Wednesday, December 2, 2020
Home > News > ਕਿਸਾਨ ਵੀਰ ਨੇ ਛੋਟੇ ਕਿਸਾਨਾਂ ਲਈ ਬਣਾਇਆ ਅਜਿਹਾ ਟਰੈਕਟਰ ਕਿ ਪੂਰੀ ਦੁਨੀਆਂ ਚ’ ਹੋ ਰਹੇ ਨੇ ਚਰਚੇ

ਕਿਸਾਨ ਵੀਰ ਨੇ ਛੋਟੇ ਕਿਸਾਨਾਂ ਲਈ ਬਣਾਇਆ ਅਜਿਹਾ ਟਰੈਕਟਰ ਕਿ ਪੂਰੀ ਦੁਨੀਆਂ ਚ’ ਹੋ ਰਹੇ ਨੇ ਚਰਚੇ

ਲੋੜ ਕਾਢ ਦੀ ਮਾਂ ਹੁੰਦੀ ਹੈ। ਇਸ ਦੀ ਮਿਸਾਲ ਇੱਥੇ ਰਾਜਸਥਾਨ ਵਿੱਚ ਵੇਖਣ ਨੂੰ ਮਿਲੀ। ਦਰਅਸਲ ਮੇਵਾਤ ਖੇਤਰ ਦੇ ਪਿੰਡ ਪਦਸਲ ਦਾ ਵਸਨੀਕ ਜਮਸ਼ੇਦ ਬਾਗਬਾਨੀ ਦਾ ਕੰਮ ਕਰਦਾ ਸੀ। ਅਕਸਰ ਵਾਹੁਣ ਲਈ ਵੱਡੇ ਟਰੈਕਟਰ ਕਾਮਯਾਬ ਨਹੀਂ ਹੁੰਦੇ ਸੀ। ਥਾਂ ਘੱਟ ਹੋਣ ਕਰਕੇ ਵਾਹੁਣ ਦਾ ਕੰਮ ਸਹੀ ਢੰਗ ਨਾਲ ਨਹੀਂ ਹੋ ਪਾਉਂਦਾ ਸੀ। ਅਜਿਹੀ ਸਥਿਤੀ ‘ਚ ਜਮਸ਼ੇਦ ਨੇ ਸਿਰਫ 30 ਹਜ਼ਾਰ ਰੁਪਏ ਦੀ ਲਾਗਤ ਨਾਲ ਮਿੰਨੀ ਟਰੈਕਟਰ ਬਣਾਇਆ। ਇਸ ਟਰੈਕਟਰ ‘ਚ ਮੋਟਰਸਾਈਕਲ ਦਾ ਇੰਜਣ ਤੇ ਕਾਰ ਦੇ ਐਕਸਲ ਦੀ ਵਰਤੋਂ ਕੀਤੀ ਗਈ ਹੈ।

ਇਸ ਮਿੰਨੀ ਟਰੈਕਟਰ ਸਿਰਫ 22 ਦਿਨਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਤਿਆਰ ਕੀਤਾ ਗਿਆ। ਸਾਢੇ ਚਾਰ ਫੁੱਟ ਦਾ ਟਰੈਕਟਰ ਡੇਢ 1 ਲੀਟਰ ਪੈਟਰੋਲ ‘ਚ ਲਗਪਗ 1 ਵਿਘਾ ਖੇਤਰ ਵਾਹ ਲੈਂਦਾ ਹੈ। ਟਰੈਕਟਰ ‘ਚ ਗੀਅਰ ਬਾਕਸ ਤੇ ਡਿਜ਼ਾਇਨ ਖੁਦ ਜਮਸ਼ੇਦ ਨੇ ਤਿਆਰ ਕੀਤਾ ਹੈ।ਜਮਸ਼ੇਦ ਹੁਣ ਇਸ ਟਰੈਕਟਰ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਜੋੜਨ ‘ਤੇ ਕੰਮ ਕਰ ਰਿਹਾ ਹੈ। ਇਸ ਤਹਿਤ ਇੱਕ ਪ੍ਰੋਗਰਾਮਿੰਗ ਕੀਤੀ ਜਾਏਗੀ, ਤਾਂ ਜੋ ਟਰੈਕਟਰ ਚਲਾਉਣ ਲਈ ਕਿਸੇ ਡਰਾਈਵਰ ਦੀ ਜ਼ਰੂਰਤ ਨਾ ਪਵੇ। ਇਹ ਇੱਕ ਕੰਪਿਊਟਰ ਪ੍ਰੋਗਰਾਮ ਦੁਆਰਾ ਚਲਾਇਆ ਜਾ ਸਕੇਗਾ। ਟਰੈਕਟਰ ਦਾ ਨਾਂ ਵਾਸਾ 10 ਦਿੱਤਾ ਗਿਆ ਹੈ।

ਜਮਸ਼ੇਦ ਦਾ ਕਹਿਣਾ ਹੈ ਕਿ ਬਿਜਲੀ ਕੰਪਨੀ ‘ਚ 80% ਦੁਰਘਟਨਾਵਾਂ ਲਾਈਨਮੈਨ ਦੇ ਕੰਮ ਕਰਨ ਦੌਰਾਨ ਬਿਜਲੀ ਸਪਲਾਈ ਹੋਣ ਕਰਕੇ ਹੁੰਦੀਆਂ ਹਨ। ਮੈਂ ਇੱਕ ਨਵੇਂ ਪ੍ਰਾਜੈਕਟ ‘ਤੇ ਕੰਮ ਕਰ ਰਿਹਾ ਹਾਂ। ਇਸ ‘ਚ ਇੱਕ ਡਿਵਾਈਸ ਨਾਲ ਪਾਵਰ ਹਾਊਸ ਨਾਲ ਜੋੜਿਆ ਜਾਵੇਗਾ ਤੇ ਇਸ ਦਾ ਪ੍ਰੋਗ੍ਰਾਮਿੰਗ ਇਸ ਤਰੀਕੇ ਨਾਲ ਕੀਤੀ ਜਾਏਗੀ ਕਿ ਲਾਈਨ ‘ਤੇ ਕੰਮ ਕਰਦੇ ਸਮੇਂ ਬਿਜਲੀ ਕੱਟ ਤੋਂ ਬਾਅਦ ਬਿਜਲੀ ਘਰ ਉਦੋਂ ਤੱਕ ਸਪਲਾਈ ਨਹੀਂ ਕਰ ਸਕੇਗਾ ਜਦੋਂ ਤੱਕ ਲਾਈਨਮੈਨ ਇਸ ਨੂੰ ਖੋਲ੍ਹ ਨਹੀਂ ਦਿੰਦਾ। ਇਹ ਐਪ ਦੇ ਜ਼ਰੀਏ ਲਾਈਨਮੈਨ ਦੇ ਮੋਬਾਈਲ ਨਾਲ ਜੁੜੇਗਾ।

ਜਮਸ਼ੇਦ ਬਿਜਲੀ ਕੰਪਨੀ ‘ਚ ਇੱਕ ਲਾਈਨਮੈਨ ਹੈ, ਪਰ ਉਸ ਦੀ ਸੋਚ ਕਿਸੇ ਵਿਗਿਆਨੀ ਤੋਂ ਘੱਟ ਨਹੀਂ। ਉਸ ਨੂੰ ਇਹ ਨੌਕਰੀ ਸਾਲ 2010-11 ‘ਚ ਇਲੈਕਟ੍ਰੀਸ਼ੀਅਨ ਤੋਂ ਆਈਟੀਆਈ ਕਰਨ ਤੋਂ ਬਾਅਦ ਮਿਲੀ ਸੀ। ਜਮਸ਼ੇਦ ਨੇ ਪਹਿਲਾਂ ਇੱਕ ਹੈਲੀਕਾਪਟਰ ਵੀ ਬਣਾਇਆ ਸੀ, ਪਰ ਇਹ ਪੂਰੀ ਤਰ੍ਹਾਂ ਕਾਮਯਾਬੀ ਨਹੀਂ ਮਿਲੀ ਸੀ। ਉਸ ਨੇ ਇਹ ਪ੍ਰੋਜੈਕਟਰ ਰੋਜ਼ਾਨਾ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਡਿਊਟੀ ਤੇ ਛੁੱਟੀਆਂ ‘ਚ ਪੂਰਾ ਕੀਤਾ।

Leave a Reply

Your email address will not be published. Required fields are marked *