Wednesday, October 21, 2020
Home > News > ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡਾ ਤੋਹਫ਼ਾ-ਦੇਖੋ ਪੂਰੀ ਖ਼ਬਰ

ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡਾ ਤੋਹਫ਼ਾ-ਦੇਖੋ ਪੂਰੀ ਖ਼ਬਰ

ਫਲਾਂ ਅਤੇ ਸਬਜ਼ੀਆਂ ਦੀ ਢੁਆਈ ਲਈ ਭਾਰਤੀ ਰੇਲ ਸੱਤ ਅਗੱਸਤ ਤੋਂ ਅਪਣੀ ਪਹਿਲੀ ‘ਕਿਸਾਨ ਰੇਲ’ ਸੇਵਾ ਸ਼ੁਰੂ ਕਰਨ ਜਾ ਰਹੀ ਹੈ। ਰੇਲਵੇ ਨੇ ਦਸਿਆ ਕਿ ਅਜਿਹੀ ਪਹਿਲੀ ਰੇਲਗੱਡੀ ਮਹਾਰਾਸ਼ਟਰ ਦੇ ਦੇਵਲਾਲੀ ਤੋਂ ਬਿਹਾਰ ਦੇ ਦਾਨਾਪੁਰ ਵਿਚਾਲੇ ਚੱਲੇਗੀ।ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਇਸ ਸਾਲ ਫ਼ਰਵਰੀ ਵਿਚ ਪੇਸ਼ ਬਜਟ ਵਿਚ ਛੇਤੀ ਖ਼ਰਾਬ ਹੋਣ ਵਾਲੇ ਫਲਾਂ ਅਤੇ ਸਬਜ਼ੀਆਂ ਦੀ ਢੁਆਈ ਲਈ ਇਹ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਰੇਲ ਨੂੰ ਜਨਤਕ-ਨਿਜੀ ਭਾਈਵਾਲੀ ਤਹਿਤ ਚਲਾਇਆ ਜਾਵੇਗਾ।

ਰੇਲ ਮੰਤਰਾਲੇ ਨੇ ਦਸਿਆ, ‘ਅਪਣੀ ਕਿਸਮ ਦੀ ਪਹਿਲੀ ਰੇਲ ਸੱਤ ਅਗੱਸਤ ਨੂੰ ਦਿਨ ਵਿਚ 11 ਵਜੇ ਦੇਵਲਾਲੀ ਤੋਂ ਦਾਨਾਪੁਰ ਲਈ ਚਲਾਈ ਜਾ ਰਹੀ ਹੈ। ਇਹ ਰੇਲ ਹਫ਼ਤਾਵਾਰੀ ਆਧਾਰ ‘ਤੇ ਚੱਲੇਗੀ। ਰੇਲਗੱਡੀ 1519 ਕਿਲੋਮੀਟਰ ਦਾ ਸਫ਼ਰ ਤੈਅ ਕਰਦਿਆਂ ਅਗਲੇ ਦਿਨ ਲਗਭਗ 32 ਘੰਟਿਆਂ ਮਗਰੋਂ ਸ਼ਾਮ ਪੌਣੇ ਸੱਤ ਵਜੇ ਦਾਨਾਪੁਰ ਪਹੁੰਚੇਗੀ।’

ਨਾਸਿਕ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿਚ ਭਾਰੀ ਮਾਤਰਾ ਵਿਚ ਤਾਜ਼ੀਆਂ ਸਬਜ਼ੀਆਂ, ਫੱਲ, ਫੁੱਲ, ਪਿਆਜ਼ ਅਤੇ ਹੋਰ ਫ਼ਸਲਾਂ ਪੈਦਾ ਹੁੰਦੀਆਂ ਹਨ। ਇਨ੍ਹਾਂ ਉਪਜਾਂ ਦੀ ਸਮੇਂ ਸਿਰ ਸੰਭਾਲ ਨਾ ਹੋਣ ਕਾਰਨ ਇਹ ਖ਼ਰਾਬ ਹੋ ਜਾਂਦੀਆਂ ਹਨ। ਇਹ ਫ਼ਸਲਾਂ ਨਾਸਿਕ ਦੇ ਇਲਾਕਿਆਂ ਤੋਂ ਬਿਹਾਰ ਵਿਚ ਪਟਨਾ, ਯੂਪੀ ਦੇ ਇਲਾਹਾਬਾਦ, ਮੱਧ ਪ੍ਰਦੇਸ਼ ਦੇ ਕਟਨੀ, ਸਤਨਾ ਅਤੇ ਹੋਰ ਖੇਤਰਾਂ ਨੂੰ ਭੇਜੀਆਂ ਜਾਂਦੀਆਂ ਹਨ।

ਕਿਸਾਨ ਰੇਲ ਇਨ੍ਹਾਂ ਉਪਜਾਂ ਨੂੰ ਮੁਕਾਮ ‘ਤੇ ਪਹੁੰਚਾਣ ਦਾ ਕੰਮ ਕਰੇਗੀ। ਇਹ ਰੇਲ ਨਾਸਿਕ ਰੋਡ, ਮਨਮਾੜ, ਜਲਗਾਂਵ, ਭੁਸਾਵਲ, ਬੁਰਹਾਨਪੁਰ, ਖੰਡਵਾ, ਇਟਾਰਸੀ, ਜਬਲਪੁਰ, ਸਤਨਾ, ਕਟਨੀ, ਮਣਿਕਪੁਰ, ਪ੍ਰਯਾਗਰਾਜ, ਪੰਡਿਤ ਦੀਨਦਿਆਲ ਨਗਰ ਅਤੇ ਬਕਸ ਵਿਚ ਰੁਕੇਗੀ।ਏ.ਸੀ. ਦੀ ਸਹੂਲਤ ਨਾਲ ਲੈਸ ਫਲਾਂ ਅਤੇ ਸਬਜ਼ੀਆਂ ਨੂੰ ਲਿਜਾਣ ਦੀ ਤਜਵੀਜ਼ ਪਹਿਲੀ ਵਾਰ 2009-10 ਦੇ ਬਜਟ ਵਿਚ ਉਸ ਸਮੇਂ ਦੀ ਰੇਲੀ ਮੰਤਰੀ ਮਮਤਾ ਬੈਨਰਜੀ ਨੇ ਲਿਆਂਦੀ ਸੀ ਪਰ ਇਸ ਦੀ ਸ਼ੁਰੂਆਤ ਨਹੀਂ ਹੋ ਸਕੀ ਸੀ।

Leave a Reply

Your email address will not be published. Required fields are marked *