Thursday, December 3, 2020
Home > Special News > ਇਸ ਕੁੜੀ ਕਰਕੇ 170 ਸਾਲ ਤੋ ਵੀਰਾਨ ਪਿਆ ਇਹ ਪਿੰਡ !

ਇਸ ਕੁੜੀ ਕਰਕੇ 170 ਸਾਲ ਤੋ ਵੀਰਾਨ ਪਿਆ ਇਹ ਪਿੰਡ !

ਦੋਸਤੋ ਰਾਜਸਥਾਨ ਦਾ ਇੱਕ ਪਿੰਡ ਜਿਸਨੂੰ ਕੁਲਦਰਾਂ ਵੱਜੋ ਜਾਣਿਆਂ ਜਾਂਦਾ ਹੈ ਬਹੁਤ ਹੀ ਰਹੱਸਮਈ ਹੈ।ਕਿਉਂਕਿ ਇਹ ਪਿੰਡ ਪਿਛਲੇ 176 ਸਾਲਾਂ ਵਿਰਾਨ ਹੈ ਅਤੇ ਇੱਥੇ ਕੋਈ ਵੀ ਨਹੀਂ ਰਹਿੰਦਾ।ਕਿਹਾ ਜਾਂਦਾ ਹੈ ਕਿ ਇਹ ਪੂਰਾ ਪਿੰਡ ਰੂਹਾਨੀ ਤਾਕਤਾਂ ਦੇ ਕਬਜ਼ੇ ਵਿੱਚ ਹੈ।

ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਆਖਰ ਇੱਥੇ ਵਸਦੇ ਲੋਕ ਕਿੱਥੇ ਗਏ।ਬਹੁਤ ਸਾਲ ਪਹਿਲਾਂ ਇੱਥੇ ਵੀ ਦੁਨੀਆ ਵਸਦੀ ਸੀ ਪਰ ਇੱਥੋਂ ਦੇ ਇੱਕ ਸ਼ਾਸਕ ਨੂੰ ਪਿੰਡ ਦੀ ਕੁੜੀ ਪਸੰਦ ਆ ਗਈ ਸੀ।ਉਹ ਕਿਸੇ ਵੀ ਤਰ੍ਹਾਂ ਉਸਨੂੰ ਹਾਸਲ ਕਰਨਾ ਚਾਹੁੰਦਾ ਸੀ।

ਉਸਨੇ ਪਿੰਡ ਵਾਲਿਆਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਲੜਕੀ ਨੂੰ ਉਸਦੇ ਹਵਾਲੇ ਕਰਨ ਲਈ ਆਖਿਆ।ਉਸ ਰਾਤ ਪਿੰਡ ਦੇ ਨਾਲ ਲੱਗਦੇ 84 ਪਿੰਡ ਇੱਕਠੇ ਹੋਏ ਅਤੇ ਉਨ੍ਹਾਂ ਨੇ ਪਿੰਡ ਛੱਡਣ ਦਾ ਫੈਸਲਾ ਲਿਆ।ਉਨ੍ਹਾਂ ਨੇ ਰਾਤੋ-ਰਾਤ ਹੀ ਉਸ ਇਲਾਕੇ ਨੂੰ ਖਾਲੀ ਕਰ ਦਿੱਤਾ ਅਤੇ ਸਰਾਪ ਵੀ ਦਿੱਤਾ ਕਿ ਇੱਥੇ ਕੋਈ ਵੀ ਵਿਅਕਤੀ ਨਹੀ ਰਹਿ ਸਕੇਂਗਾ।

ਉਸਤੋਂ ਬਾਅਦ ਉਹ ਇਲਾਕਾ ਮੁੜ ਪਹਿਲਾਂ ਵਰਗਾ ਨਹੀ ਹੋ ਸਕਿਆ।ਦੋਸਤੋ ਪਿੱਛੇ ਜਿਹੇ ਇੱਕ ਟੀਮ ਇਸ ਇਲਾਕੇ ਵਿੱਚ ਖੋਜ ਕਰਨ ਲਈ ਆਈ ਤਾਂ ਉਨ੍ਹਾਂ ਨੂੰ ਇਹਸਾਸ ਹੋਇਆ ਕਿ ਇੱਥੇ ਕੋਈ ਨਾ ਕੋਈ ਰੂਹਾਨੀ ਤਾਕਤ ਜ਼ਰੂਰ ਹੈ।ਉਸ ਟੀਮ ਨੇ ਮੀਡੀਆ ਵਿੱਚ ਵੀ ਇਸਨੂੰ ਦੱਸਿਆ ਸੀ।ਸੋ ਦੋਸਤੋ ਹੈਰਾਨ ਕਰਨ ਵਾਲੀ ਗੱਲ ਹੈ ਕਿ ਉਸ ਸਮੇਂ ਦੇ ਲੋਕ ਆਖਰ ਕਿੱਥੇ ਚੱਲੇ ਗਏ।

Leave a Reply

Your email address will not be published. Required fields are marked *