Saturday, October 31, 2020
Home > News > ਯੁਵਰਾਜ ਸਿੰਘ ਦਾ ਮਹਿੰਦਰ ਧੋਨੀ ਬਾਰੇ ਨਵਾਂ ਖੁਲਾਸਾ

ਯੁਵਰਾਜ ਸਿੰਘ ਦਾ ਮਹਿੰਦਰ ਧੋਨੀ ਬਾਰੇ ਨਵਾਂ ਖੁਲਾਸਾ

ਭਾਰਤੀ ਕ੍ਰਿਕਟ ਇਤਿਹਾਸ ਦੇ ਸਰਬੋਤਮ ਆਲਰਾ ਰਾਉਂਡਰਸ ‘ਚੋਂ ਇੱਕ ਯੁਵਰਾਜ ਸਿੰਘ ਨੂੰ ਆਖਰੀ ਮਿੰਟ ‘ਤੇ ਟੀਮ ‘ਚ ਜਗ੍ਹਾ ਨਹੀਂ ਮਿਲੀ।ਨਤੀਜੇ ਵਜੋਂ ਉਸ ਨੂੰ ਵਿਦਾਈ ਮੈਚ ਨਾ ਖੇਡਦਿਆਂ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿਣਾ ਪਿਆ। ਹੁਣ ਯੁਵਰਾਜ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਪਹਿਲਾਂ ਹੀ ਉਸ ਨੂੰ ਕਿਹਾ ਸੀ ਕਿ ਉਸ ਨੂੰ 2019 ਵਿਸ਼ਵ ਕੱਪ ਦੀ ਟੀਮ ਵਿੱਚ ਨਹੀਂ ਚੁਣਿਆ ਜਾਵੇਗਾ, ਕਿਉਂਕਿ ਚੋਣਕਾਰ ਉਸ ਦੇ ਨਾਮ ‘ਤੇ ਵਿਚਾਰ ਨਹੀਂ ਕਰ ਰਹੇ ਹਨ।

ਯੁਵਰਾਜ ਸਿੰਘ ਨੇ ਕਿਹਾ, “ਜਦੋਂ ਮੈਂ ਵਾਪਸ ਆਇਆ ਤਾਂ ਵਿਰਾਟ ਕੋਹਲੀ ਨੇ ਮੇਰਾ ਸਮਰਥਨ ਕੀਤਾ। ਜੇਕਰ ਉਹ ਉਦੋਂ ਮੇਰਾ ਸਮਰਥਨ ਨਾ ਕਰਦੇ ਤਾਂ ਮੈਂ ਵਾਪਸ ਨਹੀਂ ਆਉਣਾ ਸੀ ਪਰ ਧੋਨੀ ਨੇ ਹੀ ਮੈਨੂੰ 2019 ਦੇ ਵਿਸ਼ਵ ਕੱਪ ਲਈ ਸਹੀ ਤਸਵੀਰ ਦਿਖਾਈ ਕਿ ਹੁਣ ਚੋਣਕਰਤਾ ਤੁਹਾਡੇ ਬਾਰੇ ਨਹੀਂ ਸੋਚ ਰਹੇ। ਉਨ੍ਹਾਂ ਸਹੀ ਤਸਵੀਰ ਦਿਖਾਈ ਤੇ ਇਹ ਬਿਲਕੁਲ ਸਪੱਸ਼ਟ ਕਰ ਦਿੱਤਾ ਕਿ ਉਨ੍ਹਾਂ ਉਹ ਸਭ ਕੁਝ ਕੀਤਾ ਜੋ ਉਹ ਕਰ ਸਕਦੇ ਸੀ।”

ਸਾਲ 2019 ਦੇ ਵਰਲਡ ਕੱਪ ਟੀਮ ਦਾ ਹਿੱਸਾ ਨਾ ਬਣਨ ਦਾ ਮਤਲਬ ਇਹ ਸੀ ਕਿ ਯੁਵਰਾਜ ਸਿੰਘ, ਜੋ 2011 ਦੇ ਵਰਲਡ ਕੱਪ ਵਿੱਚ ਮੈਨ ਆਫ ਦਿ ਸੀਰੀਜ਼ ਸੀ, ਵਾਪਸ ਨਹੀਂ ਜਾ ਰਿਹਾ। ਉਹ ਮਾੜੇ ਫਾਰਮ ਨਾਲ ਵੀ ਜੂਝ ਰਿਹਾ ਸੀ ਤੇ ਭਾਰਤੀ ਟੀਮ ਦੇ ਵੱਡੇ ਟੂਰਨਾਮੈਂਟ ਤੋਂ ਬਾਹਰ ਹੋ ਰਿਹਾ ਸੀ।

ਰਣਜੀ ਟਰਾਫੀ ‘ਚ ਸੈਂਕੜਾ ਬਣਾਉਣ ਤੋਂ ਬਾਅਦ ਵੀ ਉਸ ਨੂੰ ਵਿਸ਼ਵ ਕੱਪ ਵਰਗੇ ਵੱਡੇ ਟੂਰਨਾਮੈਂਟ ‘ਚ ਮੌਕਾ ਨਹੀਂ ਮਿਲ ਸਕਿਆ। ਉਸ ਨੇ ਕਿਹਾ ਕਿ ਉਸ ਨੇ ਕਦੇ ਧੋਨੀ ਬਾਰੇ ਸ਼ਿਕਾਇਤ ਨਹੀਂ ਕੀਤੀ।

Leave a Reply

Your email address will not be published. Required fields are marked *