Thursday, October 29, 2020
Home > Special News > ਨਵੀ ਨਵੀ ਫੇਸਬੁੱਕ ਤੇ ਕੁੜੀ ਮਿਲੀ ਤੇ ਓਹਨੂੰ ਕਹਿੰਦਾ ਹੋਟਲ ਦੇ ਕਮਰੇ ਚ ਚਲਦੇ ਆ ਅਗੇ ਤੁਸੀਂ ਪੜੋ

ਨਵੀ ਨਵੀ ਫੇਸਬੁੱਕ ਤੇ ਕੁੜੀ ਮਿਲੀ ਤੇ ਓਹਨੂੰ ਕਹਿੰਦਾ ਹੋਟਲ ਦੇ ਕਮਰੇ ਚ ਚਲਦੇ ਆ ਅਗੇ ਤੁਸੀਂ ਪੜੋ

ਨਵਾਂ ਨਵਾਂ ਮੁੰਡੇ ਨੇ ਮੋਬਾਇਲ ਲੈ ਲਿਆ…ਫੇਸਬੁਕ ਨਾਲ ਵੀ ਸੀ ਪੰਗਾ ਲੈ ਲਿਆ…ਸੋਹਣੀ ਜਿਹੀ ਨੈਟ ਉੱਤੋਂ ਫੋਟੋ ਚੱਕ ਲਈ..ਪਤਾ ਪਹਿਚਾਣ ਸਭ ਝੂਠ ਰੱਖ ਲਈ…ਅੱਧੀ ਰਾਤ ਤੱਕ ਸੀ ਕਮੈਂਟ ਕਰਦਾ…ਮਾਪਿਆਂ ਨੂੰ ਲੱਗੇ ਮੁੰਡਾ ਬਹੁਤ ਪੜ੍ਹਦਾ..ਲੱਭਦਾ ਸੀ ਕੋਈ ਮੈਨੂੰ ਹੀਰ ਮਿਲਜੇ..ਦਿਲ ਵਾਲਾ ਸੁੱਕਾ ਜਿਹੜਾ ਫੁੱਲ ਖਿੜਜੇ..ਕਰਦੇ ਕਰਾਉਂਦੇ ਇੱਕ ਹੂਰ ਮਿਲ ਗਈ..ਪੜ੍ਹੀ ਲਿਖੀ ਕੁੜੀ ਮਸ਼ਹੂਰ ਮਿਲ ਗਈ..ਮੁੰਡੇ ਨੇ ਸੀ ਹੌਲੀ ਹੌਲੀ ਜਾਲ ਪਾ ਲਿਆ..ਕੁੜੀ ਨੂੰ ਸੀ ਮੁੰਡੇ ਨੇ ਤਾਂ ਪਿੱਛੇ ਲਾ ਲਿਆ..ਮੁੰਡਾ ਕਹਿੰਦਾ ਆਪਾਂ ਮੁਲਾਕਾਤ ਕਰਨੀ..

ਪਿਆਰ ਵਾਲੀ ਹੁਣ ਸ਼ੁਰੂਆਤ ਕਰਨੀ..ਗੱਲ ਸੁਣ ਕੁੜੀ ਵੀ ਸਟੈਂਡ ਵੀ ਲੈ ਗਈ..ਮੁੰਡੇ ਦਿਆਂ ਚੱਕਰਾਂ ‘ਚ ਝੱਲੀ ਪੈ ਗਈ..ਮੁਲਾਕਾਤ ਲਈ ਉਹਨਾ ਥਾਂ ਚੁਣ ਲਈ..ਪਿਆਰ ਵਾਲੀ ਤਾਣੀ ਹੁਣ ਗੂੜ੍ਹੀ ਬੁਣ ਲਈ..ਸਾਹਮਣੇ ਖਲੋ ਗਏ ਦੋਵੇ ਜਣੇ ਆਣਕੇ..

ਖੁਸ਼ ਹੋ ਗਏ ਪਿਆਰ ਦਾ ਅਨੰਦ ਮਾਣਕੇ..ਮਿਲਣਾ ਮਿਲਾਉਣਾ ਹੁਣ ਆਮ ਹੋ ਗਿਆ..ਮਾਪਿਆਂ ਤੋਂ ਜਿਆਦਾ ਮੁੰਡਾ ਖਾਸ ਹੋ ਗਿਆ..ਇੱਜਤਾਂ ਦੀ ਪੰਡ ਕੁੜੀ ਬਹਿ ਗਈ ਵੇਚਕੇ..ਸੋਚਦੀ ਏ ਇਸ਼ਕੇ ਦੀ ਅੱਗ ਸੇਕ ਕੇ..ਕੁੜੀ ਕਹਿੰਦੀ ਵਿਆਹ ਕਰਵਾ ਲੈਨੇ ਆਂ..ਆਪਾਂ ਨਵੀਂ ਜਿੰਦਗੀ ਵਸਾ ਲੈਨੇ ਆਂ..ਮੁੰਡਾ ਕੁੜੀ ਪਿੰਡੋਂ ਚੰਡੀਗੜ੍ਹ ਆ ਗਏ..ਹੋਟਲ ਦੇ ਵਿੱਚ ਪੂਰੀ ਰਾਤ ਲਾ ਗਏ..ਮੁੰਡਾ ਕਹਿੰਦਾ ਡਾਕੂਮੈਂਟ ਘਰ ਰਹਿ ਗਏ..ਕੁੜੀ ਦੇ ਸੀ ਦਿਲ ਨੂੰ ਤਾਂ ਹੌਲ ਪੈ ਗਏ ..

ਮੁੰਡਾ ਕਹਿੰਦਾ ਡਰ ਨਾ ਮੈਂ ਲੈ ਕੇ ਆਊਂਗਾ..ਤੈਨੂੰ ਮੈਂ ਵਿਆਹ ਕੇ ਸੱਚੀਂ ਲੈ ਕੇ ਜਾਊਂਗਾ ..ਘੰਟੇ ਬਾਅਦ ਫੋਨ ਉਹਦਾ ਬੰਦ ਹੋ ਗਿਅਾ..ਕੁੜੀ ਲਈ ਤਾਂ ਹਰ ਬੂਹਾ ਬੰਦ ਹੋ ਗਿਆ..ਕੀਤੀਆਂ ਉਡੀਕਾਂ ਉਹਨੇ ਧਾਂਹਾਂ ਮਾਰਕੇ..ਜਿਸਮ ਵਪਾਰੀ ਸੁੱਟ ਗਏ ਵਿਸਾਰ ਗਏ ..ਪਿੰਡ ਅਤੇ ਸ਼ਹਿਰ ਤੋਂ ਵੀ ਅਨਜਾਣ ਸੀ..ਦਿਲ ਵਿੱਚ ਢੇਰੀ ਹੋਏ ਪਏ ਅਰਮਾਨ ਸੀ..ਫੇਸਬੁਕ ਉੱਤੇ ਨਾਮ ਪਤਾ ਸਭ ਝੂਠ ਸੀ..ਕਸਮਾਂ ਤੇ ਵਾਅਦੇ ਉਹਦੇ ਸਭ ਝੂਠ ਸੀ..

ਜਿਸਮਾਂ ਦੀ ਲੁੱਟੀ ਕੁੜੀ ਗੁੱਸਾ ਖਾ ਗਈ..ਗੁੱਸੇ ਵਿੱਚ ਆ ਕੇ ਸਲਫਾਸ ਖਾ ਗਈ..ਲੱਖਾਂ ਭੈਣਾਂ ਏਦਾਂ ਦਾ ਸ਼ਿਕਾਰ ਹੋ ਗਈਆ..ਜਿੰਦਗੀ ਤੋਂ ਆਪ ਹੀ ਬੇਕਾਰ ਹੋ ਗਈਆਂ..ਮੁੰਡਿਆਂ ਦਾ ਕੀ ਏ ਦਿਲ ਤੋੜ ਦਿੰਦੇ ਨੇ..ਇੱਜਤਾਂ ਨੂੰ ਲੁੱਟਕੇ ਮਧੋਲ ਦਿੰਦੇ ਨੇ..ਹੱਥ ਜੋੜ ਧੀਆਂ ਨੂੰ ਸਮਝਾਉਣਾ ਚਾਹੁੰਦਾ ਹਾਂ..ਰਾਕਸ਼ਾਂ ਤੋਂ ਧੀਆਂ ਨੂੰ ਬਚਾਉਣਾ ਚਾਹੁੰਦਾ ਹਾਂ..ਪੜ੍ਹਿਓ ਭਾਂਵੇਂ ਜੀ ਇਹਨੂੰ ਤੁਸੀਂ ਲੁਕ ਲੁਕ ਕੇ..

ਰੂਹਾਂ ਵਾਲੇ ਹਾਣੀ ਮਿਲਦੇ ਨਹੀਂ ‘ਫੇਸਬੁਕ ਤੇ…ਪਰ ੲੇ ਵੀ ਨਹੀ ਕਿ ਸਾਰੇ ਮੁੰਡੇ ਮਾੜੇ ਹੁੰਦੇ ਨੇ…ਕੁਝ ੲਿਜਤਾਂ ਦੇ ਲੲੀ ਕਿਤੇ ਵਾਅਦੇ ਕਸਮਾ ਨੂੰ ਸਿਰੇ ਚੜੋਂਦੇ ਨੇ..ਬਸ ਥਕ ਗਿਅਾ ਮੁੰਡਿਅਾਂ ਦੇ ੲੇਸ ਵਿਵਹਾਰ ਤੋਂ..ਗਲਤੀ ੲਿਕ ਮੁੰਡਾ ਕਰਦਾ…ਤੇ ਭਰਨੀ ਸਾਰਿਅਾਂ ਨੂੰ ਪੈਂਦੀ.. ਸੋ ਅਖੀਰ ਚ ਕੀ ਦਸਾਂ.ਮੁੰਡਿਅੋ ਹਟਜੋ ਜੇ ਥੋਡੀ ਜਾਗਦੀ ਜਮੀਰ ੲਸ਼ੇਅਰ ੳੁਹੀ ਕਰੂ…ਜਿਹੜਾ ੲੇਦਾ ਦੇ ਮੁੰਡਿਅਾਂ ਦੇ ਖਿਲਾਫ ਹੋ

Leave a Reply

Your email address will not be published. Required fields are marked *