Saturday, October 24, 2020
Home > Special News > ਇਸ ਰਾਸ਼ੀ ਵਾਲਿਆਂ ਨੂੰ ਪਤਨੀ ਤੇ ਪਰਿਵਾਰ ਨੂੰ ਸਮਾਂ ਦੇਣ ਦੀ ਲੋੜ, ਜਾਣੋ ਆਪਣਾ ਹਫ਼ਤਾਵਾਰੀ ਰਾਸ਼ੀਫਲ਼

ਇਸ ਰਾਸ਼ੀ ਵਾਲਿਆਂ ਨੂੰ ਪਤਨੀ ਤੇ ਪਰਿਵਾਰ ਨੂੰ ਸਮਾਂ ਦੇਣ ਦੀ ਲੋੜ, ਜਾਣੋ ਆਪਣਾ ਹਫ਼ਤਾਵਾਰੀ ਰਾਸ਼ੀਫਲ਼

1) ਮੇਖ ਸਿਹਤ – ਕੋਰੋਨਾ ਦੇ ਵਧਦੇ ਕੇਸ ਚਿੰਤਾਜਨਕ ਹਨ, ਘਰੋਂ ਬਾਹਰ ਨਿਕਲਦੇ ਸਮੇਂ ਸਰਕਾਰ ਦੀਆਂ ਹਦਾਇਤਾਂ ਦਾ ਪਾਲਨ ਕਰਨਾ ਸਿਹਤ ਲਈ ਠੀਕ ਰਹੇਗਾ।ਪੜ੍ਹਾਈ, ਸਿੱਖਿਆ – ਆਨਲਾਈਨ ਪੜ੍ਹਾਈ ਜਾਰੀ ਰੱਖੋ ਤਾਂ ਕਿ ਸਿਲੇਬਸ ਤੋਂ ਪਿੱਛੜ ਨਾ ਸਕੋ।ਨੌਕਰੀ, ਵਪਾਰ – ਕਾਰੋਬਾਰ ਵਿਚ ਮੰਦਾ ਰਹੇਗਾ, ਰਫ਼ਤਾਰ ਪਕੜਨ ਵਿਚ ਕੁਝ ਸਮਾਂ ਲੱਗ ਸਕਦਾ ਹੈ।ਪਰਿਵਾਰ, ਦੋਸਤ – ਦੋਸਤਾਂ ਨਾਲ ਸਮਾਂ ਬਿਤਾਉਣ ਦੀ ਬਜਾਏ ਬਿਜ਼ਨਸ ਨੂੰ ਸੁਚਾਰੂ ਰੱਖਣ ਦੀ ਸੋਚੋ।ਉਪਾਅ – ਘਰ ਦੀ ਛੱਤ ‘ਤੇ ਪੰਛੀਆਂ ਨੂੰ ਸਤਨਾਜਾ ਪਾਓ।। (ਸਟਾਰ 2)

2) ਬ੍ਰਿਖ ਸਿਹਤ – ਘਰ ਦਾ ਖਾਣਾ ਹੀ ਖਾਓ ਅਤੇ ਬਾਹਰੀ ਖਾਣੇ ਤੋਂ ਪਰਹੇਜ਼ ਠੀਕ ਰਹੇਗਾ।ਪੜ੍ਹਾਈ, ਸਿੱਖਿਆ – ਸਕੂਲ, ਕਾਲਜ ਜਲਦ ਖੁੱਲ੍ਹ ਸਕਦੇ ਹਨ, ਇਸ ਲਈ ਆਪਣੀ ਪੜ੍ਹਾਈ ਘਰ ਬੈਠ ਕੇ ਕਰਦੇ ਰਹੋ।ਨੌਕਰੀ, ਵਪਾਰ – ਲਾਕਡਾਊਨ ਕਰਕੇ ਕਾਰੋਬਾਰ ਮੰਦਾ ਹੈ, ਕੰਮ ਹੌਲੀ-ਹੌਲੀ ਲਾਈਨ ‘ਤੇ ਆਵੇਗਾ ਸੰਜਮ ਬਣਾ ਕੇ ਰੱਖੋ।।ਪਰਿਵਾਰ, ਦੋਸਤ – ਬੱਚਿਆਂ ਨੂੰ ਸਮਾਂ ਦੇਣ ਦੀ ਜ਼ਰੂਰਤ ਹੈ, ਤੁਹਾਡੇ ਤੋਂ ਨਾਰਾਜ਼ ਚਲ ਰਹੇ ਹਨ।ਉਪਾਅ – ਗਾਵਾਂ ਦੀ ਸੇਵਾ ਕਰੋ।। (ਸਟਾਰ 3)

3) ਮਿਥੁਨ ਸਿਹਤ – ਮਾਨਸਿਕ ਚਿੰਤਾਵਾਂ ਕਾਰਨ ਸਰੀਰ ਵਿਚ ਵਿਕਾਰ ਰਹੇਗਾ।ਪੜ੍ਹਾਈ, ਸਿੱਖਿਆ – ਪੜ੍ਹਾਈ ਤੋਂ ਡਰ ਲੱਗਣ ਕਾਰਨ ਸਮਾਂ ਖ਼ਰਾਬ ਕਰੋਗੇ।ਨੌਕਰੀ, ਵਪਾਰ – ਵਪਾਰ ਵਿਚ ਆਉਣ ਵਾਲੀਆਂ ਗੁੰਝਲਾਂ ਨੁਕਸਾਨ ਦਾ ਕਾਰਨ ਬਣਨਗੀਆਂਪਰਿਵਾਰ, ਦੋਸਤ – ਮਾੜੇ ਬੋਲ ਨਾ ਬੋਲੋ, ਝਗੜਾ ਹੋਣ ਦੀ ਆਸ ਹੈ।ਉਪਾਅ – ਗ਼ਰੀਬਾਂ ਨੂੰ ਕੜ੍ਹੀ ਚਾਵਲ ਖਿਲਾਉਣੇ ਲਾਭਦਾਇਕ ਰਹਿਣਗੇ।।(ਸਟਾਰ 2)

4) ਕਰਕ ਸਿਹਤ – ਸਿਹਤ ਸਬੰਧੀ ਪਰੇਸ਼ਾਨੀਆਂ ਹਫ਼ਤੇ ਦੋ ਪਹਿਲੇ ਦੋ ਦਿਨ ਪਰੇਸ਼ਾਨ ਕਰਨਗੀਆਂ।ਪੜ੍ਹਾਈ, ਸਿੱਖਿਆ – ਪੜ੍ਹਾਈ ਛੱਡ ਕੇ ਘਰੋਂ ਬਾਹਰ ਰਹਿਣਾ ਪਰੇਸ਼ਾਨੀ ਦਾ ਕਾਰਨ ਬਣੇਗਾ।ਨੌਕਰੀ, ਵਪਾਰ – ਖ਼ਰਚਾ ਨੁਕਸਾਨ ਵਪਾਰ ਪ੍ਰਤੀ ਨਿਰਾਸ਼ਾ ਕਰੇਗਾ।ਪਰਿਵਾਰ, ਦੋਸਤ – ਮਿੱਤਰਾਂ ਦੇ ਝਗੜੇ ਵਿਚ ਫਸਣ ਨਾਲ ਖ਼ੁਦ ਦਾ ਨੁਕਸਾਨ ਕਰਵਾਉਗੇ।ਉਪਾਅ – ਘਰੋਂ ਪੁਰਾਣਾ ਕਬਾੜ ਕੱਢੋ।। (ਸਟਾਰ 3)

5) ਸਿੰਘ ਸਿਹਤ – ਪੇਟ ਵਿਚ ਦਰਦ ਅਤੇ ਗੈਸ ਦੀ ਪਰੇਸ਼ਾਨੀ ਹੋ ਸਕਦੀ ਹੈ।ਪੜ੍ਹਾਈ, ਸਿੱਖਿਆ – ਕਾਫ਼ੀ ਮਿਹਨਤ ਨਾਲ ਹੀ ਪੜ੍ਹਾਈ ਵਿਚ ਸਫਲ ਹੋ ਪਾਓਗੇ।ਨੌਕਰੀ, ਵਪਾਰ – ਕਿਸੇ ਤਰ੍ਹਾਂ ਦਾ ਲਾਲਚ ਕਾਰੋਬਾਰ ਵਿਚ ਅੜਚਨਾਂ ਦਾ ਕਾਰਨ ਬਣੇਗਾ।ਪਰਿਵਾਰ, ਦੋਸਤ – ਪਰਿਵਾਰ ਦੇ ਜੀਆਂ ਪ੍ਰਤੀ ਵਿਹਾਰ ਠੀਕ ਰੱਖਣਾ ਪਵੇਗਾ। ਉਪਾਅ – ਕੁੱਤੇ ਨੂੰ ਦੁੱਧ ਬ੍ਰੈੱਡ ਦਿਓ।। (ਸਟਾਰ 2)

6) ਕੰਨਿਆ ਸਿਹਤ – ਲੱਤਾਂ ਅਤੇ ਜੋੜਾਂ ਵਿਚ ਦਰਦ ਨਾਲ ਰਾਤਾਂ ਦੀ ਨੀਂਦ ਖ਼ਰਾਬ ਹੋਵੇਗੀ। ਪੜ੍ਹਾਈ, ਸਿੱਖਿਆ – ਸਾਰਾ ਹਫ਼ਤਾ ਪੜ੍ਹਾਈ ਵਿਚ ਆਲਸ ਕਰਨ ਨਾਲ ਸਮੇਂ ਦੀ ਬਰਬਾਦੀ ਕਰੋਗੇ। ਨੌਕਰੀ, ਵਪਾਰ – ਵਪਾਰੀ ਦੁਕਾਨਦਾਰ ਕਾਰੋਬਾਰ ਵਿਚ ਘਾਟਾ ਕਰਵਾਉਣ ਦੀ ਫਿਰਾਕ ਵਿਚ ਰਹਿਣਗੇ। ਪਰਿਵਾਰ, ਦੋਸਤ – ਬਾਹਰੀ ਦੋਸਤਾਂ ਨਾਲ ਘੁੰਮਣਾ ਘਰ ਵਿਚ ਕਲੇਸ਼ ਦਾ ਕਾਰਨ ਬਣੇਗਾ। ਉਪਾਅ – ਗਾਵਾਂ ਨੂੰ ਗੁੜ ਦਾਨ ਕਰੋ। (ਸਟਾਰ 2)

7) ਤੁਲਾ ਸਿਹਤ – ਅੱਖਾਂ ਵਿਚ ਜਲਨ ਅਤੇ ਸਰੀਰ ਵਿਚ ਦਰਦਾਂ ਰਹਿਣਗੀਆਂ।ਪੜ੍ਹਾਈ, ਸਿੱਖਿਆ – ਸਾਥੀ ਵਿਦਿਆਰਥੀਆਂ ਤੋਂ ਜਲਨ ਦੀ ਬਜਾਏ ਖ਼ੁਦ ਮਿਹਨਤ ਕਰਨੀ ਚੰਗੀ ਰਹੇਗੀ।ਨੌਕਰੀ, ਵਪਾਰ – ਵਪਾਰ ਵਿਚ ਵਾਧਾ ਰਹੇਗਾ ਪਰ ਪੈਸੇ ਦੀ ਸੰਭਾਲ ਜ਼ਰੂਰੀ ਹੈ।ਪਰਿਵਾਰ, ਦੋਸਤ – ਕਾਰੋਬਾਰ ਵਿਚ ਵਾਧੇ ਲਈ ਮਿਹਨਤ ਬੇਹਦ ਜ਼ਰੂਰੀ ਹੈ।ਉਪਾਅ – ਗ਼ਰੀਬਾਂ ਨੂੰ ਸਮੋਸੇ ਖਿਲਾਓ।। (ਸਟਾਰ 2)

8) ਬ੍ਰਿਸ਼ਚਕ ਸਿਹਤ – ਬੁਖ਼ਾਰ ਜਾਂ ਸੁਸਤੀ ਜ਼ਿਆਦਾ ਰਹਿਣ ਦੀ ਆਸ ਹੈ।ਪੜ੍ਹਾਈ, ਸਿੱਖਿਆ – ਪੜ੍ਹਾਈ ਤੋਂ ਬਚਣ ਦੇ ਬਹਾਨੇ ਬਣਾਉਂਦੇ ਰਹੋਗੇ।ਨੌਕਰੀ, ਵਪਾਰ – ਕੋਈ ਵੀ ਯੋਜਨਾ ਲੰਬੀ ਕਮਾਈ ਦੀ ਸੋਚ ਕਾਰਨ ਨੁਕਸਾਨ ਕਰੇਗੀ।ਪਰਿਵਾਰ, ਦੋਸਤ – ਦੂਸਰਿਆਂ ਦੇ ਮਾਮਲੇ ਵਿਚ ਟੰਗ ਨਾ ਫਸਾਓ ਅਤੇ ਸ਼ਾਂਤ ਰਹੋ।ਉਪਾਅ – ਹਨੂਮਾਨ ਮੰਦਰ ਵਿਚ ਹਨੂਮਾਨ ਚਾਲੀਸਾ ਪੜ੍ਹੋ।। (ਸਟਾਰ 2)

9) ਧਨੂੰ ਸਿਹਤ – ਆਖ਼ਰੀ ਤਿੰਨ ਦਿਨ ਸਿਹਤ ਖ਼ਰਾਬੀ ਪੈਦਾ ਕਰਨਗੇ।ਪੜ੍ਹਾਈ, ਸਿੱਖਿਆ – ਸਵੇਰ ਦੀ ਪੜ੍ਹਾਈ ਦਾ ਪਲਾਨ ਫੇਲ੍ਹ ਹੋ ਸਕਦਾ ਹੈ।ਨੌਕਰੀ, ਵਪਾਰ – ਖ਼ਰਚਾ ਜ਼ਿਆਦਾ ਕਮਾਈ ਘੱਟ, ਬਜਟ ਖ਼ਰਾਬ ਕਰੇਗਾ।ਪਰਿਵਾਰ, ਦੋਸਤ – ਘਮੰਡੀ ਦੋਸਤਾਂ ਨਾਲ ਘੁੰਮਣਾ ਘਾਟਾ ਦੇਵੇਗਾ।ਉਪਾਅ – ਬ੍ਰਾਹਮਣਾਂ ਨੂੰ ਰੋਟੀ ਖਿਲਾਓ।। (ਸਟਾਰ 2)

10) ਮਕਰ ਸਿਹਤ – ਬੇਕਾਰ ਸੋਚਾਂ ਕਾਰਨ ਸਰੀਰ ਬਿਮਾਰੀ ਦਾ ਘਰ ਜਾਪੇਗਾ।ਪੜ੍ਹਾਈ, ਸਿੱਖਿਆ – ਪੜ੍ਹਾਈ ਲਈ ਆਪਣੀ ਦਿਨ ਦੀ ਪੜ੍ਹਾਈ ਇਕੱਲੇ ਕਰੋ।ਨੌਕਰੀ, ਵਪਾਰ – ਵਪਾਰ ਵਿਚ ਖ਼ਰਚਾ ਜ਼ਿਆਦਾ ਅਤੇ ਫ਼ਾਇਦਾ ਘੱਟ ਰਹੇਗਾ।ਪਰਿਵਾਰ, ਦੋਸਤ – ਪਰਿਵਾਰ ਦੀਆਂ ਗੱਲਾਂ ਦਾ ਗੁੱਸਾ ਨਾ ਕਰੋ।ਉਪਾਅ – ਘਰ ਦੀ ਛੱਤ ‘ਤੇ ਝੰਡਾ ਲਗਾਓ।। (ਸਟਾਰ 3)

11) ਕੁੰਭ ਸਿਹਤ – ਜ਼ਿਆਦਾ ਜਾਗਦੇ ਰਹਿਣਾ ਵੀ ਸਿਹਤ ਖ਼ਰਾਬੀ ਦਾ ਕਾਰਨ ਬਣੇਗਾ।ਪੜ੍ਹਾਈ, ਸਿੱਖਿਆ – ਪੜ੍ਹਾਈ ਦਿਖਾਵਾ ਦੀ ਨਹੀਂ ਬਲਕਿ ਦਿਲ ਲਗਾ ਕੇ ਪੜ੍ਹਨ ਦੀ ਚੀਜ਼ ਹੈ।ਨੌਕਰੀ, ਵਪਾਰ – ਕਮਾਈ ਵਿਚ ਵਾਧੇ ਲਈ ਜ਼ਿਆਦਾ ਮਿਹਨਤ ਕਰਨਾ ਜ਼ਰੂਰੀ ਹੈ।ਪਰਿਵਾਰ, ਦੋਸਤ – ਪਰਿਵਾਰ ਦੀਆਂ ਉਮੀਦਾਂ ਜ਼ਿਆਦਾ ਹਨ, ਖਰੇ ਉਤਰਨ ਲਈ ਮਿਹਨਤ ਕਰੋ।ਉਪਾਅ – ਗ਼ਰੀਬਾਂ ਨੂੰ ਸਮੋਸੇ ਖਿਲਾਓ।। (ਸਟਾਰ 3)

12) ਮੀਨ ਸਿਹਤ – ਛੋਟੀ ਜਿਹੀ ਪਰੇਸ਼ਾਨੀ ਤੋਂ ਚਿੰਤਾ ਨਾਲ ਬਿਮਾਰ ਰਹੋਗੇ।ਪੜ੍ਹਾਈ, ਸਿੱਖਿਆ – ਪੜ੍ਹਾਈ ਪ੍ਰਤੀ ਰੁਚੀ ਘੱਟ ਹੋਣ ਨਾਲ ਘਰ ਦਾ ਮਾਹੌਲ ਵੀ ਖ਼ਰਾਬ ਕਰੋਗੇ।ਨੌਕਰੀ, ਵਪਾਰ – ਪੈਸੇ ਦੀ ਬਰਬਾਦੀ ਚਿੰਤਾ ਦਾ ਕਾਰਨ ਬਣੇਗਾ।ਪਰਿਵਾਰ, ਦੋਸਤ – ਬੇਟੀ ਨਾਲ ਪਿਆਰ ਕਰੋ, ਪਰਿਵਾਰ ਦਾ ਮਾਹੌਲ ਠੀਕ ਰਹੇਗਾ।ਉਪਾਅ – ਹਨੂਮਾਨ ਦੀ ਪੂਜਾ ਕਰੋ।। (ਸਟਾਰ 2)

Leave a Reply

Your email address will not be published. Required fields are marked *