Wednesday, December 2, 2020
Home > Special News > ਇਸ ਰਾਸ਼ੀ ਵਾਲਿਆਂ ਦੇ ਆਰਥਿਕ ਮਾਮਲਿਆਂ ਵਿਚ ਸੁਧਾਰ ਹੋਵੇਗਾ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਇਸ ਰਾਸ਼ੀ ਵਾਲਿਆਂ ਦੇ ਆਰਥਿਕ ਮਾਮਲਿਆਂ ਵਿਚ ਸੁਧਾਰ ਹੋਵੇਗਾ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

ਮੇਖ : ਸ਼ੁੱਕਰ ਦਾ ਪਰਿਵਰਤਨ ਰਿਸ਼ਤਿਆਂ ਨੂੰ ਮਜ਼ਬੂਤ ਕਰੇਗਾ। ਭਰਾਵਾਂ-ਭੈਣਾਂ ਦਾ ਭਰਪੂਰ ਰੂਪ ਤੋਂ ਸਹਿਯੋਗ ਮਿਲੇਗਾ। ਕੀਤਾ ਗਿਆ ਪੁਰਸ਼ਾਰਥ ਸਾਰਥਕ ਹੋਵੇਗਾ। ਸੁਖਮਈ ਸਮਾਚਾਰ ਮਿਲੇਗਾ।ਬ੍ਰਿਖ : ਤੁਹਾਡੀ ਰਾਸ਼ੀ ਦਾ ਸੁਆਮੀ ਸ਼ੁੱਕਰ ਦੂਜਾ ਹੋਵੇਗਾ, ਜਿਸ ਕਾਰਨ ਆਰਥਿਕ ਸਥਿਤੀ ਵਿਚ ਸੁਧਾਰ ਹੋਵੇਗਾ। ਸੰਤਾਨ ਦੀ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਕਾਰੋਬਾਰੀ ਮਾਣ-ਮਰਿਆਦਾ ਵਧੇਗੀ।

ਮਿਥੁਨ : ਤੁਹਾਡੀ ਰਾਸ਼ੀ ‘ਤੇ ਰਾਹੂ ਤੇ ਬੁਧ ਅਤੇ ਸ਼ੁੱਕਰ ਦੀ ਯੁਤੀ ਤੁਹਾਨੂੰ ਪ੍ਰਭਾਵੀ ਬਣਾਵੇਗੀ। ਚਲੀਆਂ ਆ ਰਹੀਆਂ ਰੁਕਾਵਟਾਂ ‘ਤੇ ਕੰਟਰੋਲ ਹੋਵੇਗਾ। ਕਾਰੋਬਾਰੀ ਯੋਜਨਾ ਨੂੰ ਕਾਰਜ ਰੂਪ ਵਿਚ ਅਪਣਾਓ।ਕਰਕ : ਸ਼ੁੱਕਰ, ਬੁਧ ਤੇ ਰਾਹੂ ਤੁਹਾਡੀ ਰਾਸ਼ੀ ਤੋਂ ਬਾਰ੍ਹਵੇਂ ਹੋਣਗੇ ਜਿਸ ਕਾਰਨ ਵਿਸ਼ਵਾਸਘਾਤ ਜਾਂ ਧਨ ਹਾਨੀ ਦੀ ਅਸ਼ੰਕਾ ਹੈ। ਰੁਪਏ-ਪੈਸੇ ਦੇ ਮਾਮਲੇ ਵਿਚ ਸਾਵਧਾਨੀ ਵਰਤੋ। ਚੌਕੰਨੇ ਰਹੋ।

ਸਿੰਘ : ਬੁੱਧੀ ਕੌਸ਼ਲ ਨਾਲ ਕੀਤਾ ਗਿਆ ਕਾਰਜ ਸੰਪੰਨ ਹੋਵੇਗਾ। ਪਰਿਵਾਰਕਸ ਜੀਵਨ ਸੁਖਮਈ ਹੋਵੇਗਾ। ਆਰਥਿਕ ਮਾਮਲਿਆਂ ਵਿਚ ਸਫਲਤਾ ਮਿਲੇਗੀ। ਯਾਤਰਾ ਦੇਸ਼ਾਟਨ ਤੋਂ ਬਚੋ।ਕੰਨਿਆ : ਪਿਤਾ ਜਾਂ ਸੰਬੰਧਤ ਅਧਿਕਾਰੀ ਦਾ ਸਹਿਯੋਗ ਮਿਲੇਗਾ। ਕਾਰੋਬਾਰੀ ਕੋਸ਼ਿਸ਼ ਨੇਪਰੇ ਚੜ੍ਹੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਕਿਸੇ ਸੁਖਮਈ ਸਮਾਚਾਰ ਨਾਲ ਮਨ ਖ਼ੁਸ਼ ਹੋਵੇਗਾ।

ਤੁਲਾ : ਸ਼ੁੱਕਰ ਦੇ ਪਰਿਵਰਤਨ ਨਾਲ ਰਿਸ਼ਤਿਆਂ ਵਿਚ ਮਜ਼ਬੂਤੀ ਹੋਵੇਗੀ। ਗਲਤਫਹਿਮੀ ਦੂਰ ਹੋਵੇਗੀ। ਕੀਤਾ ਗਿਆ ਪੁਰਸ਼ਾਰਥ ਸਾਰਥਕ ਹੋਵੇਗਾ। ਸਿੱਖਿਆ ਦੇ ਖੇਤਰ ਵਿਚ ਸਫਲਤਾ ਮਿਲੇਗੀ।ਬ੍ਰਿਸ਼ਚਕ : ਆਰਥਿਕ ਮਾਮਲਿਆਂ ਵਿਚ ਸੁਧਾਰ ਹੋਵੇਗਾ। ਕਾਰੋਬਾਰੀ ਯੋਜਨਾ ਨੇਪਰੇ ਹੋਵੇਗੀ। ਸ਼ਾਸਨ ਸੱਤਾ ਦਾ ਸਹਿਯੋਗ ਮਿਲੇਗਾ। ਜੀਵਿਕਾ ਦੇ ਖੇਤਰ ਵਿਚ ਤਰੱਕੀ ਹੋਵੇਗੀ।

ਧਨੁ : ਤੁਹਾਡੀ ਰਾਸ਼ੀ ‘ਤੇ ਗੁਰੂ ਕੇਤੂ ਤੇ ਚੰਦਰਮਾ ਦੀ ਯੁਤੀ ਹੈ। ਜੋ ਆਤਮਵਿਸ਼ਵਾਸ ਵਿਚ ਵਾਧਾ ਕਰਵਾਏਗੀ। ਸਮਾਜਿਕ ਮਾਣ-ਮਰਿਆਦਾ ਦੇਵੇਗੀ। ਰਿਸ਼ਤਿਆਂ ਵਿਚ ਮਿਠਾਸ ਆਵੇਗੀ।ਮਕਰ : ਭਾਵੁਕਤਾ ‘ਤੇ ਕਾਬੂ ਰੱਖੋ। ਬਾਰ੍ਹਵੇਂ ਚੰਦਰਮਾ ਮਨ ਨੂੰ ਅਸ਼ਾਂਤ ਕਰੇਗਾ। ਅਜਿਹਾ ਆਚਰਣ ਨਾ ਕਰੋ ਜਿਸ ਨਾਲ ਖ਼ੁਦ ਨੂੰ ਪੀੜਾ ਹੋਵੇ ਤੇ ਦੂਜਿਆਂ ਨੂੰ ਪੀੜਾ ਮਿਲੇ।

ਕੁੰਭ : ਆਰਥਿਕ ਸਥਿਤੀ ਵਿਚ ਸੁਧਾਰ ਹੋਵੇਗਾ। ਕਾਰੋਬਾਰੀ ਮਾਣ-ਮਰਿਆਦਾ ਵਧੇਗੀ। ਧਨ, ਯਸ਼, ਕੀਰਤੀ ਵਿਚ ਵਾਧਾ ਹੋਵੇਗਾ। ਮਹਿਲਾ ਅਧਿਕਾਰੀ ਜਾਂ ਘਰ ਦੀ ਮੁਖੀਆ ਤੋਂ ਸਹਿਯੋਗ ਮਿਲ ਸਕਦਾ ਹੈ।ਮੀਨ : ਚੱਲੀ ਆ ਰਹੀ ਸਮੱਸਿਆ ‘ਤੇ ਕਾਬੂ ਹੋਵੇਗਾ। ਬੁੱਧੀ ਕੌਸ਼ਲ ਨਾਲ ਕੀਤਾ ਗਿਆ ਕਾਰਜ ਸੰਪੰਨ ਹੋਵੇਗਾ। ਪਰਿਵਾਰਕ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ, ਪਰ ਭਾਵੁਕਤਾ ‘ਤੇ ਕਾਬੂ ਰੱਖੋ।

Leave a Reply

Your email address will not be published. Required fields are marked *