Monday, September 21, 2020
Home > Special News > ਬੇਗਾਨੇ ਦੇਸ਼ ਵਿੱਚ ਕੁੜੀ ਨਾਲ ਦੇਖੋ ਕੀ ਹੁੰਦਾ, ਥੋੜ੍ਹਾ ਸਮਾਂ ਕੱਢ ਕੇ ਜ਼ਰੂਰ ਪੜ੍ਹਿਓ

ਬੇਗਾਨੇ ਦੇਸ਼ ਵਿੱਚ ਕੁੜੀ ਨਾਲ ਦੇਖੋ ਕੀ ਹੁੰਦਾ, ਥੋੜ੍ਹਾ ਸਮਾਂ ਕੱਢ ਕੇ ਜ਼ਰੂਰ ਪੜ੍ਹਿਓ

ਮੇਰਾ ਨਾਮ ਰੀਤ ਏ ਤੇ ਬਗਾਨੇ ਦੇਸ਼ ਚ ਇਕ ਕੁੜੀ ਲਈ ਬਹੁਤ ਮੁਸ਼ਕਿਲਾ ਨੇ 10 ਦਸੰਬਰ 2016 ਆਪਣੀ ਸਹੇਲੀ ਨਾਲ ਮੇਰੀ ਲੜਾਈ ਹੋ ਡਈ ਤੇ ੳਸਨੇ ਮੈਨੂੰ ਘਰੋਂ ਬਾਹਰ ਕੱਢ ਦਿਤਾ ਤੇ ਮੈ ਵੀ ਗੁੱਸੇ ਚ ੳਹਦਾ ਘਰ ਛੱਡਤਾ ਤੇ ਆਪਣੀ ਕਾਰ ਲਈ ਤੇ ਚਲ ਪਈ ਕਿਸੇ ਹੋਟਲ ਚ ਜਗਾ ਲੱਭਣ ਲਈ ਗੁਸਾ ਏਨਾ ਸੀ ਕਿ ਕੁਝ ਦਿਖਦਾ ਨੀ ਪਿਆ ਸੀ ਗੁੱਸੇ ਚ ਮੇਰੀ ਗੱਡੀ ਦੀ ਸਪੀਡ ਵੀ ਔਵਰ ਸੀ ਤੇ ਰਾਹ ਚ ਇਕ ਸੜਕ ਕਰੋਸ ਕਰਦੇ ਬੰਦੇ ਚ ਗੱਡੀ ਵੱਜੀ ਤੇ ੳਹ ਦੂਰ ਜਾ ਡਿਗਿਆ ਮੈ ਡਰ ਗਈ ਕਿੳਕਿ ਹੁਣ ਮੈ ਕਨੇਡਾ ਲੀਗਲ ਨਹੀ ਸੀ ਤੇ ਨਾ ਹੀ ਗੱਡੀ ਰੋਕੀ ਬਸ ਏਹੀ ਕਿਹਾ ਕੇ ਰੱਬ ੳਹਦੀ ਮਦਦ ਕਰਦੇ ਤੇ ਰਾਹ ਚ ਮੇਰੇ ਮਨ ਚ ਆਈ ਜਾਵੇ ਜੇ ਕਿਸੇ ਨੇ ਗੱਡੀ ਦੇਖੀ ਹੋੳ ਤਾ ਵੀ ਮੇਰੇ ਤੇ ਐਕਸੀਡੈਂਟ ਕੇਸ ਪੈ ਜਾਣਾ ਸੋ ਏਸ ਕਰਕੇ ਮੈ ਗੱਡੀ ਵੀ ਛੱਡਤੀ ਤੇ ਘੁੰਮਦੇ ਘਮਾੳਂਦਿਆ ਇਕ ਸਸਤੇ ਹੋਟਲ ਚ ਰੂਮ ਲੈ ਲਿਆ ਕੁਝ ਦਿਨ ਹੋਟਲ ਚ ਰਹਿ ਲਈ ਤੇ ਹੁਣ ਪੈਸੇ ਵੀ ਨਹੀ ਸਨ ਤੇ ਸਰਦੀ ਵੀ ਵੱਧ ਰਹੀ ਸੀ।

ਜਿਸ ਕਰਕੇ ਕੰਮ ਵੀ ਨਹੀ ਸੀ ਮਿਲ ਰਿਹਾ ਤੇ ਦੋ ਕੁ ਦਿਨ ਬਾਦ ਮੈਨੂੰ ਹੋਟਲ ਛੱਡਣਾ ਪੈ ਗਿਆ ਰਹਿਣ ਦਾ ਕੋਈ ਟਿਕਾਣਾ ਨਹੀ ਸੀ ਤੇ ਆਪਣੇ ਆਪ ਤੇ ਰੋਣਾ ਵੀ ਆਈ ਜਾਵੇ ਤੇ ਰਾਤ ਦੇ ਅੱਠ ਕੁ ਵਜੇ ਮੈ ਇਕ ਪਾਰਕ ਚ ਚਲੀ ਗਈ ਤੇ ੳੱਥੇ ਇਕ ਮੁੰਡਾ ਬੈਠਾ ਸੀ ਮੈ ੳਹਨੂੰ ਪੁੱਛਿਆ ਕਿ ਮੈ ਏਥੇ ਬੈਠ ਜਾਵਾ ੳਸਨੇ ਮੇਰੇ ਵੱਲ ਦੇਖਿਆ ਤੇ ਕਿਹਾ ਬਹਿ ਜਾ ਮੈ ੳਹਨੂੰ ਪੱਛਿਆ ਕਿ ਤੁਸੀ ਪੰਜਾਬੀ ੳ ਤੇ ੳਹ ਕਹਿੰਦਾ ਹਾ ਕਿੳ ਮੈ ਕਿਹਾ ਮੈ ਵੀ ਪੰਜਾਬਣ ਆ ਹਮਮਮਮਮ ਕਹਿ ਕੇ ੳਹ ਸਿੱਧਾ ਬੈਠ ਗਿਆ ਤੇ ੳਥੇ ਬੈਠੇ ਬੈਠੇ ਮੈਨੂੰ ਨੀਂਦ ਆ ਗਈ ਤੇ ਰਾਤ ਦੇ 10 ਕੁ ਵਜੇ ਠੰਡ ਨਾਲ ਮੇਰੀ ਅੱਖ ਖੁਲੀ ਤੇ ੳਹ ਮੁੰਡਾ ੳੱਥੇ ਹੀ ਬੈਠਾ ਸੀ ਤੇ ਮੈਨੂੰ ਠੰਡ ਲਗੀ ਜਾ ਰਹੀ ਸੀ।

ਮੈਨੂੰ ੳਸਤੇ ਸ਼ਕ ਜਿਹਾ ਹੋਣ ਲਗ ਪਿਆ ਤੇ ਮੈ ਕਿਹਾ ਤੂੰ ਗਿਆ ਨੀ ਘਰ ਤੇ ੳਹ ਕਹਿੰਦਾ ਚਲੇ ਤਾ ਜਾਂਦਾ ਪਰ ੳਹ ਸਾਹਮਣੇ ਦੋ ਮੁੰਡੇ ਦੇਖਦੀ ੳਹ ਕਦੋਂ ਦੇ ਤੇਰੇ ਤੇ ਧਿਆਨ ਦੇ ਰਹੇ ਨੇ ਤਾਂ ਬੈਠਾ ਏਵੇ ਫੇਰ ਕਹੇਂਗੀ ਪੰਜਾਬੀ ਹੀ ਪੰਜਾਬੀ ਦੇ ਕੰਮ ਨੀ ਆਇਆ ਨਾਲੇ ਕਿ ਗੱਲ ਤੂੰ ਸਾਰਾ ਸਮਾਨ ਚੱਕਿਆ ਘਰੋਂ ਲੜ ਕੇ ਆਈ ਏ ਮੈ ਕਿਹਾ ਨਹੀ ਮੈ ਸਹੇਲੀ ਨਾਲ ਰਹਿੰਦੀ ਸੀ ਆਪਣੀ ਤੇ ੳਹਨੇ ਹੁਣ ਬੁਆਏ ਫਰੈਂਡ ਬਣਾ ਲਿਆ ਤੇ ੳਹ ਰੋਜ਼ ਰਾਤ ਨੂੰ ਰਹਿਣ ਸਾਡੇ ਰੂਮ ਚ ਆ ਜਾਂਦਾ ਤੇ ਦੋਨੇ ਏਵੇਂ ਗੰਦ ਪਾੳਂਦੇ ਰਹਿੰਦੇ ਸੀ ਏਸ ਕਰਕੇ ਮੇਰੀ ਲੜਾਈ ਹੋ ਗਈ ਤੇ ਮੈ ਸਹੇਲੀ ਤੋਂ ਅੱਡ ਹੋ ਗਈ ਤੇ ੳਹਦਾ ਘਰ ਛੱਡਤਾ ਹੁਣ ਤੇ ਕੋਈ ਘਰ ਵੀ ਨਹੀ ਤੇ ਪਾਸਪੋਰਟ ਵੀ ਨਹੀ ਮੈ ਲੀਗਲ ਨਹੀ ਹਾ ਤੇ ਪੰਜਾਬ ਜਾ ਨੀ ਸਕਦੀ ਤੇ ਪੈਸੇ ਹੈ ਨੀ ਮੇਰੇ ਕੋਲ ਤੇ ੳਹ ਬੋਲਿਆ ਅੱਛਾ ਏਹ ਗੱਲ ਏ ਤੂੰ ਫੇਰ ਹੁਣ ਏਸ ਠੰਡ ਚ ਏਥੇ ਰਹਿਣਾ ਮੈਨੂੰ ਸਮਝ ਨਾ ਆਈ ਮੈ ਕਿਹਾ ਕੀ ਮਤਲਬ ਕਹਿੰਦਾ ਏਦਾ ਕਰ ਜੇ ਤੈਨੂੰ ਯਕੀਨ ਆ ਤੂੰ ਮੇਰੇ ਘਰ ਰਹਿ ਲੀ ਜਦੋਂ ਤੱਕ ਤੇਰਾ ਕੁਝ ਆਪਣਾ ਨੀ ਬਣਦਾ ਮੇਰੇ ਕੋਲ ਰਹਿ ਸਕਦੀ ਏ।

ਮੈਨੂੰ ੳਹਦੀ ਗੱਲ ਮੰਨਣ ਤੋ ਇਲਾਵਾ ਕੋਈ ਰਾਸਤਾ ਨੀ ਦਿਖਿਆ ਤੇ ਮੈ ੳਹਦੇ ਨਾਲ ਤੁਰ ਪਈ ਤੇ ਮੈ ਆਪਣਾ ਹੱਥ ੳਹਦੇ ਵੱਲ ਵਧਾੳਂਦੇ ਕਿਹਾ ਮੇਰਾ ਨਾਮ ਰੀਤ ਏ ੳਹਨੇ ਮੇਰੇ ਵੱਲ ਦੇਖਿਆ ਤੇ ਕਿਹਾ ਮੇਰਾ ਨਾਮ ਜੀਤ ਏ ਤੇ ਮੈ ਕੁੜੀਆ ਨਾਲ ਹੱਥ ਤੇ ਅੱਖ ਦੋਨੋ ਨੀ ਮਿਲਾੳਂਦਾ ਤੇ ਜੇ ਮੇਰੇ ਘਰ ਰਹਿਣਾ ਬਾਹਲਾ ਨੇੜੇ ਨੀ ਹੋਣਾ ਮੇਰੇ ਤੇ ਮੈ ਕਿਹਾ ਬਾਹਲਾ ਬੇਸੁਆਦ ਤੇ ਆਕੜ ਟਾਈਪ ਬੰਦਾ ਤੂੰ ਕਿਤੇ ਘਰ ਲਿਜਾ ਕੇ ਫਾਇਦਾ ਤਾ ਨੀ ਚੁੱਕੇਗਾ ਤੇ ੳਹ ਫੇਰ ਰੁਕ ਗਿਆ ਤੇ ਕਹਿੰਦਾ ਮੈ ਤੇਰਾ ਫਾਇਦਾ ਕਰਣ ਲੱਗਾ ਚੁੱਕਣ ਨੀ ਤੇ ਬੰਦਿਆ ਵਾਂਗੂ ਤੁਰੀ ਰਹਿ ਤੇ ਮੈ ਕਿਹਾ ਮੈ ਕੁੜੀ ਹੋ ਕੇ ਬੰਦਿਆ ਵਾਂਗ ਕਿਵੇ ਤੁਰੁ ਤੇ ਕਹਿੰਦਾ ਬਾਹਲਾ ਦਿਮਾਗ ਖਾਨੀ ਏ ਤੂੰ ਤੇ ੳਹ ਰੁਕ ਗਿਆ ਮੈ ਕਿਹਾ ਕਿ ਹੋਇਆ ਕਹਿੰਦਾ ਗੱਡੀ ਚਲਾੳਣੀ ਆੳਦੀ ਮੈ ਕਿਹਾ ਆਹੋ ਕਹਿੰਦਾ ਏਸ ਗੱਡੀ ਦੀ ਪਿਛਲੀ ਤਾਕੀ ਖੋਲ ਕੇ ਸਮਾਨ ਰੱਖ ਤੇ ਚਲਾ ਗੱਡੀ ਏਹ ਮੇਰੀ ਹੀ ਆ।

ਮੈ ਕਿਹਾ ਕੀ ਗੱਲ ਤੂੰ ਨੀ ਚਲਾਏਂਗਾ ਕਹਿੰਦਾ ਸਮਝ ਲਾ ਤੈਨੂੰ ਮੈ ਆਪਣਾ ਡਰਾਈਵਰ ਰੱਖਿਆ ਤੇ ਗੱਡੀ ਦੀ ਤਾਕੀ ਖੋਲ ਮੈ ਬੈਠਣਾ ਤੇ ਤੈਨੂੰ ਤੇਰੀ ਤਨਖਾਹ ਮਿਲਜੂ ਤੇ ਮੈ ਕਿਹਾ ਦਸੋ ਮਾਲਿਕ ਜੀ ਜਾਣਾ ਕਿਥੇ ਤੇ ੳਹ ਕਹਿੰਦਾ ਰਾਸਤਾ ਮੈ ਦਸਦਾ ਤੂੰ ਗੱਡੀ ਚਲਾਈ ਚੱਲ ਤੇ ਅਸੀ ੳਹਦੇ ਘਰ ਪੁੱਜ ਗਏ ਤੇ ਫੇਰ ਮੈ ਗੱਡੀ ਅੰਦਰ ਲਾਤੀ ਤੇ ਫੇਰ ੳਹਦਾ ੳਹੀ ਕੰਮ ਕੇ ਤਾਕੀ ਖੋਲ ਮਾਲਕ ਬਾਹਰ ਤਾਹੀ ਆੳਗਾ ਤੇ ੳਹਨੇ ਇਕ ਗਮਲੇ ਵੱਲ ਇਸ਼ਾਰਾ ਕਰਕੇ ਕਿਹਾ ੳਹਦੇ ਥੱਲੇ ਚਾਬੀ ਪਈ ਆ ਜਾ ਲੈ ਆ ਤੇ ਜੰਦਾ ਖੋਲ ਤੇ ਮੈ ਘਰ ਦਾ ਜੰਦਾ ਖੋਲਿਆ ਤੇ ਅਸੀ ਦੋਨੋ ਅੰਦਰ ਚਲੇ ਗਏ ਤੇ ੳਹਨੇ ਕਿਹਾ ਫਰੀਜ ਚ ਖਾਣ ਪੀਣ ਦਾ ਸਮਾਨ ਪਿਆ ਖਾ ਪੀ ਤੇ ਸੋਜਾ ਤੇ ਮੇਰੇ ਖਾਣ ਪੀਣ ਦੀ ਬਾਹਲੀ ਟੈਂਸਨ ਨਾ ਲਈ ਮੈ ਆਪਣਾ ਬਾਹਰ ਹੀ ਖਾ ਕੇ ਆੳਂਗਾ।

ਤੇ ਤੂੰ ੳਹ ਦੂਜਾ ਰੂਮ ਵਰਤ ਲਾ ਮੈ ਖਾ ਪੀ ਕੇ ਸੋ ਗਈ ਤੇ ਅਗਲੇ ਦਿਨ ਮੇਰੀ ਅੱਖ ਜਲਦੀ ਖੁਲ ਗਈ ਤੇ ਮੈ ਦੇਖਿਆ ੳਹ ਏਦਾ ਹੀ ਮੰਜੇ ਤੇ ਬੈਠਾ ਮੈ ਪੁੱਛਿਆ ਚਾਹ ਲਿਆਵਾ ਬਣਾ ਕੇ ਤੇ ਕਹਿੰਦਾ ਨਾ ਮੈ ਚਾਹ ਨੀ ਪੀਂਦਾ ਤੇ ਕਹਿੰਦਾ ਜਲਦੀ ਤਿਆਰ ਹੋਜਾ ਤੇਰੇ ਪਾਸਪੋਰਟ ਤੇ ਏਥੇ ਗਰੀਨ ਕਾਰਡ ਦਾ ਇੰਤਜਾਮ ਕਰਕੇ ਆਈਏ ਮੈ ਕਿਹਾ ਕੀ ਗੱਲ ਤੂੰ ਕਨੇਡਾ ਦਾ ਰਾਸ਼ਟਰਪਤੀ ਏ ਤੇ ੳਹ ਕਹਿੰਦਾ ਜਿਥੇ ਤੱਕ ਹਾਲੇ ਰਾਸ਼ਟਰਪਤੀ ਦੀ ਪਹੁੰਚ ਨਹੀ ੳੱਥੇ ਤੱਕ ਮੇਰੀ ਪਹੁੰਚ ਏ ਤੇ ੳਹਨੇ ਕਿਹਾ ਮੇਰੇ ਕਮਰੇ ਦੀ ਅਲਮਾਰੀ ਚੋ ਇਕ ਖਾਕੀ ਲਿਫਾਫਾ ਪਿਆ ੳਹ ਚੱਕ ਲਿਆ ਤੇ ਏਥੇ ਗਰੀਨ ਕਾਰਡ ਲਈ ਜੋ ਜਰੂਰੀ ਪੇਪਰ ਚਾਹੀਦੇ ੳਹ ਚੱਕ ਲਿਆ।

ਮੈ ੳਹਦੇ ਰੂਮ ਦੀ ਅਲਮਾਰੀ ਚੋ ਲਿਫਾਫਾ ਚੱਕ ਲਿਆਈ ਤੇ ੳਹਨੇ ਕਿਹਾ ਇਹਦੇ ਚ ਆਪਣੀ ਫੋਟੋ ਤੇ ਬਾਕੀ ਹੋਰ ਪੇਪਰ ਪਾਦੇ ਮੈ ਲਫਾਫੇ ਚ ਦੇਖਿਆ ਡਾਲਰਾ ਨਾਲ ਭਰਿਆ ਸੀ ਤੇ ਮੈ ਕਿਹਾ ਤੂੰ ਏਨੇ ਪੈਸੇ ਮੇਰੇ ਤੇ ਕਿੳ ਖਰਚ ਕਰਦਾ ਪਿਆ ਏਨਾ ਅਹਿਸਾਨ ਕਿੳ ਤੇ ੳਹਨੇ ਕਿਹਾ ਡਰਾਈਵਰ ਏ ਤੂੰ ਮੇਰੀ ਅਡਵਾਂਸ ਤਨਖਾਹ ਸਮਝ ਲਾ ਤੇ ਬਾਹਲੇ ਸਵਾਲ ਜਵਾਬ ਵਾਲੀਆ ਕੁੜੀਆ ਮੈਨੂੰ ਨੀ ਪਸੰਦ ਤੇ ਚੱਲ ਗੱਡੀ ਚਲਾ ਜਾਣਾ ਕਿੱਥ ਮੈ ਦਸਦਾ ਤੇ ਮੈ ੳਹਦੇ ਦੱਸੇ ਪਤੇ ਤੇ ਤੁਰ ਪਈ ਤੇ ਇਕ ਜਗਾ ਜਾ ਕੇ ੳਹਨੇ ਗੱਡੀ ਰੁਕਵਾ ਲਈ ਤੇ ੳਹਨੇ ਇਕ ਦੁਕਾਨ ਵਲ ਇਸ਼ਾਰਾ ਕਰਦੇ ਕਿਹਾ ਕਿ ਅੰਦਰ ਜਾ ਤੇ ਹਰਵੀਰ ਨੂੰ ਮਿਲ ਤੇ ਕਹੀ ਕੇ ਹਫਤਾ ਪਹਿਲਾ ਜੀਤ ਮਿਲਿਆ ਸੀ।

ੳਹਨੇ ਕਿਹਾ ਸੀ ਕੇ ਜੇ ਕਦੇ ਲੋੜ ਪਈ ਤੇ ਤੁਹਾਨੂੰ ਮਿਲ ਲਵਾ ਤੁਸੀ ਮੇਰੀ ਮਦਦ ਕਰ ਦਵੋਗੇ ਮੈਨੂੰ ਏਥੇ ਲੀਗਲ ਰਹਿਣ ਦੇ ਕਾਗਜ ਪੱਤਰ ਚਾਹੀਏ ਤੇ ਏਹ ਪੈਸਿਆ ਵਾਲਾ ਲਫਾਫਾ ਦੇ ਦਈ ਤੇ ੳਹਨੂੰ ਏਹ ਨਾ ਦੱਸੀ ਕੇ ਮੈ ਗੱਡੀ ਚ ਬੈਠਾ ਬਸ ਤੂੰ ਏਹ ਸਮਝ ਲਾ ਮੈ ਤੇਰੇ ਨਾਲ ਆਇਆ ਹੀ ਨਹੀ ਮੈ ਕਿਹਾ ਕਿੳ ਤੂੰ ਨਾਲ ਨੀ ਚੱਲੇਂਗਾ ਤੇ ਕਹਿੰਦਾ ਨਹੀ ਮੈ ਨਾਲ ਨੀ ਜਾ ਰਿਹਾ ਜੋ ਕਰਨਾ ਤੂੰ ਆਪ ਕਰਨਾ ਕਿੳਕਿ ਮੈਨੂੰ ਏਥੇ ਹੋਰ ਪਾਸੇ ਕੰਮ ਏ ਤੇ ਮੈ ਅੰਦਰ ਜਾ ਕੇ ਹਰਵੀਰ ਨੂੰ ਮਿਲੀ ਤੇ ੳਸਨੇ ਕਿਹਾ ਕੀ ਪਰਸੋਂ ਸਾਰੇ ਕਾਗਜ ਪੱਤਰ ਮਿਲ ਜਾਣਗੇ ਤੇ ਮੈ ਵਾਪਿਸ ਕਾਰ ਚ ਆ ਗਈ ਏ ਤੇ ਮੈਨੂੰ ਦੇਖ ਕੇ ਕਹਿਣ ਲਗਾ ਦੇਖਿਆ ਏਥੇ ਤੱਕ ਹੈ ਨੀ ਹਾਲੇ ਪਹੁੰਚ ਰਾਸ਼ਟਰਪਤੀ ਦੀ ਤੇ

ਏਸੇ ਤਰਾ ਹੀ ਅਸੀ ਫੇਰ ਵਾਪਿਸ ਘਰ ਆ ਗਏ ਤੇ ਮੈ ੳਹਦੇ ਵੱਲ ਦੇਖੀ ਜਾ ਰਹੀ ਸੀ ਮੈ ੳਹਨੂੰ ਕਿਹਾ ਕੇ ਤੇਰੀਆ ਅੱਖਾ ਤੋ ਏਦਾ ਲਗਦਾ ਜਿਦਾ ਤੈਨੂ ਕਿਤੇ ਦੇਖਿਆ ਲਗਦਾ ਪਰ ਮੈਨੂੰ ਸਮਝ ਨੀ ਆੳਂਦੀ ਤੇ ਮੇਰੀ ਗੱਲ ਸੁਣ ਕੇ ਕਹਿੰਦਾ ਜਾ ਪਰਾ ਨੇੜੇ ਹੋਣ ਨੂੰ ਫਿਰਦੀ ਮੈ ਕਿਹਾ ਕੇ ਤੂੰ ਏਨਾ ਸੜਿਆ ਕਿੳ ਰਹਿਨਾ ਤੇਰੇ ਚ ਕੋਈ ਫਿਲਿੰਗ ਨਾਮ ਦੀ ਚੀਜ ਹੈ ਕਿ ਨਹੀ ਤੇ ੳਹ ਕਹਿੰਦਾ ਅੱਛਾ ਫਿਲਿਗਾਂ ਲੈਣੀਆ ਹੁਣ ਤੂੰ ਚਲ ਮੈ ਇਕ ਫਿਲਿੰਗ ਵਾਲੀ ਗੱਲ ਦਸਦਾ ਮੰਨ ਲਾ ਤੇਰਾ ਵਿਆਹ ਹੋ ਗਿਆ ਮੈ ਕਿਹਾ ਵਾਹ ਮੇਰੇ ਵਿਆਹ ਦੀ ਫਿਲਿੰਗ ਦਸੇਗਾ ਚੱਲ ਦਸ ਕਹਿੰਦਾ ਮੰਨ ਲਾ ਤੇਰੇ ਵਿਆਹ ਹੋ ਗਿਆ ਤੇਰਾ ਘਰਵਾਲਾ ਤੈਨੂੰ ਬਹੁਤ ਪਿਆਰ ਕਰਦਾ ਤੇ ਤੁਸੀ ਰਾਤ ਨੂੰ ਸੁੱਤੇ ਪਏ ੳ ੳਹਦੀ ਪਿਠ ਤੇਰੇ ਵੱਲ ਆ ਤੇ ਤੂੰ ੳਹਨੂੰ ਪਿਛਿੳ ਗਲਵਕੜੀ ਪਾਈ ਏ ਤੇ ਤੇਰਾ ਹੱਥ ੳਹਦੇ ਢਿਡ ਤੇ ਆ

ਤੇ ੳਹ ਤੇਰਾ ਹੱਥ ਫੜਕੇ ੳਪਰ ਨੂੰ ਕਰਦਾ ਤੇ ਹਥੇਲੀ ਤੇ ਕਿਸ ਕਰਦਾ ਕਿਵੇ ਦਾ ਲੱਗੂ ਮੈ ਕਿਹਾ ਵਾਹ ਤੇਰਾ ਵੀ ਦਿਲ ਹੈਗਾ ਇਹ ਫਿਲਿੰਗ ਤੇ ਬਹੁਤ ਵਧੀਆ ਲੱਗੀ ਕਹਿੰਦਾ ਵਧੀਆ ਲੱਗੀ ਮੈ ਕਿਹਾ ਹਾ ਕਹਿੰਦਾ ਬਸ ਫੇਰ ਰਾਤੀ ਮੈਨੂੰ ਸੁਪਨਾ ਆਇਆ ਮੈ ਤੇਰਾ ਘਰਵਾਲਾ ਸੀ ਸੁਪਨੇ ਚ ਤੇ ੳਹ ਜੋਰ ਦਿਨੀ ਹੱਸਣ ਲਗ ਪਿਆ ਮੈ ਕਿਹਾ ਫਿੱਟੇ ਮੂੰਹ ਤੇਰੇ ਤੇ ਤੇਰੀ ਫਿਲਿੰਗ ਦੇ ਪਰ ਜਦੋਂ ਦਾ ਮਿਲਿਆ ਪਹਿਲੀ ਵਾਰੀ ਹੱਸਦਾ ਦੇਖਿਆ ਤੇ ੳਹਦਾ ਹੱਸਣਾ ਮੈਨੂੰ ਚੰਗਾ ਲੱਗਿਆ ਜਿਵੇ ਵੀ ਆ ਆਕੜ ਵਾਲਾ ਏ ਪਰ ਮੁੰਡਾ ਠੀਕ ਏ ਤੇਏਦਾ ਹੀ ਗੱਲਾ ਕਰਦੇ ਕਰਦੇ ਆਪਾ ਆਪਣੇ ਆਪਣੇ ਰੂਮ ਚ ਸੋ ਗਏ ਤੇ ਅਗਲੇ ਦਿਨ ੳਹ ਕਹਿੰਦਾ ਜਾ ਕੇ ਆਪਣੇ ਕਾਗਜ਼ ਪੱਤਰ ਲੇ ਆਈ ਮੈਨੂੰ ਹੋਰ ਕੰਮ ਏ ਤੇ ਮੈ ਆਪਣੇ ਕਾਗਜ਼ ਲੈ ਆਈ ਮੰਨ ਬੜਾ ਖੁਸ਼ ਸੀ ਇਹ ਦੇਖ ਕੇ ਕੋਈ ਏਦਾ ਵੀ ਕਰ ਸਕਦਾ ਕਿਸੇ ਲਈ ਤੇ ਮੈ ਘਰ ਆ ਗਈ ਤੇ ੳਹਨੂੰ ਕਿਹਾ ਇਹਦੇ ਨਾਲ ਤੇ ਗਰੀਨ ਕਾਰਡ ਜਲਦੀ ਮਿਲਜੂ ਤੇ ੳਹਦਾ ਧੰਨਵਾਦ ਕਿੱਤਾ ਤੇ ਏਸੇ ਤਰਾ ਹਫਤਾ ਲੰਘ ਗਿਆ ਤੇ

ੳਹ ਕਦੋ ਘਰੋ ਜਾਂਦਾ ਤੇ ਕਦੇ ਆਂਦਾ ਮੈਨੂੰ ਨਹੀ ਪਤਾ ਸੀ ਤੇ ਗੱਲਾ ਵੀ ਹੁਣ ਵਧੀਆ ਵਧੀਆ ਕਰਦਾ ਸੀ ਸੜਿਆ ਨੀ ਸੀ ਰਹਿੰਦਾ ਤੇ ਮੇਰੇ ਦਿਲ ਚ ਵੀ ੳਹਦੇ ਲਈ ਫਿਲਿੰਗ ਆੳਣੀ ਸ਼ੁਰੂ ਹੋ ਗਈ ਸੀਕੇ ਕੋਈ ਕਿਸੇ ਕੁੜੀ ਨਾਲ ਏਨਾ ਸੁੱਚਾ ਕਿਵੇ ਰਹਿ ਸਕਦਾ ਤੇ ਘਰ ਦੀ ਸਫਾਈ ਮੈ ਹੀ ਕਰਦੀ ਸੀ ਤੇ ਇਕ ਦਿਨ ਘਰ ਦੀ ਸਫਾਈ ਕਰਦਿਆ ਮੈਨੂੰ ਇਕ ਬੈਗ ਮਿਲਿਆ ਤੇ ਮੈ ਦੇਖਿਆ ਕੇ ੳਸ ਬੈਗ ਵਿਚ ਮੇਰੀਆ ਬਚਪਨ ਤੋ ਲੈ ਕੇ ਦੱਸਵੀ ਤੱਕ ਦੀਆ ਫੋਟੋਆ ਪਈਆ ਸੀ ਤੇ ਮੈ ੳਹ ਬੈਗ ਹੋਰ ਚੰਗੀ ਤਰਾ ਫੋਲਣ ਲੱਗ ਪਈ ਕਿ ਏਹ ਹੈ ਕੋਣ ਜੋ ਮੇਰੇ ਬਾਰੇ ਏਨਾ ਜਣਦਾ ਤੇ ੳੱਥੇ ਹੀ ਇਕ ਡਾਇਰੀ ਪਈ ਸੀ ਜਿਸ ਤੋ ਪਤਾ ਲੱਗਿਆ ਏਹ ਤਾ ਮੇਰੇ ਨਾਲ ਹੀ ਪੜਦਾ ਸੀ ਇਹ ੳਹੀ ਮੁੰਡਾ ਜਿਹਨੇ ਦੱਸਵੀ ਦੇ ਅਖੀਰਲੇ ਪੇਪਰ ਵਾਲੇ ਦਿਨ ਮੈਨੂੰ ਪਰਪੋਜ ਕਿਤਾ ਸੀ ਤੇ

ਮੈ ਇਹ ਕਹਿ ਕੇ ਨਾਹ ਕਰਤੀ ਸੀ ੳਹ ਕਹਿੰਦਾ ਸੀ ਕੇ ਮੇਰੀ ਖਵਾਇਸ਼ ਏ ਕੇ ਤੈਨੂੰ ਆਪਣੇ ਘਰ ਰੱਖਾ ਤੇ ੳਹਨੇ ਮੇਰੀ ਹਰ ਯਾਦ ਸਾਂਭ ਕੇ ਰੱਖੀ ਏ ੳਹਦੀ ਡਾਇਰੀ ਪੜ ਕੇ ਮੇਰੀ ਅੱਖਾ ਚੋ ਹੰਝੂ ਤੁਰ ਪਏ ਤੇ ਮੈ ਇਕ ਹੀਏ ਦੀ ਕਦਰ ਨੀ ਕਰ ਸਕੀ ਕਿੳਕਿ ਮੈ ਕਹਿਤਾ ਸੀ ਕੇ ਤੂੰ ਮੇਰੇ ਮੇਚ ਦਾ ਨਹੀ ਮੈ ਸਾਰਾ ਦਿਨ ਰੋਂਦੀ ਰਹੀ ਤੇ ੳਹਦੇ ਬਾਰੇ ਸੋਚਦੀ ਰਹੀ ਕਿ ੳਹ ਆਊਗਾ ਤੇ ੳਹਨੂੰ ਗਲਵੱਕੜੀ ਪਾ ਕੇ ਮਾਫੀ ਮੰਗਣੀ ਏ ਤੇੳਹਦੇ ਸਾਹਮਣੇ ਆਪਣੇ ਪਿਆਰ ਦਾ ਇਜ਼ਹਾਰ ਕਰਨਾ ਤੇ ੳਸ ਦਿਨ ੳਹ ਆਇਆ ਨਹੀ ਤੇ ਮੈ ਏਦਾ ਹੀ ੳਡੀਕਦੇ ੳਡੀਕਦੇ ਸੋ ਗਈ ਤੇ ਅਗਲੇ ਦਿਨ ਜਦੋਂ ਅੱਖ ਖੁਲੀ ਤੇ ੳਹ ਮੇਰੇ ਕੋਲ ਬੈਠਾ ਸੀ ਮੈ ਕਿਹਾ ਕਿਥੇ ਸੀ ਤੂੰ ਸਾਰੀ ਰਾਤ ਤੇ ੳਹ ਕਹਿੰਦਾ ਤੂੰ ਏਥੇ ਰਹਿ ਲਾ ਮੈ ਸ਼ਹਿਰ ਛੱਡ ਜਾ ਰਿਹਾ ਤੇ ਏਹ ਮਕਾਨ ਤੂੰ ਆਪਣਾ ਹੀ ਸਮਝ ਮੈ ਕਿਹਾ ਤੂੰ ਆਪਣੇ ਬਾਰੇ ਸੱਚ ਕਿੳ ਨੀ ਦਸਿਆ ਕਿੳ ਤੂੰ ਆਪਣੇ ਆਪ ਨੂੰ ਮੇਰੇ ਕੋਲੋ ਲੁਕਾਇਆ ੳਹ ਕੁਝ ਨੀ ਬੋਇਆ ਤੇ ਮੈ ਕਿਹਾ ਕੇ ਮੈ ਤੇਰੇ ਨਾਲ ਵਿਆਹ ਕਰਾੳਣਾ ਮੈਨੂੰ ਮਾਫ ਕਰਦੀ

ਮੈ ਤੇਰੇ ਜਜ਼ਬਾਤ ਨਹੀ ਸਮਝ ਸਕੀ ਤੇ ੳਹ ੳੱਠ ਖੜਾ ਹੋਇਆ ਕਹਿੰਦਾ ਜੋ ਹੋਇਆ ੳਹ ਲਿਖਿਆ ਸੀ ਤੇ ਇਕ ਵਾਰੀ ਤੂੰ ਕਿਹਾ ਸੀ ਕੇ ਮੈ ਤੇਰੇ ਮੇਚ ਦਾ ਨਹੀ ਤੇਅੱਜ ਮੈ ਕਹਿ ਰਿਹਾ ਕੇ ਮੈ ਤੇਰੇ ਮੇਚ ਦਾ ਨਹੀ ਆਪਾ ਇਕ ਨਹੀ ਹੋ ਸਕਦੇ ਤੈਨੂੰ ਯਾਦ ਏ ਕੇ ਕੁਝ ਦਿਨ ਪਹਿਲਾ ਤੇਰੀ ਕਾਰ ਨਾਲ ਇਕ ਬੰਦਾ ਵੱਜਿਆ ਸੀ ੳਹ ਬੰਦਾ ਮੈ ਹੀ ਸੀ ਤੇ ੳਸ ਕਾਰ ਦੀ ਟਕਰ ਨਾਲ ਮੈ ਨਹੀ ਵਚਿਆ ਏਸ ਟਾਈਮ ਤੇਰੇ ਸਾਹਮਣੇ ਜੀਤ ਨਹੀ ੳਹਦੀ ਰੂਹ ਏ ਤੇ ਹੁਣ ਮੇਨੂੰ ੳਸ ਰਬ ਨੇ ਬੁਲਾ ਲਿਆ ਏ ਤੇਰਾ ਮੇਰਾ ਸਾਥ ਬਸ ਏਨਾ ਹੀ ਸੀ ਤੇ ਕਦੋ ੳਹ ਬੋਲਦਾ ਬੋਲਦਾ ਅਲੋਪ ਹੋ ਗਿਆ ਮੈਨੂੰ ਸਮਝ ਨਹੀ ਆਇਆ ਮੈ ੳਥੇ ਬੈਠ ਕੇ ਰੋਂਦੀ ਰਹੀ ਤੇ ਮੈ ੳਥੇ ਜਾ ਕੇ ਪਤਾ ਕਿਤਾ ਜੀਤ ਨਹੀ ਸੀ ਮੇਰੇ ਲਈ ਯਕੀਨ ਕਰਨਾ ਔਖਾ ਸੀ ਅੱਜ ਮੇਰੇ ਕੋਲ ਸਭ ਕੁਝ ਆ ਜੇ ਨਹੀ ਹੈਗਾ ਤੇ ਜੀਤ ਮੈ ਜੋ ਵੀ ਆ ੳਹਦੇ ਕਰਕੇ ਤੇ ੳਹੀ ਮੇਰਾ ਪਹਿਲਾ ਤੇ ਆਖਿਰੀ ਪਿਆਰ ਹੈ ਤੇ ਮੈ ਹੁਣ ੳਹਦੇ ਹੀ ਸਕਾਨ ਵਿਚ ਇਕ ਗੋਦ ਲਈ ਧੀ ਨਾਲ ਰਹਿ ਰਹੀ ਆ ਤੇ ੳਹਦੇ ਨਾਲ ਬਿਤਾਏ ਪਲ ਯਾਦਗਾਰ ਹਨ ਤੇ ਪਰ ਫੇਰ ਵੀ ਕਦੇ ਕਦੇ ਸੋਣ ਲਗਿਆ ੳਹਦੀ ਸੋਚ ਨਾਲ ਆਪਣੀ ਹਥੇਲੀ ਨੂੰ ਆਪਣੇ ਬੁਲਾਂ ਦੀ ਛੋਹ ਦੇਣਾ ਵਧੀਆ ਲਗਦਾ।

Leave a Reply

Your email address will not be published. Required fields are marked *