Thursday, October 22, 2020
Home > Special News > ਮਰਨ ਤੋ ਧਰਮਰਾਜ ਦੀ ਕਚਹਿਰੀ ਵਿੱਚ ਕੀ ਹੁੰਦਾ ਹੈ ਵੇਖੋ ਇੱਕ ਸੱਚੀ ਘਟਨਾ !

ਮਰਨ ਤੋ ਧਰਮਰਾਜ ਦੀ ਕਚਹਿਰੀ ਵਿੱਚ ਕੀ ਹੁੰਦਾ ਹੈ ਵੇਖੋ ਇੱਕ ਸੱਚੀ ਘਟਨਾ !

ਹਰ ਕੋਈ ਇਨਸਾਨ ਇਹੀ ਜਾਣਨਾ ਚਾਹੁੰਦਾ ਹੈ ਕਿ ਮਰਨ ਤੋ ਬਾਅਦ ਕੀ ਹੁੰਦਾ ਹੈ ਤੇ ਸਵਰਗ ਨਰਕ ਵਿੱਚ ਕੀ ਹੁੰਦਾ ਹੈ ਪਰ ਇਸ ਗੱਲ ਦਾ ਭੇਤ ਨਹੀ ਮਿਲਿਆ ਹੈ ਕਿਸੇ ਨੂੰ ਪਰ ਇਹੀ ਸੁਣਦੇ ਆ ਰਹੇ ਹਾ ਕਿ ਨਰਕ ਵਿੱਚ ਪਾਪਾ ਦੀ ਹਿਸਾਬ ਕੀਤਾ ਜਾਦਾ ਹੈ ਤੇ ਸਜਾ ਦਿੱਤੀ ਜਾਂਦੀ ਹੈ। ਤੇ ਸਵਰਗ ਵਿੱਚ ਸਾਰੀਆਂ ਸੁੱਖ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਅੱਜ ਤੱਕ ਅਸੀ ਇਹੀ ਸੁਣਦੇ ਆ ਰਹੇ ਹਾ ਕਿ ਧਰਮਰਾਜ ਦੀ ਕਚਹਿਰੀ ਲੱਗਦੀ ਹੈ ਤੇ ਚਿੱਤਰਗੁਪਤ ਹਰ ਕਿਸੇ ਦੇ ਪੁੰਨ ਪਾਪ ਦਾ ਹਿਸਾਬ ਰੱਖਦਾ ਹੈ ਇਹ ਗੱਲਾਂ ਪਿਛਲੇ ਸਮਿਆਂ ਤੋ ਚੱਲੀਆਂ ਆ ਰਹੀਆਂ ਹਨ।

ਪਰ ਕੁਝ ਲੋਕਾਂ ਦਾ ਇਹੀ ਮੰਨਣਾ ਹੁੰਦਾ ਹੈ ਕਿ ਸਵਰਗ ਨਰਕ ਸਭ ਇੱਥੇ ਹੀ ਦੁਨੀਆ ਵਿੱਚ ਹਨ ਜਾਣਕਾਰੀ ਅਨੁਸਾਰ ਅਜਿਹੀ ਇੱਕ ਘਟਨਾ ਪੰਜਾਬ ਦੇ ਇੱਕ ਵਿਅਕਤੀ ਨਾਲ ਵਾਪਰੀ ਉਹ ਵਿਅਕਤੀ ਇੱਕ ਅਧਿਆਪਕ ਸੀ। ਤੇ ਉਹ ਇੱਕ ਸਿੱਖ ਪਰਿਵਾਰ ਨਾਲ ਸੰਬੰਧਤ ਸੀ ਪਰ ਉਹ ਦਸਤਾਰ ਸਜਾਉਣ ਦੇ ਬਾਵਜੂਦ ਆਪਣੀ ਦਾੜੀ ਕਤਲ ਕਰ ਦਿੰਦਾ ਸੀ ਤੇ ਪਰਿਵਾਰ ਵਾਲੇ ਉਸਨੂੰ ਅਜਿਹਾ ਕਰਨ ਤੋਂ ਰੋਕਦੇ ਸਨ ਪਰ ਇੱਕ ਦਿਨ ਉਸਨੇ ਅੰਮਿ੍ਤ ਸਾਹਿਬ ਛਕਣ ਦਾ ਮਨ ਬਣਾ ਲਿਆ ਤੇ ਅਗਲੇ ਦਿਨ ਸੰਗਰਾਂਦ ਵਾਲੇ ਦਿਨ ਅੰਮਿ੍ਤ ਛਕਣਾ ਸੀ।

ਜਦ ਉਹ ਰਾਤ ਨੂੰ ਸੁੱਤਾ ਪਿਆ ਸੀ ਤਾ ਉਸਨੂੰ ਛਾਤੀ ਵਿੱਚ ਦਰਦ ਹੋਇਆ ਤੇ ਉਹ ਬੇਹੋਸ਼ ਹੋ ਗਿਆ ਪਰ ਜਦ ਉਸਨੂੰ ਹੋਸ ਆਈ ਤਾ ਦੋ ਜਣੇ ਉਸਨੂੰ ਕਿਸੇ ਪਾਸੇ ਲੈਕੇ ਜਾ ਰਹੇ ਸਨ। ਉਹ ਇੱਕ ਜਗ੍ਹਾ ਕੋਲੋ ਲੰਘੇ ਜਿੱਥੇ ਹਰ ਪਾਸੇ ਪ੍ਕਾਸ ਸੀ ਤੇ ਸੰਗੀਤ ਚੱਲ ਰਿਹਾ ਸੀ ਤਾ ਉਸ ਵਿਅਕਤੀ ਨੇ ਪੁੱਛਿਆ ਕਿ ਇਹ ਕੀ ਹੈ ਤਾ ਉਹਨਾਂ ਜਵਾਬ ਦਿੱਤਾ ਕਿ ਸਵਰਗ ਹੈ। ਤਾ ਉਸਨੇ ਪੁੱਛਿਆ ਕਿ ਕੀ ਮੈ ਮਰ ਗਿਆ ਹਾ ਤਾ ਉਹਨਾ ਜਵਾਬ ਦਿੱਤਾ ਹਾ ਤੂੰ ਮਰ ਚੱਕਾ ਹੈ ਤੇ ਅੱਗੇ ਚਲਦੇ ਰਹੇ

ਜਦ ਇੱਕ ਜਗਾ ਤੋ ਭਿਆਨਕ ਆਵਾਜ਼ ਆ ਰਹੀਆਂ ਸਨ ਤਾ ਉਸ ਮਰਨ ਵਾਲੇ ਵਿਅਕਤੀ ਨੇ ਪੁੱਛਿਆ ਕਿ ਇਹ ਕੀ ਹੈ ਤਾ ਉਹਨਾਂ ਜਵਾਬ ਦਿੱਤਾ ਇਹ ਨਰਕ ਹੈ ਤਾ ਉਸਨੇ ਪੁੱਛਿਆ ਕੀ ਤੁਸੀਂ ਮੈਨੂੰ ਨਰਕ ਭੇਜੋਗੇ ਤਾ ਉਸਨੇ ਜਵਾਬ ਦਿੱਤਾ ਨਹੀ ਪਹਿਲਾਂ ਧਰਮਰਾਜ ਦੀ ਕਚਹਿਰੀ ਵਿੱਚ ਜਾਣ ਪੈਣਾ। ਉੱਥੇ ਪਹੁੰਚ ਕੇ ਉਹਨਾਂ ਨੂੰ ਕੁਝ ਸਮਾਂ ਲੱਗਿਆ ਤੇ ਜਦ ਉਸਦੀ ਵਾਰੀ ਆਈ ਤਾ ਇੱਕ ਵਿਅਕਤੀ ਧਰਮਰਾਜ ਦੇ ਪਾਸ ਬੈਠਾ ਉਸਦਾ ਜੀਵਨ ਫੜ ਰਿਹਾ ਸੀ ਤਾ ਉਸਨੇ ਦੱਸਿਆ ਕਿ ਇਸ ਵਿਅਕਤੀ ਨੇ ਪੁੰਨ ਪਾਪ ਬਰਾਬਰ ਦੇ ਕੀਤੇ ਹਨ। ਤਾ ਉਸਨੇ ਜਵਾਬ ਦਿੱਤਾ ਕਿ ਮੈ ਤਾ ਹਲੇ ਹੋਰ ਬਹੁਤ ਚੰਗੇ ਕੰਮ ਕਰਨੇ ਸੀ ਤਾਂ

ਧਰਮਰਾਜ ਨੇ ਕਿਹਾ ਕਿ ਤੇਰਾ ਸਮਾ ਪੂਰਾ ਹੋ ਗਿਆ ਹੈ ਤਾ ਉਸਨੇ ਕਿਹਾ ਕਿ ਮੈ ਤਾ ਹਲੇ ਗੁਰੂ ਸਾਹਿਬ ਦਾ ਬਾਣਾ ਪਾਉਣਾ ਹੈ ਤਾ ਉਹ ਚੁੱਪ ਕਰ ਗਿਆ। ਤਾ ਉਸ ਜਗ੍ਹਾ ਨੀਲੇ ਬਾਣੇ ਵਿੱਚ ਦੋ ਵਿਅਕਤੀ ਆਏ ਤੇ ਉਸਨੂੰ ਆਪਣੇ ਨਾਲ ਲੈ ਗਏ ਤੇ ਇੱਕ ਪਾਸੇ ਬਹੁਤ ਪ੍ਰਕਾਸ਼ ਵਿਖਾਈ ਦੇ ਰਿਹਾ ਸੀ ਤਾ ਉਸ ਵਿਅਕਤੀ ਨੂੰ ਇੱਕ ਝਟਕਾ ਲੱਗਾ ਤੇ ਉਸਨੇ ਆਪਣੇ ਆਪ ਨੂੰ ਘਰ ਬੈਡ ਤੇ ਪਾਇਆ ਉਸਨੂੰ ਕੁਝ ਸਮਝ ਨਹੀ ਲੱਗ ਰਿਹਾ ਸੀ। ਤਾ ਉਹ ਸਵੇਰੇ ਉੱਠਿਆ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ ਤੇ ਗੁਰੂ ਘਰ ਜਾ ਕੇ ਅੰਮਿ੍ਤ ਛਕਿਆ ਇਹ ਜਾਣਕਾਰੀ ਸੋਸ਼ਲ ਮੀਡੀਆ ਤੋ ਲਈ ਗਈ ਹੈ।

Leave a Reply

Your email address will not be published. Required fields are marked *