Saturday, October 31, 2020
Home > Special News > ਇਸ ਰਾਸ਼ੀ ਵਾਲਿਆਂ ਦੇ ਵਪਾਰ ‘ਚ ਵਾਧਾ ਰਹੇਗਾ ਪਰ ਪੈਸੇ ਦੀ ਸੰਭਾਲ ਜ਼ਰੂਰੀ, ਜਾਣੋ ਆਪਣਾ ਹਫ਼ਤਾਵਾਰੀ ਰਾਸ਼ੀਫਲ਼

ਇਸ ਰਾਸ਼ੀ ਵਾਲਿਆਂ ਦੇ ਵਪਾਰ ‘ਚ ਵਾਧਾ ਰਹੇਗਾ ਪਰ ਪੈਸੇ ਦੀ ਸੰਭਾਲ ਜ਼ਰੂਰੀ, ਜਾਣੋ ਆਪਣਾ ਹਫ਼ਤਾਵਾਰੀ ਰਾਸ਼ੀਫਲ਼

1) ਮੇਖਸਿਹਤ – ਕੋਰੋਨਾ ਤੋਂ ਬਚਾਓ ਲਈ ਘਰੋਂ ਬਾਹਰ ਨਿਕਲਦੇ ਸਮੇਂ ਸਰਕਾਰ ਦੀਆਂ ਹਦਾਇਤਾਂ ਦਾ ਪਾਲਨ ਕਰੋ।ਪੜ੍ਹਾਈ, ਸਿੱਖਿਆ – ਸਕੂਲ-ਕਾਲਜ ਬੰਦ ਹਨ, ਘਰ ਵਿਚ ਬੈਠ ਕੇ ਪੜ੍ਹਾਈ ਕਰੋ।ਨੌਕਰੀ, ਵਪਾਰ – ਕਾਰੋਬਾਰ ਮੰਦਾ ਰਹੇਗਾ, ਕੁਝ ਸਮਾਂ ਇੰਤਜ਼ਾਰ ਕਰਨਾ ਪਵੇਗਾ।ਪਰਿਵਾਰ, ਦੋਸਤ – ਦੋਸਤਾਂ ਨਾਲ ਰਹਿਣ ਦੀ ਬਜਾਏ ਘਰ ਵਿਚ ਬੱਚਿਆਂ ਨਾਲ ਸਮਾਂ ਬਿਤਾਓ।ਉਪਾਅ – ਗਾਵਾਂ ਦੀ ਸੇਵਾ ਕਰੋ। (ਸਟਾਰ 2)

2) ਬਿ੍ਖ ਸਿਹਤ – ਬਾਹਰੀ ਖਾਣੇ ਤੋਂ ਪਰਹੇਜ਼ ਬੇਹੱਦ ਜ਼ਰੂਰੀ ਹੈ, ਘਰ ਦਾ ਬਣਿਆ ਖਾਣਾ ਹੀ ਖਾਓ।ਪੜ੍ਹਾਈ, ਸਿੱਖਿਆ – ਪੜ੍ਹਾਈ ਵਿਚ ਮਨ ਲਗਾਓ, ਸੁਨਹਿਰੇ ਭਵਿੱਖ ਲਈ ਜ਼ਰੂਰੀ ਹੈ।ਨੋਕਰੀ, ਵਪਾਰ – ਲਾਕਡਾਊਨ ਨਾਲ ਕਾਰੋਬਾਰ ਘਟ ਰਿਹਾ ਹੈ, ਖ਼ਰਚੇ ਘਟਾਓ ਅਤੇ ਸੰਜਮ ਬਣਾ ਕੇ ਰੱਖੋ।ਪਰਿਵਾਰ, ਦੋਸਤ – ਪਰਿਵਾਰ ਦੇ ਬਜ਼ੁਰਗਾਂ ਨੂੰ ਸਮਾਂ ਦੇਣਾ ਠੀਕ ਰਹੇਗਾ।ਉਪਾਅ – ਕੀੜਿਆਂ ਨੂੰ ਤਿੱਲ ਸ਼ੱਕਰ ਪਾਓ। (ਸਟਾਰ 3)

3) ਮਿਥੁਨ ਸਿਹਤ – ਮਾਨਸਿਕ ਚਿੰਤਾਵਾਂ ਕਾਰਨ ਸਰੀਰ ਵਿਚ ਦਰਦਾਂ ਰਹਿਣਗੀਆਂ।ਪੜ੍ਹਾਈ, ਸਿੱਖਿਆ – ਪੜ੍ਹਾਈ ਤੋਂ ਡਰ ਲੱਗਣ ਕਾਰਨ ਸਮਾਂ ਖ਼ਰਾਬ ਕਰੋਗੇ।ਨੌਕਰੀ, ਵਪਾਰ – ਵਪਾਰ ਵਿਚ ਆਉਣ ਵਾਲੀਆਂ ਮੁਸ਼ਕਲਾਂ ਨੁਕਸਾਨ ਦਾ ਕਾਰਨ ਬਣਨਗੀਆਂ।ਪਰਿਵਾਰ, ਦੋਸਤ – ਲੜਾਈ ਝਗੜੇ ਤੋਂ ਦੂਰ ਰਹੋ, ਦੋਸਤਾਂ ਤੋਂ ਵੀ ਦੂਰੀ ਬਣਾ ਕੇ ਰੱਖੋ।ਉਪਾਅ – ਗ਼ਰੀਬਾਂ ਨੂੰ ਰੋਟੀ ਖਿਲਾਓ। (ਸਟਾਰ 2)

4) ਕਰਕ ਸਿਹਤ – ਹਫ਼ਤੇ ਦੇ ਪਹਿਲੇ ਦੋ ਦਿਨ ਸਿਹਤ ਖ਼ਰਾਬ ਰਹੇਗੀ ਅਤੇ ਦਰਦਾਂ ਰਹਿਣਗੀਆਂ।ਪੜ੍ਹਾਈ, ਸਿੱਖਿਆ – ਪੜ੍ਹਾਈ ਛੱਡ ਕੇ ਘਰੋਂ ਬਾਹਰ ਰਹਿਣਾ ਪਰੇਸ਼ਾਨੀ ਦਾ ਕਾਰਨ ਬਣੇਗਾ।ਨੌਕਰੀ, ਵਪਾਰ – ਖ਼ਰਚਾ ਨੁਕਸਾਨ ਵਪਾਰ ਪ੍ਰਤੀ ਨਿਰਾਸ਼ਾ ਕਰੇਗਾ।ਪਰਿਵਾਰ, ਦੋਸਤ – ਮਿੱਤਰਾਂ ਦੇ ਝਗੜੇ ਵਿਚ ਫੱਸਣ ਨਾਲ ਖ਼ੁਦ ਦਾ ਨੁਕਸਾਨ ਕਰਵਾਓਗੇ।ਉਪਾਅ – ਸਵੇਰੇ ਉੱਠ ਕੇ ਘਰ ਦੀ ਸਾਫ਼-ਸਫ਼ਾਈ ਕਰੋ। (ਸਟਾਰ 3)

5) ਸਿੰਘ ਸਿਹਤ – ਪਿੱਠ ਵਿਚ ਦਰਦ ਅਤੇ ਗੈਸ ਦੀ ਪਰੇਸ਼ਾਨੀ ਹੋ ਸਕਦੀ ਹੈ।ਪੜ੍ਹਾਈ, ਸਿੱਖਿਆ – ਕਾਫ਼ੀ ਮਿਹਨਤ ਨਾਲ ਹੀ ਪੜ੍ਹਾਈ ਵਿਚ ਸਫਲ ਹੋ ਪਾਓਗੇ।ਨੌਕਰੀ, ਵਪਾਰ – ਕਿਸੇ ਤਰ੍ਹਾਂ ਦਾ ਲਾਲਚ ਕਾਰੋਬਾਰ ਵਿਚ ਅੜਚਨਾਂ ਦਾ ਕਾਰਨ ਬਣੇਗਾ।ਪਰਿਵਾਰ, ਦੋਸਤ – ਪਰਿਵਾਰ ਦੇ ਜੀਆਂ ਪ੍ਰਤੀ ਵਿਹਾਰ ਠੀਕ ਰੱਖਣਾ ਪਵੇਗਾ।ਉਪਾਅ – ਕੁੱਤੇ ਨੂੰ ਦੁੱਧ ਬ੍ਰੈੱਡ ਦਿਓ। (ਸਟਾਰ 2)

6) ਕੰਨਿਆਸਿਹਤ – ਲੱਤਾਂ ਅਤੇ ਜੋੜਾਂ ਵਿਚ ਦਰਦ ਨਾਲ ਰਾਤਾਂ ਦੀ ਨੀਂਦ ਖ਼ਰਾਬ ਹੋਵੇਗੀ।ਪੜ੍ਹਾਈ, ਸਿੱਖਿਆ – ਸਾਰਾ ਹਫ਼ਤਾ ਪੜ੍ਹਾਈ ਵਿਚ ਆਲਸ ਕਰਨ ਨਾਲ ਸਮੇਂ ਦੀ ਬਰਬਾਦੀ ਕਰੋਗੇ।ਨੌਕਰੀ, ਵਪਾਰ – ਵਪਾਰੀ ਦੁਕਾਨਦਾਰ ਕਾਰੋਬਾਰ ਵਿਚ ਘਾਟਾ ਕਰਵਾਉਣ ਦੀ ਤਾਕ ਵਿਚ ਰਹਿਣਗੇ।ਪਰਿਵਾਰ, ਦੋਸਤ – ਬਾਹਰੀ ਦੋਸਤਾਂ ਨਾਲ ਘੁੰਮਣਾ ਘਰ ਵਿਚ ਕਲੇਸ਼ ਦਾ ਕਾਰਨ ਬਣੇਗਾ।ਉਪਾਅ – ਗਾਵਾਂ ਨੂੰ ਗੁੜ ਦਾਨ ਕਰੋ। (ਸਟਾਰ 2)

7) ਤੁਲਾ ਸਿਹਤ – ਅੱਖਾਂ ਵਿਚ ਜਲਨ ਅਤੇ ਸਰੀਰ ਵਿਚ ਦਰਦਾਂ ਰਹਿਣਗੀਆਂ।ਪੜ੍ਹਾਈ, ਸਿੱਖਿਆ – ਸਾਥੀ ਵਿਦਿਆਰਥੀਆਂ ਤੋਂ ਜਲਨ ਦੀ ਬਜਾਏ ਖ਼ੁਦ ਮਿਹਨਤ ਕਰਨੀ ਚੰਗੀ ਰਹੇਗੀ।ਨੌਕਰੀ, ਵਪਾਰ – ਵਪਾਰ ‘ਚ ਵਾਧਾ ਰਹੇਗਾ ਪਰ ਪੈਸੇ ਦੀ ਸੰਭਾਲ ਜ਼ਰੂਰੀ ਹੈ।ਪਰਿਵਾਰ, ਦੋਸਤ – ਕਾਰੋਬਾਰ ਵਿਚ ਵਾਧੇ ਲਈ ਮਿਹਨਤ ਬੇਹਦ ਜ਼ਰੂਰੀ ਹੈ।ਉਪਾਅ – ਗ਼ਰੀਬਾਂ ਨੂੰ ਸਮੋਸੇ ਖਿਲਾਓ। (ਸਟਾਰ 2)

8) ਬਿ੍ਸ਼ਚਕ ਸਿਹਤ – ਬੁਖ਼ਾਰ ਜਾਂ ਸੁਸਤੀ ਜ਼ਿਆਦਾ ਰਹਿਣ ਦੀ ਆਸ ਹੈ।ਪੜ੍ਹਾਈ, ਸਿੱਖਿਆ – ਪੜ੍ਹਾਈ ਤੋਂ ਬਚਣ ਦੇ ਬਹਾਨੇ ਬਣਾਉਂਦੇ ਰਹੋਗੇ।ਨੌਕਰੀ, ਵਪਾਰ – ਕੋਈ ਵੀ ਯੋਜਨਾ ਲੰਬੀ ਕਮਾਈ ਦੀ ਸੋਚ ਕਾਰਨ ਨੁਕਸਾਨ ਕਰੇਗੀ।ਪਰਿਵਾਰ, ਦੋਸਤ – ਦੂਸਰਿਆਂ ਦੇ ਪੰਗੇ ਵਿਚ ਟੰਗ ਨਾ ਫਸਾਓ ਅਤੇ ਸ਼ਾਂਤ ਰਹੋ।ਉਪਾਅ – ਹਨੂਮਾਨ ਮੰਦਰ ਵਿਚ ਹਨੂਮਾਨ ਚਾਲੀਸਾ ਪੜ੍ਹੋ। (ਸਟਾਰ 2)

9) ਧਨੂੰ ਸਿਹਤ – ਆਖ਼ਰੀ ਤਿੰਨ ਦਿਨ ਸਿਹਤ ਖ਼ਰਾਬੀ ਪੈਦਾ ਕਰਨਗੇ।ਪੜ੍ਹਾਈ, ਸਿੱਖਿਆ – ਸਵੇਰ ਦੀ ਪੜ੍ਹਾਈ ਦਾ ਪਲਾਨ ਫੇਲ੍ਹ ਹੋ ਸਕਦਾ ਹੈ।ਨੌਕਰੀ, ਵਪਾਰ – ਖ਼ਰਚਾ ਜ਼ਿਆਦਾ ਕਮਾਈ ਘੱਟ, ਬਜਟ ਖ਼ਰਾਬ ਕਰੇਗਾ।ਪਰਿਵਾਰ, ਦੋਸਤ – ਘਮੰਡੀ ਦੋਸਤਾਂ ਨਾਲ ਘੁੰਮਣਾ ਘਾਟਾ ਦੇਵੇਗਾ।ਉਪਾਅ – ਬ੍ਰਾਹਮਣਾਂ ਨੂੰ ਰੋਟੀ ਖਿਲਾਓ।(ਸਟਾਰ 2)

10) ਮਕਰ ਸਿਹਤ – ਬਿਨਾਂ ਵਜ੍ਹਾ ਸੋਚਾਂ ਕਾਰਨ ਸਰੀਰ ਬਿਮਾਰੀ ਦਾ ਘਰ ਜਾਪੇਗਾ।ਪੜ੍ਹਾਈ, ਸਿੱਖਿਆ – ਪੜ੍ਹਾਈ ਲਈ ਆਪਣੀ ਦਿਨ ਦੀ ਪੜ੍ਹਾਈ ਇਕੱਲੇ ਕਰੋ।ਨੌਕਰੀ, ਵਪਾਰ – ਵਪਾਰ ਵਿਚ ਖ਼ਰਚਾ ਜ਼ਿਆਦਾ ਅਤੇ ਫਾਇਦਾ ਘੱਟ ਰਹੇਗਾ।ਪਰਿਵਾਰ, ਦੋਸਤ – ਪਰਿਵਾਰ ਦੀਆਂ ਗੱਲਾਂ ਦਾ ਗੁੱਸਾ ਨਾ ਕਰੋ।ਉਪਾਅ – ਘਰ ਦੀ ਛੱਤ ‘ਤੇ ਕਬਾੜ ਨਾ ਰੱਖੋ। (ਸਟਾਰ 3)

11) ਕੁੰਭ ਸਿਹਤ – ਬਾਹਰੀ ਖਾਣਾ ਸਿਹਤ ਖ਼ਰਾਬ ਕਰੇਗਾ, ਪਰਹੇਜ਼ ਜ਼ਰੂਰੀ ਹੈ।ਪੜ੍ਹਾਈ, ਸਿੱਖਿਆ – ਪੜ੍ਹਾਈ ਦਿਖਾਵੇ ਦੀ ਨਹੀਂ ਬਲਕਿ ਦਿਲ ਲਗਾ ਕੇ ਪੜ੍ਹਨ ਦੀ ਚੀਜ਼ ਹੈ।ਨੌਕਰੀ, ਵਪਾਰ – ਕਮਾਈ ਵਿਚ ਵਾਧੇ ਲਈ ਜ਼ਿਆਦਾ ਮਿਹਨਤ ਕਰਨਾ ਜ਼ਰੂਰੀ ਹੈ।ਪਰਿਵਾਰ, ਦੋਸਤ – ਪਰਿਵਾਰ ਦੀਆਂ ਉਮੀਦਾਂ ਜ਼ਿਆਦਾ ਹਨ, ਖਰੇ ਉਤਰਨ ਲਈ ਮਿਹਨਤ ਕਰੋ।ਉਪਾਅ – ਖੂਹ ਵਿਚ ਫਿੱਕੀਆਂ ਜਲੇਬੀਆਂ ਸੁੱਟੋ।(ਸਟਾਰ 3)

12) ਮੀਨ ਸਿਹਤ – ਚਿੰਤਾਵਾਂ ਕਾਰਨ ਸਿਹਤ ਪ੍ਰਤੀ ਪਰੇਸ਼ਾਨੀ ਬਣੇਗੀ, ਸਮੇਂ ਸਿਰ ਸੌਣਾ ਠੀਕ ਰਹੇਗਾ।ਪੜ੍ਹਾਈ, ਸਿੱਖਿਆ – ਪੜ੍ਹਾਈ ਪ੍ਰਤੀ ਰੁਚੀ ਘੱਟ ਹੋਣ ਨਾਲ ਘਰ ਦਾ ਮਾਹੌਲ ਵੀ ਖ਼ਰਾਬ ਕਰੋਗੇ।ਨੌਕਰੀ, ਵਪਾਰ – ਪੈਸੇ ਦੀ ਬਰਬਾਦੀ ਚਿੰਤਾ ਦਾ ਕਾਰਨ ਬਣੇਗਾ।ਪਰਿਵਾਰ, ਦੋਸਤ – ਬੇਟੀ ਨਾਲ ਪਿਆਰ ਕਰੋ, ਪਰਿਵਾਰ ਦਾ ਮਾਹੌਲ ਠੀਕ ਰਹੇਗਾ।ਉਪਾਅ – ਹਨੂਮਾਨ ਚਾਲੀਸਾ ਪੜ੍ਹੋ। (ਸਟਾਰ 2)

Leave a Reply

Your email address will not be published. Required fields are marked *