Wednesday, October 21, 2020
Home > Special News > ਇਸ ਰਾਸ਼ੀ ਵਾਲਿਆਂ ਨੂੰ ਕਾਰੋਬਾਰ ਵਿਚ ਵਾਧੇ ਲਈ ਬਾਹਰੀ ਟੂਰ ਲਗਾਉਣੇ ਪੈਣਗੇ, ਜਾਣੋ ਆਪਣਾ ਹਫ਼ਤਾਵਾਰੀ ਰਾਸ਼ੀਫਲ਼

ਇਸ ਰਾਸ਼ੀ ਵਾਲਿਆਂ ਨੂੰ ਕਾਰੋਬਾਰ ਵਿਚ ਵਾਧੇ ਲਈ ਬਾਹਰੀ ਟੂਰ ਲਗਾਉਣੇ ਪੈਣਗੇ, ਜਾਣੋ ਆਪਣਾ ਹਫ਼ਤਾਵਾਰੀ ਰਾਸ਼ੀਫਲ਼

1) ਮੇਖ ਸਿਹਤ – ਮਹਾਮਾਰੀ ਤੋਂ ਬਚਾਓ ਲਈ ਸਰਕਾਰ ਤੇ ਸਿਹਤ ਵਿਭਾਗ ਦੀਆਂ ਹਿਦਾਇਤਾਂ ਦਾ ਪਾਲਨ ਕਰੋ।ਪੜ੍ਹਾਈ, ਸਿੱਖਿਆ – ਘਰ ਵਿਚ ਬੈਠ ਕੇ ਆਨਲਾਈਨ ਪੜ੍ਹਾਈ ਕਰ ਸਿਲੇਬਸ ਕਵਰ ਕਰੋ।ਨੌਕਰੀ, ਵਪਾਰ – ਇਸ ਸਾਲ ਕਾਰੋਬਾਰ ਠੰਢਾ ਰਹਿਣ ਦੀ ਉਮੀਦ ਹੈ, ਖ਼ਰਚੇ ਘਟਾਓ।ਪਰਿਵਾਰ, ਦੋਸਤ – ਰਾਤ ਨੂੰ ਸਮੇਂ ਅਨੁਸਾਰ ਘਰ ਪਹੁੰਚੋ ਅਤੇ ਬੱਚਿਆਂ ਵਿਚ ਰਹਿਣਾ ਠੀਕ ਰਹੇਗਾ।ਉਪਾਅ – ਗਊਸ਼ਾਲਾ ਵਿਚ ਗਾਵਾਂ ਨੂੰ ਹਰਾ ਚਾਰਾ ਪਾਓ। (ਸਟਾਰ 2)

2) ਬਿ੍ਖ ਸਿਹਤ – ਸਿਹਤ ਠੀਕ ਰੱਖਣ ਲਈ ਗਰਮ ਪਾਣੀ ਦਾ ਸੇਵਨ ਕਰੋ ਅਤੇ ਬਾਹਰੀ ਖਾਣੇ ਤੋਂ ਪਰਹੇਜ਼ ਕਰੋ।ਪੜ੍ਹਾਈ, ਸਿੱਖਿਆ – ਪੜ੍ਹਾਈ ਤੋਂ ਮਨ ਨਾ ਚੁਰਾਓ, ਭਵਿੱਖ ਸੰਵਾਰਨ ਲਈ ਪੜ੍ਹਨਾ ਜ਼ਰੂਰੀ ਹੈ।ਨੌਕਰੀ, ਵਪਾਰ – ਦੁਕਾਨਦਾਰੀ ਲਈ ਪੂਰਾ ਸਮਾਂ ਨਾ ਮਿਲਣ ਕਰਕੇ ਕਾਰੋਬਾਰ ਮੰਦਾ ਰਹੇਗਾ।ਪਰਿਵਾਰ, ਦੋਸਤ – ਬਾਹਰ ਪੈਸਾ ਖ਼ਰਚਣਾ ਬੰਦ ਕਰਨਾ ਪਰਿਵਾਰ ਲਈ ਠੀਕ ਰਹੇਗਾ।ਉਪਾਅ – ਘਰ ਦੀ ਛੱਤ ‘ਤੇ ਪੰਛੀਆਂ ਲਈ ਦਾਣਾ-ਪਾਣੀ ਰੱਖੋ। (ਸਟਾਰ 3)

3) ਮਿਥੁਨ ਸਿਹਤ – ਬਿਨਾਂ ਕਾਰਨ ਚਿੰਤਾਵਾਂ ਨਾਲ ਸਿਹਤ ਖ਼ਰਾਬ ਹੋਵੇਗੀ, ਸਮੇਂ ਸਿਰ ਸੌਣਾ ਠੀਕ ਰਹੇਗਾ।ਪੜ੍ਹਾਈ, ਸਿੱਖਿਆ – ਪੜ੍ਹਾਈ ਤੋਂ ਡਰ ਲੱਗਣ ਕਾਰਨ ਸਮਾਂ ਖ਼ਰਾਬ ਕਰੋਗੇ।ਨੋਕਰੀ, ਵਪਾਰ – ਵਪਾਰ ਵਿਚ ਆਉਣ ਵਾਲੀਆਂ ਮੁਸ਼ਕਲਾਂ ਨੁਕਸਾਨ ਦਾ ਕਾਰਨ ਬਨਣਗੀਆਂ।ਪਰਿਵਾਰ, ਦੋਸਤ – ਝਗੜਿਆਂ ਤੋਂ ਦੂਰ ਰਹੋ, ਦੋਸਤਾਂ ਤੋਂ ਵੀ ਦੂਰੀ ਬਣਾ ਕੇ ਰੱਖੋ।ਉਪਾਅ – ਕੀੜਿਆਂ ਨੂੰ ਤਿੱਲ ਸ਼ੱਕਰ ਪਾਓ। (ਸਟਾਰ 3)

4) ਕਰਕ ਸਿਹਤ – ਸ਼ੁਰੂਆਤੀ ਦੋ ਦਿਨ ਪਿੱਠ ਅਤੇ ਲੱਤਾਂ ਵਿਚ ਦਰਦਾਂ ਰਹਿਣਗੀਆਂ।ਪੜ੍ਹਾਈ, ਸਿੱਖਿਆ – ਘਰੋਂ ਬਾਹਰ ਰਹਿਣਾ ਪਰੇਸ਼ਾਨੀ ਦਾ ਕਾਰਨ ਬਣੇਗਾ।ਨੋਕਰੀ, ਵਪਾਰ – ਆਮਦਨ ਘੱਟ ਅਤੇ ਖ਼ਰਚਾ ਜ਼ਿਆਦਾ ਪਰੇਸ਼ਾਨੀ ਦਾ ਕਾਰਨ ਬਣੇਗਾ।ਪਰਿਵਾਰ, ਦੋਸਤ – ਬਿਨਾਂ ਵਜ੍ਹਾ ਦੇ ਝਗੜਿਆਂ ਤੋਂ ਦੂਰੀ ਰੱਖਣਾ ਠੀਕ ਰਹੇਗਾ।ਉਪਾਅ – ਗਾਵਾਂ ਦੀ ਸੇਵਾ ਫਲਦਾਈ ਰਹੇਗੀ। (ਸਟਾਰ 2)

5) ਸਿੰਘ ਸਿਹਤ – ਹਫ਼ਤੇ ਦੇ ਪਹਿਲੇ ਦੋ ਦਿਨ ਪਿੱਠ ਵਿਚ ਦਰਦ ਅਤੇ ਗੈਸ ਦੀ ਪਰੇਸ਼ਾਨੀ ਹੋ ਸਕਦੀ ਹੈ।ਪੜ੍ਹਾਈ, ਸਿੱਖਿਆ – ਮਿਹਨਤ ਕਰਨ ਨਾਲ ਹੀ ਪੜ੍ਹਾਈ ਵਿਚ ਸਫਲ ਹੋ ਪਾਓਗੇ।ਨੌਕਰੀ, ਵਪਾਰ – ਨੌਕਰਾਂ ‘ਤੇ ਜ਼ਿਆਦਾ ਵਿਸ਼ਵਾਸ ਕਰਨਾ ਨੁਕਸਾਨ ਦਾ ਕਾਰਨ ਬਣੇਗਾ।ਪਰਿਵਾਰ, ਦੋਸਤ – ਘਰੋਂ ਬਾਹਰ ਰਹਿਣਾ ਪਤਨੀ ਦੇ ਗੁੱਸੇ ਦਾ ਕਾਰਨ ਬਣੇਗਾ।ਉਪਾਅ – ਕੁੱਤੇ ਨੂੰ ਪੀਲੇ ਲੱਡੂ ਪਾਓ। (ਸਟਾਰ 2)

6) ਕੰਨਿਆਸਿਹਤ – ਨੀਂਦ ਪੂਰੀ ਨਾ ਕਰਨ ਕਾਰਨ ਪੁਰਾਣੀਆਂ ਦਰਦਾਂ ਤੰਗ ਕਰਨਗੀਆਂ।ਪੜ੍ਹਾਈ, ਸਿੱਖਿਆ – ਸਾਰਾ ਹਫ਼ਤਾ ਪੜ੍ਹਾਈ ਵਿਚ ਆਲਸ ਕਰਨ ਨਾਲ ਸਮੇਂ ਦੀ ਬਰਬਾਦੀ ਕਰੋਗੇ।ਨੌਕਰੀ, ਵਪਾਰ – ਆਸਪਾਸ ਦੇ ਦੁਕਾਨਦਾਰ ਕਾਰੋਬਾਰ ਵਿਚ ਘਾਟਾ ਕਰਵਾਉਣਗੇ।ਪਰਿਵਾਰ, ਦੋਸਤ – ਜ਼ਿਆਦਾ ਘਰੋਂ ਬਾਹਰ ਰਹਿਣਾ ਕਲੇਸ਼ ਦਾ ਕਾਰਨ ਬਣੇਗਾ।ਉਪਾਅ – ਕੁੱਤੇ ਨੂੰ ਦੁੱਧ ਬ੍ਰੈੱਡ ਦਿਓ। (ਸਟਾਰ 3)

7) ਤੁਲਾ ਸਿਹਤ – ਇਸ ਹਫ਼ਤੇ ਅੱਖਾਂ ਦੀ ਪਰੇਸ਼ਾਨੀ ਪੈਦਾ ਹੋ ਸਕਦੀ ਹੈ, ਸਿਹਤ ਦਾ ਧਿਆਨ ਰੱਖੋ।ਪੜ੍ਹਾਈ, ਸਿੱਖਿਆ – ਸਾਥੀਆਂ ਦੀ ਰੀਸ ਚੰਗੇ ਕੰਮਾਂ ਵਿਚ ਕਰਨੀ ਠੀਕ ਰਹੇਗੀ।ਨੌਕਰੀ, ਵਪਾਰ – ਵਪਾਰ ਢਿੱਲਾ ਰਹੇਗਾ, ਖ਼ਰਚੇ ‘ਤੇ ਕੰਟਰੋਲ ਕਰੋ।ਪਰਿਵਾਰ, ਦੋਸਤ – ਕਾਰੋਬਾਰ ਵਿਚ ਵਾਧੇ ਲਈ ਬਾਹਰੀ ਟੂਰ ਲਗਾਉਣੇ ਪੈਣਗੇ।ਉਪਾਅ – ਗ਼ਰੀਬਾਂ ਨੂੰ ਸਮੋਸੇ ਖਿਲਾਓ। (ਸਟਾਰ 2)

8) ਬਿ੍ਸ਼ਚਕ ਸਿਹਤ – ਸਰੀਰ ‘ਚ ਦਰਦਾਂ ਅਤੇ ਸੁਸਤੀ ਸਿਹਤ ਖ਼ਰਾਬ ਕਰੇਗੀ।ਪੜ੍ਹਾਈ, ਸਿੱਖਿਆ – ਪੜ੍ਹਾਈ ਤੋਂ ਬਚਣ ਦੇ ਬਹਾਨੇ ਬਣਾਉਂਦੇ ਰਹੋਗੇ।ਨੌਕਰੀ, ਵਪਾਰ – ਕੋਈ ਵੀ ਯੋਜਨਾ ਲੰਬੀ ਕਮਾਈ ਦੀ ਸੋਚ ਕਾਰਨ ਨੁਕਸਾਨ ਕਰੇਗੀ।ਪਰਿਵਾਰ, ਦੋਸਤ – ਪਰਿਵਾਰ ਤੇ ਬੱਚਿਆਂ ਨੂੰ ਸਮਾਂ ਦੇਣਾ ਠੀਕ ਰਹੇਗਾ।ਉਪਾਅ – ਮੰਗਲਵਾਰ ਨੂੰ ਹਨੂਮਾਨ ਦੀ ਪੂਜਾ ਕਰੋ। (ਸਟਾਰ 2)

9) ਧਨੂੰ ਸਿਹਤ – ਸ਼ੁਰੂਆਤੀ ਦੋ ਦਿਨ ਸਿਹਤ ਖ਼ਰਾਬੀ ਪੈਦਾ ਕਰਨਗੇ।ਪੜ੍ਹਾਈ, ਸਿੱਖਿਆ – ਸਵੇਰ ਦੀ ਪੜ੍ਹਾਈ ਦਾ ਪਲਾਨ ਫੇਲ੍ਹ ਹੋ ਸਕਦਾ ਹੈ।ਨੌਕਰੀ, ਵਪਾਰ – ਖ਼ਰਚਾ ਜ਼ਿਆਦਾ ਕਮਾਈ ਘੱਟ, ਬਜਟ ਖ਼ਰਾਬ ਕਰੇਗਾ।ਪਰਿਵਾਰ, ਦੋਸਤ – ਘਮੰਡੀ ਦੋਸਤਾਂ ਨਾਲ ਘੁੰਮਣਾ ਘਾਟਾ ਦੇਵੇਗਾ।ਉਪਾਅ – ਬ੍ਰਾਹਮਣਾਂ ਨੂੰ ਪੀਲੇ ਕੱਪੜੇ ਦਾਨ ਕਰੋ। (ਸਟਾਰ 3)

10) ਮਕਰ ਸਿਹਤ – ਬੇਕਾਰ ਦੀਆਂ ਸੋਚਾਂ ਸਰੀਰ ਲਈ ਪਰੇਸ਼ਾਨੀ ਪੈਦਾ ਕਰਨਗੀਆਂ।ਪੜ੍ਹਾਈ, ਸਿੱਖਿਆ – ਸੂਰਜ ਚੜ੍ਹਨ ਤੋਂ ਪਹਿਲਾਂ ਉੱਠ ਕੇ ਪੜ੍ਹਾਈ ਫਾਇਦੇਮੰਦ ਰਹੇਗੀ।ਨੌਕਰੀ, ਵਪਾਰ – ਖ਼ਰਚਾ ਜ਼ਿਆਦਾ ਅਤੇ ਆਮਦਨੀ ਘੱਟ ਪਰੇਸ਼ਾਨੀ ਦਾ ਕਾਰਨ ਬਣੇਗੀ।ਪਰਿਵਾਰ, ਦੋਸਤ – ਪਰਿਵਾਰ ਦੀਆਂ ਗੱਲਾਂ ਦਾ ਗੁੱਸਾ ਨਾ ਕਰੋ।ਉਪਾਅ – ਘਰ ਦੀ ਛੱਤ ਦੀ ਸਫ਼ਾਈ ਰੱਖੋ। (ਸਟਾਰ 3)

11) ਕੁੰਭਸਿਹਤ – ਘਰ ਦਾ ਬਣਿਆ ਖਾਣਾ ਹੀ ਸਿਹਤ ਲਈ ਫ਼ਾਇਦੇਮੰਦ ਰਹੇਗਾ।ਪੜ੍ਹਾਈ, ਸਿੱਖਿਆ – ਮਨ ਲਗਾ ਕੇ ਪੜ੍ਹਨਾ ਭਵਿੱਖ ਵਿਚ ਫ਼ਾਇਦਾ ਦੇਵੇਗਾ।ਨੌਕਰੀ, ਵਪਾਰ – ਦੁਕਾਨ ‘ਤੇ ਜ਼ਿਆਦਾ ਸਮਾਂ ਕੰਮ ਕਰਨਾ ਆਮਦਨੀ ਵਧਾਏਗਾ।ਪਰਿਵਾਰ, ਦੋਸਤ – ਪਰਿਵਾਰ ਦੀਆਂ ਉਮੀਦਾਂ ‘ਤੇ ਖਰਾ ਉਤਰਨ ਲਈ ਮਿਹਨਤ ਜ਼ਰੂਰੀ ਹੈ।ਉਪਾਅ – ਕੀੜਿਆਂ ਨੂੰ ਤਿੱਲ ਸ਼ੱਕਰ ਪਾਓ। (ਸਟਾਰ 3)

12) ਮੀਨ ਸਿਹਤ – ਪੇਟ ਦਰਦ ਸਿਹਤ ਦੀ ਪਰੇਸ਼ਾਨੀ ਪੈਦਾ ਕਰੇਗਾ।ਪੜ੍ਹਾਈ, ਸਿੱਖਿਆ – ਪੜ੍ਹਾਈ ਪ੍ਰਤੀ ਧਿਆਨ ਵਧਾਉਣ ਨਾਲ ਆਉਣ ਵਾਲਾ ਸਮੇਂ ਠੀਕ ਰਹੇਗਾ।ਨੌਕਰੀ, ਵਪਾਰ – ਪੈਸੇ ਨਾ ਸੰਭਾਲਣਾ ਪਰੇਸ਼ਾਨੀ ਦਾ ਕਾਰਨ ਬਣੇਗਾ।ਪਰਿਵਾਰ, ਦੋਸਤ – ਘਰ ਦੀਆਂ ਧੀਆਂ ਨੂੰ ਖ਼ੁਸ਼ ਰੱਖਣਾ ਖ਼ੁਸ਼ਹਾਲੀ ਪੈਦਾ ਕਰੇਗਾ।ਉਪਾਅ – ਗਊਸ਼ਾਲਾ ਵਿਚ ਗਾਵਾਂ ਦੇ ਪੈਰਾਂ ਨੂੰ ਮੱਥਾ ਟੇਕੋ। (ਸਟਾਰ 2)

Leave a Reply

Your email address will not be published. Required fields are marked *