Monday, November 30, 2020
Home > News > ਛਿਪਕਲੀਆ ਤੋ ਹੋ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਉਪਾਅ !

ਛਿਪਕਲੀਆ ਤੋ ਹੋ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਉਪਾਅ !

ਆਉ ਤੁਹਾਨੂੰ ਜਾਣਕਾਰੀ ਦਿੰਦੇ ਹਾ ਦੋਸਤੋ ਘਰਾਂ ਵਿਚ ਆਮ ਤੌਰ ਤੇ ਛਿਪਕਲੀ ਪਾਈ ਜਾਂਦੀ ਹੈ।ਕਈ ਲੋਕ ਇਸਤੋਂ ਬਹੁਤ ਜਿਆਦਾ ਡਰਦੇ ਹਨ ਅਤੇ ਇਸਨੂੰ ਘਰੋ ਬਾਹਰ ਕੱਢਣ ਲਈ ਕਈ ਨੁਸਕੇ ਵਰਤਦੇ ਹਨ।ਪਰ ਉਨ੍ਹਾਂ ਨੂੰ ਕੋਈ ਫਾਇਦਾ ਨਹੀਂ ਮਿਲਦਾ।ਅੱਜ ਅਸੀਂ ਛਿਪਕਲੀ ਨੂੰ ਘਰੋ ਬਾਹਰ ਕੱਢਣ ਦੇ ਨੁਸਕੇ ਜਾਣਾਂਗੇ।ਦੋਸਤੋ ਸਭ ਦੇ ਘਰਾਂ ਵਿੱਚ ਅੰਡਾ ਵਰਤਿਆ ਜਾਂਦਾ ਹੈ।ਵਰਤੋਂ ਤੋਂ ਬਾਅਦ ਅੰਡੇ ਦੇ ਛਿਲਕਿਆਂ ਨੂੰ ਕੂੜੇ ਵਿੱਚ ਸੁੱਟਣ ਦੀ ਬਜਾਏ ਉਨ੍ਹਾਂ ਥਾਂਵਾਂ ਤੇ ਰੱਖ ਦਿਓ ਜਿਥੇ ਛਿਪਕਲੀ ਜਿਆਦਾਤਰ ਮੌਜੂਦ ਹੁੰਦੀ ਹੈ।

ਇਸ ਤਰ੍ਹਾਂ ਕਰਨ ਨਾਲ ਛਿਪਕਲੀ ਘਰੋ ਬਾਹਰ ਭੱਜ ਜਾਵੇਗੀ।ਦੂੱਜੇ ਤਰੀਕਾ ਹੈ ਲਸਣ। ਹਾਂ ਦੋਸਤੋ ਲਸਣ ਦੀਆਂ ਗੰਡੀਆ ਨੂੰ ਘਰ ਦੇ ਦਰਵਾਜ਼ੇ ਅਤੇ ਖਿੜਕੀਆਂ ਤੇ ਟੰਗ ਦਿਓ।ਇਸ ਤਰ੍ਹਾਂ ਕਰਨ ਨਾਲ ਛਿਪਕਲੀ ਨਹੀਂ ਆਵੇਗੀ।ਠੰਢਾ ਪਾਣੀ ਵੀ ਛਿਪਕਲੀ ਨੂੰ ਘਰੋ ਬਾਹਰ ਕੱਢਣ ਲਈ ਲਾਹੇਵੰਦ ਹੈ।ਘਰ ਵਿੱਚ ਠੰਢੇ ਪਾਣੀ ਦਾ ਛਿੜਕਾਅ ਕਰਨ ਨਾਲ ਫਾਇਦਾ ਮਿਲਦਾਂ ਹੈ।ਇਸ ਤਰ੍ਹਾਂ ਕਰਨ ਨਾਲ ਛਿਪਕਲੀ ਦੁਬਾਰਾ ਵਾਪਸ ਨਹੀਂ ਆਵੇਗੀ।ਦੋਸਤੋ ਨੇਪਥਲੀਨ ਵਾੱਲਸ ਘਰਾਂ ਵਿਚ ਰੱਖਣ ਨਾਲ ਛਿਪਕਲੀ ਨਹੀਂ ਆਉਦੀ।

ਇਸ ਲਈ ਛਿਪਕਲੀ ਨੂੰ ਘਰੋ ਬਾਹਰ ਕੱਢਣ ਲਈ ਇਸ ਤਰ੍ਹਾਂ ਦੇ ਵਾੱਲਸ ਘਰ ਰੱਖੋ।ਦੋਸਤੋ ਕੌਫੀ ਘਰਾਂ ਵਿਚ ਆਮ ਵਰਤੀ ਜਾਂਦੀ ਹੈ।ਇਹ ਛਿਪਕਲੀ ਨੂੰ ਭਜਾਉਣ ਲਈ ਲਾਹੇਵੰਦ ਹੈ।ਕੌਫੀ ਪਾਊਡਰ ਵਿੱਚ ਕੱਥੇ ਨੂੰ ਮਿਲਾਕੇ ਇੱਕ ਸੰਘਣਾ ਘੋਲ਼ ਤਿਆਰ ਕਰ ਲਵੋ।ਫਿਰ ਇਸ ਦੀਆਂ ਛੋਟੀਆਂ ਛੋਟੀਆਂ ਗੋਲੀਆਂ ਬਣਾ ਲਵੋ ਅਤੇ ਘਰ ਦੇ ਕੋਨਿਆਂ ਵਿੱਚ ਰੱਖ ਦਿਓ।ਇਸ ਤਰ੍ਹਾਂ ਕਰਨ ਨਾਲ ਕਾਫੀ ਲਾਭ ਮਿਲੇਗਾ।ਦੋਸਤੋ ਇਨ੍ਹਾਂ ਨੁਸਖ਼ਿਆਂ ਨੂੰ ਅਪਣਾ ਕੇ ਛਿਪਕਲੀ ਨੂੰ ਘਰੋ ਬਾਹਰ ਕੱਢਿਆ ਜਾ ਸਕਦਾ ਹੈ।

Leave a Reply

Your email address will not be published. Required fields are marked *