Friday, December 4, 2020
Home > Special News > ਕਿਸ ਨੂੰ ਮਿਲੇਗਾ ਪਰਿਵਾਰਕ ਸੁਖ ਤੇ ਕਿਸ ਨੂੰ ਮਿਲੇਗੀ ਤਰੱਕੀ, ਆਓ ਜਾਣੀਏ?

ਕਿਸ ਨੂੰ ਮਿਲੇਗਾ ਪਰਿਵਾਰਕ ਸੁਖ ਤੇ ਕਿਸ ਨੂੰ ਮਿਲੇਗੀ ਤਰੱਕੀ, ਆਓ ਜਾਣੀਏ?

ਮੇਖ : ਕੁਝ ਪਰਿਵਾਰਕ ਤੇ ਕੁਝ ਵਪਾਰਕ ਕਾਰਨਾਂ ਕਰ ਕੇ ਤਣਾਅ ਰਹਿਗਾ। ਸਿਹਤ ‘ਚ ਗੜਬੜੀ ਤੋਂ ਉਦਾਸ ਨਾ ਹੋਵੋ। ਜਲਦ ਠੀਕ ਹੋਵੋਗੇ। ਪਿਤਾ ਦਾ ਸਹਿਯੋਗ ਮਿਲੇਗਾ।ਬ੍ਰਿਖ : ਸੰਤਾਨ ਦੀ ਪ੍ਰਾਪਤੀ ਹੋਵੇਗੀ। ਵਪਾਰ ਤੇ ਆਮਦਨ ਦੇ ਖੇਤਰ ‘ਚ ਚੱਲ ਰਹੀਆਂ ਕੋਸ਼ਿਸ਼ਾਂ ਸਫਲ ਹੋਣਗੀਆਂ। ਰਿਸ਼ਤਿਆਂ ‘ਚ ਵੀ ਨੇੜਤਾ ਵਧੇਗੀ।

ਮਿਥੁਨ : ਵਪਾਰਕ ਯੋਜਨਾ ‘ਚ ਸਫਲਤਾ ਮਿਲੇਗੀ। ਉੱਚ ਅਧਿਕਾਰੀ ਜਾਂ ਘਰ ਦੇ ਮੁਖੀ ਕਾਰਨ ਤਣਾਅ ਬਣ ਸਕਦਾ ਹੈ। ਕੁਝ ਪਰਿਵਾਰਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਕਰਕ : ਪਰਿਵਾਰਕ ਜ਼ਿੰਮੇਵਾਰੀਆਂ ਪੂਰੀਆਂ ਹੋਣਗੀਆਂ। ਮਾਣ ਸਨਮਾਨ ‘ਚ ਵਾਧਾ ਹੋਵੇਗਾ। ਜੀਵਨ ਸਾਥੀ ਦਾ ਸਹਿਯੋਗ ਮਿਲੇਗਾ ਪਰ ਹੰਕਾਰ ਨੂੰ ਤਿਆਗੋ।

ਸਿੰਘ : ਆਮਦਨ ਪੱਖੋਂ ਤਰੱਕੀ ਮਿਲੇਗੀ। ਕੁਝ ਪਰਿਵਾਰਕ ਕਾਰਨਾਂ ਕਰ ਕੇ ਤਣਾਅ ਹੋ ਸਕਦਾ ਹੈ। ਕੁਝ ਅਜਿਹਾ ਕੰਮ ਨਾ ਕਰੋ, ਜਿਸ ਮੁਸ਼ਕਲਾਂ ‘ਚ ਘਿਰ ਜਾਓ।ਕੰਨਿਆ : ਜ਼ਿਆਦਾ ਭਾਵੁਕ ਨਾ ਹੋਵੋ। ਛੋਟੀਆਂ ਛੋਟੀਆਂ ਗੱਲਾਂ ‘ਤੇ ਗੁੱਸੇ ‘ਚ ਨਾ ਆਓ। ਰਾਜਨੇਤਾ ਜਾਂ ਪਿਤਾ ਦਾ ਸਹਿਯੋਗ ਮਿਲੇਗਾ। ਸੰਤਾਨ ਦੀ ਜ਼ਿੰਮੇਵਾਰੀ ਦੀ ਪੂਰਤੀ ਹੋਵੇਗੀ। ਰਿਸ਼ਤਿਆਂ ‘ਚ ਪ੍ਰੇਮ ਵਧੇਗਾ।

ਤੁਲਾ : ਵਪਾਰਕ ਮਾਣ ਸਨਮਾਨ ਵਧੇਗਾ। ਦੋਸਤਾਂ ਨਾਲ ਪਿਆਰ ਵਧੇਗਾ। ਭੱਜ ਦੌੜ ਰਹੇਗੀ। ਸਿਹਤ ਪ੍ਰਤੀ ਸੁਚੇਤ ਰਹੋ। ਯਾਤਰਾ ਸੁਖਦਾਈ ਰਹੇਗੀ।ਬ੍ਰਿਸ਼ਚਕ : ਸਬੰਧਾਂ ‘ਚ ਪਿਆਰ ਵਧੇਗਾ ਪਰ ਸੰਤਾਨ ਕਾਰਨ ਚਿੰਤਤ ਰਹੋਗੇ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਭਾਵੁਕ ਹੋਣ ਕਾਰਨ ਪਰੇਸ਼ਾਨੀ ਹੋ ਸਕਦੀ ਹੈ।

ਧਨੁ : ਪਰਿਵਾਰਕ ਜੀਵਨ ਸੁੱਖਦਾਈ ਹੋਵੇਗਾ। ਪਿਤਾ ਕੋਲੋਂ ਸਹਿਯੋਗ ਮਿਲੇਗਾ। ਜਾਇਦਾਦ ਦੇ ਮਾਮਲੇ ‘ਚ ਵੀ ਸਫਲਤਾ ਮਿਲ ਸਕਦੀ ਹੈ ਪਰ ਸੁਚੇਤ ਰਹੋ।ਮਕਰ : ਵਪਾਰਕ ਯੋਜਨਾ ਸਫਲ ਰਹੇਗੀ। ਜੀਵਨ ਸਾਥੀ ਕੋਲੋਂ ਸਹਿਯੋਗ ਮਿਲੇਗਾ। ਸੰਤਾਨ ਕੋਲੋਂ ਸੁੱਖ ਮਿਲੇਗਾ। ਯਾਤਰਾ ਸੁਖਦਾਈ ਰਹੇਗੀ।

ਕੁੰਭ : ਵਪਾਰਕ ਮਾਮਲਿਆਂ ‘ਚ ਤਰੱਕੀ ਹੋਵੇਗੀ ਪਰ ਮਨ ਪਰੇਸ਼ਾਨ ਰਹੇਗਾ। ਸਿਹਤ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਪਰਮਾਤਮਾ ਨੂੰ ਧਿਆਓ, ਮੰਨ ਨੂੰ ਸ਼ਾਂਤੀ ਮਿਲੇਗੀ।ਮੀਨ : ਆਰਥਿਕ ਮਾਮਲਿਆਂ ‘ਚ ਜੋਖ਼ਮ ਨਾ ਉਠਾਓ, ਜੀਵਨ ਸਾਥੀ ਦਾ ਸਹਿਯੋਗ ਤੇ ਪਿਆਰ ਮਿਲੇਗਾ। ਰਚਨਾਤਮਕ ਕੰਮਾਂ ‘ਚ ਮੰਨ ਲਾਓ, ਸਫਲਤਾ ਮਿਲੇਗੀ।

Leave a Reply

Your email address will not be published. Required fields are marked *