Monday, November 30, 2020
Home > Special News > ਇਸ ਬੰਦੇ ਦੇ ਕਾਰਨਾਮੇ ਪੜ ਕੇ ਤੁਸੀਂ ਵੀ ਸੋਚੀ ਪੈ ਜਾਵੋਗੇ

ਇਸ ਬੰਦੇ ਦੇ ਕਾਰਨਾਮੇ ਪੜ ਕੇ ਤੁਸੀਂ ਵੀ ਸੋਚੀ ਪੈ ਜਾਵੋਗੇ

ਆਓ ਤੁਹਾਨੂੰ ਮਿਲਾਉਂਦੇ ਹਾਂ ਅਮਰੀਕਾਦੇਜੋਨਾਥਨਲੀਰਿਚੇਜ ਨਾਲ। ਇਸਦਾ ਜਨਮ 27 ਦਸੰਬਰ 1976 ਨੂੰ ਫਿਲਾਡੇਲੀਫਆ(US) ਚ ਹੋਇਆ ਸੀ,ਇਹ ਦੁਨੀਆ ਦਾ ਅਜੀਬੋਗਰੀਬ ਇਨਸਾਨ ਹੈ,, ਇਹ ਦੁਨੀਆਂ ਦਾ ਸਭ ਤੋਂ ਜਿਆਦਾ ਮੁਕੱਦਮੇ ਲੜਨ ਵਾਲਾ ਬੰਦਾ ਕਹਿਲਾਉਂਦਾ ਹੈ।

ਇੰਨੇ ਸਭ ਤੋਂ ਪਹਿਲਾਂ ਮੁਕੱਦਮਾ ਆਪਣੀ ਮਾਂ ਦੇ ਖਿਲਾਫ ਦਰਜ ਕਰਵਾਇਆ ਕਿ ਮਾਂ ਨੇ ਓਹਦੀ ਪਾਲਣਾ ਪੋਸ਼ਣਾਂ ਚੰਗੀ ਤਰ੍ਹਾਂ ਨਹੀਂ ਕੀਤੀਤੇ ਉਹ ਇਹ ਕੇਸ ਜਿੱਤ ਗਿਆ, ਅਤੇ ਇਸਨੂੰ 20 ਹਜ਼ਾਰ ਡਾਲਰ ਮੁਆਫ਼ਜਾ ਮਿਲਿਆ।ਇਸਨੇ ਆਪਣੇ ਦੋਸਤ,ਆਪਣੇ ਉਸਤਾਦ, ਆਪਣੇ ਗੁਆਂਢੀ, ਆਪਣੇ ਰਿਸ਼ਤੇਦਾਰਾਂ,ਆਪਣੀ ਮੰਗੇਤਰ, ਪੁਲੀਸ, ਜੱਜ, ਮਸ਼ਹੂਰ ਕੰਪਨੀਆਂ, ਇਥੋਂ ਤੱਕ ਕਿ ਜਾਰਜ ਬੁਸ਼ ਉੱਤੇ ਵੀ ਮੁਕੱਦਮੇ ਦਰਜ ਕਰਵਾਏ!

ਅਲੱਗ ਅਲੱਗ ਅਦਾਲਤ ਚ ਇਸਦੇ ਵੱਲੋਂ ਦਾਖਲ ਕੀਤੇ ਗਏ ਮੁੱਕਦਮੇਆ ਦੀ ਸੰਖਿਆ 2600 ਦੇ ਕਰੀਬ ਹੈ,, ਇਸਦਾ ਨਾਮ ਗਿੰਨੀਜ਼ ਬੁੱਕ ਚ ਵੀ ਦਰਜ ਕੀਤਾ ਗਿਆ। ਫਿਰ ਇਸਨੇ ਗਿੰਨੀਜ਼ ਬੁਕ ਆਫ ਵਲਡ ਦੇ ਖਿਲਾਫ ਵੀ ਮੁਕੱਦਮਾ ਠੋਕ ਦਿੱਤਾ, ਕਿ ਉਸਦੀ ਇਜਾਜ਼ਤ ਦੇ ਬਿਨਾਂ ਉਸਦੀ ਜਾਤੀ ਜਿੰਦਗੀ ਦੇ ਸਬੰਧ ਚ ਕਿਊ ਲਿਖਿਆਂ !

ਇਹ ਆਪਣੇ ਜਿਆਦਾਤਰ ਮੁਕੱਦਮੇਆ ਅਤੇ ਹਾਰਜ਼ਾਨੇ ਚੋ 8 ਲੱਖ ਡਾਲਰ ਜਿੱਤ ਚੁਕਿਆ ਹੈ !ਇਸਨੂੰ ਇਕ ਟੀਵੀ ਸ਼ੋਅ ਚ ਬੁਲਾਇਆ ਗਿਆ, ਇਸਨੇ ਬਹੁਤ ਹੀ ਦੁਖ ਅਤੇ ਅਲੱਗ ਅੰਦਾਜ਼ ਚ ਸ਼ੋਅ ਵਾਲਿਆਂ ਨੂੰ ਸਵਾਲ ਕੀਤਾ ਕਿ ,,, ਕਿ ਵਜਾਹ ਹੈ ਜੋ ਇੰਨੀ ਸ਼ੋਹਰਤ ਤੋਂ ਬਾਅਦ ਵੀ ਮੈਂ ਇਕੱਲਾ ਜ਼ਿੰਦਗੀ ਗੁਜ਼ਾਰ ਰਿਹਾ ਹਾਂ !…..ਕੋਈ ਮੈਨੂੰ ਪਿਆਰ ਕਰਨ ਵਾਲੀ ਨਹੀਂ ਹੈ?

ਟੀਵੀ ਸ਼ੋਅ ਵਾਲੇ ਇਸ ਗੱਲ ਉੱਤੇ ਖਿੜ ਕੇ ਹੱਸ ਪਏ ਤੇ ਕਾਫੀ ਦੇਰ ਤੱਕ ਹੱਸਦੇ ਰਹੇ.ਇਸ ਉਹ ਟੀਵੀ ਸ਼ੋਅ ਵੀ ਛੱਡ ਕੇ ਤੁਰ ਗਿਆ, ਅਤੇ ਆਪਣੀ ਬੇਜ਼ਤੀ ਦੇ ਲਈ ਉਸ ਟੀਵੀ ਚੈਨਲ ਉੱਤੇ ਮੁਕੱਦਮਾ ਦਰਜ ਕਰਵਾਇਆ 50 ਹਜ਼ਾਰ ਡਾਲਰ ਓਧਰੋਂ ਵੀ ਹਰਜ਼ਾਨਾ ਮਿਲ ਗਿਆ।

Leave a Reply

Your email address will not be published. Required fields are marked *