Saturday, December 5, 2020
Home > Special News > ਮੈ ਲਵ ਮੈਰਜ ਕੀਤੀ ਆ ਤੇ ਮੈਨੂੰ ਪਤਾ ਨਹੀ ਸੀ ਕਿ ਮੁੰਡਾ ਚਿੱਟਾ ਵਗੇਰਾ ਪੀਂਦਾ ਵਾ

ਮੈ ਲਵ ਮੈਰਜ ਕੀਤੀ ਆ ਤੇ ਮੈਨੂੰ ਪਤਾ ਨਹੀ ਸੀ ਕਿ ਮੁੰਡਾ ਚਿੱਟਾ ਵਗੇਰਾ ਪੀਂਦਾ ਵਾ

ਮੈ ਜਲੰਧਰ ਆਪਣੇ ਦੋਸਤ ਦੀ ਮੈਰਿਜ ਤੇ ਗਿਆ ਹੋਇਆ ਸੀ ਬਰਾਤ ਤੋ ਇੱਕ ਦਿਨ ਪਹਿਲਾ ਵਾਲੇ ਦਿਨ ਦੀ ਸ਼ਾਮ ਨੂੰ ਭੰਗੜਾ ਪੌਣ ਲਈ ਡੀਜੇ ਲਾਇਆ ਹੋਇਆ ਸੀ।ਸਾਰੇ ਮੁੰਡੇ ਖੁਸ਼ੀ ਵਿੱਚ ਭੰਗੜਾ ਪਾ ਰਹੇ ਸੀ ਤੇ ਨਾਲੇ ਗੱਲ਼ਾ ਕਰਦੇ ਸੀ ਕਿ ਕੱਲ ਨੂੰ ਪੈਲਿਸ ਵਿਚ ਭੰਗੜਾ ਪਾਵਾਗੇ ਕਿਉ ਕਿ ਡਾਨਸਰਾਂ ਬੜੀਆ ਅੱਤ ਨੇ ਦੇਖੀ ਮਜਾ ਅੌਦਾ। ਕੋਈ ਕਹੇ ਆਪਾ ਤਾ ਸਟੇਜ ਤੇ ਦੋ ਕੁ ਪੈ ਗ ਲਾ ਕੇ ਡਾਨਸਰ ਦੀ ਬਾਹ ਫੜ ਕੇ ਨੱਚਣਾ ਤੇ ਕੋਈ ਪਤਾ ਨਹੀ ਕੀ ਕਨਜ ਸੇਚੀ ਬੈਠਾ ਸੀ।

ਜਿਵੇ ਤਿਵੇ ਰਾਤ ਗੁਜਰ ਗਈ ਤੇ ਸਵੇਰੇ ਬਰਾਤ ਟਾਇਮ ਫਿਰ ਓਹੀ ਗੱਲਾ ਚੱਲ ਰਹੀਆ ਸੀ ਓਨਾ ਵਿਚ ਬਰਾਤ ਪਿੰਡੋ ਪੈਲਿਸ ਵਿਚ ਪੁਜੀ ਤੇ ਰਸਮ ਰਿਵਾਜ ਨਿਭਾ ਕੇ ਕੁਜ ਕੁ ਫੇਰਿਆ ਲਈ ਗੁਰੂ ਘਰ ਨੂੰ ਚਲੇ ਗਏਤੇ ਜਿੰਨਾ ਖੱਪ ਕਰਨੀ ਸੀ ਸਟੇਜ ਦੇ ਸਾਹਮਣੇ ਲੱਗੇ ਟੇਬਲਾ ਤੇ ਬੈਠ ਗਏ ਤੇ ਏਨੇ ਨੂੰ ਟੇਬਲਾ ਤੇ ਦਾ ਰੂ ਸੋਡੋ ਤੇ ਚਿਕਨ ਵੀ ਲੱਗ ਗਿਆ ਤੇ ਓਦਰ ਡੀਜੇ ਤੇ ਪੋ੍ਗਰਾਮ ਵੂ ਸ਼ੁਰੂ ਹੋ ਗਿਆ।

ਫਿਰ ਕੀ ਸੀ ਮੇਰੇ ਵਰਗੇ ਫੁਕਰੇ ਲਾਕੇ ਤਿੰਨ ਚਾਰ ਪੈਗ ਚੜ ਗਏ ਸਟੇਜ ਤੇ ਥੋੜੀ ਕੁ ਦੇਰ ਬਾਦ ਦੋ ਡਾਨਸਰਾ ਸਟੇਜ ਤੇ ਬੁਲਾ ਲਈਆ ਤੇ ਓਨਾ ਉਤੋ ਪੈਸੇ ਸੁੱਟੇ ਜਾ ਰਹੇ ਸਨ ਤੇ ਕੋਈ ਬਾਹ ਫੜੇ ਤੇ ਕੋਈ ਏਹੋ ਜਹੀਆ ਹ ਰ ਕ ਤਾ ਕਰੇ ਕਿ ਵੇਖ ਕੇ ਸ਼ ਰ ਮ ਆਵੇ।ਇਕ ਡਾਨਸਰ ਰੋਦੀ ਹੋਈ ਸਟੇਜ ਤੋ ਆਪਣੇ ਡਰੈਸਿੰਗ ਰੂਮ ਵੱਲ ਗੱਈ ਤੇ ਏਹ ਵੇਖ ਕੇ ਮੈਨੂੰ ਬਹੁਤ ਦੁੱਖ ਹੋਇਆ ਤੇ ਮੈ ਵੀ ਡਰੈਸਿੰਗ ਰੂਮ ਵਿਚ ਗਿਆ ਤੇ ਵੇਖਿਆ ਕਿ ਓਹ ਰੋ ਰਹੀ ਸੀ ਤੇ ਇਕ ਛੋਟਾ ਜਾ ਬੱਚਾ ਮਸਾ 2-3 ਕੁ ਸਾਲ ਦਾ ਹੋਣਾ ਓਸ ਨੂੰ ਦੁੱਧ ਪਿਲਾ ਰਹੀ ਸੀ ਕੇ ਹਲਹੋਰ ਦੋ ਤਿਨ ਡਾਨਸਰ ਕੁੜੀਆ ਉਸ ਨੂੰ ਚੁੱਪ ਕਰਾ ਰਹੀਆ ਸੀ।

ਮੈ ਜਦ ਓਸ ਨੂੰ ਪੁੱਸ਼ਿਆ ਕਿ ਏਨਾ ਛੋਟਾ ਬੱਚਾ ਨਾਲ ਕਿਉ ਲੈ ਕੇ ਆਏ ਤੁਸੀ ਤਾ ਕਹਿਣ ਲੱਗੀ ਵੀਰ ਜੀ ਮੈ ਲਵ ਮੈਰਜ ਕੀਤੀ ਆ ਤੇ ਮੈਨੂੰ ਪਤਾ ਨਹੀ ਸੀ ਕਿ ਮੁੰਡਾ ਸਮੈਕ ਵਗੇਰਾ ਪੀਦਾ ਵਾ।ਮੈਰਿਜ ਤੋ ਛੇ ਸੱਤ ਮਹੀਨੇ ਬਾਦ ਪਤਾ ਚੱਲਿਆ ਕਿ ਨ ਸ਼ਾ ਕਰਦਾ ਵਾ ਤੇ ਮੈ ਘਰ ਦੇ ਵਿਰੁਧ ਜਾ ਕੇ ਮੈਰਿਜ ਕਰ ਲਈ ਸੀ ਤਾ ਕਰਕੇ ਮੇਰੇ ਘਰ ਦੇ ਵੀ ਮੈਨੂੰ ਸਪੋਰਟ ਨਹੀ ਕਰਦੇ।

ਰੇ ਰੋ ਕਹਿਣ ਲੱਗੀ ਵੀਰੇ ਓਨੇ ਮੇਰਾ ਸਾਰਾ ਸਮਾਨ ਵੇਚ ਕੇ ਪੈਸੇ ਨ ਸ਼ਿ ਆ ਚ ਉਡਾ ਦਿਤੇ ਨੇ ਮੈਨੂੰ ਮਜਬੂਰੀ ਵਿਚ ਆ ਸਬ ਕਰਨਾ ਪੈ ਰਿਹਾ ਵਾ ਵਿਚਾਰੀ ਕਹਿਣ ਲੱਗੀ ਵੀਰੇ ਕੀ ਦੱਸਾ ਲੋਕੀ ਤਾ ਸਟੇਜ ਤੇ ਕਈ ਵਾਰੀ ਏਦਾ ਦੀਆ ਹ ਰ ਕ ਤਾ ਕਰਦੇ ਨੇ ਕਿ ਮ ਰ ਨ ਨੁੂੰ ਦਿਲ ਕਰਦਾ ਤੇ ਕਈ ਕਹਿਣ ਗੇ ਦੱਸ ਇੱਕ ਨਾਈਟ ਦੇ ਕਿੰਨੇ ਪੈਸੇ ਲੈਣੇ ਆ।

ਕਹਿੰਦੀ ਵੀਰੇ ਮੈ ਕਦ ਦੀ ਮਰ ਜਾਦੀ ਪਰ ਏਸ ਮਾਸੂਮ ਦਾ ਕੀ ਬਣੂ ਏਹ ਸੋਚ ਕੇ ਮਨ ਸਮਜਾ ਲੈਦੀ ਆ। ਏਹ ਸਾਰਾ ਹਾਲ ਸੁਣ ਕੇ ਮੇਰੀਆ ਅੱਖਾਂ ਭਰ ਆਈਆ। ਤੇ ਮੈ ਓਸ ਨੂੰ 5ਸੌ ਰੁਪਏ ਦਿਤੇ ਪਰ ਓਸ ਨੇ ਲੈਣ ਤੋ ਮਨਾ ਕਰ ਦਿਤਾ।ਪਰ ਮੈ ਫਿਰ ਪੈਸੇ ਦਿੱਤੇ ਤੇ ਕਿਹਾ ਭੈਣੇ ਰੱਖ ਲਾ ਮੈ ਸ਼ਗਨ ਨਹੀ ਦੇਣਾ ਵਿਆਹ ਵਾਲੀ ਜੋੜੀ ਨੂੰ ਜੋ ਤੁਹਾਡਾ ਦਿਲ ਦੁਖਾ ਕੇ ਖੁਸ਼ੀਆ ਲੱਬ ਰਹੇ ਨੇ।

ਲੇਖਕ ਅਗਿਆਤਹੁਣ ਮੇਰੇ ਵਰਗੇ ਕਈ ਮੇਰੇ ਵੀਰ ਕਮੈਂਟ ਕਰਨਗੇ ਕਿ ਕੁੜੀ ਦੀ ਆਵਦੀ ਗਲਤੀ ਸੀ। ਕੁੜੀ ਨਾ ਲਵ ਮੈਰੀਜ ਕਰਵਾਉਂਦੀ ਤਾਂ ਨਾ ਐਸੀ ਦ ਲ ਦ ਲ ਚ ਫ ਸ ਦੀ। ਚਲੋ ਜੇ ਮੰਨ ਵੀ ਉਹ ਕੁੜੀ ਆਵਦੀ ਗ ਲ ਤੀ ਕਾਰਨ ਐਸੇ ਹਾਲਾਤਾਂ ਚ ਫਸੀ‍ ਪਰ ਐਸੀਆਂ ਵੀ ਬਹੁਤ ਹੋਣਗੀਆਂ ਜਿੰਨਾਂ ਨੇ ਕੋਈ ਗਲਤੀ ਨਹੀਂ ਕੀਤੀ ਪਰ ਕਿਸੇ ਨਾ ਕਿਸੇ ਮਜਬੂਰੀ ਕਾਰਨ ਇਹ ਜ਼ਿੱ ਲ ਤ ਸਹਿਣੀ ਪੈ ਰਹੀ ਹੈ।

Leave a Reply

Your email address will not be published. Required fields are marked *