Tuesday, October 27, 2020
Home > News > ਨਵਜੋਤ ਸਿੱਧੂ ਨੇ ਕੀ ਕਰਤਾ ਅਜਿਹਾ ਕਿ ਭੜਕੇ ਲੋਕ ਕਹਿੰਦੇ ਆਜੋ ਇੱਥੇ !

ਨਵਜੋਤ ਸਿੱਧੂ ਨੇ ਕੀ ਕਰਤਾ ਅਜਿਹਾ ਕਿ ਭੜਕੇ ਲੋਕ ਕਹਿੰਦੇ ਆਜੋ ਇੱਥੇ !

ਕੋਰੋਨਾ ਮਹਾਂਮਾਰੀ ਦੇ ਚਲਦਿਆਂ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸੇਵਾ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਪਰ ਅੈੱਮ ਅੈੱਲ ਏ ਨਵਜੋਤ ਸਿੰਘ ਸਿੱਧੂ ਦੇ ਇਲਾਕੇ ਦਾ ਕੁਝ ਵੱਖਰਾ ਹੀ ਨਜ਼ਾਰਾ ਹੈ।ਉਥੋ ਦੇ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਕੋਲ ਨਾ ਤਾਂ ਰਾਸ਼ਨ ਪੁੱਜ ਰਿਹਾ ਹੈ ਅਤੇ ਨਾ ਕੋਈ ਹੋਰ ਸਹੂਲਤਾ।ਉਥੋ ਦੇ ਲੋਕਾਂ ਦਾ ਕਹਿਣਾ ਹੈ ਕਿ ਸਿੱਧੂ ਕੇਵਲ ਦੋ ਵਾਰ ਹੀ ਅਾਪਣੇ ਇਲਾਕੇ ਵਿੱਚ ਅਾਏ ਹਨ ਅਤੇ ਲੋਕਾਂ ਦੀਆਂ ਲਿਸਟਾਂ ਬਣਾ ਕੇ ਚਲੇ ਜਾਂਦੇ ਹਨ ਪਰ ਰਾਸ਼ਨ ਨਹੀਂ ਦਿੱਤਾ ਜਾਂਦਾ।

ਪਰ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਰਾਸ਼ਨ ਲੋਕਾਂ ਨੂੰ ਵੰਡਿਆ ਜਾ ਰਿਹਾ ਹੈ। ਉਥੋ ਦੇ ਲੋਕਾਂ ਨੂੰ ਸ਼ਨੀ ਮੰਦਰ ਅਤੇ ਅਖਿਲ ਭਾਰਤੀ ਹਿੰਦੂ ਮਹਾਸਭਾ ਦੁਅਾਰਾ ਰਾਸ਼ਨ ਵੰਡਿਆ ਜਾ ਰਿਹਾ ਹੈ ਅਤੇ ਲੋਕਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ।ਇਸ ਸਮਾਜ ਸੇਵਾ ਸੰਸਥਾ ਦਾ ਕਹਿਣਾ ਹੈ ਕਿ ਅਸੀਂ 22 ਮਾਰਚ ਤੋਂ ਲਗਾਤਾਰ ਲੋਕਾਂ ਨੂੰ ਰਾਸ਼ਨ ਅਤੇ ਮਾਸ਼ਕ ਵੰਡ ਰਹੇ ਹਾਂ।ਭੁੱਖਮਰੀ ਦੇ ਕਾਰਨ ਪ੍ਰਵਾਸੀ ਲੋਕ ਵੀ ਅਾਪਣੇ ਘਰਾਂ ਨੂੰ ਜਾ ਰਹੇ ਹਨ ਜੋ ਕਿ ਉਦਯੋਗ ਲਈ ਘਾਟੇ ਦਾ ਸੌਦਾ ਹੈ।ਇਸ ਤਰ੍ਹਾਂ ਇਨ੍ਹਾਂ ਲੋਕਾਂ ਨੂੰ ਪੰਜਾਬ ਵਿਚ ਰੱਖਣ ਲਈ ਇਨ੍ਹਾਂ ਦੀਆਂ ਜ਼ਰੂਰੀ ਲੋਕਾਂ ਵੱਲ ਧਿਆਨ ਦੇਣ ਦੀ ਲੋੜ ਹੈ।

ਸਿੱਧੂ ਦੇ ਇਲਾਕੇ ਦੀ ਜਨਤਾ ਭੁੱਖਮਰੀ ਦਾ ਸ਼ਿਕਾਰ ਹੋ ਰਹੀ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਕੋਈ ਰਾਸ਼ਨ ਸਾਡੇ ਤੱਕ ਨਹੀਂ ਪਹੁੰਚ ਰਿਹਾ।ਉਨ੍ਹਾਂ ਕਿਹਾ ਕਿ ਅਸੀਂ ਨਵਜੋਤ ਸਿੰਘ ਸਿੱਧੂ ਦੇ ਘਰ ਵੀ ਗਏ ਸੀ ਪਰ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਮਿਲਣ ਨਾ ਦਿੱਤਾ ਅਤੇ ਇਹ ਦਿਲਾਸਾ ਦੇ ਕੇ ਭੇਜ ਦਿੱਤਾ ਗਿਆ ਕਿ ਰਾਸ਼ਨ ਵੰਡਿਆ ਜਾਵੇਗਾ।ਇਸ ਤਰ੍ਹਾਂ ਲੋਕਾਂ ਵੱਲੋ ਅਪੀਲ ਕੀਤੀ ਜਾ ਰਹੀ ਹੈ ਕਿ ਸਾਡੀਆਂ ਲੋੜਾਂ ਪੂਰੀਆਂ ਕੀਤੀਆਂ ਜਾਣ।ਸਿੱਧੂ ਨੂੰ ਚਾਹੀਦਾ ਹੈ ਕਿ ਅਾਪਣੇ ਇਲਾਕੇ ਵਿੱਚ ਜਾ ਕੇ ਲੋਕਾਂ ਦੀਅਾਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾਵੇ।

Leave a Reply

Your email address will not be published. Required fields are marked *