Sunday, October 25, 2020
Home > Special News > ਵਿਆਹ ਤੋਂ 5 ਮਹੀਨੇ ਪਰ ਹਰ ਰਾਤ ਘਰਵਾਲਾ ਸਵੇਰੇ ਸੱਸ ਤੇ ਸ਼ਾਮੀ ਜੇਠ ਕੁੜੀ ਦੀ ਕਹਾਣੀ

ਵਿਆਹ ਤੋਂ 5 ਮਹੀਨੇ ਪਰ ਹਰ ਰਾਤ ਘਰਵਾਲਾ ਸਵੇਰੇ ਸੱਸ ਤੇ ਸ਼ਾਮੀ ਜੇਠ ਕੁੜੀ ਦੀ ਕਹਾਣੀ

ਆਖਰ ਤੱਕ ਦਾ ਸਫਰ ਪਾਤਰ ( ਜੀਤਾ , ਮਨਦੀਪ ) ਵਿਸਾਖੀ ਦੇ ਮੇਲੇ ਸਮੇ ਪਿੰਡੋ ਲੰਗਰ ਸੇਵਾ ਲਈ ।ਅਸੀ ਸਭ ਕੁੜੀਆ ਔਰਤਾ ਪਿੰਡ ਦੇ ਹੋਰ ਬੰਦੇ ਤੇ ਬੱਚੇ ਚਾਈ ਚਾਈ ਖੁਸ਼ੀ ਖੁਸ਼ੀ ਟਰੈਕਟਰ ਟਰਾਲੀ ਤੇ ਚੜ੍ਹ ਗੁਰੂਦੁਵਾਰਾ ਸਾਹਿਬ ਪਹੁੰਚ ਗਏ ਪੰਜ ਇਸ਼ਨਾਨਾ ਕਰਕੇ ਗੁਰੂ ਸਾਹਿਬ ਨੂੰ ਨਤਮਸਤਕ ਹੋ ਲੰਗਰ ਸੇਵਾ ਵਿੱਚ ਰੁਝ ਗਏ ਇੰਨੇ ਨੂੰ ਜੱਸੀ ( ਪਿੰਡ ਦੀ ਸਹੇਲੀ ) ਮੇਰੇ ਕੋਲ ਆਉਂਦੀ ਤੇ ਆਖਦੀ ਮਨਦੀਪ ਬਾਹਰ ਮੇਲਾ ਦੇਖਦੇ ਹਾ ਦੇਖ ਕਿੰਨੇ ਸੋਹਣੇ ਪਰਾਦੇ ਵੰਗਾਂ ਚਲ ਅੜੀਏ ਚੰਡੋਲ ਚੁਟਦੇ ਆ ਕਿੰਨੇ ਸਮੇ ਬਾਅਦ ਘਰੋ ਬਾਹਰ ਆਉਣਾ ਹੋਇਆ ਬੇਬੇ ਚਾਚੀ ਹੋਰੀ ਕਹਿੰਦੀਆ ਬਾਹਰ ਦੂਰ ਨਾ ਜਾਇਉ । ਕਈ ਲੰਡਰ ਲਫੰਗੇ ਫਿਰਦੇ ਅੰਨੇ ਹੋਏ ਅਮਲ ਨਾਲ ਰੱਜੇ ਪਰ ਉਦੋ ਕਿਥੇ ਇੰਨਾ ਸੁਝਦਾ ਮੈ ਜੱਸੀ ਭੋਲੇ ਤਿੰਨੋ ਜਣੇ ਚੰਡੋਲ ਚੜ੍ਹ ਝੂਟੇ ( ਹੂਟੇ ) ਲੈਣ ਲੱਗੇ ।

ਮੇਲੇ ਵਿੱਚ ਸਾਡੇ ਨਾਲ ਪੜਦੇ ਕਾਲਜ ਦੇ ਮੁੰਡੇ ਵੀ ਆਏ ਹੋਏ ਸੀ ਥੌੜਾ ਹਾਲ ਚਾਲ ਪੁੱਛਿਆ ਤੇ ਅਸੀ ਅੱਗੇ ਤੁਰ ਗਈਆ ਫਿਰ ਐਵੇ ਗੱਲਾ ਬਣ ਜਾਂਦੀਆ ਨੇ ਡਰ ਵੀ ਹੁੰਦਾ ਉਹ ਸਾਨੂੰ ਫਿਰ ਵੀ ਹਾਸਾ ਮਜ਼ਾਕ ਕਰਦੇ ਰਹੇ ਰਾਤ ਥੱਕ ਜਦੋ ਬਿਸਤਰੇ ਵਿੱਚ ਪਈ ਮੇਰੇ ਵਾਟਸਐਪ ਤੇ ਅਨਜਾਣੇ ਨੰਬਰ ਤੋ ਮੈਸੇਜ ਆਏ ਹੋਏ ਦੇਖੇ ਪਹਿਲਾ ਸੋਚਿਆ ਬਲੋਕ ਕਰ ਦਵਾ ਫਿਰ ਸੋਚਿਆ ਸ਼ਾਇਦ ਕਿਸੇ ਰਿਸ਼ਤੇਦਾਰ ਨੇ ਕਰੇ ਹੋਣੇ ।ਮੈਸੇਜ ਤੋ ਪਤਾ ਲੱਗਾ ਇਹ ਕਾਲਜ ਪੜਦੇ ਦੋਸਤ ਦਵਿੰਦਰ ਦੇ ਮਾਮੇ ਦਾ ਪੁੱਤ ਜੀਤਾ ਹੈ ਜੋ ਅੱਜ ਮੇਲੇ ਵਿਚ ਦਵਿੰਦਰ ਹੋਣਾ ਨਾਲ ਸੀ ਇੰਝ ਗੱਲਾ ਕਰਦੇ ਹਾਸੇ ਮਜ਼ਾਕ ਵਿਚ ਦੋਸਤੀ ਹੋ ਗਈ ਜੀਤ ਦਾ ਸੁਭਾਅ ਬਹੁਤ ਸੋਹਣਾ ਤੇ ਉਸਦਾ ਪ੍ਰਵਾਹ ਕਰਨਾ ਸਮਾ ਦੇਣਾ ਮੇਰਾ ਇਕੱਲਾਪਣ ਦੂਰ ਹੋ ਗਿਆ ਮੈ ਬਹੁਤ ਖੁਸ਼ ਰਹਿਣ ਲੱਗੀ ਕਿਦੋ ਰਿਸ਼ਤਾ ਪਿਆਰ ਬਣ ਗਿਆ ।

ਸਾਨੂੰ ਪਤਾ ਨਹੀ ਚਲਾ ਕਾਫੀ ਪਰਖਣ ਤੋ ਬਾਅਦ ਅਸੀ ਵਿਆਹ ਦਾ ਮੰਨ ਬਣਾ ਲਿਆ ਕਿਸੇ ਅਜਨਬੀ ਨਾਲ ਵਿਆਹ ਕਰਵਾਉਣ ਤੋ ਚੰਗਾ ਜਿਸ ਨਾਲ ਮੇਰਾ ਪਿਆਰ ਤੇ ਪਹਿਚਾਣ ਹੈ ਜੋ ਮੈਨੂੰ ਸਮਾ ਦਿੰਦਾ ਪਰਵਾਹ ਕਰਦਾ ਉਸ ਨਾਲ ਕਰਾਇਆ ਜਾਵੇ । ਪਰ ਕਹਿੰਦੇ ਕਿਸੇ ਦੇ ਨਾਲ ਰਹੇ ਬਿੰਨਾ ਕਦੇ ਨਹੀ ਜਾਣਿਆ ਜਾ ਸਕਦਾ ਕੋਣ ਕਿਵੇ ਦਾ ਹੈ ਦੂਰ ਬੈਠਾ ਕੋਈ ਅੱਖਾ ਤੋ ਉਹਲੇ ਮਤਲਬ ਲਈ ਲੱਖ ਚੰਗਾ ਬਣ ਸਕਦਾ ਹੈ ਕੁਝ ਲੋਕ ਸ਼ਬਦਾ ਦੇ ਧਨੀ ਹੁੰਦੇ ਉਹ ਦੂਜੇ ਨੂੰ ਆਪਣੇ ਜਾਲ ਵਿੱਚ ਆਸਾਨੀ ਨਾਲ ਫਸਾ ਲੈਂਦੇ ।ਰਿਸ਼ਤਾ ਜਦੋ ਹੋਇਆ ਉਦੋ ਮੈ ਜੀਤ ਨੂੰ ਪਹਿਲੀਵਾਰ ਚੰਗੀ ਤਰ੍ਹਾ ਦੇਖਿਆ ਉਝ ਚਾਰ ਸਾਲ ਗੱਲਾ ਕਰਦੇ ਰਹੇ ਸਾ ਮੇਰੇ ਮਾ ਬਾਪ ਨੇ ਮੇਰੀ ਪਸੰਦ ਨੂੰ ਪਹਿਲ ਦਿੱਤੀ ਸਭ ਕਾਲਜ ਦੀਆ ਦੋਸਤ ਤੇ ਰਿਸ਼ਤੇਦਾਰ ਇਹੋ ਆਖ ਰਹੇ ਜੀਤ ਤੇ ਮਨਦੀਪ ਦੀ ਜੋੜੀ ਲੱਖਾ ਵਿੱਚੋ ਇਕ ਹੈ ਮੇਰੇ ਲਈ ਦੁਨੀਆ ਦੀਆ ਸਭ ਖੁਸ਼ੀਆ ਮਿਲ ਜਾਣ ਜਿਹਾ ਸਮਾ ਤੇ ਅਹਿਸਾਸ ਸੀ ਪਰ ਅਸੀ ਜਿਵੇ ਸੋਚਦੇ ਦੂਜਾ ਉਵੇ ਦਾ ਹੋਵੇ ਜਰੂਰੀ ਨਹੀ ।

ਫਿਰ ਦੂਜਾ ਆਪਣੇ ਦਿਲ ਅੰਦਰ ਕੀ ਲੋਭ ਰੱਖੀ ਬੈਠਾ ਕੁਝ ਨਹੀ ਕਿਹਾ ਜਾ ਸਕਦਾ ਦੋ ਚੇਹਰੇ ਵਾਲੀ ਦੁਨੀਆ ਤੇ ਕਿਸੇ ਦਾ ਕੋਈ ਇੱਤਵਾਰ ਨਹੀ ਵਿਆਹ ਹੋਣ ਤੋ ਥੋੜ੍ਹੇ ਦਿਨ ਪਹਿਲਾ ਜੀਤ ਹੋਰੀ ਕੈਸ਼ ਦੀ ਮੰਗ ਕਰਨ ਲੱਗੇ ਮੇਰੇ ਲਈ ਮੇਰੀ ਪਸੰਦ ਦਾ ਦਾਜ ਦੇ ਹੱਕ ਵਿੱਚ ਹੋਣਾ ਬਹੁਤ ਮਾੜਾ ਤਜ਼ਰਬਾ ਸੀ ਫਿਰ ਹੁਣ ਤੱਕ ਜੀਤ ਬਿੰਨਾ ਜਿਉਣਾ ਮੈਨੂੰ ਮੁਸ਼ਕਿਲ ਲੱਗਦਾ । ਸ਼ਾਇਦ ਉਹ ਨਾ ਮਿਲਦਾ ਮੈ ਆਤ ਮਹ ਤਆ ਕਰ ਲੈਂਦੀ ਘਰੇ ਮਾ ਬਾਪ ਨੂੰ ਫਿਕਰ ਹੋਣ ਲੱਗੀਆਂ ਕੈਸ਼ ਰਕਮ ਦੀ ਮੰਗ ਫਿਰ ਠੀਕ ਵਿਆਹ ਤੋ ਦੋ ਤਿੰਨ ਦਿਨ ਪਹਿਲਾ ਮੇਰੇ ਤੇ ਹੋਸ਼ ਸੁੱਧ ਬੁੱਧ ਘੁੰਮ ਗਏ ਕਿਉਂਕਿ ਇਹ ਪਸੰਦ ਮੇਰੀ ਹੈ ਮੈਨੂੰ ਉਸਤੇ ਯਕੀਨ ਮਾਨ ਵਿਸ਼ਵਾਸ ਹੈ ਮੈਨੂੰ ਲੱਗਦਾ ਘਰ ਵਾਲਿਆ ਦਾ ਜੋਰ ਹੋਣਾ ਉਹ ਇਵੇ ਦਾ ਨਹੀ ਹੋ ਸਕਦਾ ।ਵਿਆਹ ਹੋ ਗਿਆ ਸਭ ਕੁੱਝ ਵਧੀਆ ਸੋਹਣਾ ਹੋ ਨਿਬੜਿਆ ਸਭ ਖੁਸ਼ ਨੇ ਪਰ ਮੇਰੇ ਦਿਲ ਅੰਦਰ ਜੀਤੇ ਹੋਣਾ ਦੀ ਮੰਗ ਦਾ ਖਾਸਾ ਡਰ ਪੈਂਦਾ ਹੋ ਚੁੱਕਿਆ ਮੈ ਵਿਆਹ ਸਮੇ ਸੋਚਾ ਵਿੱਚ ਡਰਦੀ ਰਹੀ ਹਾਏ ਰੱਬਾ ਕਿਧਰੇ ਉਹੀ ਗੱਲ ਨਾ ਹੋਵੇ ਸਭ ਕੁੱਝ ਮੇਰੇ ਤੇ ਆਕੇ ਰੁਕ ਜਾਣਾ ਕਿਉਂਕਿ ਮੈ ਆਪਣੀ ਮਰਜ਼ੀ ਨਾਲ ਕਰਾਇਆ ਮੇਰੇ ਮਾਲਕਾ ਜੀਤਾ ਮੇਰੇ ਨਾਲ ਰਹੇ ਉਹ ਨਾ ਵਿਚਕਾਰ ਛੱਡ ਦਵੇ ਹੁਣ ਤੱਕ ਮੈ ਜੀਤ ਨਾਲ ਨਰਾਜ਼ ਆ ਸੋਹਰੇ ਘਰ ਦਾ ਮਾਹੌਲ ਕੋਈ ਖੁਸ਼ੀ ਵਾਲਾ ਪ੍ਰਤੀਤ ਨਾ ਹੋਇਆ । ਜੇਠ ਸ਼ਰਾਬ ਦੇ ਨਸ਼ੇ ਵਿੱਚ ਬੋਲਦਾ ਡਰਾਇੰਗ ਰੂਮ ਤੋ ਆਪਣੇ ਬੈਡ ਰੂਮ ਵਿੱਚ ਚੱਲ ਗਿਆ ਸੱਸ ਦਾ ਇੰਝ ਬਦਲਿਆ ਰੂਪ ਦੇਖ ਮੇਰਾ ਦਿਲ ਦਹਿਲ ਗਿਆ ਜਿਵੇ ਮੇਰੇ ਆਉਣ ਦੀ ਕੋਈ ਖੁਸ਼ੀ ਨਾ ਹੋਈ ਆਖਰ ਬਹੂ ਹਾ ।

ਪਰ ਮੁੰਡੇ ਦਾ ਮੁੱਲ ਨਾ ਦੇਣ ਕਰਕੇ ਵਪਾਰੀ ਮੇਰੇ ਨਾਲ ਖਾਸੇ ਨਰਾਜ਼ ਸਨ ਪਹਿਲੀ ਰਾਤ ਜੀਤ ਮੈਨੂੰ ਗੁੱਸਾ ਹੋਇਆ ਅਖੇ ਸਭ ਕੈਸ਼ ਦਿੰਦੇ ਤੁਸੀ ਕੋਈ ਨਵਾ ਵਿਆਹ ਕੀਤਾ ਦੁਨੀਆ ਨਾਲੋ ਇਹ ਲੈਣੇ ਦੇਣੇ ਦਾ ਤੇ ਰਿਵਾਜ ਹੈ ਮੈ ਕਿਹਾ ਜੀਤ ਅਸੀ ਤੇ ਪਿਆਰ ਕਰਦੇ ਹਾ ਰੂਹੇ ਦੇ ਸਾਥੀ ਹ ਸਾਡੀ ਖੁਸ਼ੀ ਸਾਡੇ ਸਾਥ ਵਿਚ ਹੈ ਫੇਰ ਅਸੀ ਦਾਜ ਸਾਰਾ ਤੇ ਦੇ ਦਿੱਤੇ ਸਿਰਫ ਕੈਸ਼ ਨਹੀ ਦੇ ਹੋਇਆ ਕਿਉਕਿ ਤੁਸੀ ਖੜੇ ਪੈਰ ਮੰਗ ਕੀਤੀ ਸੀ ।ਜੀਤ ਸਾਡੇ ਕੋਲੋ ਪਹਿਲਾ ਹੀ ਤੁਸੀ ਇੰਨਾ ਖਰਚ ਕਰਵਾ ਦਿੱਤਾ ਹੋਰ ਕਿਵੇ ਤੇ ਕਿਥੋਂ ਕਰੋ ਸਾਡਾ ਪਿਆਰ ਵਿਆਹ ਹੋਇਆ ਕੋਈ ਲੈਣ ਦੇਣ ਵਾਲਾ ਸੋਦਾ ਨਹੀ ਉਸ ਰਾਤ ਕਹਾ ਸੁਣੀ ਤੋ ਬਾਅਦ ਮੇਰੇ ਦਿਲ ਵਿਚ ਦੁਖ ਰੋਸ਼ ਸੀ ਮੈਨੂੰ ਲਗ ਰਿਹਾ ਮੈ ਆਪਣੀ ਜ਼ਿੰਦਗੀ ਤਵਾਹ ਕਰ ਲਈ ਜਬਰਦਸਤੀ ਕਰਨ ਤੋ ਬਾਅਦ ਉਹ ਸੋ ਗਿਆ ਮੈ ਆਪਣਾ ਸਾਭ ਕੇ ਰੱਖਿਆ ਕੁਆਰਾਪਣ ਪਤੀ ਹੱਥੋ ਹੋਏ ਰੇਪ ਬਾਅਦ ਗਵਾਹ ਲਿ ਤੇ ਉਹ ਬੋਲਿਆ ਸ਼ੁਕਰ ਤੂੰ ਪਹਿਲਾ ਕਿਸੇ ਹੱਥੋ ਵਰਤੀ ਹੋਈ ਨਹੀ ਏ । ਰੋਂਦੇ ਰੋਂਦੇ ਸਵੇਰ ਹੋ ਗਈ ਪੇਕੇ ਫੇਰਾ ਨਹੀ ਪਾਉਣ ਦਿੱਤਾ ਅਗਲੇ ਦਿਨ ਚੂੱਲੇ ਤੇ ਬੈਠਾ ਦਿੱਤਾ ਮਰਾ ਪੰਜ ਚੂੜੇ ਪਾਉਣ ਦਾ ਚਾਅ ਤੇ ਥੋੜ੍ਹਾ ਸਮਾ ਆਪਣੇ ਪਿਆਰ ਨਾਲ ਗੁਜਾਰਨ ਦਾ ਸੁਪਨਾ ਟੁੱਟ ਗਿਆ

ਜੀਤ ਨਾਲ ਪੰਜ ਮਹੀਨੇ ਰਹਿੰਦੇ ਹੋ ਗਏ । ਪਰ ਮੇਰਾ ਰੇਪ ਹੁੰਦਾ ਰਿਹਾ । ਸੱਸ ਸਾਰਾ ਦਿਨ ਕੰਮ ਲੈਂਦੀ ਰਹੀ । ਅਸਲ ਵਿੱਚ ਮੈਨੂੰ ਇਸ ਲਈ ਤੰਗ ਤੇ ਦੁੱਖ ਦਿੱਤਾ ਜਾ ਰਿਹਾ ਸੀ । ਮੈ ਪੇਕੇ ਪਾਸੋ ਪੈਸੇ ਦੀ ਮੰਗ ਕਰਾ । ਮੇਰੀ ਭੁਖ ਪਿਆਸ ਸਭ ਮੁਕ ਚੁੱਕੀ । ਪੇਕੇ ਫੋਨ ਤੇ ਗੱਲ ਸੱਸ ਆਪ ਕੋਲ ਖੜ੍ਹ ਕਰਾਉਦੀ । ਮੇਰਾ ਆਪਣਾ ਫੋਨ ਜੀਤ ਨੇ ਪਹਿਲੀ ਰਾਤ ਹੀ ਤੋੜ ਦਿੱਤਾ । ਉਸਨੂੰ ਮੇਰਾ ਫੋਨ ਸਿਆਪਾ ਲਗਾ । ਜਿਸਦੀ ਵਜਾਹ ਅਸੀ ਮਿਲੇ ਸਾ । ਮੇਰੇ ਮਾ ਪਿਉ ਨੂੰ ਮੈ ਸੱਸ ਸਾਹਮਣੇ ਕੁੱਝ ਦੱਸ ਤੇ ਨਹੀ ਪਾਉਦੀ ਸਾ ।ਪਰ ਉਹ ਸਮਝ ਚੁਕੇ ਸਨ ਮਨਦੀਪ ਕਸਾਈਆ ਕੋਲ ਫੱਸ ਚੁੱਕੀ ਹੈ ਇਕ ਦਿਨ ਪੁਲਸ ਆਈ ਤੇ ਜੀਤ ਨੂੰ ਚੁੱਕ ਕੇ ਲੈ ਗਈ ਪਤਾ ਲੱਗਾ ਜੀਤ ਦੀ ਕੋਈ ਹੋਰ ਪਰੇਮਣ ਨੇ ਐਫ ਆਰ ਆਈ ਦਰਜ ਕਰਾ ਦਿੱਤੀ ਇਹ ਉਸਨੂੰ ਵਿਆਹ ਦਾ ਲਾਰਾ ਲਾਈ । ਉਸ ਨਾਲ ਸਬੰਧ ਬਣਾਉਦਾ ਰਿਹਾ ਥੋੜ੍ਹੇ ਦਿਨ ਬਾਅਦ ਹੋਏ ਰਾਜ਼ੀਨਾਮੇ ਬਾਅਦ ਜੀਤ ਘਰੇ ਆ ਗਿਆ ਤੇ ਮੇਰੇ ਗਹਿਣੇ ਜੀਤ ਨੂੰ ਛਡਵਾਉਣ ਲਈ ਵੇਚ ਦਿੱਤੇ ਗਏ ਹੁਣ ਤੱਕ ਮੇਰੀ ਸਰੀਰਕ ਹਾਲਤ ਤਰਸਯੋਗ ਬਣ ਚੁਕੀ ਅੱਖਾ ਅਨੀਦਰੇ ਨਾਲ ਕਾਲੀਆ ਤੇ ਵਿੱਚਕਾਰ ਨੂੰ ਤੱਸ ਰਹੀਆ ਮੂੰਹ ਤੇ ਕੋਈ ਰੰਗ ਰੋਣਕ ਨਹੀ ਰਹੀ ।

ਮਾਸ ਤੱਕ ਸੁੱਕ ਚੁੱਕਾ ਸ਼ਰੀਕੇ ਭਾਈਚਾਰੇ ਵਿੱਚੋ ਮੇਰੇ ਨਾਲ ਹੁੰਦੇ ਮਾੜੇ ਸਲੂਕ ਦਾ ਪਤਾ ਲੱਗਦੇ ਸਾਰ ਤਰਸੇਮ ਚਾਚੀ ਘਰੇ ਆਉਂਦੀ ਮੈਨੂੰ ਪਿਆਰ ਦਿੰਦੀ ਹੋਸਲਾ ਰੱਖਣ ਲਈ ਬੋਲਦੀ ਹੋਈ ਮੇਰੇ ਸੱਸ ਸੋਹਰੇ ਨੂੰ ਖਰੀਆ ਖਰੀਆ ਸੁਣਾ ਦਿੰਦੀ ਮੈ ਚਾਚੀ ਨੂੰ ਫਟਾ ਫਟ ਆਪਣੇ ਪੇਕੇ ਦਾ ਨੰਬਰ ਲਿਖ ਫੜਾ ਦਿੱਤਾ ਜੀਤ ਘਰੇ ਆਉਦਾ ਤੇ ਸੱਸ ਦੀ ਚੁੱਕ ਵਿੱਚ ਗੂੱਸੇ ਨਾਲ ਭਰ ਜਾਦਾ ਮੇਰੀ ਇਕ ਨਾ ਸੁਣਦਾ ਹੋਇਆ ਤੂਤ ਦੀ ਛਟੀ ਮਾਰ ਮਾਰ ਮੇਰਾ ਚੰਮ ਉਦੇੜ ਦਿੰਦਾ ਸੱਸ ਹੋਰ ਮਾਰਨ ਲਈ ਆਖਰਹੀ ਤੇ ਵਾਰ ਵਾਰ ਕਹਿੰਦੀ ਸ਼ਰੀਕਾਂ ਕੋਲ ਸਾਡੀ ਮਿੱਟੀ ਪੁੱਟਦੀ ਏ ਕਮਜਾਤ । ਜੀਤ ਛੱਡੀ ਨਾ ਅੱਜ ਨਾਗ ਦੀ ਧੀ ਨੂੰ ।ਮੈ ਉਸ ਸਮੇ ਤੱਕ ਪਰੈਗਨਟ ਸਾ ਮੇਰਾ ਕਮਜ਼ੋਰ ਸਰੀਰ ਸੱਟਾ ਦੀ ਮਾਰ ਨਾ ਝਲ ਸਕਿਆ । ਤੇ ਕੁਝ ਦਿਨ ਤੋ ਬੀ . ਪੀ ਘੱਟ ਵੱਧ ਚਲ ਰਿਹਾ ਸੀ ਜੋੜਾ ਵਿੱਚ ਦਰਦਾ ਰਹਿੰਦੀਆ । ਮੈਨੂੰ ਕੋਈ ਜਾਣਕਾਰੀ ਨਹੀ ਪੇ ਇਸ ਤਰ੍ਹਾ ਕਿਉ ਹੋ ਰਿਹਾ । ਮੇਰੇ ਅੰਗਾ ਮੁੱਖ ਤੇ ਸੋਜ ਪੈ ਚੁੱਕੀ । ਸਰੀਰ ਤੇ ਇਕ ਦੰਮ ਹੋ ਰਹੀ ਕੁਟਾਈ ਉਪਰੋ ਪਹਿਲਾ ਹੀ ਮੇਰੀ ਹਾਲਤ ਨਾਜ਼ੁਕ ਇਕ ਦੰਮ ਤੇਜ ਦਰਦ ਮੋਢੇ ਤੋ ਹੁੰਦਾ ਹੋਇਆ ਬਾਹ ਤੇ ਹੱਥ ਦੀ ਤਲੀ ਤੱਕ ਪਹੁੰਚ ਗਿਆ । ਮੇਰੇ ਦਿਲ ਵਿੱਚ ਬਹੁਤ ਤੇਜ ਜਿਆਦਾ ਦਰਦ ਹੋਈ । ਮੈ ਵਿਹੜੇ ਤੇ ਤੜਫਦੀ ਹੋਈ ਡਿੱਗ ਗਈ । ਤਰਸੇਮ ਚਾਚੀ ਨੇ ਮੇਰੇ ਘਰੇ ਸੁਨੇਹਾ ਪਹੁੰਚਦਾ ਕਰ ਦਿੱਤਾ ਸੀ ।

ਜਦੋ ਮੈ ਵਿਹੜੇ ਤੇ ਤੜਫਦੀ ਪਈ ਬੇਹੋਸ਼ ਹੋ ਰਹੀ ਸਾ ਆਖਰੀ ਚੇਹਰੇ ਮੇਰੇ ਮਾਂ ਬਾਪੂ ਵੀਰ ਦੇ ਦਿਖਾਈ ਦਿੱਤੇ । ਬਿੰਨਾ ਸਮਾ ਗਵਾਏ ਹਸਪਤਾਲ ਲਿਜਾਇਆ ਗਿਆ ਹੋਸ਼ ਆਉਣ ਤੇ ਪਤਾ ਚਲਿਆ । ਮੈਨੂੰ ਹਰਟ ਅਟੈਕ ਆਇਆ ਸੀ ਉਪਰੋ ਮੇਰੇ ਅੰਦਰ ਪਲਦਾ ਭਰੂਣ ਵੀ ਮੁਕ ਚੁੱਕਾ । ਮਾਂ ਦਾ ਮਮੁਤਤਵ ਪ੍ਰੇਮਿਕਾ ਬਹੂ ਤੇ ਪਤਨੀ ਸਭ ਕੁੱਝ ਮੁਕ ਗਿਆ ਕੋਰਟ ਕੇਸ ਚਲ ਰਿਹਾ ਕਈਵਾਰ ਪਿੱਛੇ ਚਾਤ ਮਾਰਦੀ ਤੇ ਖੁਦ ਨੂੰ ਦੋਸ਼ੀ ਪਾਉਦੀ ਹਾ ।ਮਾਹੌਲ ਪ੍ਰਚਾਰ ਦਾ ਅਸਰ ਇੰਨਾ ਹੋਈਆ । ਪਿਆਰ ਵਿੱਚ ਅੰਨੀ ਹੋਈ ਭੁੱਲ ਬੈਠੀ ਜੋ ਇਨਸਾਨ ਕੋਈ ਕੰਮ ਮਹਿਨਤ ਨਹੀ ਕਰਦਾ । ਕਿਵੇ ਮੈਨੂੰ ਖਿਲਾਵੇਗਾ ਕਿੱਥੇ ਰੱਖੇਗਾ । ਫਿਰ ਪਿਆਰ ਤੇ ਇੰਨਾ ਵਿਸ਼ਵਾਸ ਕੋਈ ਪਰਿਵਾਰਕ ਜਾਚ ਪੜਤਾਲ ਨਹੀ ਕੀਤੀ । ਬਸ ਉਸ ਸਮੇ ਸਭ ਪਾਸੇ ਜੀਤ ਸਹੀ ਲੱਗਦਾ ਰਿਹਾ । ਉਸਨੇ ਵਿਆਹ ਸਿਰਫ ਕਰਾਇਆ ਮੈਨੂੰ ਤਕੜੇ ਘਰ ਦੀ ਦੇਖ ਤੇ ਮੈ ਡੁੱਲੀ ਝੂਠੇ ਬਾਅਦੇ ਕਸਮਾ ਟੀ ਵੀ ਫਿਲਮਾਂ ਦੇ ਅਖੌਤੀ ਪਿਆਰ ਕਾਰਨ । ਕੋਈ ਪਿਆਰ ਕਿਧਰੇ ਨਹੀ ਸਿਰਫ ਕਲਪਨਾਵਾਂ ਮਨੋਰੰਜਨ ਤੇ ਝੂਠ ਲੋਭ ਧੌਖਾ ਹੈ ।

ਵੀਰੋ ਭੈਣੋ ਰੋਜ ਮੇਰੇ ਜਹੇ ਹਜ਼ਾਰਾ ਨਿਰਦੋਸ਼ ਸਜ਼ਾਵਾ ਭੁਗਤ ਰਹੇ । ਆਪਣੀ ਜਿੰਦਗੀ ਦਾ ਫੈਸਲਾ ਭਾਵੁਕ ਹੋਕੇ ਨਾ ਲਵੋ । ਬਹੁਤ ਕੁੜੀਆ ਮੁੰਡੇ ਦੂਜੀਆ ਦੇ ਆਰਥਿਕ ਸਰੀਰਕ ਸ਼ੋਸ਼ਣ ਲਈ ਪਿਆਰ ਦਾ ਖੇਡ ਖੇਡਦੇ ਹਨ । ਮੋਹ ਜਿਆਦਾਤਰ ਇਕੋ ਤਰਫੋ ਸੱਚਾ ਹੁੰਦਾ । ਦੂਜੇ ਪਾਸੇ ਅਕਸਰ ਸਮਝੌਤਾ ਜਾ ਫਰੇਬ ਧੋਖਾ ਲੋਭ ਦੇਖਿਆ ਗਿਆ ਆਪਣੀ ਜ਼ਿੰਦਗੀ ਤੇ ਆਪਣਿਆ ਦੇ ਰਿਸ਼ਤੇ ਪਿਆਰ ਨੂੰ ਇੰਨਾ ਸਸਤਾ ਨਾ ਬਣਾ ਦਿਉ ।ਵਿਆਹ ਇਕੋਬਾਰ ਹੋਣਾ ਹੁੰਦਾ । ਭਾਵਨਾਤਮਕ ਹੋ ਫੈਸਲੇ ਨਾ ਲਵੋ । ਮੈ ਆਪਣਾ ਬੱਚਾ ਇੱਜ਼ਤ ਖੁਸ਼ੀਆ ਸਿਹਤ ਗਵਾਹ ਲਈ । ਪੇਕੇ ਮੈਨੂੰ ਨਾ ਆਪਣਾਉਦੇ ਮੈ ਮਰ ਜਾਂਦੀ ਜਾ ਕਿਸੇ ਕੋਠੇ ਤੇ ਬੈਠ ਮਜਬੂਰ ਹੋਈ ਤੱਨ ਵੇਚਦੀ । ਲੋਕੇ ਦੇ ਵਿਆਹੇ ਤੇ ਆਪਣਾ ਅੰਗ ਪ੍ਰਦਰਸ਼ਨ ਕਰਦੀ ਜਾ ਆਤਮਹੱਤਿਆ ।

Leave a Reply

Your email address will not be published. Required fields are marked *