਕਰਨ ਨਹੀਂ ਆਈ , ਜਿਆਦਾ ਬਿਮਾਰ ਨਾ ਹੋਵੇ । ਰਸਮਾਂ ਨਿਬੇੜ ਉਹ ਆਵਦੀ ਵਿਚੋਲਣ ਨਾਲ ਪਿਛਲੇ ਕਮਰੇ ਚ ਮਾਂ ਨੂੰ ਦੇਖਣ ਆ ਗਈ ।

ਵਿਚੋਲਣ ਬਾਹਰ ਖੜ ਗਈ । ਉੱਥੇ ਮਾਂ ਨਹੀਂ ਸੀ । ਉੱਥੇ ਉਸਦੀ ਭੂਆ ਤੇ ਉਸਦਾ ਪਿਉ ਘੁ ਸਰ ਮੁ ਸਰ ਕਰ ਰਹੇ ਸੀ । ਓਹਨੇ ਘੁੰਡ ਚੁੱਕ ਬਾਪੂ ਦਾ ਰੋ ਣ ਹਾਕਾ ਚੇਹਰਾ ਪੁੱਛਿਆ , “ਕਿੱਥੇ ਆ ਮਾਂ , ਠੀਕ ਨਹੀਂ ਆ ? ? ” ਓਹਦੀ ਭੂਆ ਨੇ ਗੱਲ ਅੱਗੋ ਵਲਦੇ ਉਸਨੂੰ ਬੁੱਕਲ ਚ ਲਹਿੰਦੇ ਕਿਹਾ , “ਹਸਪ ਤਾਲ ਆ , ਠੀਕ ਹੋਜੂ . . ਤੂੰ ਸ਼ਗਨਾਂ ਦੇ ਦਿਨ ਸੁੱਖੀ ਸਾਂਦੀ ਰੋ ਕੇ ਨਾ ਜਾ . . ਅਸੀਂ ਹੈਗੇ ਆ ਸਾਰੇ ਇੱਥੇ …” ਉਹਦੀ ਭੁੱ ਬ ਨਿਕਲ ਗਈ , ”ਭੂਆ ਰੋ ਵਾਂ ਕਿਵੇਂ ਨਾ , ਮਾਂ ਏ ਤੇ ਉਹਤੋਂ ਬਿਨਾਂ ਕਿਵੇਂ ਤੁਰ ਜਾਵਾਂ ਸਹੁਰੀ . . ਉਹ ਜਦੋਂ ਠੀਕ ਹੋ ਕੇ ਘਰ ਆਜੂ , ਉਦੋਂ ਹੀ ਜਾਊ ਮੈਂ ਵੀ . . ” ਭੂਆ ਨੇ ਬਾਪੂ ਕੰਨੀ ਦੇਖਦੇ ਕਿਹਾ , “ਜਿੱਦ ਨਾ ਕਰ , ਬਾਪ ਵੱਲ ਦੇਖ … . ” ਉਹਾਂੇ ਅੱਖਾਂ ਭਰ ਕੇ ਡੋਲਦੇ ਹੋਏ ਕਿਹਾ , “ਭੂਆ ਮਾਂ ਬਿਨਾਂ ਕਿਵੇਂ ਕੋਈ ਡੋਲੀ ਬੈਠ ਸਕਦਾ . . ਸਮਝਦੇ ਕਿਉਂ ਨਹੀਂ . . ”ਐਨੇ ਨੂੰ ਉਸਦਾ ਦੂਜਾ ਭਰਾ ਆਇਆ ਤੇ ਬਾਪੂ ਨੂੰ ਆਣ ਕੇ ਕਹਿੰਦਾ ਕਿ ਹੋਇਆ ਪੈਸੀਆਂ ਦਾ ਇੰਤਜ਼ਾਮ ਬਾਪੂ . . ”ਉਹ ਅੱਬ ੜ ਵਾਹੇ ਕਦੇ ਭਰਾ ਕਦੇ ਭੂਆ ਤੇ ਕਦੇ ਬਾਪੂ ਦੇ ਮੂੰਹ ਵੱਲ ਦੇਖਦੀ ।ਉਹਨੇ ਪਰਸ ਵਾਲੇ ਸਾਰੇ ਪੈਸੇ ਬਾਪੂ ਨੂੰ ਦਿੰਦੇ ਕਿਹਾ , “ਏਹ ਵਰਤ ਲੋ , ਮਾਂ ਨੂੰ ਬਚਾ ਲੋ ਬਾਪੂ . . ” ਉੱਥੇ ਖੜ੍ਹੇ ਸਭ ਦੀਆਂ ਅੱਖਾਂ ਤਿਪ ਤਿਪ ਕਰ ਵਹਿ ਗਈਆਂ ।

ਬਾਪੂ ਨੇ ਉਸਦੇ ਸਿਰ ਤੇ ਹੱਥ ਰੱਖਦੇ ਕਿਹਾ , “ਪੁੱਤ ਤੇਰੇ ਸ਼ਗਨਾਂ ਦੇ ਪੈਸੇ ਕਿਵੇਂ ਰੱਖ ਲਾ ਮੈਂ ? ? ” ਉਹ ਕਹਿੰਦੀ , “ਕਰਜ਼ਾ ਸਮਝ ਕੇ ਰੱਖ ਲਾ ਬਾਪੂ , ਮਾਂ ਜ਼ਰੂਰੀ ਏ …ਬਚਾ ਲਵੋ ਮਾਂ ਨੂੰ … . ” ਐਨੇ ਨੂੰ ਵਿਚੋਲਣ ਆ ਗਈ ਕਿ ਚਲੋ ਭਾਈ ਤੋਰੀਏ ਕੁੜੀ ਨੂੰ ।ਭੂਆ ਨੇ ਝੱਟ ਦੇਣੇ ਹਾਮੀ ਭਰੀ । ਜਿਵੇਂ ਸਾਰੇ ਕਿਸੇ ਅਣਹੋਣੀ ਤੋਂ ਡਰ ਰਹੇ ਹੋਣ ਕਿ ਕੁੜੀ ਸੁੱਖੀ ਸਾਂਦੀ ਤੁਰ ਜਾਵੇ । ਉਹਨੇ ਚੁੰਨੀ ਠੀਕ ਕਰਦੀ ਨੇ ਕਿਹਾ , “ਭੂਆ ਹਾਲੇ ਤਾਂ ਦੋ ਵੀ ਨਹੀਂ ਵੱਜੇ …ਥੋੜਾ ਚਿਰ ਹੋਰ ਰੁਕ ਜੋ , ਮਾਂ ਦੀ ਸੁੱਖ ਸਾਂਦ ਆ ਜੇ …ਕੀ ਪਤਾ ਡਾਕਟਰ ਰਾਜ਼ੀ ਕਰਕੇ ਹੁਣੇ ਮੋੜ ਦੇਵੇ . . ” ਸਾਰੇ ਚੁੱਪ ਹੋ ਗਏ ਤੇ ਵਿਚੋਲਣ ਦੇ ਪਿੱਛੇ ਬਾਹਰ ਚੱਲ ਪਏ । ਭੂਆ ਨੇ ਬਿਨਾਂ ਕੁਛ ਸੁਣੇ ਘੁੰਡ ਕੱਢ ਦਿੱਤਾ ਉਸਦਾ ਤੇ ਅੱਖਾਂ ਦੇ ਪਾਸੇ ਫੈਲਿਆ ਸੁਰਮਾ ਪੇਟੀ ਤੇ ਪਏ ਉਸਦੀ ਮਾਂ ਦੀ ਚੁੰਨੀ ਨਾਲ ਠੀਕ ਕਰ ਦਿੱਤਾ । ਮਾਂ ਦੀ ਉਹ ਸੂਤੀ ਚੁੰਨੀ ਜੋ ਉਹ ਰੋਜ਼ ਘਰ ਲੈਂਦੀ ਸੀ , ਉਸਦਾ ਮਾਂ ਦੇ ਵੰਡੇ ਦੇ ਹੰ ਝੂ ਪੂੰ ਝ ਰਹੀ ਸੀ । ਉਹਾਂੇ ਭੂਆ ਨੂੰ ਕਿਹਾ ਕਿ ਭੂਆ ਆਹ ਚੁੰਨੀ ਪਰਸ ਚ ਪੇ ਦੇ ਤੇ ਪੈਸੇ ਕੱਢ ਕੇ ਰੱਖ ਲੈ , ਬਾਪੂ ਨੂੰ ਦੇ ਦੀ । ਭੂਆ ਨੇ ਉਵੇਂ ਹੀ ਕੀਤਾ । ਡੋ..ਲੀ ਤੁਰ ਗਈ ।

ਸਾਰੇ ਰਾਸਤੇ ਉਹ ਪਰਸ ਸੀਨੇ ਲਾ ਕੇ ਬੈ.ਠੀ ਰਹੀ ਜਿਵੇਂ ਮਾਂ ਨੂੰ ਗ.ਲ ਵਕ੍ੜੀ. ਪਾਈ ਹੋਵੇ । ਰੋਂਦੀ ਰਹੀ , ਡਰਦੀ ਰਹੀ ਤੇ ਕਦੇ ਭੁੱ ਬ ਨਿਕਲਦੀ ਤਾਂ ਨਾਲ ਬੈਠੀ ਵਿਚੋਲਣ ਹੁੰਜ ਮਾਰ ਦਿੰਦੀ । ਸਹੁਰੇ ਘਰ ਪੁੱਜੀ , ਰਸਮ ਰਿਵਾਜ ਹੋਏ । ਮੂੰਹ ਜਠੌਣ ਵੇਲੇ ਖਵਾਏ ਲੱਡੂ ਉਹਨੂੰ ਫੋਕਲੇ ਲੱਗੇ । ਮਹਿੰਦੀ ਦਾ ਰੰਗ ਵੀ ਫਿੱਕਾ ਲੱਗਾ ਤੇ ਕਲ਼ੀਰੀਆਂ ਦੀ ਅਵਾਜ਼ ਉਹਨੂੰ ਕੰਨ ਚੀਰਦੀ ਲੱਗੀ । ਮਾਂ ਬਗੈਰ ਕਿੰਨੇ ਚਾਅ ਮੱਠੇ ਪੈ ਗਏ ਸੀ । ਪਿੰਡ ਦੀਆਂ ਬੁੜੀਆਂ ਮੂੰਹ ਵਿਖਾਈ ਕਰਨ ਲੱਗੀਆਂ । ਘੁੰਡ ਚੁੱਕਦੀਆਂ ਤੇ ਫਿ.ਰ ਮੂੰਹ ਜੋੜ ਗੱਲਾਂ ਕ.ਰਦੀਆਂ , “ ਪੇਕੀਆਂ ਦਾ ਬਾਹਲਾ ਮੋਹ ਕਰਦੀ ਲੱਗਦੀ ਏ . . ਰੋ ਰੋ ਕੇ ਅੱਖਾਂ ਸੁਜਾਈ ਬੈਠੀ ਏ …” ਇੱਕ ਕਹਿੰਦੀ , “ਗਲੇਡੂ ਤਾਂ ਬਣਾਏ ਹੋਣੇ ਆ ਮਾਂ ਪੇ ਨੇ ਕਿਤੇ ਹੋਰ ਤੋਰਤੀ ਹੋਨੀ ਆ …ਤਾਹੀਉ ਭੋਰਾ ਰੌਣਕ ਨੀ ਬਹੂ ਦੇ ਮੂੰਹ ਤੇ” ਉਹਨੂੰ ਉਹ ਗੱਲਾਂ ਸੁਣ ਰਹੀਆਂ ਸੀ ਪਰ ਕੌੜੀਆਂ ਨਹੀਂ ਲੱਗ ਰਹੀਆਂ ਸੀ । ਸੁਰਤ ਜੁ ਮਾਂ ਚ ਸੀ ।

ਬੁੜੀਆਂ ਨੱਚਣ ਲੱਗੀਆੰ , ਬੋਲੀਆਂ ਪਾਈਆੰ ਪਰ ਉਹਦਾ ਨੱਚਣ ਦਾ ਦਿਲ ਨਾ ਕੀਤਾ ਤੇ ਮਾ ੜਾ ਜਾ ਸ਼ਗੁਨ ਕਰ ਵਿਚੋਲਣ ਨੂੰ ਕਹਿ ਕਮਰੇ ਚ ਚਲੀ ਗਈ । ਉਸਦੇ ਪਿੱਛੇ ਹੀ ਉਸਦਾ ਪ੍ਰਾਹੁਣਾ ਆ ਗਿਆ ਤੇ ਕਹਿੰਦਾ , “ਤਿਆਰ ਹੋ ਜੋ , ਲਹਿੰਗਾ ਬਦਲ ਲੋ ਤੇ ਮੈਂ ਤੁਹਾਡੇ ਪਿੰਡ ਛੱਡ ਆਉਣਾ ਆ …” ਉਹਾਂੇ ਘੁੰਡ ਬਿਨਾਂ ਉੱਪਰ ਚੁੱਕੇ ਹੀ ਕਿਹਾ , “ਕਾਹਤੋਂ …ਸਾਡੇ ਉੱਧਰ ਅਪ ਸ਼ ਗੁਨਾ ਸਮਝਦਾ ਏ ? ? ? ”ਉਹ ਕਹਿੰਦਾ ਕਿ ਮਾਂ ਬਿ ਮਾਰ ਏ ਤੇ ਤੇਰੇ ਨਿੱਕੇ ਭੈਣ ਭਰਾਵਾਂ ਨੂੰ ਤੇਰੀ ਲੋੜ ਏ …ਇੱਧਰ ਮਾਂ ਤੋਂ ਪੁੱਛ ਲਿਆ ਸੀ ਮੈਂ । ਉਹ ਹੋਰ ਕੁਛ ਬਿਨਾਂ ਕਹੇ ਸੁਣੇ ਉਹਨੂੰ ਨਾਲ ਮਾਰੂਤੀ ਚ ਬਿਠਾ ਉਹਨੂੰ ਛੱਡਣ ਸਹੁਰੀਆਂ ਵੱਲ ਚੱਲ ਪਿਆ । ਉੱਧਰ ਪੁੱਜਾ ਤਾਂ ਮੇਲ ਹੈਰਾਨ ਹੋਇਆ ਤੇ ਸਾਰੇ ਘਰਦੇ ਹੈਰਾਨ ਹੋ ਗਏ ਤੇ ਉਸਦੇ ਪਿਉ ਨੇ ਕਿਹਾ , “ਪੁੱਤ ਮੁੜ ਕਾਹਤੋਂ ਆਏ … . ਕੋਈ ਗ ਲਤੀ ਹੋਗੀ ਪੁੱਤ ਸਾਡੇ ਤੋਂ ? ” ਉਹਾਂੇ ਉਹਦੇ ਬਾਪੂ ਦਾ ਹੱਥ ਫੜ੍ਹਦੇ ਹੋਏ ਕਿਹਾ , “ਪੰਮੀ ਓਨੇ ਦਿਨ ਇੱਥੇ ਰਹੇਗੀ , ਜਿੰਨੇ ਦਿਨ ਮਾਂ ਨਹੀਂ ਆਉਂਦੀਘਰ . . ਜਦ ਸਭ ਕੁਛ ਠੀਕ ਹੋ ਗਿਆ ਮੈਂ ਆ ਕੇ ਲੈ ਜਾਊ … . ਲੋੜ ਏ ਉਸਨੂੰ ਤੁਹਾਡੀ ਤੇ ਤਹਾਨੂੰ ਉਹਾਂਾਂ ਦੀ . . ” ਜੁਆਈ ਦੇ ਮੂੰਹੋਂ ਏਹ ਗੱਲ ਸੁਣ ਕੇ ਉਸਦਾ ਬਾਪੂ ਉਸਦੇ ਪੈਂਰੀ ਡਿੱਗ ਗਿਆ , “ਐਨਾ ਬੀਬਾ ਪੁੱਤ ਮਿਲਿਆ ਸਾਨੂੰ … ਕੀ ਕਹੀਏ ਪੁੱਤ ਹੁਣ . . ”

ਉਹ ਬਾਪੂ ਜੀ ਦੇ ਬਰੋਬਰ ਜ਼ਮੀਨ ਤੇ ਪਥੱਲਾ ਮਾਰ ਬੈਠ ਕੇ ਕਹਿੰਦਾ , “ਪੁੱਤ ਕਹਿ ਤਾਂ ਹੁਣ ਤੁਸੀਂ ਤੇ , ਪੁੱਤ ਬਣ ਕੇ ਕਹਿੰਨਾ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤਾਂ ਦੱਸਿਉ , ਪੈਸੇ ਥੁੜਨ ਤਾਂ ਝਿਜਕਿਉਂ ਨਾ ਪੁੱਤ ਤੋਂ ਲੈਣੋ …ਮੈਂ ਇਹਦਾ ਉ ਦਾਸਿ ਆ ਚੇਹਰਾ ਨਹੀਂ ਦੇਖ ਸਕਦਾ ਸੀ ਤਾਂ ਵਾਪਸ ਲੈ ਆਇਆ . . ” ਬਾਪੂ ਨੇ ਅੱਖਾਂ ਭਰ ਜੁਆਈ ਦਾ ਮੱਥਾ ਚੁੰਮ ਲਿਆ ।ਉਹ ਬਿਨਾਂ ਹੋਰ ਕਿਸੇ ਨੂੰ ਕੁਛ ਕਹੇ ਵਿਦਾ ਲੈ ਵਾਪਸ ਚਲਾ ਗਿਆ । ਉਹ ਚੂੜਾ ਪਾਈ ਖੜ੍ਹੀ ਕਦੇ ਮਾਂ ਬਾਰੇ ਸੋਚਦੀ ਰਹੀ ਕਿ ਮਾਂ ਤੂੰ ਕਿੰਨੀ ਖੁਸ਼ ਹੋਣਾ ਸੀ , ਜਵਾਈ ਐਡਾ ਪਿਆਰਾ ਦੇਖ ਕੇ । ਐਨੇ ਨੂੰ ਭੂਆ ਕਹਿੰਦੀ ਕਿ ਚੱਲ ਕੁੜੀਏ ਆਪਾਂ ਹਸਪਤਾਲ ਚੱਲੀਏ , ਤੇਰਾ ਭਰਾ ਉੱਥੇ ਇਕੱਲਾ ਬੈਠਾ ਕੰਬੀ ਜਾਂਦਾ ਹੋਣਾ ।ਟੈਪੂ ਤੇ ਬੈਠ ਉਹ ਹਸਪਤਾਲ ਵੱਲ ਚੱਲ ਪਈਆਂ । ਹਸਪਤਾਲ ਪੁੱਜਦੇ ਪਤਾ ਲੱਗਾ ਕਿ ਮਾਂ ਆਈ ਸੀ ਯੂ ਚ ਏ ਤੇ ਹਾਲੇ ਤੱਕ ਬੋਲੀ ਨਹੀਂ ਏ । ਭਰਾ ਭੈਣ ਨੂੰ ਦੇਖ ਭੱਜ ਕੇ ਗਲ ਲੱਗ ਗਿਆ ਕਿ ਭੈਣੇ ਚੰਗਾ ਹੋਇਆ ਤੂੰ ਆ ਗਈ , ਮੈਂ ਇਕੱਲਾ ਕੀਹੈੂੰ ਕੀਹਾਂੂੰ ਸਾਂਭਦਾ …ਬਾਪੂ ਗੁੰਮ ਸੁੰਮ ਹੋਗਿਆ ਤੇਰੇ ਤੁਰਨ ਮਗਰੋਂ … . ਉਹਦੀ ਵੀਰ ਦੀ ਗੱਲ ਸੁਣ ਭੁੱਬ ਨਿਕਲ ਗਈ ਤੇ ਬੋਲੀ ਕਿ ਕੋਈ ਨਾ ਵੀਰੇ , ਮੇਰੀ ਮਹਿੰਦੀ ਗੂੜੀ ਹੋਊ , ਮਾਂ ਖੁਦ ਤੋਰੂ ਮੈਨੂੰ … “ ਦੋਵੇਂ ਭੈਣ ਭਰਾ ਇੱਕ ਦੂਜੇ ਦਾ ਹੌਂਸਲਾ ਬਣ ਮਾਂ ਦੇ ਬੋਲਣ ਦਾ ਇੰਤਜ਼ਾਰ ਕਰਨ ਲੱਗੇ ।

Leave a Reply

Your email address will not be published. Required fields are marked *