Thursday, October 22, 2020
Home > Special News > ਇਹ ਰਾਸ਼ੀ ਵਾਲੇ ਆਪਣੀ ਭਾਵੁਕਤਾ ਨੂੰ ਕਾਬੂ ਵਿਚ ਰੱਖਣ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਇਹ ਰਾਸ਼ੀ ਵਾਲੇ ਆਪਣੀ ਭਾਵੁਕਤਾ ਨੂੰ ਕਾਬੂ ਵਿਚ ਰੱਖਣ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਮੇਖ : ਮਹਿਲਾ ਅਧਿਕਾਰੀ ਤੋਂ ਸਹਿਯੋਗ ਮਿਲੇਗਾ। ਸੁਖਮਈ ਸਮਾਚਾਰ ਨਾਲ ਆਤਮਬਲ ਵਿਚ ਵਾਧਾ ਹੋਵੇਗਾ। ਜਦਕਿ ਅਣਪਛਾਤਾ ਡਰ ਮਨ ਨੂੰ ਕਮਜ਼ੋਰ ਵੀ ਕਰੇਗਾ।ਬ੍ਰਿਖ : ਅਧਿਆਤਮਕ ਗ੍ਰੰਥ ਪੜ੍ਹਨ ਨਾਲ ਆਤਮਬਲ ਵਿਚ ਵਾਧਾ ਹੋਵੇਗਾ। ਬਣਾਈ ਗਈ ਯੋਜਨਾ ਨੂੰ ਸਕਾਰਾਤਮਕ ਸਰੂਪ ਦੇ ਕੇ ਵਿਵਹਾਰ ਵਿਚ ਲਿਆਓ। ਸਫਲਤਾ ਇੰਤਜ਼ਾਰ ਕਰੇਗੀ।

ਮਿਥੁਨ : ਤੁਹਾਡੀ ਰਾਸ਼ੀ ‘ਤੇ ਰਾਹੂ ਤੇ ਸ਼ਨੀ ਦਾ ਪ੍ਰਭਾਵ ਹੈ। ਇਸ ਕਾਰਨ ਮਨ ਅਣਪਛਾਤੇ ਡਰ ਨਾਲ ਗ੍ਰਸਿਆ ਰਹੇਗਾ। ਕਾਰੋਬਾਰੀ ਕਾਰਨਾਂ ਨਾਲ ਚਿੰਤਤ ਰਹੋਗੇ।ਕਰਕ : ਵਿਆਹੁਤਾ ਜੀਵਨ ਵਿਚ ਸੁਧਾਰ ਹੋਵੇਗਾ। ਸਹੁਰੇ ਘਰ ਤੋਂ ਸੁਖਮਈ ਸਮਾਚਾਰ ਮਿਲ ਸਕਦਾ ਹੈ। ਸਿਹਤ ਵਿਚ ਸੁਧਾਰ ਹੋਵੇਗਾ।

ਸਿੰਘ : ਪਰਿਵਾਰਕ ਮੈਂਬਰ ਜਾਂ ਵਿਅਕਤੀ ਵਿਸੇਸ਼ ਕਾਰਨ ਤਨਾਅ ਮਿਲ ਸਕਦਾ ਹੈ। ਜ਼ੋਖ਼ਮ ਨਾ ਚੁੱਕੋ। ਕੋਈ ਅਜਿਹੀ ਘਟਨਾ ਜਾਂ ਸਮਾਚਾਰ ਮਿਲ ਸਕਦਾ ਹੈ ਜਿਸ ਕਾਰਨ ਮਨ ਚਿੰਤਤ ਰਹੇਗਾ।ਕੰਨਿਆ : ਸੰਤਾਨ ਦੇ ਸੰਬੰਧ ਵਿਚ ਸੁਖਮਈ ਸਮਾਚਾਰ ਮਿਲੇਗਾ। ਰਚਨਾਤਮਕ ਕੋਸ਼ਿਸ਼ਾਂ ਸਾਰਥਕ ਹੋਣਗੀਆਂ। ਸਿੱਖਿਆ ਦੇ ਸੰਬੰਧ ਵਿਚ ਕੁਝ ਨਵੀਂ ਕੋਸ਼ਿਸ਼ ਸਾਰਥਕ ਹੋਵੇਗੀ।

ਤੁਲਾ : ਤੁਹਾਡੀ ਰਾਸ਼ੀ ‘ਤੇ ਸ਼ਨੀ ਦਾ ਲਘੂ ਕਲਿਆਣਕਾਰੀ ਢੱਈਆ ਹੈ, ਜਿਸੱ ਤੋਂ ਤਨਾਅ ਮਿਲ ਸਕਦਾ ਹੈ। ਕਿਸੇ ਤਰ੍ਹਾਂ ਦਾ ਜ਼ੋਖ਼ਮ ਨਾ ਚੁੱਕੋ। ਸੰਜਮ ਵਰਤਣ ਦੀ ਲੋੜ ਹੈ।ਬ੍ਰਿਸ਼ਚਕ : ਕੀਤਾ ਗਿਆ ਪੁਰਸ਼ਾਰਥ ਸਕਾਰਾਤਮਕ ਦਿਸ਼ਾ ਵਿਚ ਸਾਰਥਕ ਹੋਵੇਗਾ, ਪਰ ਉੱਚ ਅਧਿਕਾਰੀ ਜਾਂ ਘਰ ਦੇ ਮੁਖੀਏ ਕਾਰਨ ਤਨਾਅ ਮਿਲ ਸਕਦਾ ਹੈ।

ਧਨੁ : ਵਾਣੀ ‘ਤੇ ਸੰਜਮ ਰੱਖਣ ਨਾਲ ਮਾਣ-ਮਰੇਆਦਾ ਵਿਚ ਵਾਧਾ ਹੋਵੇਗਾ। ਰਚਨਾਤਮਕ ਕੋਸ਼ਿਸ਼ਾਂ ਫਲੀਭੂਤ ਹੋਣਗੀਆਂ। ਆਰਥਿਕ ਮਾਮਲਿਆਂ ਨੂੰ ਲੈ ਕੇ ਚਿੰਤਤ ਰਹੋਗੇ। ਸੰਜਮ ਬਣਾਈ ਰੱਖੋ।ਮਕਰ : ਭਾਵੁਕਤਾ ‘ਤੇ ਕੰਟਰੋਲ ਰੱਖੋ। ਛੋਟੀਆਂ-ਛੋਟੀਆਂ ਗੱਲਾਂ ‘ਤੇ ਉਤੇਜਿਤ ਨਾ ਹੋਵੋ। ਸਿੱਖਿਆ ਦੀ ਦਿਸ਼ਾ ਵਿਚ ਅਪਾਰ ਸਫਲਤਾ ਮਿਲ ਸਕਦੀ ਹੈ। ਸੰਜਮ ਨਾਲ ਲਾਭ ਹੋਵੇਗਾ।

ਕੁੰਭ : ਛੋਟੀਆਂ-ਛੋਟੀਆਂ ਗੱਲਾਂ ਮਨ ਨੂੰ ਅਸ਼ਾਂਤ ਕਰ ਸਕਦੀਆਂ ਹਨ। ਅਧਿਆਤਮਕ ਬਲ ਹੀ ਤੁਹਾਨੂੰ ਤਨਾਅ ਤੋਂ ਮੁਕਤ ਕਰੇਗਾ। ਈਸ਼ਵਰ ਦੀ ਅਰਾਧਨਾ ਵਿਚ ਮਨ ਲਗਾਓ।ਮੀਨ : ਸਕਾਰਾਤਮਕ ਚਿੰਤਨ ਮਾਣ-ਮਰਿਆਦਾ ਤੇ ਮਾਨਸਿਕ ਸ਼ਾਂਤੀ ਵਿਚ ਸਹਾਇਕ ਹੋਣਗੇ। ਸਮੇਂ ਦੀ ਉੱਚਿਤ ਵਰਤੋਂ ਅਧਿਐਨ ਨਾਲ ਪੂਰਨ ਹੋਵੇਗੀ ਤੇ ਜੇਕਰ ਈਸ਼ਵਰ ਪ੍ਰਤੀ ਆਸਥਾ ਹੈ ਤਾਂ ਮੰਤਰ ਜਪ ਕਰੋ।

Leave a Reply

Your email address will not be published. Required fields are marked *