Wednesday, August 12, 2020
Home > Special News > ਇੱਕ ਮੰਡਾ ਹਰ ਰੋਜ਼ ਪਰਨੀਤ ਦਾ ਪਿੱਛਾ ਕਰਦਾ ਇੱਕ ਦਿੰਨ ਤੰਗ ਆ ਕੇ ਉਸਨੇ

ਇੱਕ ਮੰਡਾ ਹਰ ਰੋਜ਼ ਪਰਨੀਤ ਦਾ ਪਿੱਛਾ ਕਰਦਾ ਇੱਕ ਦਿੰਨ ਤੰਗ ਆ ਕੇ ਉਸਨੇ

ਪਰਨੀਤ ਰੋਜ ਘਰ ਤੋ ਕਾਲਜ ਨੂੰ ਜਾਂਦੀ ਤੇ ਰੋਜ ੳਹਦੇ ਮਗਰ ਇੱਕ ਮੁੰਡਾ ਜਾਂਦਾ ੳਹਨੇ ਕੁਝ ਨਾ ਕਹਿਣਾ। ਜਿਦਾ ਹੀ ੳਹ ਆਪਣੇ ਕਾਲਜ ਦੇ ਗੇਟ ਅੰਦਰ ਵੜਦੀ ਮੁੰਡਾ ਵਾਪਿਸ ਚਲਾ ਜਾਂਦਾ ਏਦਾਂ ਹੀ ੳਹ ਰੋਜ ਨੋਟਿਸ ਕਰਦੀ ਰਹੀ।

ਦਸ ਕੁ ਦਿਨ ਲੰਘ ਗਏ ਤੇ ਉਸਦਾ ਏਸ ਤਰਾਂ ਪਿੱਛੇ ਆੳਣਾ ਪਰਨੀਤ ਨੂੰ ਨਹੀਂ ਲਗਦਾ ਸੀ। ਇਕ ਦਿਨ ੳਸਨੇ ਆਪਣੇ ਭਰਾ (ਹਰਦੇਵ) ਨੂੰ ਦਸ ਤਾ ਕੇ।ਰੋਜ ੳਹਦੇ ਮਗਰ ਇਕ ਮੁੰਡਾ ਆਉਂਦਾ। ਪਰਨੀਤ ਦੀ ਗੱਲ ਸੁਣਦੇ ਹੀ ਹਰਦੇਵ ਦੀਆਂ ਅੱਖਾਂ ਗੁੱ ਸੇ ਚ ਲਾਲ ਹੋ ਜਾਂਦੀਆ। ਉਹ ਕਹਿੰਦਾ ਮੈ ਕੱਲ ਨੂੰ ਤੇਰੇ ਨਾਲ ਚੱਲੂੰਗਾ ਦੇਖਦਾ ਕੌਣ ਏ ਮੈ। ਤੋ ੜ ਦਾ ਉਹਦੀਆਂ ਲੱਤਾਂ ਤੇ ਗਾਲਾਂ ਦੇ ਪੁਲ ਬੰਨਤੇ।

ਅਗਲੇ ਦਿਨ ੳਹ ਪਰਨੀਤ ਨਾਲ ਕਾਲਜ ਚੱਲ ਪੈਂਦਾ। ਜਿਵੇਂ ਹੀ ੳਹ ਮੁੰਡਾ ਬਸ ਚ ਚੜਦਾ ਹਰਦੇਵ ੳਸ ਮੁੰਡੇ ਨੂੰ ਗਲੇ ਤੋਂ ਫੜਦਾ ਤੇ ਪਰਨੀਤ ਵੱਲ ਦੇਖ ਕੇ ਪੁੱਛਦਾ ਏਹੀ ਆ ੳਹੀ ਮੁੰਡਾ।ਪਰਨੀਤ ਨੀਵੀਂ ਪਾ ਕੇ ਹਾ ਕਹਿ ਦਿੰਦੀ। ਹਰਦੇਵ ਤੇ ਪਰਨੀਤ ਤੇ ੳਹ ਮੁੰਡੇ ਨੂੰ ਬਸ ਤੋਂ ਲਾਹ ਲੈਂਦੇ ਤੇ ਹਰਦੇਵ ਨੇ ੳਹਨੂੰ ਗਲੇ ਤੋਂ ਫੜਿਆ ਹੁੰਦਾ,

“ਹਾ ਤੂੰ ਮੇਰੀ ਭੈਣ ਮਗਰ ਕਿੳ ਜਾਂਦੈਂ। ਕੱਡਦਾ ਤੇਰਾ ਆ ਸ਼ਿ ਕੀ ਦਾ ਭੂ ਤ ਬਾਹਰ। ਤੋੜਦਾ ਤੇਰੀਆ ਲੱ ਤਾਂ ਸਾ ਲਿ ਆ, ਨਾਲੇ ਦੇਨਾ ਤੈਨੂੰ ਪੁਲਿਸ ਥਾਣੇ। ਕਹਿੜਾ ਪਿੰਡ ਤੇਰਾ” ਉਏਇਹ ਸੁਣ ਕੇ ਮੁੰਡਾ ਕਹਿਣ ਲੱਗਾ ਜੀ ਮੇਰੀ ਗਲਤੀ ਏ ਤੇ ਤੁਸੀ ਜੋ ਸ ਜਾ ਦਿੳ ਮਨਜੂਰ ਏ। ਪਰ ਮੈਨੂੰ ਇੱਕ ਗੱਲ ਦਾ ਜਵਾਬ ਜਰੂਰ ਦਿਉ। ਹਰਦੇਵ ਗੁੱ ਸੇ ਚ ਕਹਿੰਦਾ ਸਾ ਲਿ ਆ ਕਹਿੜੀ ਗੱਲ ਦਾ ਜਵਾਬ।

ਉਹ ਮੁੰਡਾ ਹਰਦੇਵ ਨੂੰ ਕਹਿੰਦਾ ਵੀਰ ਜਹਿੜੀ ਕੁੜੀ ਮਗਰ ਤੂੰ ਰੋਜ ਏਦਾਂ ਜਾਂਦਾ ੳਹ ਮੇਰੀ ਭੈਣ ਲਗਦੀ ਏ। ਮੈਨੂੰ ਵੀ ਦਸਦੇ ਕੀ ਕਰਨਾ ਚਾਹੀਦਾ ਮੈਨੂੰ ਸਮਝ ਨੀ ਆਇਆ।ਜਦੋਂ ੳਹਨੇ ਮੈਨੂੰ ਇਹ ਦੱਸਿਆ ਸੀ ਮੇਰਾ ਵੀ ਦਿਲ ਕੀਤਾ ਕੇ ਤੈਨੂੰ ਮਾ ਰ ਦਿ ਆਂ। ਪਰ ਤੈਨੂੰ ਮਾ ਰ ਕੇ ਮੈਨੂੰ ਜੇ ਲ ਹੋਜੂ ਤੇ ਘਰੇ ਰਹਿ ਜਾਣਗੇ। ਮੇਰੀ ਬੇਬੇ ਤੇ ਭੈਣ ਲੋਕਾਂ ਦੀਆ ਗੱਲਾਂ ਸੁਣਨ ਨੂੰ ਜੇ ਮੈਨੂੰ ਜੇ ਲ ਹੋ ਗਈ

ੳਹਨਾਂ ਦੇ ਸੁਪਨੇ ਟੁੱਟ ਜਾਣੇ ਮੈ ਕੱਲਾ ਹੀ ਕਮਾੳਣ ਵਾਲਾ। ਇਹ ਸੁਣ ਕੇ ਹਰਦੇਵ ਦੇ ਹੱਥ ਮੁੰਡੇ ਦੀ ਗਿਰੇ ਬਾ ਨ ਤੋ ਆਪ ਮੁਹਾਰੇ ਢਿੱਲੇ ਪੈ ਜਾਂਦੇ। ੳਹਨੂੰ ਕੁਝ ਸਮਝ ਨੀਂ ਸੀ ਆ ਰਿਹਾ। ੳਹ ਮੁੰਡਾ ੳੱਥੋਂ ਇਹ ਕਹਿ ਕੇ ਚਲਾ ਜਾਂਦਾ ਵੀਰ ਚਾਹੇ ਕੋਈ ਮਾੜਾ ਚਾਹੇ ਤ ਕ ੜਾ ਇੱਜਤ ਸਭ ਦੀ ਇੱਕੋ ਬਰਾਬਰ ਹੁੰਦੀ। ੳਸਨੂੰ ਜਾਂਦੇ ਨੂੰ ਹਰਦੇਵ ਤੇ ਪਰਨੀਤ ਦੋਨੋ ਦੇਖਦੇ ਰਹੇ।ਹਰਦੇਵ ਪਰਨੀਤ ਦੇ ਨਾਲ ਤੁਰਦਾ ਨੀਵੀਂ ਪਾਈ ਪਤਾ ਨੀ ਕੀ ਸੋਚੀ ਜਾ ਰਿਹਾ ਸੀ।

Leave a Reply

Your email address will not be published. Required fields are marked *