Tuesday, October 27, 2020
Home > Special News > ਹੋ ਸਕੇ ਤਾਂ ਪੜਿਓ ਜਰੂਰ ਨਵਜੋਤ ਕੌਰ ਲੰਬੀ ਬਾਰੇ ਅਣਜਾਣੀਆਂ ਗੱਲਾਂ

ਹੋ ਸਕੇ ਤਾਂ ਪੜਿਓ ਜਰੂਰ ਨਵਜੋਤ ਕੌਰ ਲੰਬੀ ਬਾਰੇ ਅਣਜਾਣੀਆਂ ਗੱਲਾਂ

ਵਾਹਿਗੁਰੂ ਦੀ ਕਿਰਪਾ ਨਾਲ,ਤੰਦਰੁਸਤੀ ਨਾਲ ਮੈਂ ਅੱਜ ਆਪਣੀ ਜਿੰਦਗੀ ਦੇ 21 ਸਾਲ ਪੂਰੇ ਕੀਤੇ।ਤੇ ਬਹੁਤ ਹੀ ਛੋਟੀ ਉਮਰ ਦੇ ਵਿਚ ਮੈਂ ਆਪਣੇ ਘਰ ਦੇ ਹਾਲਾਤਾਂ ਨੂੰ ਸਮਝ ਗਈ ਸੀ।ਔਰ ਇਸ ਵਿਚ ਸਭ ਤੋਂ ਵੱਡੀ ਚਿੰਤਾ ਮੇਰੇ ਲਈ ਤੇ ਮੇਰੇ ਪਰਿਵਾਰ ਲਈ ਸੀ ਮੇਰੀ ਤੇ ਮੇਰੀ ਭੈਣ ਦੀ ਪੜਾਈ ਦੀ ਕਿਉਂਕਿ ਕਾਨਵੈਂਟ ਸਕੂਲਾਂ ਦੀ ਪੜਾਈ ਦਾ ਬੋਲਬਾਲਾ ਹੋਣਾ ਸ਼ੁਰੂ ਹੋ ਗਿਆ ਸੀ ਕਿ ਬੱਚਾ ਪ੍ਰਾਈਵੇਟ ਜਾਂ ਕਾਨਵੈਂਟ ਸਕੂਲ ਚ ਪੜੇ।ਪ੍ਰਾਈਵੇਟ ਸਕੂਲਾਂ ਦੇ ਫੀਸ ਬਹੁਤ ਜਿਆਦਾ ਸੀ ਜੋ ਕਿ ਮੇਰੇ ਘਰ ਦੇ ਨਹੀਂ ਭਰ ਸਕਦੇ ਸੀ,ਪਰ ਫਿਰ ਵੀ ਮੇਰੇ ਡੈਡੀ ਨੇ ਕੋਸ਼ਿਸ ਕੀਤੀ ਕਿ ਸਾਨੂੰ ਪ੍ਰਾਈਵੇਟ ਸਕੂਲ ਚ ਪੜਾਇਆ ਜਾਵੇ ਤੇ ਸਾਡਾ ਦਾਖ਼ਲਾ ਪ੍ਰਾਈਵੇਟ ਸਕੂਲ ਚ ਕਰਵਾਇਆ।ਪਰ ਮੈਨੂੰ ਵੀ ਸਮਝ ਲੱਗ ਚੁੱਕੀ ਸੀ ਕਿ ਸਾਡੇ ਘਰ ਦੇ ਹਾਲਾਤ ਮੁਤਾਬਿਕ ਸਾਡੀ ਪੜਾਈ ਪ੍ਰਾਈਵੇਟ ਸਕੂਲ ਚ ਰੈਗੂਲਰ ਨਹੀਂ ਚੱਲ ਸਕੇਗੀ।ਸੋ ਇੱਕ ਦਿਨ ਡੈਡੀ ਜੀ ਨੂੰ ਕਿਹਾ ਕਿ ਮੈਂ ਸਰਕਾਰੀ ਸਕੂਲ ਚ ਪੜਨਾ ਚਾਉਂਦੀ ਆ।ਪਰ ਮੇਰਾ ਡੈਡੀ ਜੀ ਚਾਉਂਦੇ ਸੀ ਕਿ ਮੈਂ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲ ਚ ਹੀ ਪੜਾਉਣਾ ਹੈ।

ਪਰ ਮੈਂ ਨਹੀਂ ਮੰਨੀ।ਤੇ ਮੈਂ ਸਰਕਾਰੀ ਸਕੂਲ ਚ ਪੜ੍ਹਨ ਦੀ ਹੀ ਰੱਟ ਲਾਈ ਰੱਖੀ ਤੇ ਅਖੀਰ ਮੇਰਾ ਤੇ ਮੇਰੀ ਭੈਣ ਦਾ ਦਾਖਲਾ ਸਰਕਾਰੀ ਆਦਰਸ਼ ਸੀਨੀਅਰ ਸੰਕੈਂਡਰੀ ਸਕੂਲ ਭਾਗੂ ਵਿਚ ਕਰਵਾ ਦਿੱਤਾ।ਤੇ ਹਰ ਕਲਾਸ ਦੇ ਵਿਚ ਪਹਿਲਾ ਸਥਾਨ ਹਾਸਿਲ ਕੀਤਾ ਤੇ ਦਸਵੀਂ ਵਿਚ ਮੈਂ ਸਰਕਾਰੀ ਸਕੂਲ ਚੋ ਬਿਨਾਂ ਟਿਊਸ਼ਨ ਤੋਂ 90% ਨੰਬਰ ਹਾਸਿਲ ਕੀਤੇ।ਤੇ ਫਿਰ ਮੈਂ ਮੈਡੀਕਲ ਰੱਖਣ ਦੀ ਸੋਚੀ ਪਰ ਮੈਡੀਕਲ ਦੀਆਂ ਕਲਾਸਾਂ ਸਕੂਲ ਦੇ ਵਿਚ ਨਹੀਂ ਸੀ ।ਫਿਰ ਮੈਂ ਦਸਮੇਸ਼ ਗਰ੍ਲ੍ਸ ਸਕੂਲ ,ਬਾਦਲ ਦੇ ਵਿਚ ਮੈਡੀਕਲ ਚ ਦਾਖਲਾ ਲਿਆ।ਜਿਸ ਵਿਚ ਮੈਂ 10,000 ਭਰ ਕੇ ਦਾਖਲਾ ਲਿਆ।ਪਰ ਮੈਨੂੰ ਹਮੇਸ਼ਾ ਇਸ ਗੱਲ ਦੀ ਚਿੰਤਾ ਰਹਿੰਦੀ ਸੀ ਕਿ 10000 ਤਾਂ ਭਰ ਤਾਂ ਤੇ ਬਾਕੀ 30- 40000 ਕਿਸ ਤਰਾਂ ਭਰਾਗੇ ਕਿਉਂਕਿ ਘਰ ਦੇ ਹਾਲਾਤ ਇਜਾਜ਼ਤ ਨਹੀਂ ਦਿੰਦੇ ਸੀ।

ਤੇ ਮੈਂ ਫਿਰ ਫੈਂਸਲਾ ਕੀਤਾ ਉਸ ਸਕੂਲ ਚੋ ਹਟਣ ਦਾ। ਸੋ ਮੈਂ ਫਿਰ ਵਾਪਸ ਭਾਗੂ ਸਕੂਲ ਚ ਨਾਨ ਮੈਡੀਕਲ ਚ ਦਾਖ਼ਲਾ ਲਿਆ ਤੇ ਆਪਣੀ ਪ੍ਰਿੰਸੀਪਲ ਮੈਡਮ ਨੂੰ ਕਿਹਾ ਕਿ ਮੇਰਾ ਓਥੇ ਜੀਅ ਨਹੀਂ ਲੱਗਿਆ।ਤਾਂ ਮੈਂ ਬਾਰਵੀਂ ਕਲਾਸ ਵਿਚੋਂ ਨਾਨ ਮੈਡੀਕਲ ਚੋ 80% ਨੰਬਰ ਲੈ ਕੇ ਬਾਰਵੀਂ ਪਾਸ ਕੀਤੀ।ਤੇ ਹੁਣ ਮੇਰੀ ਪਿਛਲੇ 4 ਸਾਲਾਂ ਤੋਂ ਬਾਬਾ ਫਰੀਦ ਗਰੁੱਪ ਆਫ ਇੰਸਟੀਚਿਊਟ ਵਿਚ ਪੜਾਈ ਚੱਲ ਰਹੀ ਆ ਤੇ ਮੈਂ ਹਰ ਸੈਮਸਟਰ ਕਲਾਸ ਦੇ ਵਿਚੋਂ ਪਹਿਲਾਂ ਸਥਾਨ ਹਾਸਲ ਕਰ ਰਹੀ ਆ ।

ਔਰ ਇਸ ਸਾਲ ਵਿਚ ਮੈਂ ਆਪਣੀ ਜਿੰਦਗੀ ਦਾ ਅਹਿਮ ਫੈਂਸਲਾ ਲੈਣ ਜਾ ਰਹੀ ਆ ਔਰ ਮੇਰੀ ਪਹਿਲੀ ਕੋਸਿਸ਼ ਹੋਵੇਗੀ ਕਿ ਆਪਣਾ ਸੁਪਨਾ ਪੂਰਾ ਕਰਨ ਤੇ ਆਪਣੇ ਘਰ ਦੇ ਹਾਲਾਤਾਂ ਨੂੰ ਸੁਧਾਰਨਾ।ਧੰਨਵਾਦ🙏🙏🙏🙏🙏ਤੁਹਾਡਾ ਸਭ ਵੀਰਾਂ ,ਭੈਣਾਂ,ਬਜ਼ੁਰਗਾਂ, ਬੱਚਿਆਂ ਦਾ ਜੋ ਤੁਸੀਂ ਮੈਨੂੰ ਏਨਾ ਪਿਆਰ,ਸਤਿਕਾਰ ਦਿੰਦੇ ਓ।ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਹਮੇਸ਼ਾਂ ਖੁਸ਼ ਰੱਖਣ ਤੇ ਚੜ੍ਹਦੀਕਲਾ ਬਖਸ਼ਣ।

Leave a Reply

Your email address will not be published. Required fields are marked *