Thursday, November 26, 2020
Home > Special News > ਪਤੀ ਨੇ ਕਿਹਾ ਮੇਰੇ ਕਾਰਨ ਹੀ ਤੇਰੀ ਇੱਜਤ ਹੁੰਦੀ ਹੈ ਤਾ ਪਤਨੀ ਨੇ ਦਿੱਤਾ ਇਸ ਤਰ੍ਹਾਂ ਕਰਾਰਾ ਜਵਾਬ

ਪਤੀ ਨੇ ਕਿਹਾ ਮੇਰੇ ਕਾਰਨ ਹੀ ਤੇਰੀ ਇੱਜਤ ਹੁੰਦੀ ਹੈ ਤਾ ਪਤਨੀ ਨੇ ਦਿੱਤਾ ਇਸ ਤਰ੍ਹਾਂ ਕਰਾਰਾ ਜਵਾਬ

ਪੁਰਾਣੇ ਸਮੇ ਵਿਚ ਇੱਕ ਨਵਾਬ ਸੀ ਘਰ ਪਰਵਾਰ ਅਤੇ ਸਮਾਜ ਵਿਚ ਸਾਰੇ ਉਸਦੀ ਬੜੀ ਇੱਜਤ ਕਰਦੇ ਸੀ।ਇੱਕ ਦਿਨ ਨਵਾਬ ਨੇ ਆਪਣੀ ਬੇਗਮ ਨੂੰ ਕਿਹਾ ਕਿ ਤੈਨੂੰ ਮੇਰੇ ਕਰਕੇ ਹੀ ਹਰ ਜਗਾ ਇੱਜਤ ਮਿਲਦੀ ਹੈ। ਪਤਨੀ ਨੇ ਜਵਾਬ ਦਿੱਤਾ ਕਿ ਮੈ ਇੱਕ ਮਿੰਟ ਵਿਚ ਤੁਹਾਡੀ ਇੱਜਤ ਖਰਾਬ ਕਰ ਸਕਦੀ ਹਾਂ।ਨਵਾਬ ਬੋਲਿਆ ਠੀਕ ਹੈ ਅਜਿਹਾ ਕਰਕੇ ਦੱਸ.ਥੋੜੇ ਸਮੇ ਵਿਚ ਦੋਨਾਂ ਦਾ ਗੁੱਸਾ ਸ਼ਾਂਤ ਹੋ ਗਿਆ ਅਤੇ ਕੁਝ ਦਿਨ ਬੀਤ ਗਏ. ਇੱਕ ਸ਼ਾਮ ਨਵਾਬ ਆਪਣੇ ਦੋਸਤਾਂ ਦੇ ਨਾਲ ਮਹਿਫਲ ਵਿਚ ਬੈਠਿਆਂ ਹੋਇਆ ਸੀ ਤਾ ਅੰਦਰ ਕਮਰੇ ਵਿੱਚੋ ਬੇਟੇ ਦੇ ਰੋਣ ਦੀ ਅਵਾਜ ਆ ਰਹੀ ਸੀ । ਨਵਾਬ ਨੇ ਕਿਹਾ ਕਿ ਬੇਗਮ ਕੀ ਹੋਇਆ ਬੱਚੇ ਨੂੰ ਕਿਉਂ ਡਾਟ ਰਹੀ ਏ।

ਬੇਗਮ ਨੇ ਅੰਦਰ ਤੋਂ ਹੀ ਅਵਾਜ ਦਿੱਤੀ ਇਹ ਖਿਚੜੀ ਮੰਗ ਰਿਹਾ ਹੈ ਜਦਕਿ ਇਸਨੇ ਪੇਟ ਭਰ ਕੇ ਖਾਣਾ ਖਾ ਲਿਆ ਹੈ। ਨਵਾਬ ਨੇ ਕਿਹਾ ਠੀਕ ਹੈ ਉਸਨੂੰ ਥੋੜੀ ਖਿਚੜੀ ਦੇ ਦੇ। ਬੇਗਮ ਨੇ ਕਿਹਾ ਕਿ ਘਰ ਵਿਚ ਹੋਰ ਵੀ ਲੋਕ ਹਨ ਸਾਰੇ ਬੱਚਿਆਂ ਨੂੰ ਕਿਵੇਂ ਦੇਵਾ। ਇਹ ਸਭ ਗੱਲਾਂ ਦੋਸਤ ਸੁਣ ਰਹੇ ਸੀ ਉਹਨਾਂ ਨੇ ਸੋਚਿਆ ਕਿ ਇਹ ਕਿਹੋ ਜਿਹਾ ਨਵਾਬ ਹੈ ਘਰ ਵਿਚ ਥੋੜੀ ਜਿਹੀ ਖਿਚੜੀ ਲਈ ਝਗੜਾ ਹੋ ਰਿਹਾ ਹੈ। ਸਾਰੇ ਦੋਸਤ ਉੱਠ ਕੇ ਚਲੇ ਗਏ। ਨਵਾਬ ਸਮਝ ਗਿਆ ਕਿ ਅੱਜ ਬੇਗਮ ਦੇ ਕਾਰਨ ਉਸਦੀ ਇੱਜਤ ਖਰਾਬ ਹੋ ਗਈ।

ਉਹ ਆਪਣੀ ਪਤਨੀ ਦੇ ਕੋਲ ਗਿਆ ਅਤੇ ਬੋਲਿਆ ਕਿ ਤੂੰ ਆਪਣੀ ਗੱਲ ਸਾਬਤ ਕਰ ਦਿੱਤੀ ਹੈ। ਹੁਣ ਮੇਰੀ ਇੱਜਤ ਵਾਪਸ ਲਿਆ ਕੇ ਦਿਖਾ। ਪਤਨੀ ਨੇ ਕਿਹਾ ਠੀਕ ਹੈ ਆਪਣੇ ਦੋਸਤਾਂ ਨੂੰ ਕੱਲ ਫਿਰ ਬੁਲਾ ਲੈਣਾ। ਅਗਲੇ ਦਿਨ ਫਿਰ ਨਵਾਬ ਦੇ ਦੋਸਤ ਆ ਗਏ ਅਤੇ ਫਿਰ ਬੱਚੇ ਦੇ ਰੋਣ ਦੀ ਆਵਾਜ ਆਈ। ਨਵਾਬ ਨੇ ਪੁੱਛਿਆ ਬੇਗਮ ਅੱਜ ਕੀ ਹੋਇਆ ਹੈ ਇਸਨੂੰ ਅੰਦਰ ਤੋਂ ਬੇਗਮ ਨੇ ਜਵਾਬ ਦਿੱਤਾ ਕਿ ਇਹ ਅੱਜ ਫਿਰ ਖਿਚੜੀ ਦੇ ਲਈ ਰੋ ਰਿਹਾ ਹੈ।

ਨਵਾਬ ਨੇ ਕਿਹਾ ਕਿ ਠੀਕ ਹੈ ਇਸਨੂੰ ਵੀ ਖਿਚੜੀ ਖਵਾਓ ਅਤੇ ਮੇਰੇ ਦੋਸਤਾਂ ਦੇ ਲਈ ਵੀ ਲੈ ਕੇ ਆਓ। ਪਤਨੀ ਤੁਰੰਤ ਹੀ ਇੱਕ ਨੌਕਰ ਨੂੰ ਲੈ ਕੇ ਵੱਡੇ ਬਰਤਨ ਵਿਚ ਖਿਚੜੀ ਲੈ ਕੇ ਆ ਗਈ। ਖਿਚੜੀ ਕੋਈ ਆਮ ਖਿਚੜੀ ਨਹੀਂ ਸੀ। ਖਿਚੜੀ ਵਿਚ ਸੁੱਕੇ ਮੇਵੇ , ਮੇਵਾ ,ਖਜੂਰ ,ਪਿਸਤਾ , ਕਾਜੂ ਬਦਾਮ , ਕਿਸ਼ਮਿਸ਼ ਆਦਿ ਚੀਜਾਂ ਦਿਖਾਈ ਦੇ ਰਹੀਆਂ ਸਨ। ਸਾਰੇ ਦੋਸਤਾਂ ਨੇ ਸੋਚਿਆ ਕਿ ਨਵਾਬ ਸਾਹਿਬ ਦਾ ਜਵਾਬ ਨਹੀਂ ਹੈ। ਪਤਨੀ ਦੇ ਕਾਰਨ ਨਵਾਬ ਦੀ ਇੱਜਤ ਫਿਰ ਵੱਧ ਗਈ।

ਕਹਾਣੀ ਦਾ ਸਾਰ :- ਇਸ ਕਹਾਣੀ ਦਾ ਸਾਰ ਇਹੀ ਹੈ ਕਿ ਵਿਹਾਉਤਾ ਜੀਵਨ ਵਿਚ ਪਤੀ ਪਤਨੀ ਦੋਨੋ ਸਮਾਨ ਰੂਪ ਤੋਂ ਹੀ ਮਹੱਤਵਪੂਰਨ ਹਨ। ਪਤੀ ਨੂੰ ਆਪਣੀ ਪਤਨੀ ਦੀਆ ਭਾਵਨਾਵਾਂ ਦੀ ਵੀ ਕਦਰ ਕਰਨੀ ਚਾਹੀਦੀ ਹੈ। ਪਤਨੀ ਦੇ ਸਹਿਯੋਗ ਦੇ ਬਿਨਾ ਪਤੀ ਨੂੰ ਘਰ ਪਰਿਵਾਰ ਅਤੇ ਸਮਾਜ ਵਿਚ ਮਾਨ ਸਨਮਾਨ ਨਹੀਂ ਮਿਲ ਸਕਦਾ ਹੈ।

Leave a Reply

Your email address will not be published. Required fields are marked *