Thursday, November 26, 2020
Home > News > ਇਹ ਕਿਸਾਨ ਕਰ ਰਿਹਾ ਹੈ ਅਜਿਹੇ ਫਲ ਦੀ ਖੇਤੀ ਕਿ ਬਾਹਰੋਂ ਗੋਰੇ ਗੋਰੀਆਂ ਵੀ ਆ ਰਹੇ ਨੇ ਦੇਖਣ-ਦੇਖੋ ਤਸਵੀਰਾਂ

ਇਹ ਕਿਸਾਨ ਕਰ ਰਿਹਾ ਹੈ ਅਜਿਹੇ ਫਲ ਦੀ ਖੇਤੀ ਕਿ ਬਾਹਰੋਂ ਗੋਰੇ ਗੋਰੀਆਂ ਵੀ ਆ ਰਹੇ ਨੇ ਦੇਖਣ-ਦੇਖੋ ਤਸਵੀਰਾਂ

ਹਰਿਆਣਾ ਦੇ ਜੀਂਦ ਦੇ ਪਿੰਡ ਕੰਡੇਲਾ ਵਿੱਚ ਸੁਨੀਲ ਨਾਂ ਦੇ ਕਿਸਾਨ ਨੇ ਤਿੰਨ ਏਕੜ ਵਿੱਚ ਅਮਰੂਦਾਂ ਦਾ ਬਾਗ਼ ਲਗਾਇਆ ਹੈ। ਇਹ ਥਾਈਲੈਂਡ ਦੇ ਵਧੀਆ ਕੁਆਲਿਟੀ ਦੇ ਅਮਰੂਦ ਹਨ। ਉਸ ਨੇ ਤਿੰਨ ਏਕੜ ਵਿੱਚ 364 ਬੂਟੇ ਲਗਾਏ ਹਨ। ਇਸ ਬਾਗ਼ ਦੇ ਵਿਦੇਸ਼ਾਂ ਤੱਕ ਚਰਚੇ ਹੋ ਰਹੇ ਹਨ। ਸੁਨੀਲ ਕੋਲ ਅਮਰੀਕਾ ਜਰਮਨੀ ਅਤੇ ਕੋਰੀਆ ਤੋਂ ਬਿਨਾਂ ਹੋਰ ਮੁਲਕਾਂ ਤੋਂ ਵੀ ਸਾਇੰਟਿਸਟ ਆਉਂਦੇ ਹਨ।

ਜੋ ਬਾਗ਼ਬਾਨੀ ਬਾਰੇ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਨ। ਇਸ ਨਸਲ ਦੇ ਅਮਰੂਦਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਨੂੰ ਖਾਣ ਨਾਲ ਸੇਬ ਅਤੇ ਅਮਰੂਦ ਦੋਵਾਂ ਦਾ ਹੀ ਮਿਲਿਆ ਜੁਲਿਆ ਸਵਾਦ ਮਿਲਦਾ ਹੈ।ਇਸ ਅਮਰੂਦ ਵਿੱਚ ਬੀਜਾਂ ਦੀ ਮਾਤਰਾ ਬਹੁਤ ਥੋੜ੍ਹੀ ਹੁੰਦੀ ਹੈ। ਇਸ ਦੇ ਇੱਕ ਫਲ ਦਾ ਵਜ਼ਨ 800 ਗ੍ਰਾਮ ਹੁੰਦਾ ਹੈ। ਕਈ ਹਾਲਤਾਂ ਵਿੱਚ ਤਾਂ ਇਹ ਵਜ਼ਨ ਇੱਕ ਕਿੱਲੋ ਤੱਕ ਵੀ ਪਹੁੰਚ ਜਾਂਦਾ ਹੈ।

ਇਸ ਕਿਸਾਨ ਨੇ ਗੱਲਬਾਤ ਦੌਰਾਨ ਜਾਣਕਾਰੀ ਦਿੱਤੀ ਕਿ ਜਦੋਂ ਕਿਸਾਨੀ ਦਾ ਧੰਦਾ ਘਾਟੇ ਵਿੱਚ ਜਾ ਰਿਹਾ ਹੈ ਤਾਂ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਧੰਦੇ ਅਪਣਾਉਣੇ ਚਾਹੀਦੇ ਹਨ। ਉਨ੍ਹਾਂ ਦੁਆਰਾ ਲਗਾਏ ਗਏ ਬਾਗ ਦੇ ਅਮਰੂਦ ਬਿਲਕੁਲ ਗੁਣ ਭਰਪੂਰ ਹਨ। ਉਨ੍ਹਾਂ ਦੁਆਰਾ ਕਿਸੇ ਵੀ ਕਿਸਮ ਦੀ ਕੀਟਨਾਸ਼ਕ ਦਵਾਈ ਦਾ ਬੂਟਿਆਂ ਤੇ ਸਪਰੇਅ ਨਹੀਂ ਕੀਤਾ ਜਾਂਦਾ।

ਉਹ ਦੇਸੀ ਖਾਦ ਦੀ ਵਰਤੋਂ ਕਰਦੇ ਹਨ ਤਾਂ ਕਿ ਫ਼ਲ ਸਿਹਤ ਲਈ ਨੁਕਸਾਨਦੇਹ ਨਾ ਹੋਣ ਇਸ ਤੋਂ ਬਿਨਾਂ ਉਹ ਸਬਜ਼ੀਆਂ ਦੀ ਵੀ ਖੇਤੀ ਕਰਦੇ ਹਨ। ਜੋ ਕਿ ਬਿਲਕੁਲ ਆਰਗੈਨਿਕ ਹੈ। ਇਹ ਸਬਜ਼ੀਆਂ ਮਨੁੱਖੀ ਸਿਹਤ ਲਈ ਫਾਇਦੇਮੰਦ ਹਨ। ਸੁਨੀਲ ਦੇ ਦੱਸਣ ਅਨੁਸਾਰ ਉਸ ਕੋਲ ਅਮਰੀਕਾ ਤੋਂ ਦੋ ਜਰਮਨੀ ਤੋਂ, ਇੱਕ ਔਰਤ ਅਤੇ ਕੋਰੀਆ ਤੋਂ ਇੱਕ ਸਾਇੰਟਿਸਟ ਆਈ। ਉਹ ਉਨ੍ਹਾਂ ਨੂੰ ਬਹੁਤ ਕੁਝ ਜਾਣਕਾਰੀ ਦੇ ਗਏ ਹਨ। ਇਸ ਤੋਂ ਬਿਨਾਂ ਹੋਰ ਵੀ ਵਿਅਕਤੀ ਇਸ ਕਿੱਤੇ ਨਾਲ ਜੁੜੇ ਹੋਣ ਵਾਲੇ ਆਉਂਦੇ ਰਹਿੰਦੇ ਹਨ।

ਜੋ ਕਿ ਜਾਣਕਾਰੀ ਸਾਂਝੀ ਕਰਦੇ ਹਨ। ਉਹ ਕੁਝ ਸਿਖਾ ਕੇ ਜਾਂਦੇ ਹਨ ਅਤੇ ਕੁਝ ਸਿੱਖ ਕੇ ਜਾਂਦੇ ਹਨ। ਉਨ੍ਹਾਂ ਨੂੰ ਇਸ ਤਰ੍ਹਾਂ ਹੀ ਕਿਸੇ ਨੇ ਜਾਣਕਾਰੀ ਦਿੱਤੀ ਹੈ ਕਿ ਤੇਜ਼ ਹਵਾ ਤੋਂ ਬਚਾਉਣ ਲਈ ਬਾਗ਼ ਦੇ ਆਲੇ ਦੁਆਲੇ ਵੱਡੇ ਆਕਾਰ ਦੇ ਦਰੱਖ਼ਤ ਲਗਾ ਦੇਣੇ ਚਾਹੀਦੇ ਹਨ। ਇਸ ਤਰ੍ਹਾਂ ਵੱਡੇ ਦਰੱਖ਼ਤ ਹਵਾ ਨੂੰ ਬਾਗ ਨੂੰ ਨੁਕਸਾਨ ਪਹੁੰਚਾਉਣ ਤੋਂ ਰੋਕਦੇ ਹਨ। ਉਨ੍ਹਾਂ ਨੇ ਅਮਰੂਦ ਦੇ ਫਲਾਂ ਤੇ ਕੈਂਪ ਚੜ੍ਹਾਏ ਹੋਏ ਹਨ ਤਾਂ ਕਿ ਫਲ ਦਾਗੀ ਨਾ ਹੋਣ ਅਤੇ ਧੂੜ ਮਿੱਟੀ ਤੋਂ ਵੀ ਬਚੇ ਰਹਿਣ। ਇਨ੍ਹਾਂ ਅਮਰੂਦਾਂ ਨੂੰ ਉਹ ਪੰਚਕੂਲਾ ਗੁੜਗਾਉਂ ਅਤੇ ਦਿੱਲੀ ਵਿੱਚ ਮੰਡੀਆਂ ਵਿੱਚ ਲਿਜਾਣ ਦਾ ਵਿਚਾਰ ਰੱਖਦੇ ਹਨ।

Leave a Reply

Your email address will not be published. Required fields are marked *