Tuesday, December 1, 2020
Home > News > ਕੈਨੇਡਾ ਵਿੱਚ ਸਟੂਡੈਂਟ ਕੁੜੀ ਨੇ ਰੋ ਰੋ ਦੱਸੀ ਸਾਰੀ ਕਹਾਣੀ ਚੱਲਦੀ ਬੱਸ ਵਿੱਚ ਕੀ ਕੀ ਹੋਇਆ !

ਕੈਨੇਡਾ ਵਿੱਚ ਸਟੂਡੈਂਟ ਕੁੜੀ ਨੇ ਰੋ ਰੋ ਦੱਸੀ ਸਾਰੀ ਕਹਾਣੀ ਚੱਲਦੀ ਬੱਸ ਵਿੱਚ ਕੀ ਕੀ ਹੋਇਆ !

ਸ਼ੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਈਰਲ ਹੋ ਰਹੀ ਹੈ ਜਿਸ ਵਿੱਚ ਕੈਨੇਡਾ ਬੈਠੀ ਪੰਜਾਬੀ ਲੜਕੀ ਆਪਣੀ ਹੱਡਬੀਤੀ ਸੁਣਾ ਰਹੀ ਹੈ।ਉਸਨੇ ਦੱਸਿਆ ਕਿ ਕੈਨੇਡਾ ਵਿੱਚ ਬਸ ਸਫਰ ਦੌਰਾਨ ਉਸਦੇ ਨਾਲ ਇੱਕ ਬਜ਼ੁਰਗ ਗੋਰੇ ਨੇ ਬਦਤਮੀਜ਼ੀ ਅਤੇ ਛੇੜਛਾੜ ਕੀਤੀ।

ਉਸਨੇ ਦੱਸਿਆ ਕਿ ਬਸ ਵਿੱਚ ਕਾਫੀ ਪੰਜਾਬੀ ਮੁੰਡੇ ਕੁੜੀਆਂ ਮੌਜੂਦ ਸਨ ਪਰ ਕਿਸੇ ਨੇ ਵੀ ਉਸਦੀ ਮਦਦ ਨਹੀਂ ਕੀਤੀ।ਉਸਦਾ ਕਹਿਣਾ ਹੈ ਕਿ ਉਸਨੇ ਲੋਕਾਂ ਨੂੰ ਇਹ ਸਮਝਾਉਣ ਲਈ ਵੀਡੀਓ ਬਣਾਈ ਹੈ ਕਿ ਕੈਨੇਡਾ ਬੈਠੇ ਪੰਜਾਬੀਆਂ ਨੂੰ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ।

ਉਸਨੇ ਦੱਸਿਆ ਕਿ ਜਦੋਂ ਮੈਂ ਬਸ ਵਿੱਚ ਉਸ ਵਿਅਕਤੀ ਦੇ ਥੱਪੜ ਮਾਰਿਆ ਅਤੇ ਰੌਣ ਲੱਗ ਪਈ ਤਦ ਵੀ ਕਿਸੇ ਪੰਜਾਬੀ ਨੇ ਕੋਈ ਮਦਦ ਨਾ ਕੀਤੀ।ਉਸਦੀ ਮਦਦ ਹੋਰ ਕਿਸੇ ਕੰਟਰੀ ਦੀ ਇੱਕ ਲੜਕੀ ਨੇ ਕੀਤੀ ਜਿਹੜੀ ਪੁਲਿਸ ਸ਼ਟੇਸ਼ਨ ਤੱਕ ਉਸਦੇ ਨਾਲ ਗਈ।

ਇਸ ਤਰ੍ਹਾਂ ਉਸਨੇ ਆਪਣੀ ਹੱਡਬੀਤੀ ਲੋਕਾਂ ਨੂੰ ਸੁਣਾਈ ਤਾਂ ਜੋ ਲੋਕ ਇੱਕ ਦੂਜੇ ਦੀ ਮਦਦ ਕਰਨ। ਉਸਨੇ ਕਿਹਾ ਕਿ ਜੇਕਰ ਕੈਨੇਡਾ ਵਿੱਚ ਬੈਠੇ ਪੰਜਾਬੀ ਇੱਕ ਦੂਜੇ ਦਾ ਸਾਥ ਛੱਡ ਦੇਣਗੇ ਤਾਂ ਉਥੇ ਪੰਜਾਬੀ ਕਮਿਊਨਿਟੀ ਹੋਣ ਦਾ ਕੀ ਫਾਇਦਾ।ਉਸਨੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇਕਰ ਕੋਈ ਇਨਸਾਨ ਮੁਸ਼ਕਿਲ ਵਿੱਚ ਹੈ ਤਾਂ ਉਸਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ।

Leave a Reply

Your email address will not be published. Required fields are marked *