Monday, October 26, 2020
Home > Special News > ਬੈਡ ਉੱਪਰ ਨੂੰਹ ਅਤੇ ਸਹੁਰਾ ਇਸ ਹਾਲਤ ਵਿੱਚ ਦੇਖ ਕੇ ਗੁਆਡੀ ਦੇ ਵੀ ਉੱਡਗੇ ਹੋਸ਼ !

ਬੈਡ ਉੱਪਰ ਨੂੰਹ ਅਤੇ ਸਹੁਰਾ ਇਸ ਹਾਲਤ ਵਿੱਚ ਦੇਖ ਕੇ ਗੁਆਡੀ ਦੇ ਵੀ ਉੱਡਗੇ ਹੋਸ਼ !

ਖਬਰ ਸੋਸਲ ਮੀਡੀਆ ਅਨੁਸਾਰ ਇਟਾਵਾ ਦੇ ਲਾਵੇਦੀ ਥਾਣਾ ਖੇਤਰ ਦੇ ਪਿੰਡ ਅਸਦਪੁਰ ਵਿੱਚ ਕੁਝ ਅਜਿਹਾ ਵਾਪਰਿਆ ਕਿ ਹਰ ਕਿਸੇ ਦੇ ਪੈਰਾ ਹੇਠੋਂ ਜਮੀਨ ਖਿਸਕ ਗਈ। ਇਸ ਪਿੰਡ ਦੇ ਇੱਕ ਘਰ ਵਿੱਚ ਬਿਸਤਰੇ ਤੇ ਜਵਾਨ ਨੂੰਹ ਅਤੇ ਉਸਦੇ ਸਹੁਰੇ ਦੀ ਮ੍ਰਿਤਕ ਦੇਹ ਮਿਲੀ।ਪਤਾ ਚੱਲਿਆ ਕਿ ਦੋਹਾ ਨੇ ਸਲਫਾਸ ਖਾਧਾ ਸੀ।ਦੋਵਾ ਨੂੰ ਸੀਐਚਸੀ ਮਹੇਵਾ ਵਿਖੇ ਦਾਖਲ ਕਰਵਾਇਆ ਗਿਆ।ਜਿਥੇ ਡਾਕਟਰਾ ਨੇ ਉਨ੍ਹਾ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।ਵਾਰਦਾਤ ਸਮੇ ਮ੍ਰਿਤਕ ਦਾ ਇੱਕ ਪੰਜ ਸਾਲਾ ਦਾ ਪੁੱਤਰ ਵੀ ਸੀ।

ਮ੍ਰਿਤਕ ਦੇ ਪਤੀ ਅਤੇ ਪਤਨੀ ਦਰਮਿਆਨ ਹੋਏ ਇਸ ਝਗੜੇ ਦਾ ਕਾਰਨ ਦੱਸਿਆ ਜਾ ਰਿਹਾ ਹੈ।ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸਿਆ ਜਾਦਾ ਹੈ ਕਿ 55 ਸਾਲਾ ਕ੍ਰਿਸਨਾ ਮੁਰਾਰੀ ਅਤੇ 35 ਸਾਲਾ ਨੂੰਹ ਸਰਿਤਾ ਆਪਣੇ ਪੰਜ ਸਾਲਾ ਬੇਟੇ ਅੰਕੁਸ਼ ਦੇ ਨਾਲ ਲਾਵੇਦੀ ਥਾਣਾ ਖੇਤਰ ਦੇ ਅਸਦਪੁਰ ਪਿੰਡ ਵਿਚ ਰਹਿੰਦੀ ਸੀ।ਕ੍ਰਿਸ਼ਨਾ ਮੁਰਾਰੀ ਦੀ ਪਤਨੀ ਦੀ ਕਈ ਸਾਲ ਪਹਿਲਾ ਮੌਤ ਹੋ ਗਈ ਸੀ ਅਤੇ ਉਸਦਾ ਬੇਟਾ ਭੋਗੀਰਾਮ ਦਿੱਲੀ ਰਹਿੰਦਾ ਹੈ ਅਤੇ ਕੰਮ ਕਰਦਾ ਹੈ।ਭੋਗੀਰਾਮ ਪੰਜ ਦਿਨ ਪਹਿਲਾ ਘਰ ਆਇਆ ਸੀ।

ਕਿਹਾ ਜਾਦਾ ਹੈ ਕਿ ਭੋਗੀਰਾਮ ਦੀ ਕਿਸੇ ਗੱਲ ਨੂੰ ਲੈ ਕੇ ਆਪਣੇ ਪਿਤਾ ਕ੍ਰਿਸ਼ਣਮੂਰਾਰੀ ਅਤੇ ਪਤਨੀ ਸਰਿਤਾ ਨਾਲ ਲੜਾਈ ਹੋਈ ਸੀ।ਉਨ੍ਹਾ ਵਿਚਕਾਰ ਬਹਿਸ ਹੋ ਗਈ ਜਿਸ ਨੂੰ ਗੁਆਡੀਆ ਨੇ ਸੁਣਿਆ ਜਿਸ ਤੋ ਬਾਅਦ ਭੋਗੀਰਾਮ ਗੁੱਸੇ ਵਿੱਚ ਤੁਰੰਤ ਦਿੱਲੀ ਪਰਤ ਗਿਆ। ਭੋਗੀਰਾਮ ਦੇ ਦਿੱਲੀ ਜਾਣ ਤੋ ਬਾਅਦ ਇਕ ਪੰਜ ਸਾਲਾ ਮਾਸੂਮ ਦੌੜਕੇ ਗੁਆਡੀਆ ਕੋਲ ਗਿਆ ਅਤੇ ਮਦਦ ਲਈ ਕਿਹਾ। ਉਸਨੇ ਦੱਸਿਆ ਕਿ ਉਸਦਾ ਦਾਦਾ ਅਤੇ ਮਾਤਾ ਮੰਜੇ ਤੇ ਪਏ ਹਨ।

ਜਦੋਂ ਗੁਆਡੀਆ ਨੇ ਆ ਕੇ ਦੇਖਿਆ ਤਾ ਉਹ ਦੋਵੇ ਮਰੇ ਹੋਏ ਅਵਸਥਾ ਵਿੱਚ ਬਿਸਤਰੇ ਤੇ ਪਏ ਸਨ। ਉਸ ਨੂੰ ਜਲਦੀ ਹੀ ਸੀਐਚਸੀ ਮਹੇਵਾ ਲਿਜਾਇਆ ਗਿਆ।ਜਿੱਥੇ ਡਾਕਟਰਾ ਨੇ ਉਸ ਨੂੰ ਮ੍ਰਿਤਕ ਘੋਸਿਤ ਕਰ ਦਿੱਤਾ। ਅਜੇ ਤਕ ਇਹ ਸਪੱਸ਼ਟ ਨਹੀ ਹੈ ਕਿ ਦੋਵਾ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕੀਤੀ ਹੈ।ਜਾ ਕਿਸੇ ਖਾਣੇ ਵਿਚ ਧੋਖਾ ਖਾ ਕੇ ਜਹਿਰ ਦੀ ਕੋਈ ਘਟਨਾ ਵਾਪਰੀ ਹੈ ਜਾ ਜ਼ਹਿਰ ਦੇ ਕੇ ਉਨ੍ਹਾ ਨੂੰ ਮਾਰਨ ਦੀ ਸਾਜਿਸ਼ ਰਚੀ ਜਾ ਰਹੀ ਹੈ।

Leave a Reply

Your email address will not be published. Required fields are marked *