Saturday, October 24, 2020
Home > News > ਮੋਦੀ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਇਹ ਵੱਡਾ ਤੋਹਫ਼ਾ, ਹੁਣ ਕਿਸਾਨਾਂ ਨੂੰ ਹੋਵੇਗਾ ਡਬਲ ਫਾਇਦਾ, ਜਾਣੋ ਕਿਵੇਂ

ਮੋਦੀ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਇਹ ਵੱਡਾ ਤੋਹਫ਼ਾ, ਹੁਣ ਕਿਸਾਨਾਂ ਨੂੰ ਹੋਵੇਗਾ ਡਬਲ ਫਾਇਦਾ, ਜਾਣੋ ਕਿਵੇਂ

ਮੋਦੀ ਸਰਕਾਰ ਨੇ ਕਿਸਾਨਾਂ ਨੂੰ ਇੱਕ ਵੱਡਾ ਤੋਹਫ਼ਾ ਦਿਤਾ ਹੈ ਜਿਸ ਨਾਲ ਕਿਸਾਨਾਂ ਨੂੰ ਹੁਣ ਡਬਲ ਫਾਇਦਾ ਹੋਵੇਗਾ।ਤੁਹਾਨੂੰ ਦੱਸ ਦੇਈਏ ਕਿ ਸਰਕਾਰ ਨੇ ਕਿਸਾਨਾਂ ਨੂੰ ਵਿੱਤੀ ਸਹਾਇਤਾ ਦੇਣ ਲਈ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਇਨ੍ਹਾਂ ਵਿੱਚੋਂ ਇੱਕ ਯੋਜਨਾ ਬਾਰੇ ਤੁਸੀਂ ਜਾਣਦੇ ਹੀ ਹੋ ਜੋ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਹੈ ਜਿਸ ਵਿੱਚ ਕਿਸਾਨਾਂ ਨੂੰ ਹਰ ਸਾਲ ਸਰਕਾਰ ਵੱਲੋਂ 6 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ।

ਇਸ ਯੋਜਨਾ ਦਾ ਮੁਖ ਟੀਚਾ ਵੀ ਕਿਸਾਨਾਂ ਦੀ ਨਕਦੀ ਦੀ ਘਾਟ ਨੂੰ ਘਟਾਉਣਾ ਹੀ ਹੈ। ਸਰਕਾਰ ਵੱਲੋਂ ਇਸ ਯੋਜਨਾ ਅਨੁਸਾਰ ਕਿਸਾਨ ਨੂੰ ਹਰ ਸਾਲ ਤਿੰਨ ਕਿਸ਼ਤਾਂ ਰਾਹੀਂ 2-2 ਹਜ਼ਾਰ ਰੁਪਏ ਦੀ ਕਿਸ਼ਤ ਦਿੱਤੀ ਜਾਂਦੀ ਹੈ। ਹੁਣ ਸਰਕਾਰ ਨੇ ਕਿਸਾਨਾਂ ਨੂੰ ਫਾਇਦਾ ਦੇਣ ਲਈ ਇੱਕ ਹੋਰ ਯੋਜਨਾ ਸ਼ੁਰੂ ਕੀਤੀ ਹੈ। ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦਾ ਲਾਭ ਲੈ ਰਹੇ ਕਿਸਾਨ ਇਸ ਦੀਆਂ ਕਿਸ਼ਤਾਂ ਦਾ ਪੈਸਾ IPM (Integrated Pest Management) ਵਿੱਚ ਲਗਾ ਸਕਦੇ ਹਨ।

ਤੁਹਾਨੂੰ ਦੱਸ ਦੇਈਏ ਕਿ ਇੰਟੀਗਰੇਟਡ ਪੇਸਟ ਮੈਨੇਜਮੈਂਟ (IPM) ਇਕ ਅਜਿਹੀ ਵਿਧੀ ਹੈ ਜੋ ਤੁਹਾਡੀ ਫਸਲ ਨੂੰ ਨੁਕਸਾਨ ਪਹੁੰਚਾਣ ਅਤੇ ਖਰਾਬ ਕਰਨ ਵਾਲੇ ਕੀੜਿਆਂ ਨੂੰ ਨਿਯੰਤਰਿਤ ਕਰਦੀ ਹੈ। ਇਹ ਵਿਧੀ ਬਹੁਤ ਹੀ ਸਸਤੀ ਹੈ। ਜਾਣਕਾਰੀ ਦੇ ਅਨੁਸਾਰ ਇਸ ਵਿਧੀ ਵਿਚ ਫਸਲਾਂ ਦੀਆਂ ਬਿਮਾਰੀਆਂ, ਕੀੜਿਆਂ ਅਤੇ ਨਦੀਨਾਂ ਨੂੰ ਕਾਬੂ ਕਰਨ ਦੀਆਂ ਤਕਨੀਕਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਤਕਨੀਕਾਂ ਫਸਲਾਂ ਨੂੰ ਕੀੜਿਆਂ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਬਹੁਤ ਪ੍ਰਭਾਵਸ਼ਾਲੀ ਮਾਨੀਆਂ ਜਾਂਦੀਆਂ ਹਨ।

ਨਾਲ ਹੀ ਇਹ ਫਸਲਾਂ ਨੂੰ ਜ਼ਹਿਰੀਲੇ ਰਸਾਇਣ ਤੋਂ ਵੀ ਬਚਾਉਂਦੀ ਹੈ। ਇਸ ਵਿਧੀ ਨੂੰ ‘ਪੇਕੂਨਰੀ ਨੁਕਸਾਨ ਦੀ ਸੀਮਾ’ ’( Pecuniary damage limit) ਵਜੋਂ ਵੀ ਜਾਣਿਆ ਜਾਂਦਾ ਹੈ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਫਾਇਦਾ ਲੈ ਰਹੇ ਕਿਸਾਨ ਜਾਂ ਫਿਰ ਉਹ ਕਿਸਾਨ ਜੋ ਇਸਦੇ ਲਾਭਪਾਤਰੀ ਨਹੀਂ ਹਨ, ਉਹ ਵੀ ਸਿਰਫ ਥੋੜਾ ਜਿਹਾ ਨਿਵੇਸ਼ ਕਰਕੇ ਆਪਣੀ ਫਸਲ ਨੂੰ ਇਨ੍ਹਾਂ ਕੀੜਿਆਂ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾ ਸਕਦੇ ਹਨ ਅਤੇ ਆਪਣੀ ਆਮਦਨੀ ਨੂੰ ਵੀ ਵਧਾ ਸਕਦੇ ਹਨ।

Leave a Reply

Your email address will not be published. Required fields are marked *