Tuesday, December 1, 2020
Home > Special News > ਮਰੀ ਸਮਝ ਕੇ ਦਫ਼ਨਾ ਦਿੱਤੀ ਮਾਂ, ਦੇਖੋ 3 ਦਿਨ ਬਾਅਦ ਜੋ ਹੋਇਆ ਕਰ ਦੇਵੇਗਾ ਹੈਰਾਨ-ਦੇਖੋ ਪੂਰੀ ਖ਼ਬਰ

ਮਰੀ ਸਮਝ ਕੇ ਦਫ਼ਨਾ ਦਿੱਤੀ ਮਾਂ, ਦੇਖੋ 3 ਦਿਨ ਬਾਅਦ ਜੋ ਹੋਇਆ ਕਰ ਦੇਵੇਗਾ ਹੈਰਾਨ-ਦੇਖੋ ਪੂਰੀ ਖ਼ਬਰ

ਉੱਤਰੀ ਚੀਨ ਦੀ ਪੁਲਿਸ ਨੇ ਤਿੰਨ ਦਿਨਾਂ ਬਾਅਦ ਇੱਕ ਔਰਤ ਨੂੰ ਕਬਰ ਵਿਚੋਂ ਜ਼ਿੰਦਾ ਕੱਢਿਆ ਹੈ। ਔਰਤ ਨੇ ਆਪਣੇ ਬੇਟੇ ‘ਤੇ ਦੋਸ਼ ਲਾਇਆ ਹੈ ਕਿ ਉਸ ਨੇ ਮਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਮ੍ਰਿਤਕ ਸਮਝ ਦੇ ਉਸ ਨੂੰ ਦਫ਼ਨਾ ਆਇਆ। ਤਿੰਨ ਦਿਨਾਂ ਬਾਅਦ ਔਰਤ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਬਰਾਮਦ ਕੀਤਾ ਗਿਆ।
ਦੋਸ਼ੀ ਵਿਅਕਤੀ ਦੀ ਪਤਨੀ ਨੇ ਪੁਲਿਸ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ। ਉਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪਤੀ 2 ਮਈ ਨੂੰ ਆਪਣੀ ਮਾਂ ਨੂੰ ਕਿਤੇ ਕਾਰ ਵਿੱਚ ਲੈ ਗਿਆ ਸੀ।

ਜਦੋਂ ਉਹ ਦੇਰ ਸ਼ਾਮ ਤੱਕ ਘਰ ਨਹੀਂ ਪਰਤੀ ਤਾਂ ਉਸ ਨੂੰ ਸ਼ੱਕ ਹੋਇਆ।ਦੋਸ਼ੀ ਵਿਅਕਤੀ ਦੀ ਪਤਨੀ ਤੋਂ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਤੁਰੰਤ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਦੀ ਮਾਂ ਬਾਰੇ ਉਸ ਤੋਂ ਪੁੱਛਗਿੱਛ ਕੀਤੀ। ਜਿਸ ਤੋਂ ਬਾਅਦ ਮਾਮਲੇ ਦੀ ਹਕੀਕਤ ਸਾਹਮਣੇ ਆਈ। ਮੁਲਜ਼ਮ ਦੀ ਪਛਾਣ 58 ਸਾਲਾ ਮਾਂਗ ਵਜੋਂ ਹੋਈ ਹੈ, ਜਿਸ ਨੇ ਆਪਣੀ 79 ਸਾਲਾ ਮਾਂ ਵੈਂਗ ਨੂੰ ਜਿੰਦਾ ਦਫਨਾਇਆ।ਆਸ ਪਾਸ ਦੇ ਲੋਕਾਂ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਉਹ ਆਦਮੀ ਔਰਤ ਨੂੰ ਕਾਰ ਵਿੱਚ ਬਿਠਾ ਰਿਹਾ ਸੀ ਤਾਂ ਉਹ ਚੀਕ ਰਹੀ ਸੀ।

ਡੇਲੀ ਚਾਈਨਾ ਅਖਬਾਰਾਂ ਸਣੇ ਕਈ ਅਖਬਾਰਾਂ ਨੇ ਲਿਖਿਆ ਹੈ ਕਿ ਪੁਲਿਸ ਵਿਭਾਗ ਤੋਂ ਉਨ੍ਹਾਂ ਨੂੰ ਇਸ ਮਾਮਲੇ ਵਿਚ ਕੋਈ ਅਧਿਕਾਰਤ ਬਿਆਨ ਨਹੀਂ ਮਿਲਿਆ ਹੈ। ਪੁਲਿਸ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਦੋਸ਼ੀ ਵਿਅਕਤੀ ਨੇ ਆਪਣਾ ਗੁਨਾਹ ਕਬੂਲ ਕੀਤਾ ਹੈ। ਇਸ ਮਾਮਲੇ ਦੀ ਅਜੇ ਜਾਂਚ ਚੱਲ ਰਹੀ ਹੈ, ਇਸ ਲਈ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ।ਮਾਂ ਦੀ ਦੇਖਭਾਲ ਤੋਂ ਤੰਗ ਆ ਗਿਆ ਸੀ ਚਾਈਨਾ ਡੇਲੀ ਅਖਬਾਰ ਦੀਆਂ ਖਬਰਾਂ ਅਨੁਸਾਰ ਔਰਤ ਨੂੰ ਅਧਰੰਗ ਸੀ ਅਤੇ ਉਸਦਾ ਬੇਟਾ ਦੇਖਭਾਲ ਤੋਂ ਪ੍ਰੇਸ਼ਾਨ ਸੀ। ਜਿਸ ਕਾਰਨ ਉਸ ਨੇ ਅਜਿਹਾ ਕਦਮ ਚੁੱਕਿਆ।

Leave a Reply

Your email address will not be published. Required fields are marked *